ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਨਵਾਂ ਅਪਡੇਟ ਸਾਹਮਣੇ ਆਇਆ

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਨਵਾਂ ਅਪਡੇਟ ਸਾਹਮਣੇ ਆਇਆ

New Mumbai,23 April,2024,(Azad Soch News):- 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ (Actor Salman Khan) ਦੇ ਗਲੈਕਸੀ ਅਪਾਰਟਮੈਂਟ (Galaxy Apartment) ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਨਵਾਂ ਅਪਡੇਟ ਸਾਹਮਣੇ ਆਇਆ ਹੈ,ਸੋਮਵਾਰ, 22 ਅਪ੍ਰੈਲ ਨੂੰ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਨੇ ਗੁਜਰਾਤ ਦੇ ਸੂਰਤ ਵਿਚ ਤਾਪੀ ਨਦੀ ਤੋਂ ਇਸ ਫਾਇੰਰਿੰਗ (Finering) ਲਈ ਵਰਤੀ ਗਈ ਬੰਦੂਕ ਅਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ,ਜਿਸ ਨੂੰ ਮੁਲਜ਼ਮ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਦੀ ਵਿਚ ਸੁੱਟ ਦਿੱਤਾ,ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ,ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ,ਕਿ ਉਨ੍ਹਾਂ ਨੇ ਸੂਰਤ ਵਿਚ ਤਾਪੀ ਨਦੀ ਤੋਂ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿਚ ਵਰਤੀ ਗਈ ਬੰਦੂਕ ਅਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ,ਹਾਲਾਂਕਿ ਦੂਜੀ ਬੰਦੂਕ ਦੀ ਭਾਲ ਅਜੇ ਜਾਰੀ ਹੈ,ਇਸ ਤੋਂ ਪਹਿਲਾਂ ਸੂਰਤ ਦੇ ਪੁਲਿਸ ਕਮਿਸ਼ਨਰ (Commissioner of Police) ਅਨੁਪਮ ਸਿੰਘ ਗਹਿਲੋਤ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਸੀ, 'ਮੁੰਬਈ ਪੁਲਿਸ ਦੀ ਇੱਕ ਟੀਮ ਘਟਨਾ ਵਿਚ ਵਰਤੀ ਗਈ ਬੰਦੂਕ ਨੂੰ ਬਰਾਮਦ ਕਰਨ ਲਈ ਸੂਰਤ ਆਈ ਹੈ,ਸਾਡੀਆਂ ਕਈ ਟੀਮਾਂ ਹਥਿਆਰਾਂ ਦੀ ਬਰਾਮਦਗੀ ਵਿੱਚ ਮੁੰਬਈ ਪੁਲਿਸ (Mumbai Police) ਦੀ ਮਦਦ ਕਰ ਰਹੀਆਂ ਹਨ। 

 

Tags:

Advertisement

Latest News

ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ
Chandigarh,08 May,2024,(Azad Soch News):- ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸੁਪਰਹਿੱਟ ਬਾਕਸ ਆਫਿਸ (Superhit box Office) ਜੋੜੀ 14 ਜੂਨ, 2024...
ਭਾਜਪਾ ਨੇ ਪੰਜਾਬ ‘ਚ ਐਲਾਨੇ 3 ਹੋਰ ਉਮੀਦਵਾਰ
ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗ ਗਈ
ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ
ਖੁਲ੍ਹੇ ਬੋਰਵੈਲ ਕਾਰਨ ਵਾਪਰਨ ਵਾਲੀ ਦੁਰਘਟਨਾ ਲਈ ਜਮੀਨ ਮਾਲਕ ਹੋਵੇਗਾ ਜਿੰਮੇਵਾਰ -ਡਿਪਟੀ ਕਮਿਸ਼ਨਰ
ਖਰਚਾ ਨਿਗਰਾਨ ਵੱਲੋਂ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ
ਲੋਕ ਸਭਾ ਚੋਣਾਂ ਲਈ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋਈ