ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ

ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਖੇਤਰ ਵਿਚ ਐਨ ਸੀ ਸੀ ਦੀ ਮਜਬੂਤੀ ਉਤੇ ਜ਼ੋਰ

ਅੰਮਿ੍ਰਤਸਰ23 ਅਪ੍ਰੈਲ (         )-ਅੰਮਿ੍ਰਤਸਰ ਦੇ ਡਿਪਟੀ  ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਸਕੂਲੀ ਬੱਚਿਆਂ ਵਿਚ ਦੇਸ਼ ਭਗਤੀਅਨੁਸਾਸ਼ਨ ਅਤੇ ਸਮਾਜ ਸੇਵਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਐਨ ਸੀ ਸੀ ਨੂੰ ਸਕੂਲ ਅਤੇ ਕਾਲਜ ਪੱਧਰ ਉਤੇ ਹੋਰ ਮਜ਼ਬੂਤ ਬਨਾਉਣ ਦੀ ਲੋੜ ਉਤੇ ਜੋਰ ਦਿੱਤਾ। ਅੱਜ ਐਨ ਸੀ ਸੀ ਦੇ ਗਰੁੱਪ ਕਮਾਂਡਰ ਬਿ੍ਰਗੇਡੀਅਰ ਕੇ ਐਸ ਬਾਵਾ ਅਤੇ ਕਰਨਲ ਏ ਐਸ ਔਲਖ ਨਾਲ ਕੀਤੀ ਵਿਸਥਾਰਤ ਮੀਟਿੰਗ ਵਿਚ ਸ੍ਰੀ ਥੋਰੀ ਨੇ ਉਕਤ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਲਈ ਜਿਲਾ ਪ੍ਰਸ਼ਾਸਨ ਹਰ ਤਰਾਂ ਦਾ ਸਾਥ ਦੇਣ ਲਈ ਤਿਆਰ ਹੈ । ਉਨਾਂ ਕਿਹਾ ਕਿ ਸਾਡੇ ਬੱਚੇ ਸਿਹਤ ਪੱਖੋਂ ਨਰੋਏ ਹਨ ਅਤੇ ਦੇਸ਼ ਭਗਤੀ ਤੇ ਬਹਾਦਰੀ ਇੰਨਾ ਦੇ ਖੂਨ ਵਿਚ ਹੈਸੋ ਜੇਕਰ ਐਨ ਸੀ ਸੀ ਹਰੇਕ ਸਕੂਲ ਕਾਲਜ ਤੱਕ ਆਪਣੀ ਸਿੱਖਿਆ ਦੇ ਕੇ ਇੰਨਾ ਬੱਚਿਆਂ ਵਿਚ ਅਨਸਾਸ਼ਨ ਅਤੇ ਸਮਾਜ ਸੇਵਾ ਦਾ ਗੁੜਤੀ ਦੇ ਦੇਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਉਨਾਂ ਕਿਹਾ ਕਿ ਇਸ ਨਾਲ ਇਕ ਤਾਂ ਬੱਚਿਆਂ ਵਿਚ ਫੌਜ ਦੀ ਅਧਿਕਾਰੀ ਪੱਧਰ ਦੀ ਭਰਤੀ ਲਈ ਰਾਹ ਅਸਾਨ ਹੋ ਜਾਵੇਗਾ ਦੂਸਰਾ ਦੇਸ਼ ਨੂੰ ਇੰਨਾ ਬਹਾਦਰ ਬੱਚਿਆਂ ਦੀ ਸੇਵਾਵਾਂ ਮਿਲਗੀਆਂ। ਉਨਾਂ ਇਸ ਲਈ ਐਨ ਸੀ ਸੀ ਨੂੰ ਲੋੜੀਂਦੀ ਸਾਧਨ ਵਿਕਸਤ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਇਸ ਲਈ ਐਨ ਸੀ ਸੀ ਵੱਡੇ ਪ੍ਰੋਗਰਾਮ ਕਰਵਾਏ ਤਾਂ ਜੋ ਬੱਚਿਆਂ ਤੱਕ ਐਨ ਸੀ ਸੀ ਦਾ ਸੰਦੇਸ਼ ਦਿੱਤਾ ਜਾ ਸਕੇ। ਇਸ ਮੌਕੇ ਬਿ੍ਰਗੇਡੀਅਰ ਕੇ ਐਸ ਬਾਵਾ ਨੇ ਸੰਸਥਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਡਿਪਟੀ ਕਮਿਸਨਰ ਸ੍ਰੀ ਥੋਰੀ ਦਾ ਧੰਨਵਾਦ ਵੀ ਕੀਤਾ।

Tags:

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ