ਸੇਫ ਸਕੂਲ ਵਾਹਨ ਦੀ ਟੀਮ ਨੇ 28 ਸਕੂਲੀ ਵੈਨਾਂ ਦੇ ਕੱਟੇ ਚਲਾਨ

ਸੇਫ ਸਕੂਲ ਵਾਹਨ ਦੀ ਟੀਮ ਨੇ 28 ਸਕੂਲੀ ਵੈਨਾਂ ਦੇ ਕੱਟੇ ਚਲਾਨ

ਫਾਜ਼ਿਲਕਾ, 26 ਅਪ੍ਰੈਲ

ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਲਗਾਤਾਰ ਚਲਾਨ ਕਟੇ ਜਾ ਰਹੇ ਹਨ ਅਤੇ ਖਰਾਬ ਬੱਸਾਂ ਨੂੰ ਜਬਤ ਕੀਤਾ ਜਾ ਰਿਹਾ ਹੈ

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਅਲੱਗ-ਅਲੱਗ ਬਲਾਕਾਂ ਦੇ ਵੱਖ-ਵੱਖ ਸਕੂਲਾਂ ਵਿੱਚ ਪੂਰੀ ਟੀਮ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ 28 ਸਕੂਲੀ ਵੈਨਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਨੂੰ ਸਮੁੱਚੇ ਸਕੂਲ ਮਾਲਕਾਂ, ਬੱਸਾਂ ਦੇ ਮਾਲਕਾਂ ਅਤੇ ਚਾਲਕਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ-ਆਪਣੇ ਸਕੂਲਾਂ ਦੀਆਂ ਬੱਸਾਂ ਵਿੱਚ ਪਾਈਆਂ ਜਾ ਰਹੀਆਂ ਤਰੁੱਟੀਆਂ ਨੂੰ ਪਹਿਲ ਦੇ ਆਧਾਰ ਤੇ ਪੂਰੀਆਂ ਕਰਨ।

ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਚੈਕਿੰਗ ਦੌਰਾਨ ਜਿਹੜੀਆਂ ਵੀ ਬੱਸਾਂ ਅਧੂਰੇ ਦਸਤਾਵੇਜ਼ ਸਮੇਤ ਸਮੁੱਚੀਆਂ ਸ਼ਰਤਾਂ ਦੇ ਪੂਰਾ ਨਹੀਂ ਉਤਰਨਗੀਆਂ, ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਹਿੱਤ ਕਿਸੇ ਕਿਸਮ ਦਾ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

ਚੈਕਿੰਗ ਦੌਰਾਨ ਮੈਬਰ ਰਣ ਵੀਰ ਕੌਰਭੁਪਿੰਦਰ ਸਿੰਘਨਿਸ਼ਾਨ ਸਿੰਘਰੁਪਿੰਦਰ ਸਿੰਘ ਮੌਜੂਦ ਸਨ।

Tags:

Advertisement

Latest News

ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ
Chandigarh,08 May,2024,(Azad Soch News):- ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸੁਪਰਹਿੱਟ ਬਾਕਸ ਆਫਿਸ (Superhit box Office) ਜੋੜੀ 14 ਜੂਨ, 2024...
ਭਾਜਪਾ ਨੇ ਪੰਜਾਬ ‘ਚ ਐਲਾਨੇ 3 ਹੋਰ ਉਮੀਦਵਾਰ
ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗ ਗਈ
ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ
ਖੁਲ੍ਹੇ ਬੋਰਵੈਲ ਕਾਰਨ ਵਾਪਰਨ ਵਾਲੀ ਦੁਰਘਟਨਾ ਲਈ ਜਮੀਨ ਮਾਲਕ ਹੋਵੇਗਾ ਜਿੰਮੇਵਾਰ -ਡਿਪਟੀ ਕਮਿਸ਼ਨਰ
ਖਰਚਾ ਨਿਗਰਾਨ ਵੱਲੋਂ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ
ਲੋਕ ਸਭਾ ਚੋਣਾਂ ਲਈ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋਈ