ਜ਼ਿਲ੍ਹਾ ਮੋਗਾ ਦੀਆਂ ਕਿਸਾਨ ਉਤਪਾਦਕ ਕਮੇਟੀਆਂ ਅਤੇ ਹਾਲੈਂਡ ਦੀ ਗੈਰ ਸਰਕਾਰੀ ਸੰਸਥਾ ਵਿਚਾਲੇ ਸਮਝੌਤਾ ਸਹੀਬੱਧ

ਜ਼ਿਲ੍ਹਾ ਮੋਗਾ ਦੀਆਂ ਕਿਸਾਨ ਉਤਪਾਦਕ ਕਮੇਟੀਆਂ ਅਤੇ ਹਾਲੈਂਡ ਦੀ ਗੈਰ ਸਰਕਾਰੀ ਸੰਸਥਾ ਵਿਚਾਲੇ ਸਮਝੌਤਾ ਸਹੀਬੱਧ

ਮੋਗਾ, 12 ਮਈ (000) - ਜ਼ਿਲ੍ਹਾ ਮੋਗਾ ਦੇ ਕਿਸਾਨ, ਖਾਸ ਕਰਕੇ ਔਰਤ, ਦੁੱਧ ਉਤਪਾਦਕਾਂ, ਨੂੰ ਤਕਨੀਕੀ ਤੌਰ ਉੱਤੇ ਹੋਰ ਮਜ਼ਬੂਤ ਬਣਾਉਣ ਲਈ ਅਤੇ ਜ਼ਿਲ੍ਹਾ ਮੋਗਾ ਵਿੱਚ ਪਸ਼ੂ ਪਾਲਣ ਧੰਦੇ ਨੂੰ ਹੋਰ ਪ੍ਰਫੁਲਿਤ ਅਤੇ ਲਾਭਦਾਇਕ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਹਿਲਕਦਮੀ ਕੀਤੀ ਹੈ। ਇਸ ਤਹਿਤ ਜ਼ਿਲ੍ਹਾ ਮੋਗਾ ਦੀਆਂ ਕਿਸਾਨ ਉਤਪਾਦਕ ਕਮੇਟੀਆਂ ਅਤੇ ਹਾਲੈਂਡ ਦੀ ਇਕ ਗੈਰ ਸਰਕਾਰੀ ਸੰਸਥਾ ਵਿਚਾਲੇ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸੰਸਥਾ (ਪੀ ਯੂ ਐਮ) ਦੇ ਐਕਸਪਰਟ ਮਿਸਟਰ ਜੌਹਨ ਵੈਨ ਡੇਨ ਬਰਗ ਬੀਤੇ ਦਿਨੀਂ ਮੋਗਾ ਆ ਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸਮਝੌਤਾ ਸਹੀਬੱਧ ਹੋਣ ਨਾਲ ਪਸ਼ੂ ਪਾਲਣ ਧੰਦੇ ਨੂੰ ਹੋਰ ਪ੍ਰਫੁਲਿਤ ਅਤੇ ਲਾਭਦਾਇਕ ਬਣਾਉਣ ਲਈ ਜਾਣਕਾਰੀਆਂ ਅਤੇ ਤਜ਼ਰਬਿਆਂ ਅਦਾਨ ਪ੍ਰਦਾਨ ਹੋ ਸਕੇਗਾ। ਜਿਸ ਨਾਲ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਖਾਸ ਕਰਕੇ ਔਰਤ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਐੱਚ ਡੀ ਐੱਫ ਸੀ ਪਰਿਵਰਤਨ ਉਪਰਾਲੇ ਤਹਿਤ ਗ੍ਰਾਂਟ ਥੋਰਨਟੋਂਨ ਭਾਰਤ ਐੱਲ ਐੱਲ ਪੀ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
ਮਿਸਟਰ ਜੌਹਨ ਵੈਨ ਡੇਨ ਬਰਗ, ਜੋ ਕਿ ਵਿਸ਼ਵ ਭਰ ਵਿੱਚ ਚਿਰ ਸਦੀਵੀ ਡੇਅਰੀ ਪ੍ਰਯੋਗਾਂ ਲਈ ਜਾਣੇ ਜਾਂਦੇ ਹਨ, ਨੇ ਦੱਸਿਆ ਕਿ ਇਸ ਸਮਝੋਤੇ ਤਹਿਤ ਡੇਅਰੀ ਫਾਰਮਿੰਗ ਤਕਨੀਕਾਂ ਦੇ ਵਿਕਾਸ, ਪਸ਼ੂਆਂ ਦੀ ਸਿਹਤ ਸੰਭਾਲ, ਲੋੜੀਂਦੇ ਚਾਰੇ ਦੀ ਸੁਚੱਜੀ ਵਰਤੋਂ ਆਦਿ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇਗਾ। ਗ੍ਰਾਂਟ ਥੋਰਨਟੋਂਨ ਭਾਰਤ ਐੱਲ ਐੱਲ ਪੀ ਦੇ ਪ੍ਰਬੰਧਕ ਸ੍ਰ ਮਨਪ੍ਰੀਤ ਸਿੰਘ ਨੇ ਇਸ ਸਮਝੌਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਜਲਦ ਹੀ ਬਹੁਤ ਚੰਗੇ ਨਤੀਜੇ ਮਿਲਣ ਲੱਗਣਗੇ।

Tags:

Advertisement

Latest News

 ਗਾਰਮੈਂਟ ਟੈਕਨੋਲਜ਼ੀ ਸੰਸਥਾਨ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ ਗਾਰਮੈਂਟ ਟੈਕਨੋਲਜ਼ੀ ਸੰਸਥਾਨ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ
ਅੰਮ੍ਰਿਤਸਰ 23 ਮਈ 2024— ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ...
ਮਾਨਯੋਗ ਸੁਪਰੀਮ ਕੋਰਟ ਵਿੱਚ 29 ਜੁਲਾਈ ਤੋਂ 3 ਅਗਸਤ ਤੱਕ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ
ਸਵੀਪ ਟੀਮ ਦੀ ਵੋਟਰ ਜਾਗਰੂਕਤਾ ਮੁਹਿੰਮ ’ਚ ਡਾਕਟਰ ਵੀ ਹੋਏ ਸ਼ਾਮਿਲ
ਸਰਕਾਰੀ/ਗ਼ੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਆਦਿ ਵਿਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ 01 ਜੂਨ ਨੂੰ ਪੇਡ ਛੁੱਟੀ
ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ https://awards.gov.in 'ਤੇ ਕੀਤਾ ਜਾਵੇ ਅਪਲਾਈ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਲਗਾਤਾਰ ਚੈਕਿੰਗ ਜਾਰੀ