Amar Singh Chamkila | ਸਦਾ ਅਮਰ ਰਹਿਣ ਵਾਲੀ ਆਵਾਜ਼ ਚਮਕੀਲਾ Amar Singh Chamkila | ਸਦਾ ਅਮਰ ਰਹਿਣ ਵਾਲੀ ਆਵਾਜ਼ ਚਮਕੀਲਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Amar singh Chamkila

21ਜੁਲਾਈ ਨੂੰ ਜਨਮ ਦਿਨ ਤੇ ਵਿਸ਼ੇਸ਼ – ਸਦਾ ਅਮਰ ਰਹਿਣ ਵਾਲੀ ਆਵਾਜ਼ ਚਮਕੀਲਾ

595

Punjabi Singer Amar Singh Chamkila – ਸਵ: ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕੀ ਦਾ ਸਥਾਪਿਤ ਕਲਾਕਾਰ ਸੀ । ਉਸਨੇ ਦੋਗਾਣਿਆਂ ਨੂੰ ਹਿੱਕ ਦੇ ਜੋਰ ਨਾਲ ਗਾਉਣ ਦੀ ਪਿਰਤ ਪਾਈ। ਲੁਧਿਆਣਾ, ਧੂਰੀ, ਜਾਖਲ ਰੇਲਵੇ ਲਾਈਨ ’ਤੇ ਵਸੇ ਇੱਕ ਨਿੱਕੇ ਜਿਹੇ ਪਿੰਡ ਦੁੱਗਰੀ ਵਿੱਚ 21 ਜੁਲਾਈ 1960 ਨੂੰ ਉਸਦਾ ਜਨਮ ਪਿਤਾ ਹਰੀ ਸਿੰਘ ਤੇ ਮਾਤਾ ਕਰਤਾਰ ਕੌਰ ਦੀ ਕੁੱਖੇ ਹੋਇਆ । ਉਸ ਤੋਂ ਵੱਡੀਆਂ ਦੋ ਭੈਣਾਂ ਚਰਨ ਕੌਰ, ਸਵਰਨ ਕੌਰ , ਦੋ ਛੋਟੇ ਭਰਾ ਲਸ਼ਕਰ ਸਿੰਘ ਤੇ ਅਵਤਾਰ ਸਿੰਘ ਸਨ। ਮਾਪਿਆਂ ਨੇ ਉਸ ਦਾ ਨਾਮ ਧਨੀ ਰਾਮ ਰੱਖਿਆ । ਧਨੀ ਰਾਮ ਨੇ ਬਚਪਨ ਦੇ ਦਿਨ ਬੜੇ ਔਖੇ ਗੁਜ਼ਾਰੇ । ਪੰਜ ਜਮਾਤਾਂ ਪਾਸ ਧਨੀ ਰਾਮ ਨੇ ਬੁੱਢੇ ਬਾਪ ਦਾ ਕਬੀਲਦਾਰੀ ਵਿੱਚ ਹੱਥ ਵਟਾਉਣ ਲਈ ਲੁਧਿਆਣੇ ਦੀ ਫੈਕਟਰੀਆਂ ਵਿੱਚ ਦਿਨ ਰਾਤ ਇੱਕ ਕਰਕੇ, ਹੱਡ ਭੰਨਵੀ ਮਿਹਨਤ ਕੀਤੀ । ਇਸ ਸਮੇਂ ਦੌਰਾਨ ਉਹ ਪਿੰਡ ਦੀ ਇੱਕ ਨਾਟਕ ਮੰਡਲੀ ਤਿਆਰ ਕਰਕੇ ਪਿੰਡਾਂ ਵਿੱਚ ਡਰਾਮੇ ਖੇਡਦਾ ਰਿਹਾ ,ਜਿੱਥੇ ਉਸਦੇ ਅੰਦਰਲੀ ਕਲਾ ਫੁੱਟ-ਫੁੱਟ ਕੇ ਬਾਹਰ ਨਿੱਕਲ ਰਹੀ ਸੀ ।

 

chamkila

ਧਨੀ ਰਾਮ ਨੂੰ ਤੂੰਬੀ ,ਢੋਲਕ ਤੇ ਹਰਮੋਨੀਅਮ ਵਜਾਉਣ ਵਿੱਚ ਚੰਗੀ ਮਹਾਰਤ ਹਾਸਲ ਸੀ ਤੇ ਉਹ ਲੰਘਦਾ-ਟੱਪਦਾ ਗਾਇਕਾਂ ਦੇ ਦਫਤਰਾਂ ਵਿੱਚ ਗੇੜੇ ਮਾਰਦਾ ਰਹਿੰਦਾ ਸੀ ਪਰ ਕੋਈ ਗੱਲ ਬਣਦੀ ਨਹੀਂ ਸੀ । ਉਹ ਇੱਕ ਦਿਨ ਆਪਣੇ ਦੋਸਤ ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਜਰੀਏ ਸੁਰਿੰਦਰ ਛਿੰਦੇ ਨੂੰ ਮਿਿਲਆ ਤੇ ਕੁਝ ਗੀਤ ਵਿਖਾਏ । ਉਸਦੀ ਕਲਾ ਵੇਖਕੇ ਛਿੰਦੇ ਨੇ ਉਸਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰ ਲਿਆ ।ਅਖਾੜੇ ਵਿੱਚ ਧਨੀ ਰਾਮ ਅਕਸਰ ਹੀ ਇੱਕ ਦੋ ਗੀਤ ਗਾਇਆ ਕਰਦਾ ਸੀ ।ਇੱਕ ਦਿਨ ਰੋਪੜ ਦੀ ਰਾਮ ਲੀਲਾ ਵਿੱਚ ਉਘੇ ਗੀਤਕਾਰ ਸਨਮੁੱਖ ਸਿੰਘ ਅਜਾਦ ਨੇ ਧਨੀ ਰਾਮ ਨੂੰ ਅਮਰ ਸਿੰਘ ਚਮਕੀਲਾ ਬਣਾ ਕੇ ਪੇਸ਼ ਕੀਤਾ ,ਜੋ ਬਾਅਦ ਵਿੱਚ ਕੁੱਲ ਦੁਨੀਆ ਵਿੱਚ ਮਸ਼ਹੂਰ ਹੋਇਆ । ਉਸਦਾ ਪਹਿਲਾ ਗੀਤ ਸੁਰਿੰਦਰ ਛਿੰਦੇ ਨੇ “ਨੀ ਮੈਂ ਡਿੱਗੀ ਤਿਲਕ ਕੇ” ਰਿਕਾਰਡ ਕਰਵਾਇਆ । ਅਜੈਬ ਰਾਏ, ਸ਼ੀਤਲ ਸਿੰਘ ਸ਼ੀਤਲ ਤੇ ਕਈ ਹੋਰ ਗਾਇਕਾਂ ਨੇ ਵੀ ਚਮਕੀਲੇ ਦੇ ਲਿਖੇ ਗੀਤ ਰਿਕਾਰਡ ਕਰਵਾਏ ।

Amar singh Chamkila

ਚਮਕੀਲੇ ਦਾ ਪੰਜਾਬੀ ਗਾਇਕੀ ਵਿੱਚ ਪ੍ਰਵੇਸ਼ “ਟਕੂਏ ਤੇ ਟਕੂਆ ਖੜਕੇ” ਈ.ਪੀ. ਤਵੇ ਨਾਲ ਹੋਇਆ ,ਜਿਸ ਵਿੱਚ ਉਸ ਦਾ ਸਾਥ ਉੱਘੀ ਗਾਇਕਾ ਸੁਰਿੰਦਰ ਸੋਨੀਆ ਨੇ ਦਿੱਤਾ ਸੀ ।ਇਸ ਤੋਂ ਬਾਅਦ ਹਰ ਨਵੇਂ ਤਵੇ ਨਾਲ ਉਸਦੀ ਗਾਇਕੀ ਦੀ ਚਰਚਾ ਦੂਰ-ਦੂਰ ਹੁੰਦੀ ਗਈ ।ਫਿਰ ਉੱਘੀ ਗਾਇਕਾ ਅਮਰਜੋਤ ਨਾਲ ਵਿਆਹ ਕਰਵਾ ਕੇ ਪੱਕਾ ਸੈੱਟ ਬਣਾ ਲਿਆ ਤੇ ਲਗਭਗ ਇੱਕ ਦਹਾਕਾ ਇਹ ਗਾਇਕ ਜੋੜੀ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦੀ ਰਹੀ । ਧਾਰਮਿਕ ਗੀਤਾਂ ਵਿੱਚ ਵੀ ਇਸ ਜੋੜੀ ਨੇ ਪੂਰੀ ਬੱਲੇ-ਬੱਲੇ ਕਰਵਾਈ ।

Punjabi singer Chamkila

ਚਮਕੀਲਾ ਇੱਕ ਵਧੀਆ ਗਾਇਕ ,ਗੀਤਕਾਰ ਤੇ ਕੰਪੋਜ਼ਰ ਸੀ ।ਉਸਦੇ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਸੀ । ਪੰਜਾਬੀ ਮੁਹਾਵਰੇ ,ਅਖੌਤਾ ਤੇ ਅਲ਼ੰਕਾਰਾਂ ਦੀ ਖੂਬਸੂਰਤ ਪੇਸ਼ਕਾਰੀ ਉਸਦੇ ਗੀਤਾਂ ਵਿੱਚ ਵੇਖੀ ਜਾ ਸਕਦੀ ਹੈ ।ਉਸਦੇ ਗੀਤ ਠੇਠ ਪੇਂਡੂ ਮਲਵਈ ਪੰਜਾਬੀ ਬੋਲੀ ਨਾਲ ਗੜੁੱਚ ਸਨ ।ਉਸ ਉੱਪਰ ਅਸ਼ਲੀਲਤਾ ਦੇ ਦੋਸ਼ ਲਗਦੇ ਰਹੇ, ਅਸਲ ਵਿੱਚ ਉਸਨੇ ਆਪਣੇ ਗੀਤਾਂ ਵਿੱਚ ਸਾਡੇ ਸਮਾਜਿਕ ਰਿਸ਼ਤੇ ਨਾਤੇ ਤੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਦੇ ਯਥਾਰਥ ਨੂੰ ਹੀ ਪੇਸ਼ ਕੀਤਾ ਸੀ ।‘ ਤਲਵਾਰ ਮੈਂ ਕਲਗੀਧਰ ਦੀ ਹਾਂ , ਬਾਬਾ ਤੇਰਾ ਨਨਕਾਣਾ, ਤਾਰਿਆਂ ਦੀ ਲੋਏ-ਲੋਏ, ਕੰਧੇ ਸਰਹੰਦ ਦੀਏ, ਤੁਰ ਚੱਲੀ ਜ਼ਿੰਦੜੀਏ’ ਤੇ ‘ਇੱਕ ਵਾਰੀ ਕਹਿਦੇ ਮੈਨੂੰ ਮਾਂ’ ਧਾਰਮਿਕ ਗੀਤਾਂ ਵਾਲਾ ਚਮਕੀਲੇ ਦਾ ਇਹ ਰੰਗ , ਹਮੇਸ਼ਾ ਹੀ ਲੋਕਾਂ ਦੇ ਜ਼ਿਹਨ ਵਿੱਚੋਂ ਮਨਫੀ ਹੁੰਦਾ ਰਿਹਾ ਹੈ । ਵਿਰੋਧੀਆਂ ਨੇ ਉਸਦੇ ਲੱਚਰਤਾ ਵਾਲੇ ਪੱਖ ਨੂੰ ਹੀ ਵਧੇਰੇ ਉਛਾਲਿਆ ਹੈ ।

azadsoch

ਚਮਕੀਲੇ ਦੇ ਗੀਤਾਂ ਕਰਕੇ ਐਚ.ਐਮ.ਵੀ ਕੰਪਨੀ ਪੈਸਿਆਂ ਵਿੱਚ ਖੇਡਦੀ ਰਹੀ । ਨਕਲਚੀਏ ਤੇ ਨਚਾਰ ਉਸਦੇ ਗੀਤ ਗਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਰਹੇ । ਕੈਸਿਟ ਕਲਚਰ ਨਾਲ ਜੁੜੇ ਲੱਖਾਂ ਲੋਕਾਂ ਦਾ ਰੁਜਗਾਰ ਚਮਕੀਲੇ ਆਸਰੇ ਹੀ ਚਲਦਾ ਸੀ । ਉਸਦੀ ਮੌਤ ਤੋਂ ਬਾਅਦ ਅਨੇਕਾਂ ਕਲਾਲਕਾਰ ਚਮਕੀਲੇ ਦੇ ਗੀਤ ਅਤੇ ਤਰਜਾਂ ਗਾ ਕੇ ਕਾਰਾਂ ਕੋਠੀਆਂ ਦੇ ਮਾਲਿਕ ਬਣੇ । ਅਜੋਕੀ ਪੰਜਾਬੀ ਗਾਇਕੀ ਵਿੱਚ ਚਮਕੀਲੇ ਦੀ ਲੇਖਣੀ ਅਤੇ ਤਰਜਾਂ ਦੇ ਅੰਸ਼ ਜਰੂਰ ਸੁਨਣ ਨੂੰ ਮਿਲਦੇ ਹਨ ।

 

azadsoch

ਉਸਦੇ ਕੋਲ ਲੋਕਾਂ ਨੂੰ ਬੰਨ ਕੇ ਰੱਖਣ ਦੀ ਪੂਰੀ ਕਲਾ ਸੀ ਤੇ ਅਖਾੜਿਆਂ ਵਿੱਚ ਲੋਕਾਂ ਦੀ ਭਾਰੀ ਭੀੜ ਜੁੜ ਜਾਂਦੀ ਸੀ ।ਚਮਕੀਲੇ ਨੇ ਅਖਾੜੇ ਲਾਉਣ ਤੇ ਕਨੇਡਾ ਵਿੱਚ ਇਕੱਠ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ । ਉਸਦੀ ਕਨੇਡਾ ਰਹਿੰਦੀ ਬੇਟੀ ਕਮਲਦੀਪ ਤੇ ਬੇਟਾ ਜੈਮਨ ਚਮਕੀਲਾ ਪੰਜਾਬੀ ਗਾਇਕੀ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ।

azadsoch
ਤਨ ਉੱਪਰ ਹੰਢਾਈ ਗਰੀਬੀ ਕਾਰਨ ਚਮਕੀਲਾ (Amar Singh Chamkila ) ਗਰੀਬ ਲੋਕਾਂ ਦੀ ਕਾਫੀ ਮਦਦ ਕਰਦਾ ਸੀ ।ਉਸਨੇ ਆਪਣੇ ਸਾਜੀਆਂ ਨੂੰ ਕਦੇ ਕਿਸੇ ਚੀਜ ਦੀ ਘਾਟ ਨਹੀਂ ਆਉਣ ਦਿੱਤੀ ਸੀ, ਇਹੋ ਕਾਰਨ ਹੈ ਕਿ ਇਹ ਸਾਜ਼ਿੰਦੇ ਅੱਜ ਵੀ ਉਸਨੂੰ ਯਾਦ ਕਰਕੇ ਅੱਖਾਂ ਭਰ ਲੈਂਦੇ ਹਨ ।ਉਹ ਜਿੱਡਾ ਵੱਡਾ ਕਲਾਕਾਰ ਸੀ ਉਸ ਤੋਂ ਵੀ ਕਈ ਗੁਣਾ ਵਧੀਆ ਇਨਸਾਨ ਸੀ ।ਉਸਨੇ 6 ਮਾਰਚ 1988 ਨੂੰ ਮਾਨਸਾ ਜਿਲੇ ਦੇ ਪਿੰਡ ਬੁਢਲਾਡਾ ਵਿੱਚ ਆਪਣਾ ਆਖਰੀ ਅਖਾੜਾ ਲਾਇਆ ਸੀ ਤੇ 8 ਮਾਰਚ ਨੂੰ ਜਲੰਧਰ ਜਿਲੇ ਦੇ ਪਿੰਡ ਮਹਿਸਮਪੁਰ ਵਿੱਚ ਮੌਤ ਨੇ ਚਮਕੀਲਾ ,ਅਮਰਜੋਤ ,ਬਲਦੇਵ ਦੇਬੂ ਤੇ ਹਰਜੀਤ ਗਿੱਲ ਨੂੰ ਸਦਾ ਲਈ ਪੰਜਾਬੀਆਂ ਤੋਂ ਖੋਹ ਲਿਆ । ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਚਮਕੀਲੇ ਦੇ ਗੀਤ ਪੰਜਾਬ ਦੀ ਫਿਜ਼ਾ ਵਿੱਚ ਗੂੰਜ ਰਹੇ ਹਨ।

ਸਵ: ਚਮਕੀਲੇ ਦਾ 58ਵਾਂ ਜਨਮਦਿਨ 21-07-2018 ਨੂੰ ਉਸਦੇ ਸ਼ਗਿਰਦ ਚਮਨ ਚਮਕੀਲਾ ਤੇ ਕਿੱਕਰ ਡਾਲੇਵਾਲਾਂ ਵੱਲੋਂ ਸ਼ਹੀਦ ਭਗਤ ਸਿੰਘ ਨਗਰ, ਧਾਦਰਾ ਰੋਡ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ । ਜਿੱਥੇ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਪਹੁੰਚ ਰਹੇ ਹਨ ।

 

ਮੇਜਰ ਸਿੰਘ ਜਖੇਪਲ
ਪਿੰਡ ਤੇ ਡਾਕਖਾਨਾ ਜਖੇਪਲ
ਤਹਿ ਸੁਨਾਮ ਜਿਲਾ੍ਹ ਸੰਗਰੂਰ
ਪਿੰਨ ਕੋਡ : 148028
ਸੰਪਰਕ : 9463128483

 

Amar Singh Chamkila

Amar Singh Chamkila
Leave a Reply

Your email address will not be published. Required fields are marked *