ਨਵੇਂ ਪਾਰਟਨਰ ਤੋਂ ਕਦੇ ਵੀ ਨਾ ਲੁਕਾਓ ਪੁਰਾਣੇ ਰਿਸ਼ਤੇ ਦੀਆਂ ਇਹ 3 ਗੱਲਾਂਨਵੇਂ ਪਾਰਟਨਰ ਤੋਂ ਕਦੇ ਵੀ ਨਾ ਲੁਕਾਓ ਪੁਰਾਣੇ ਰਿਸ਼ਤੇ ਦੀਆਂ ਇਹ 3 ਗੱਲਾਂ
Your browser is not supported for the Live Clock Timer, please visit the Support Center for support.
partner

ਨਵੇਂ ਪਾਰਟਨਰ ਤੋਂ ਕਦੇ ਵੀ ਨਾ ਲੁਕਾਓ ਪੁਰਾਣੇ ਰਿਸ਼ਤੇ ਦੀਆਂ ਇਹ 3 ਗੱਲਾਂ

133

ਬ੍ਰੇਕਅੱਪ ਤੋਂ ਬਾਅਦ ਲੋਕ ਨਵੇਂ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਹਨ ਪਰ ਉਹ ਆਪਣੇ ਨਵੇਂ Partner  ਤੋਂ ਪੁਰਾਣੇ ਰਿਲੇਸ਼ਨ ਦੇ ਬਾਰੇ ‘ਚ ਗੱਲ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਆਪਣੇ ਨਵੇਂ ਪਾਰਟਨਰ ਨੂੰ ਪਹਿਲਾਂ ਬ੍ਰੇਕਅੱਪ ਦੇ ਬਾਰੇ ‘ਚ ਕੁਝ ਦੱਸਦੇ ਹਨ।

ਲੋਕਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਸਕਦੀ ਹੈ ਜੋ ਕਿ ਗਲਤ ਹੈ। ਨਵੇਂ ਰਿਲੇਸ਼ਨ ‘ਚ ਆਉਣ ਤੋਂ ਬਾਅਦ ਤੁਹਾਨੂੰ ਆਪਣੇ Partner ਨਾਲ ਕੁਝ ਗੱਲਾਂ ਜ਼ਰੂਰ ਸ਼ੇਅਰ ਕਰਨੀਆਂ ਚਾਹੀਦੀਆਂ ਹਨ ਅਤੇ ਅੱਜ ਅਸੀਂ ਤੁਹਾਨੂੰ ਉਸੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਸ਼ੇਅਰ ਕਰਨ ਨਾਲ ਵਿਸ਼ਵਾਸ ਬਣਿਆ ਰਹੇਗਾ।

ਇਹ ਹਨ ਉਹ 3 ਗੱਲਾਂ ਜੋ ਰਿਸ਼ਤੇ ਨੂੰ ਕਰਨਗੀਆਂ ਮਜ਼ਬੂਤ 

1. ਕਿਸਨੂੰ ਡੇਟ ਕੀਤਾ 
ਨਵੇਂ Partner  ਦੇ ਨਾਲ ਆਪਣੇ ਰਿਲੇਸ਼ਨ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਹੈ ਕਿ ਤੁਸੀਂ ਉਸ ਨਾਲੋਂ ਪਹਿਲਾਂ ਕਿਸ ਨੂੰ ਡੇਟ ਕਰ ਰਹੇ ਸੀ। ਆਪਣੇ ਪਹਿਲੇ ਰਿਲੇਸ਼ਨ ਨਾਲ ਜੁੜੇ ਹਰ ਵਿਅਕਤੀ ਦੇ ਬਾਰੇ ‘ਚ ਆਪਣੇ ਪਾਰਟਨਰ ਨਾਲ ਸ਼ੇਅਰ ਕਰ ਲਓ ਤਾਂ ਕਿ ਬਾਅਦ ‘ਚ ਕਿਸੇ ਗਲਤਫਹਿਮੀ ਦੀ ਵਜ੍ਹਾ ਨਾਲ ਤੁਹਾਡੇ ਰਿਸ਼ਤੇ ‘ਚ ਕੋਈ ਤਕਰਾਰ ਨਾ ਆਵੇ। ਉਂਝ ਹੀ ਅਜਿਹਾ ਕਰਨ ਨਾਲ ਉਨ੍ਹਾਂ ਦਾ ਤੁਹਾਡੇ ‘ਤੇ ਵਿਸ਼ਵਾਸ ਵੀ ਵਧੇਗਾ।
2. ਰਿਸ਼ਤੇ ਦੀ ਸੱਚਾਈ
ਪਹਿਲਾਂ ਰਿਸ਼ਤੇ ‘ਚ ਕੀ-ਕੀ ਕੀਤਾ ਇਹ ਸਾਰੀਆਂ ਗੱਲਾਂ ਨਵੇਂ ਪਾਰਟਨਰ ਨਾਲ ਸ਼ੇਅਰ ਕਰੋ। ਤੁਹਾਨੂੰ ਇਸ ਗੱਲ ਨੂੰ ਵੀ ਬੇਬਾਕੀ ਨਾਲ ਦੱਸਣਾ ਚਾਹੀਦਾ ਹੈ ਕਿ ਉਸ ਰਿਸ਼ਤੇ ‘ਚ ਕਿੰਨੀ ਸੱਚਾਈ ਸੀ। ਤੁਸੀਂ ਜਾਂ ਤੁਹਾਡੇ ਸਾਹਮਣੇ ਵਾਲੇ ਨੇ ਸਿਰਫ ਟਾਈਮ ਪਾਸ ਕਰਨ ਲਈ ਹੀ ਇਹ ਦੋਸਤੀ ਕੀਤੀ ਸੀ।
3. ਬ੍ਰੇਕਅੱਪ ਕਿਉਂ ਹੋਇਆ
ਤੁਹਾਡੇ ਪਹਿਲੇ ਬ੍ਰੇਕਅੱਪ ਦੀ ਵਜ੍ਹਾ ਕੀ ਰਹੀ ਹੈ। ਇਸ ਬਾਰੇ ‘ਚ ਵੀ ਤੁਹਾਡੇ Partner  ਨੂੰ ਪਤਾ ਹੋਣਾ ਚਾਹੀਦਾ ਹੈ। ਪਾਰਟਨਰ ਨਾਲ ਬ੍ਰੇਕਅੱਪ ਦੇ ਸਾਰੇ ਕਾਰਨਾਂ ਦੇ ਬਾਰੇ ਈਮਾਨਦਾਰੀ ਨਾਲ ਦੱਸੋ। ਫਿਰ ਚਾਹੇ ਗਲਤੀ ਤੁਹਾਡੀ ਹੋਵੇ ਜਾਂ ਸਾਹਮਣੇ ਵਾਲੇ ਦੀ। ਇਸ ਤੋਂ ਅੱਗੇ ਰਿਲੇਸ਼ਨ ‘ਚ ਤੁਹਾਨੂੰ ਇਸ ਗੱਲ ਨੂੰ ਲੈ ਕੇ ਕਦੇ ਵੀ ਕੋਈ ਚਿੰਤਾ ਨਹੀਂ ਰਹੇਗੀ।




Leave a Reply

Your email address will not be published. Required fields are marked *