dung - ਗੋਹਾ ਹੁਣ ਵਿਕੇਗਾ 5 ਰੁਪਏ ਕਿੱਲੋ, ਪੜੋ ਸਰਕਾਰ ਦੀ ਨਵੀਂ ਪਾਲਸੀ dung - ਗੋਹਾ ਹੁਣ ਵਿਕੇਗਾ 5 ਰੁਪਏ ਕਿੱਲੋ, ਪੜੋ ਸਰਕਾਰ ਦੀ ਨਵੀਂ ਪਾਲਸੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
dung

ਹੁਣ 5 ਰੁਪਏ ਕਿੱਲੋ ਵਿਕੇਗਾ ਗੋਹਾ, ਪੜੋ ਨਵੀਂ ਪਾਲਸੀ

302

New Delhi — Dung – ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ। MSME ਮੰਤਰਾਲੇ ਅਧੀਨ ਕੰਮ ਕਰਨ ਵਾਲੇ ਖਾਦੀ ਗ੍ਰਾਮ ਉਦਯੋਗ (KVIC) ਨੇ ਇਸ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ।  ਹੁਣ ਗਾਂ ਦੇ ਗੋਹੇ ਨਾਲ ਕਈ ਚੀਜ਼ਾਂ ਦਾ ਉਤਪਾਦਨ ਕੀਤਾ ਜਾ ਸਕੇਗਾ। Jaipur ਸਥਿਤ KVIC ਦੀ ਯੂਨਿਟ ਨੇ ਗੋਹੇ ਤੋਂ ਡਿਸਟੈਂਪਰ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ਗਾਂ ਤੋਂ ਇਲਾਵਾ ਮੱਝ ਅਤੇ ਸਾਂਢ ਦੇ ਗੋਹੇ ਦਾ ਵੀ ਇਸਤੇਮਾਲ ਕੀਤਾ ਜਾ ਸਕੇਗਾ।

5 ਰੁਪਏ ਕਿਲੋ ਵਿਕੇਗਾ ਗੋਹਾ (DUNG)

ਇਹ ਸਕੀਮ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਿਆਉਂਦੀ ਜਾ ਰਹੀ ਹੈ। ਕਾਗਜ਼, ਡਾਈ ਅਤੇ ਪੇਂਟ ਬਣਾਉਣ ਲਈ ਸਰਕਾਰ 5 ਰੁਪਏ Per kg ਦੀ ਦਰ ਨਾਲ ਕਿਸਾਨਾਂ ਤੋਂ ਗੋਹਾ ਖਰੀਦੇਗੀ। ਇਕ ਜਾਨਵਰ ਇਕ ਦਿਨ ਵਿਚ 8-10 Kg ਗੋਹਾ ਕਰਦਾ ਹੈ। ਅਜਿਹੀ ਸਥਿਤੀ ਵਿਚ ਕਿਸਾਨਾਂ ਜਾਂ ਇਨ੍ਹਾਂ ਜਾਨਵਰਾਂ ਦੇ ਮਾਲਕਾਂ ਨੂੰ 50 ਰੁਪਏ ਤੱਕ ਦੀ ਵਾਧੂ ਕਮਾਈ ਹੋ ਸਕਦੀ ਹੈ।

15 ਲੱਖ ‘ਚ ਲੱਗ ਸਕੇਗਾ ਪਲਾਂਟ

ਇਸ ਤਰ੍ਹਾਂ ਦੇ ਪਲਾਂਟ ਦੇਸ਼ ਭਰ ਵਿਚ ਲਗਾਉਣ ਦੀ ਯੋਜਨਾ ਹੈ। ਨਿੱਜੀ ਲੋਕਾਂ ਨੂੰ ਇਸ ਤਰ੍ਹਾਂ ਦੇ ਪਲਾਂਟ ਲਗਾਉਣ ਲਈ ਸਰਕਾਰ ਵਲੋਂ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। KVIC ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਕਨੀਕ ਦਾ ਸਫਲ ਪ੍ਰੀਖਣ ਕਰ ਲਿਆ ਗਿਆ ਹੈ ਅਤੇ KVIC ਲੋਕਾਂ ਨੂੰ ਤਕਨਾਲੋਜੀ ਦੇਣ ਦਾ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ KVIC ਦੇ ਜੈਪੁਰ ਸਥਿਤ KVIC ਪਲਾਂਟ ‘ਚ ਅਗਲੇ 15-20 ਦਿਨਾਂ ਵਿਚ ਗੋਹੇ ਤੋਂ ਕਾਗਜ਼ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਗੋਹੇ ਤੋਂ ਕਾਗਜ਼ ਬਣਾਉਣ ਵਾਲਾ ਪਲਾਂਟ ਲਗਾਉਣ ਲਈ 15 ਲੱਖ ਰੁਪਏ ਖਰਚ ਹੋਣਗੇ। ਇਕ ਪਲਾਂਟ ਤੋਂ ਇਕ ਮਹੀਨੇ ‘ਚ 1 ਲੱਖ ਦੇ ਕਾਗਜ਼ ਦੇ ਬੈਗ ਬਣ ਸਕਣਗੇ ਅਤੇ Vegitable ਡਾਈ ਵੱਖਰੀ।

ਗੋਹੇ ਤੋਂ ਬਣੇਗਾ ਪੇਂਟ

PunjabKesari

KVIC ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਗਾਂ ਦੇ Dungs ਤੋਂ ਘਰਾਂ ‘ਚ ਇਸੇਤਮਾਲ ਹੋਣ ਵਾਲਾ Distemper  Paint ਬਣਾਉਣ ਦਾ ਕੰਮ  ਸ਼ੁਰੂ ਕੀਤਾ ਜਾ ਸਕੇਗਾ। ਆਮ ਤੌਰ ‘ਤੇ ਗਾਂ ਦੇ ਗੋਹੇ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਹ ਪੇਂਟ ਤੇਜ਼ੀ ਨਾਲ ਲੋਕਾਂ ਦੀ ਪਸੰਦ ਬਣ ਸਕਦਾ ਹੈ। ਇਹ ਪੇਂਟ ਕਈ ਰੰਗਾਂ ਵਿਚ ਉਪਲੱਬਧ ਹੋਵੇਗਾ।

ਗੋਹੇ ਤੋਂ ਬਣੇਗਾ ਕਾਗਜ਼

azadsoch

ਗੋਹੇ ਤੋਂ KVIC ਯੂਨਿਟ ਨੇ ਕਾਗਜ਼ ਦਾ ਉਤਪਾਦਨ ਵੀ ਸ਼ੁਰੂ ਕੀਤਾ ਹੈ। ਹੁਣ ਦੇਸ਼ ਭਰ ਵਿਚ ਇਸ ਤਰ੍ਹਾਂ ਦੇ ਪਲਾਂਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਗਜ਼ ਬਣਾਉਣ ਲਈ ਗੋਹੇ ਦੇ ਨਾਲ-ਨਾਲ ਕਾਗਜ਼ ਦੀ ਰੱਦੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਗੋਹੇ ਤੋਂ ਬਣੇਗੀ ਵੈਜੀਟੇਬਲ ਡਾਈ

azadsoch

ਗੋਹੇ ਤੋਂ ਕਾਗਜ਼ ਬਣਾਉਣ ਦੇ ਨਾਲ-ਨਾਲ Vegetable ਡਾਈ ਬਣਾਉਣ ਦਾ ਕੰਮ ਵੀ ਕੀਤਾ ਜਾ ਸਕੇਗਾ।

ਉਨ੍ਹਾਂ ਨੇ ਦੱਸਿਆ ਕਿ ਗੋਹੇ ਤੋਂ ਕਾਗਜ਼ ਬਣਾਉਣ ਲਾਇਕ ਸਿਰਫ 7 ਫੀਸਦੀ ਪਦਾਰਥ ਹੀ ਨਿਕਲਦਾ ਹੈ। ਬਾਕੀ ਦੇ 93 ਫੀਸਦੀ ਦਾ ਇਸਤੇਮਾਲ ਵੈਜੀਟੇਬਲ ਡਾਈ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਹ ਵੈਜੀਟੇਬਲ ਡਾਈ ਵਾਤਾਵਰਣ ਦੇ ਅਨੁਕੂਲ ਹੋਵੇਗੀ ਅਤੇ ਇਸ ਦਾ ਨਿਰਯਾਤ ਵੀ ਕੀਤਾ ਜਾ ਸਕੇਗਾ।




Leave a Reply

Your email address will not be published. Required fields are marked *