ਖੇਡ ਜਗਤ 'ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ ਖੇਡ ਜਗਤ 'ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sukhman

ਖੇਡ ਜਗਤ ‘ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ

283

ਤਰਨਤਾਰਨ (Vishal Ktaria) Azad Soch– ਆਪਣੇ ਸਮੇਂ ਦੇ ਨਾਮਵਾਰ ਕਬੱਡੀ ਖਿਡਾਰੀ ਕਪੂਰ ਸਿੰਘ ਚੋਹਲਾ ਦੇ ਪੌਤਰੇ ਤੇ ਪੂਰੀ ਦੁਨੀਆ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ‘ਚ ਧੂਮਾ ਪਾਉਣ ਵਾਲੇ ਤੇ ਉੱਚੇ ਲੰਮੇ ਕੱਦ ਕਾਠ ਤੇ ਤਾਕਤਵਰ ਭਾਰੇ ਸਰੀਰ ਦੇ ਮਾਲਕ ਅੰਤਰ-ਰਾਸ਼ਟਰੀ ਕਬੱਡੀ ਸਟਾਰ ਸੁਖਮਨ ਸਿੰਘ ਚੋਹਲਾ ਸਾਹਿਬ (28) ਦੀ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ ‘ਤੇ ਦਿਹਾਂਤ ਹੋ ਗਿਆ।

ਜਿਵੇਂ ਹੀ ਸਟਾਰ ਰੇਡਰ ਬਾਰੇ ਦੇਸ਼/ਵਿਦੇਸ਼ ਵਿਚ ਵੱਸਦੇ ਕਬੱਡੀ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਪਤਾ ਲੱਗਾ ਉਸ ਸਮੇਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਹਰ ਕੋਈ ਆਪਣੇ ਮਹਿਬੂਬ ਖਿਡਾਰੀ ਦੇ ਅੰਤਿਮ ਦਰਸ਼ਨ ਕਰਨ ਲਈ ਸਥਾਨਕ ਕਸਬੇ ਵਿਚ ਉਨ੍ਹਾਂ ਦੇ ਗ੍ਰਹਿ ਪੁੱਜੇ। ਉਸ ਦੇ ਪਿਤਾ ਨਾਮਵਾਰ ਕਬੱਡੀ ਖਿਡਾਰੀ ਕੁਲਵੰਤ ਸਿੰਘ ਘੀਟੋ ਦੇ ਗਲ ਲੱਗ ਕੇ ਰੋਣੋ ਚੁੱਪ ਨਹੀਂ ਸੀ ਹੋ ਰਿਹਾ। ਅਚਨਚੇਤੀ ਅਤੇ ਬੇਵਕਤੀ ਭਰ ਜਵਾਨੀ ਵਿਚ ਸਟਾਰ ਜਾਫੀ ਦਾ ਦੁਨੀਆ ਤੋਂ ਚੱਲੇ ਜਾਣ ‘ਤੇ ਜਿਥੇ ਸਮੁੱਚੇ ਪੰਜਾਬ ਭਰ ਵਿਚ ਨਾਮਵਾਰ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਤੇ ਮਾਂ ਖੇਡ ਕਬੱਡੀ ਨਾਲ ਪਿਆਰ ਕਰਨ ਵਾਲੇ ਕਬੱਡੀ ਪ੍ਰੇਮੀ ਹਜ਼ਾਰਾਂ ਦੀ ਤਦਾਦ ‘ਚ ਪੁੱਜ ਕੇ ਅੰਤਿਮ ਸਸਕਾਰ ‘ਤੇ ਪੁੱਜ ਕੇ ਹੰਝੂਆਂ ਭਰੀ ਵਿਦਾਇਗੀ ਦਿੱਤੀ।
ਇਸ ਮੌਕੇ ਬਾਬਾ ਗੁਰਮੇਜ ਸਿੰਘ ਢੋਟੀ, ਸ਼ਬਾਜਪੁਰੀ, ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ, ਇਕਬਾਲ ਸਿੰ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ, ਜਥੇਦਾਰ ਸਾਹਿਬ ਸਿੰਘ ਗੁਜਰਪੁਰਾ, ਅਜੀਤ ਸਿੰਘ ਪ੍ਰਧਾਨ, ਕੁਲਵੰਤ ਸਿੰਘ ਲਹਿਰ ਰਾਏ, ਦਵਿੰਦਰ ਸਿੰਘ ਸਾਬਕਾ ਸਰਪੰਚ, ਸੁਬੇਗ ਸਿੰਗ ਧੁੰਨ, ਸੋਨਮਦੀਪ ਕੌਰ ਥਾਣਾ ਮੁਖੀ ਚੋਹਲਾ ਸਾਹਿਬ, ਗੁਰਬਚਨ ਸਿੰਘ ਕਰਮੂੰਵਾਲਾ, ਅਮਰ ਸਿੰਘ ਭਰੋਵਾਲ ਚੇਅਰਮੈਨ, ਰਸ਼ਪਾਲ ਸਿੰਘ ਧੁੰਨ, ਪਲਵਿੰਦਰ ਸਿੰਘ ਧੁੰਨ, ਤਰਸੇਮ ਸਿੰਘ ਲੀਡਰ, ਹਰਭਜਨ ਸਿੰਘ ਟੋਹੜਾ, ਮਹਿੰਦਰ ਸਿੰਘ ਚੰਬਾ, ਸੁਖਦੇਵ ਸਿੰਘ ਚੰਬਾ ਮੈਂਬਰ ਬਲਾਕ ਸੰਮਤੀ, ਮੈਂਬਰ ਬਲਵੰਤ ਸਿੰਘ ਰੱਤੋਕੇ, ਮਨਦੀਪ ਸਿੰਘ ਘੜਕਾ, ਪੂਰਨ ਸਿੰਘ ਘੜਕਾ ਆਦਿ ਤੋਂ ਇਲਾਵਾ ਵੱਡੀ ਤਦਾਦ ‘ਚ ਪੰਚ ਸਰਪੰਚ ਤੇ ਪਤਵੰਤਿਆਂ ਨੇ ਵੀ ਹਾਜ਼ਰੀਆਂ ਭਰ ਕੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।

ਵਰਣਨਯੋਗ ਹੈ ਕਿ ਇਸ ਮਹਾਨ ਕਬੱਡੀ ਖਿਡਾਰੀ ਦੇ ਮੰਚ ਵੇਖਣ ਲਈ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਬੜੀ ਦੂਰ-ਦੂਰ ਤੋਂ ਆਪਣੇ ਜਰੂਰੀ ਕੰਮ ਧੰਦੇ ਛੱਡ ਕੇ ਪੁੱਜਦੇ ਸਨ। ਉਸ ਦੇ ਹਰ ਰੇਡ ‘ਤੇ ਜਿਥੇ ਤਾੜੀਆਂ ਨਾਲ ਲੋਕ ਸ਼ਾਨਦਾਰ ਸਵਾਗਤ ਕਰਦੇ ਸਨ ਉਥੇ ਨੋਟਾਂ ਦਾ ਮੀਂਹ ਵਰਾ ਦਿੰਦੇ ਸਨ। ਇਸ ਕਰਕੇ ਉਸ ਦੇ ਦਿਹਾਂਤ ‘ਤੇ ਅੰਤਿਮ ਸਸਕਾਰ ਤੱਕ ਸਾਰਾ ਬਜ਼ਾਰ ਸੋਗ ਵਜੋਂ ਬੰਦ ਰਿਹਾ।ਹਲਾ ਦਾ ਬੀਤੀ ਰਾਤ 12.30 ਵਜੇ ਦੇ ਕਰੀਬ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਸੁਖਮਨ ਚੋਹਲਾ ਜ਼ਿਲਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਜੰਮਪਲ ਹੈ। ਉਸ ਨੇ ਵਿਸ਼ਵ ਕਬੱਡੀ ਕੱਪ ‘ਚ ਆਪਣਾ ਜੋਹਰ ਦਿਖਾ ਕੇ ਦੇਸ਼ ਦਾ ਨਾਂ ਪੁਰੀ ਦੁਨੀਆਂ ‘ਚ ਰੌਸ਼ਨ ਕੀਤਾ।
Leave a Reply

Your email address will not be published. Required fields are marked *