herpur- ਅੈੱਸ.ਸੀ.ਸਰਟੀਫਿਕੇਟ ਨਾ ਹੋਣ ਕਾਰਨ ਲਿਸਟ ਲੱਗਣ ਚ' ਦੇਰੀ herpur- ਅੈੱਸ.ਸੀ.ਸਰਟੀਫਿਕੇਟ ਨਾ ਹੋਣ ਕਾਰਨ ਲਿਸਟ ਲੱਗਣ ਚ' ਦੇਰੀ

Live Clock Date

Your browser is not supported for the Live Clock Timer, please visit the Support Center for support.

ਅੈੱਸ.ਸੀ.ਸਰਟੀਫਿਕੇਟ ਨਾ ਹੋਣ ਕਾਰਨ ਲਿਸਟ ਲੱਗਣ ਚ’ ਦੇਰੀ

259ਪੱਤੀ ਖਲੀਲ ਸ਼ੇਰਪੁਰ ਦੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਸ਼ੇਰਪੁਰ 20 ਦਸੰਬਰ (ਯਾਦਵਿੰਦਰ ਸਿੰਘ ਮਾਹੀ) – Sherpur- ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਕੱਲ੍ਹ ਫਾਰਮ ਭਰਨ ਦੀ ਆਖਰੀ ਮਿਤੀ ਸੀ ਅੱਜ ਪੜਤਾਲ ਹੋਣ ਤੋਂ ਬਾਅਦ ਸ਼ਾਮ ਨੂੰ ਲਿਸਟ ਲੱਗਣੀ ਸੀ । ਪਿੰਡ ਪੱਤੀ ਖਲੀਲ ਦੀ ਸਰਪੰਚ ਦੀ ਚੋਣ ਵਿੱਚ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਹਨ । ਪਿੰਡ ਪੱਤੀ ਖਲੀਲ ਦੀ ਸੀਟ ਐਸ ਸੀ ਲਈ ਰਾਖਵੀਂ ਹੈ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਤੀ ਖਲੀਲ ਦੇ ਇੱਕ ਉਮੀਦਵਾਰ ਦੀ ਫਾਈਲ ਦੇ ਨਾਲ ਜਾਤੀ ਸਰਟੀਫਿਕੇਟ ਨਾ ਲੱਗਿਆ ਹੋਣ ਕਰਕੇ ਰੀਟਰਨਿੰਗ ਅਫਸਰ ਨਰਦੀਪ ਸਿੰਘ ਨੇ ਦੇਰ ਰਾਤ ਤੱਕ ਲਿਸਟ ਕੰਧ ਤੇ ਨਹੀਂ ਲਗਾਈ ।

ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।  ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਲੋਕਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਇੱਕ ਉਮੀਦਵਾਰ ਵੱਲੋਂ ਜਾਤੀ ਸਰਟੀਫਿਕੇਟ ਆਪਣੀ ਫਾਇਲ ਨਾਲ ਨਹੀਂ ਲਗਾਇਆ ਗਿਆ ਤਾਂ ਉਸ ਦੀ ਫਾਈਲ ਨੂੰ ਪ੍ਰਸ਼ਾਸਨ ਕਿਵੇਂ ਸਹੀ ਕਰ ਰਿਹਾ ਹੈ । ਲੋਕਾਂ ਵੱਲੋਂ ਇਸ ਉਮੀਦਵਾਰ ਦੀ ਫਾਈਲ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਧੱਕੇਸ਼ਾਹੀ ਦੇ ਖਿਲਾਫ ਪੱਤੀ ਖਲੀਲ ਤੋਂ ਸਰਪੰਚੀ ਦੇ ਉਮੀਦਵਾਰ ਬੀਬੀ ਜਸਵਿੰਦਰ ਕੌਰ ਸਰਾਂ ,ਸਰਪੰਚ ਉਮੀਦਵਾਰ ਰਾਜਿੰਦਰ ਸਿੰਘ,ਧੰਨਾ ਸਿੰਘ ,ਸਰਪੰਚ ਉਮੀਦਵਾਰ ਜਗਦੀਪ ਸਿੰਘ ਜੱਗੀ ,ਹਰਨੇਕ ਸਿੰਘ, ਹਰਜਿੰਦਰ ਸਿੰਘ, ਡਾ ਸ਼ਮਸ਼ੇਰ ਸਿੰਘ ਬੱਧਣ, ਮਿਸਤਰੀ ਨਾਹਰ ਸਿੰਘ, ਜਗਸੀਰ ਸਿੰਘ ਜੱਗੀ , ਭੋਲਾ ਸਿੰਘ ,ਸ਼ਰਮਾ ਸਿੰਘ, ਸਾਬਕਾ ਮੈਂਬਰ ਪੰਚਾਇਤ ਹਰਭਜਨ ਸਿੰਘ , ਗੁਰਜੰਟ ਸਿੰਘ, ਰਣਜੀਤ ਸਿੰਘ ਪੱਪੂ ,ਮਿਸਰੀ ਸਿੰਘ , ਹਰਵਿੰਦਰ ਸਿੰਘ ,ਚਮਕੌਰ ਸਿੰਘ ,ਬਹਾਦਰ ਸਿੰਘ ,ਗੁਰਮੇਲ ਸਿੰਘ, ਮੱਘਰ ਸਿੰਘ ਅਤੇ ਪਿੰਡ ਦੇ ਬਹੁਤ ਸਾਰੇ ਲੋਕ ਮੌਜੂਦ ਸਨ। 
 ਆਖਿਰ ਕਾਰ ਦੇਰ ਰਾਤ ਹੋ ਜਾਣ ਪਿੱਛੋਂ ਰਿਟਰਨਿੰਗ ਅਫਸਰ ਨੂੰ ਲੋਕਾਂ ਦੇ ਰੋਹ ਅੱਗੇ ਝੁਕਦੇ ਹੋਏ ਸਹੀ ਲਿਸਟ ਜਾਰੀ ਕਰ ਕੇ ਪੱਤੀ ਖਲੀਲ ਵਿੱਚੋਂ ਸਰਪੰਚੀ ਦੇ ਉਮੀਦਵਾਰ ਮੇਜਰ ਸਿੰਘ ਦੀ ਫਾਈਲ ਰੱਦ ਕਰਨੀ ਪਈ ।
Leave a Reply

Your email address will not be published. Required fields are marked *