Patiala Lohri : ਇਲੀਟ ਚੈਰੀਟੇਬਲ ਕਲੱਬ ਨੇ ਮਨਾਈ ਧੀਆਂ ਦੀ ਲੋਹੜੀ Patiala Lohri : ਇਲੀਟ ਚੈਰੀਟੇਬਲ ਕਲੱਬ ਨੇ ਮਨਾਈ ਧੀਆਂ ਦੀ ਲੋਹੜੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Patiala Lohri

ਇਲੀਟ ਚੈਰੀਟੇਬਲ ਕਲੱਬ ਨੇ ਮਨਾਈ ਧੀਆਂ ਦੀ ਲੋਹੜੀ

529

ਲੋੜਬੰਦ ਬੱਚੀਆਂ ਨੂੰ ਸਵੈਟਰ ਅਤੇ ਪੰਜਾਬੀ ਜੁੱਤੀਆਂ ਵੀ ਵੰਡੀਆਂ


ਪਟਿਆਲਾ : ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਇਲੀਟ ਚੈਰੀਟੇਬਲ ਕਲੱਬ ਪਟਿਆਲਾ ਵੱਲੋਂ ਸ਼ਹਿਰ ਦੇ ਅਜੀਤ ਨਗਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ । ਇਸ ਪ੍ਰਭਾਵਸ਼ਾਲੀ ਸਮਾਗਮ ‘ਚ ਸ੍ਰੀਮਤੀ ਗੁਣਪ੍ਰੀਤ ਕੌਰ ਕਾਹਲੋਂ ਕੋਹਲੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਬੱਚਿਆਂ ਅਤੇ ਕਲੱਬ ਮੈਂਬਰਾਂ ਦਾ ਹੌਸਲਾ ਵਧਾਇਆ।

ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਗਰਮ ਮੈਂਬਰ ਅਤੇ ਬਰਾਂਡ ਅੰਬੈਸਡਰ ਮੈਡਮ ਗੁਰਬਲ ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਮੁੱਖ ਮਕਸਦ ਸਮਾਜ ਅੰਦਰ ਲੜਕੀਆਂ ਦਾ ਸਮਾਜਿਕ ਰੁਤਬਾ ਕਾਇਮ ਕਰਨਾ ਅਤੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੇ ਸਮਾਜਿਕ ਤੇ ਸੱਭਿਆਚਾਰਕ ਹੱਕ ਦਵਾਉਣਾ ਹੈ।ਇਸ ਮੌਕੇ ਲੋੜਬੰਦ ਬੱਚੀਆਂ ਨੂੰ ਸਵੈਟਰ ਅਤੇ ਪੰਜਾਬੀ ਜੁੱਤੀਆਂ ਵੰਡਣ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਵੀ ਤਕਸੀਮ ਕੀਤਾ।

ਬੱਚਿਆਂ ਅਤੇ ਕਲੱਬ ਦੇ ਮੈਂਬਰ ਸਾਹਿਬਾਨਾਂ ਵੱਲੋਂ ਇਸ ਪ੍ਰੋਗਰਾਮ ਨੂੰ ਹੋਰ ਆਕਰਸ਼ਕ ਬਣਾਉਣ ਲਈ ਲੋਹੜੀ ਨਾਲ ਸਬੰਧਿਤ ਗੀਤ ਗਾਉਣ ਤੋਂ ਇਲਾਵਾ ਮਨਮੋਹਕ ਡਾਂਸ ਵੀ ਕੀਤਾ ਗਿਆ । ਸਮਾਗਮ ਵਿੱਚ ਮੁੱਖ ਤੋਰ ਤੇ ਮੈਡਮ ਰਾਖੀ, ਮੈਡਮ ਸਮਿੰਦਰ ਕੌਰ, ਮੈਡਮ ਅਲਕਾ, ਮੇਘਣਾ, ਏਕਤਾ,ਸਿੰਪਿਕਾ, ਮਿਲੀ, ਰਿਿਤਕਾ, ਹਰਮਿੰਦਰ ਕੌਰ, ਸਰਿਤਾ, ਸੁਖਵਿੰਦਰ ਕੌਰ ਤੋਂ ਇਲਾਵਾ ਮੈਡਮ ਰੁਚੀ ਨਰੂਲਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ‘ਚ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ।

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *