Sukhdev Dhindsa ਪਰਿਵਾਰ 'ਚੋਂ ਕੋਈ ਵੀ ਮੈਂਬਰ ਨਹੀਂ ਲੜੇਗਾ ਲੋਕ ਸਭਾ ਚੋਣ Sukhdev Dhindsa ਪਰਿਵਾਰ 'ਚੋਂ ਕੋਈ ਵੀ ਮੈਂਬਰ ਨਹੀਂ ਲੜੇਗਾ ਲੋਕ ਸਭਾ ਚੋਣ

Live Clock Date

Your browser is not supported for the Live Clock Timer, please visit the Support Center for support.
sangrur

ਢੀਡਸਾ ਪਰਿਵਾਰ ‘ਚੋਂ ਕੋਈ ਵੀ ਮੈਂਬਰ ਨਹੀਂ ਲੜੇਗਾ 2019 ਲੋਕ ਸਭਾ ਚੋਣਾਂ

318

ਅਰਵਿੰਦ ਖੰਨਾ ਨਾਲ ਸੁਖਬੀਰ ਬਾਦਲ ਦੀ ਹੋਈ ਮੀਟਿੰਗ ਬਣਦੀ ਜਾ ਰਹੀ ਐ ਚਰਚਾ ਦਾ ਵਿਸ਼ਾ

Sangrur (ਪੰਮਾ ਢੀਡਸਾ) : 2014 ਦੀਆਂ ਲੋਕ ਸਭਾ ਚੋਣਾਂ ‘ਚ Sangrur Lok Sabha ਤੋਂ ਭਗਵੰਤ ਮਾਨ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਅਤੇ ਅਕਾਲੀ ਦਲ ਬਾਦਲ ਤੋਂ ਨਰਾਜ਼ ਚੱਲ ਰਹੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ 2019 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਪਾਰਟੀ ਦੇ ਚਾਲ-ਚਲਣ ਤੋਂ ਦੁਖੀ ਹੋ ਕੇ ਵੱਖ ਹੋਣ ਦੀ ਸ਼ੁਰੂਆਤ ਕਰਨ ਵਾਲੇ ਟਕਸਾਲੀ ਲੀਡਰ Sukhdev Dhindsa ਨੇ ਬਾਦਲ ਪਰਿਵਾਰ ਨੂੰ ਸਖ਼ਤ ਸੰਦੇਸ਼ ਦੇ ਦਿੱਤਾ ਹੈ। Sukhdev Dhindsa ਨੇ ਬਾਦਲਾਂ ਦਾ ਨਾਂ ਲਏ ਬਗ਼ੈਰ ਕਿਹਾ ਹੈ ਕਿ ਪਾਰਟੀ ‘ਤੇ ਕਾਬਜ਼ ਪਰਿਵਾਰ ਦੇ ਲਾਂਭੇ ਹੋਏ ਬਗ਼ੈਰ ਇੱਕ ਹੋਣਾ ਸੰਭਵ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਲੋਕ ਸਭਾ ਚੋਣ ਨਹੀਂ ਲੜੇਗਾ।


ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਹਨ ਤੇ ਨਾ ਹੀ ਕਦੇ ਅਕਾਲੀ ਦਲ ਖ਼ਤਮ ਹੋਇਆ ਹੈ। ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਹਨ ਸਗੋਂ ਕੁਝ ਨੇਤਾਵਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਨੇਤਾ ਪਿੱਛੇ ਹਟ ਜਾਣ ਤਾਂ ਅਕਾਲੀ ਦਲ ਫਿਰ ਖੜ੍ਹਾ ਹੋ ਸਕਦਾ ਹੈ। ਟਕਸਾਲੀ ਤੇ ਪੁਰਾਣੇ ਅਕਾਲੀ ਜੋ ਹੁਣ ਘਰ ਬੈਠ ਗਏ ਹਨ, ਉਹ ਵੀ ਇਕੱਠੇ ਹੋ ਸਕਦੇ ਹਨ।ਢੀਂਡਸਾ ਨੇ ਬਾਦਲ ਪਰਿਵਾਰ ਦਾ ਨਾਂ ਲਏ ਬਗ਼ੈਰ ਕਿਹਾ ਕਿ ਇਹ ਤਾਂ ਉਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਜੋ ਪਾਰਟੀ ‘ਤੇ ਕਾਬਜ਼ ਹਨ ਤੇ ਪਾਰਟੀ ਬਚਾਉਣ ਲਈ ਕੋਈ ਕੁਰਬਾਨੀ ਦੇਣ।

Sukhdev Dhindsa ਨੇ ਇਹ ਵੀ ਕਿਹਾ ਕਿ ਮੈਂ ਤਾਂ ਉਨ੍ਹਾਂ ਨਾਲ ਬਹੁਤ ਗੱਲਾਂ ਕਰਕੇ ਵੇਖ ਲਈਆਂ ਤੇ ਸਿੱਟਾ ਨਾ ਨਿਕਲਣ ‘ਤੇ ਹੀ ਪਿੱਛੇ ਹਟਿਆ ਹਾਂ। ਹੁਣ ਤਾਂ ਉਹ ਪਰਿਵਾਰ ਹੀ ਵੇਖੇ ਕੀ ਕਰਨਾ ਚਾਹੀਦਾ।ਰਾਜ ਸਭਾ ਮੈਂਬਰ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਦਿੱਗਜ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 2019 ਆਮ ਚੋਣਾਂ ਦੌਰਾਨ ਨਾ ਉਹ ਖ਼ੁਦ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਚੋਣ ਲੜੇਗਾ।

ਉਨ੍ਹਾਂ ਆਪਣੇ ਪੁੱਤਰ ਤੇ ਸਾਬਕਾ ਵਿੱਚ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਲੜਨ ਦੀਆਂ ਕਿਆਸਰਾਈਆਂ ਰੱਦ ਕਰਦਿਆਂ ਕਿਹਾ ਕਿ ਪਰਮਿੰਦਰ ਵਿਧਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਹੁਣ ਚੋਣ ਲੜਨ ਲਈ ਹਾਲਾਤ ਵੀ ਠੀਕ ਨਹੀਂ ਹਨ।

Sukhdev Dhindsa ਦੀ ਨਰਾਜ਼ਗੀ ਦਾ ਕਾਰਨ ਹੈ ਬਾਦਲ-ਖੰਨਾ ਮੀਟਿੰਗ

ਲੇਕਿਨ ਅਗਰ ਅਕਾਲੀ ਦਲ ਦੇ ਗੁਪਤ ਸੂਤਰਾਂ ਦੀ ਗੱਲ ਮੰਨੀ ਜਾਵੇ ਤਾਂ ਢੀਂਡਸਾ ਪਰਿਵਾਰ ਦੀ ਨਰਾਜਗੀ ਦਾ ਵੱਡਾ ਕਾਰਨ ਲੋਕ ਸਭਾ ਸੰਗਰੂਰ ਸੀਟ ਤੋਂ ਚੋਣ ਲੜਾਉਣ ਲਈ ਪਾਰਟੀ ਪ੍ਰਧਾਨ ਸੁਬੀਰ ਬਾਦਲ ਵੱਲੋਂ ਕੁੱਝ ਮਹੀਨੇ ਪਹਿਲਾਂ ਸਾਬਕਾ ਕਾਂਗਰਸੀ ਆਗੂ ਅਰਵਿੰਦ ਖੰਨਾ ਨਾਲ ਕੀਤੀ ਗਈ ਮੀਟਿੰਗ ਅਤੇ ਉਹਨਾਂ ਨੂੰ ਸੰਗਰੂਰ ਤੋਂ ਲੋਕ ਸਭਾ ਸੀਟ ਲੜਾਾਉਣ ਦਾ ਕੀਤਾ ਵਾਅਦਾ ਹੈ। ਜਿਸਦੇ ਚੱਲਦਿਆਂ ਢੀਂਡਸਾ ਪਰਿਵਾਰ ਸੁਖਬੀਰ ਬਾਦਲ ਤੋਂ ਨਰਾਜ਼ ਚੱਲਦਾ ਆ ਰਿਹਾ ਹੈ।

For More Detail Read : Azad Soch Punjabi Newspaper




Leave a Reply

Your email address will not be published. Required fields are marked *