ਭੋਲੇ ਨੂੰ ਟੰਗਿਆਂ: ਅਦਾਲਤ ਨੇ ਦੋ ਕੇਸਾਂ 'ਚ 10-10 ਸਾਲ ਦੀ ਦਿੱਤੀ ਸਜ਼ਾ ਭੋਲੇ ਨੂੰ ਟੰਗਿਆਂ: ਅਦਾਲਤ ਨੇ ਦੋ ਕੇਸਾਂ 'ਚ 10-10 ਸਾਲ ਦੀ ਦਿੱਤੀ ਸਜ਼ਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਡਰੱਗ

ਡਰੱਗ ਰੈਕੇਟ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਅਤੇ ਹੋਰਨਾਂ ਨੂੰ ਸਜ਼ਾ ਦਾ ਐਲਾਨ

411


ਦੋ ਮਾਮਲਿਆਂ ਵਿੱਚ 10-10 ਸਾਲ ਅਤੇ ਤੀਜੇ ਵਿੱਚ 2 ਸਾਲ ਦੀ ਸਜ਼ਾ

ਐਸ ਏ ਐਸ ਨਗਰ, 13 ਫਰਵਰੀ (ਗੁਰਵਿੰਦਰ ਸਿੰਘ ਮੋਹਾਲੀ) ਸੀ .ਬੀ. ਆਈ. ਅਦਾਲਤ ਨੇ ਭੋਲਾ ਡਰੱਗ ਰੈਕੇਟ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ ਵੱਖ ਵੱਖ ਕੇਸਾਂ ਵਿੱਚ 10-10 ਸਾਲ ਸਜਾ ਸੁਣਾਈ ਹੈ, ਜਦੋਂਕਿ ਤੀਜੇ ਮਾਮਲੇ ਵਿੱਚ 2 ਸਾਲ ਦੀ ਸਜਾ ਸੁਣਾਈ ਗਈ ਹੈ|

ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਨੂੰ ਸੀ.ਬੀ.ਆਈ. ਕੋਰਟ ਵੱਲੋਂ 3 ਕੇਸਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਇਹ ਸਜਾ ਸੁਣਾਈ ਗਈ ਹੈ|ਜਗਦੀਸ਼ ਭੋਲਾ ਦੇ ਨਾਲ ਅਨੂਪ ਕਾਹਲੋਂ, ਦਵਿੰਦਰ ਹੈਪੀ, ਬਸਾਵਾ ਸਿੰਘ, ਗੁਰਜੀਤ ਗਾਬਾ, ਸੁਖਜੀਤ ਸਿੰਘ, ਰਾਕੇਸ਼, ਸਚਿਨ ਸਰਦਾਨਾ, ਦੇਵਿੰਦਰ ਬਹਿਲ ਅਤੇ ਦਵਿੰਦਰ ਕਾਂਤ ਸ਼ਰਮਾ ਨੂੰ ਵੀ ਸਜ਼ਾ ਸੁਣਾਈ ਗਈ ਹੈ ਜਦੋਂਕਿ ਬਿੱਟੂ ਔਲਖ ਤੇ ਪਰਮਜੀਤ ਚਾਹਲ ਨੂੰ ਬਰੀ ਕਰ ਦਿੱਤਾ ਗਿਆ ਹੈ|

ਇਸ ਪੂਰੇ ਮਾਮਲੇ ਵਿੱਚ ਛੇ ਐਫ ਆਈ ਆਰ ਤਹਿਤ ਕਰੀਬ 70 ਮੁਲਜ਼ਮ ਨਾਮਜ਼ਦ ਹਨ| ਅੱਜ ਮਾਮਲੇ ਦੀ ਸੁਣਵਾਈ ਸੰਬੰਧੀ ਅਦਾਲਤ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਦੌਰਾਨ ਸਾਰੇ ਮੁਲਜਮਾਂ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ|

ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਜਗਦੀਸ਼ ਭੋਲਾ ਨੂੰ ਸਜ਼ਾ ਦੇ ਐਲਾਨ ਦੇ ਨਾਲ-ਨਾਲ ਕਈ ਹੋਰਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ ਜਦੋਂਕਿ ਕੁੱਝ ਮੁਲਜਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ|

ਐਫ. ਆਈ. ਆਰ-56 ਡਰੱਗ ਰੈਕੇਟ ਵਿੱਚ ਪਲਵਿੰਦਰ ਸਮੇਤ ਸਾਰੇ ਦੋਸ਼ੀ ਬਰੀ

ਐਫ. ਆਈ. ਆਰ-56 ਵਿੱਚ ਪਲਵਿੰਦਰ ਸਮੇਤ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ ਹਨ| ਇਸ ਦੇ ਨਾਲ ਹੀ ਐਫ. ਆਈ. ਆਰ-50 ਵਿੱਚ ਸ਼ਾਮਲ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ ਹਨ| ਐਫ. ਆਈ. ਆਰ-92 ਵਿੱਚ ਚੰਨੀ ਲਾਲ ਗਾਬਾ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ ਹਨ ਅਤੇ ਐਫ. ਆਈ. ਆਰ. 69 ਵਿੱਚ ਇਕ ਦੋਸ਼ੀ ਨੂੰ ਛੱਡ ਕੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ ਹਨ|ਜਿਕਰਯੋਗ ਹੈ ਕਿ ਨਵੰਬਰ 2013 ਵਿੱਚ 6 ਹਜ਼ਾਰ ਕਰੋੜ ਰੁਪਏ ਦਾ ਕੌਮਾਂਤਰੀ ਡਰੱਗ ਰੈਕੇਟ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਸੀ| ਇਸ ਕੇਸ ਵਿੱਚ ਬਰਖਾਸਤ ਡੀ. ਐਸ. ਪੀ. ਜਗਦੀਸ਼ ਭੋਲਾ ਅਤੇ 50 ਦੇ ਕਰੀਬ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ|

ਉਸ ਮੌਕੇ ਪੰਜਾਬ ਪੁਲੀਸ ਵੱਲੋਂ ਕਰੀਬ 29 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ| ਇਸ ਮਾਮਲੇ ਵਿੱਚ ਕੁੱਲ ਛੇ ਐਫ ਆਈ ਆਰ ਦਰਜ ਹੋਈਆਂ ਸਨ ਜਿਹਨਾਂ ਵਿੱਚ ਛੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਸੀ| ਇਸ ਕੇਸ ਵਿੱਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਸੀ| ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਪਰ ਤਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ|

ਭੋਲਾ ਡਰੱਗਜ਼ ਮਾਮਲੇ ਵਿੱਚ ਐਨਡੀਪੀਐਸ ਦੇ ਕੇਸਾਂ ਦੇ ਫੈਸਲੇ ਤੋਂ ਬਾਅਦ ਈਡੀ ਦੇ ਕੇਸ ਬਕਾਇਆ ਰਹਿਣਗੇ| ਇਸੇ ਮਾਮਲੇ ਦੇ ਇੱਕ ਮੁਲਜ਼ਮ ਅਕਾਲੀ ਲੀਡਰ ਚੁੰਨੀ ਲਾਲ ਗਾਬਾ ਦੀ ਡਾਇਰੀ ਵਿੱਚ ਹੋਈਆਂ ਐਂਟਰੀਆਂ ਦੇ ਆਧਾਰ ਤੇ ਤਤਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਉਸਦੇ ਪੁੱਤਰ ਦਮਨਬੀਰ ਫਿਲੌਰ ਤੇ ਸੀਪੀਐਸ ਅਵਿਨਾਸ਼ ਚੰਦਰ ਤੇ ਵੀ ਈਡੀ ਵੱਲੋਂ ਕੇਸ ਦਰਜ ਕੀਤਾ ਗਿਆ ਸੀ| ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਈਡੀ ਦੀ ਸੁਣਵਾਈ ਤੇ ਪਿਛਲੇ ਹਫਤੇ ਹੀ ਸਟੇਅ ਲਾ ਦਿੱਤਾ ਸੀ

Also Read : Punjabi epaper
|
Leave a Reply

Your email address will not be published. Required fields are marked *