ਮਾਝੀ : ਨੌਜਵਾਨਾਂ'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਪੁਲਿਸ ਮਾਝੀ : ਨੌਜਵਾਨਾਂ'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਪੁਲਿਸ

Live Clock Date

Your browser is not supported for the Live Clock Timer, please visit the Support Center for support.
Harjinder SIngh Majhi

ਪੰਜਾਬੀ ਨੌਜਵਾਨਾਂ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਪੁਲਿਸ : ਭਾਈ ਮਾਝੀ

468


ਸਾਹਿਤ ਰੱਖਣ ਕਰਕੇ ਹੋਈ ਉਮਰ ਕੈਦ ਦੇ ਖਿਲਾਫ ਭਾਈ ਮਾਝੀ ਵੱਲੋਂ ‘ਹੱਥ ‘ਚ ਕਿਤਾਬ’ ਹੋਵੇ ਮੁਹਿੰਮ ਸ਼ੁਰੂ

ਸੰਗਰੂਰ/ ਮਸਤੂਆਣਾ ਸਾਹਿਬ 13 ਫਰਵਰੀ ( ਪੰਮਾ ਢੀਂਡਸਾ ) ਪਿਛਲੇ ਸਮਿਆਂ ‘ਚ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬੇਕਸੂਰ  ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਫਿਰ ਉਸ ਤੋਂ ਬਾਅਦ ਪੰਜਾਬ ਅੰਦਰ ਨਸ਼ੇ ਅਤੇ ਲੱਚਰਤਾ ਦੀ ਹਨੇਰੀ ਨੇ ਪੰਜਾਬ ਦੇ ਗੱਭਰੂਆਂ ਨੂੰ ਡੰਗਿਆ ਅਤੇ ਹੁਣ ਧਾਰਮਿਕ ਸਾਹਿਤ ਅਤੇ ਸ਼ਹੀਦਾਂ ਦੀਆਂ ਫੋਟੋਆਂ ਰੱਖਣ ਤੇ ਵੀ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ਏ ਖਾਲਸਾ ਨੇ ਤਿੰਨ ਸਿੱਖ ਨੌਜਵਾਨਾਂ ਕੋਲੋਂ  ਸਿੱਖ ਯੋਧਿਆਂ ਦਾ ਸਾਹਿਤ ਮਿਲਣ ‘ਤੇ ਹੋਈ ਉਮਰ ਕੈਦ ਦੇ ਰੋਸ ਵਜ਼ੋਂ ‘ਆਪਣਾ ਪੰਜਾਬ ਹੋਵੇ, ਹੱਥ ‘ਚ ਕਿਤਾਬ ਹੋਵੇ’ ਲਹਿਰ ਦੀ ਸ਼ੁਰੂਆਤ ਮਸਤੂਆਣਾ ਸਾਹਿਬ ਤੋਂ ਕਰਦਿਆਂ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਕੀਤਾ।


ਭਾਈ ਮਾਝੀ ਨੇ ਦੱਸਿਆ ਕਿ ਹੁਣ ਪੁਲਿਸ ਵੱਲੋਂ ਅਰਵਿੰਦਰ ਸਿੰਘ ਉੱਪਰ, ਜੋ ਕਿ ਪਹਿਲਾਂ ਹੀ ਆਪਣੇ ਦੋ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਇੱਕ ਹੋਰ ਝੂਠਾ ਕੇਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੁਰਦੀਪ ਸਿੰਘ ਜੋ ਕਿ ਜੇਲ੍ਹ ਵਿੱਚ ਹੈ ਦੇ ਕਹਿਣ ਤੇ 7 ਫਰਵਰੀ ਨੂੰ ਇੱਕ ਐਫ ਆਈ ਆਰ ਅਰਵਿੰਦਰ ਸਿੰਘ ਤੇ ਦਰਜ਼ ਕੀਤੀ ਗਈ ਹੈ ਜਿਸ ਅਨੁਸਾਰ ਜਨਵਰੀ 2017 ਨੂੰ ਪਿੰਡ ਸਰੋਆਂ ਅਤੇ ਜੂਨ 2018 ਨੂੰ ਪਿੰਡ ਬਿਛੋਰੀ ਵਿੱਚ ਵਾਪਰੇ ਬੇਅਦਬੀ ਘਟਨਾਕ੍ਰਮ ਦਾ ਬਦਲਾ ਲੈਣ ਲਈ ਅਰਵਿੰਦਰ ਨੇ ਗੁਰਦੀਪ ਸਿੰਘ ਨੂੰ ਪਿਸਤੌਲ ਮੁਹੱਈਆ ਕਰਵਾਇਆ ਸੀ ਜਦੋਂਕਿ ਅਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ 25 ਮਈ 2016 ਤੋਂ ਪਹਿਲਾਂ ਹੀ ਜੇਲ ਵਿੱਚ ਹੈ।


ਭਾਈ ਮਾਝੀ ਨੇ ਕਿਹਾ ਕਿ ਪੰਜਾਬ ਵਿੱਚ  ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਜਿਸਦੇ ਫਲਸਰੂਪ ਅੱਜ ਪੰਜਾਬੀ ਨੌਜਵਾਨ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।

ਭਾਈ ਮਾਝੀ ਨਾਲ ਮੌਜੂਦ ਸ੍ਰ. ਜਸਵੰਤ ਸਿੰਘ ਸਕੱਤਰ ਅਕਾਲ ਕਾਲਜ਼ ਕੌਂਸਲ ਨੇ ਕਿਹਾ ਕਿ ਭਾਈ ਰeਣਧੀਰ ਸਿੰਘ ਦੀ ਫੋਟੋ ਵੀ ਉਹਨਾਂ ਨੌਜਵਾਨਾਂ ਤੋਂ ਮਿਲੀ ਹੈ ਜਦੋਂਕਿ ਭਾਈ ਸਾਹਿਬ ਨੇ ਦੇਸ ਲਈ 15 ਸਾਲ ਜੇਲ੍ਹ ਕੱਟੀ ਹੈ। 


ਇਸ ਮੌਕੇ ਇਕੱਤਰ ਨੌਜਵਾਨਾਂ ਨੇ ਹੱਥ ‘ਚ ਧਾਰਮਿਕ ਕਿਤਾਬਾਂ ਚੁੱਕ ਕੇ ਮਨੁੱਖੀ ਚੇਨ ਬਣਾ ਕੇ ‘ ਆਪਣਾ ਪੰਜਾਬ ਹੋਵੇ, ਹੱਥ ‘ਚ ਕਿਤਾਬ ਹੋਵੇ’ ਦੇ ਨਾਹਰਿਆਂ ਨਾਲ ਗੂੰਜਾਂ ਪਾਈਆਂ।
Leave a Reply

Your email address will not be published. Required fields are marked *