ਹੜਤਾਲ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੈ ਹੜਤਾਲ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
strike

ਹੜਤਾਲ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੈ : ਜਗਜੀਤ ਸਿੰਘ ਜਰਮਨੀ

263

ਹੜਤਾਲ ਨੂੰ ਗੈਰ-ਕਨੂੰਨੀ ਕਰਾਰ ਦੇ ਕੇ ਪਰਤਾਪ ਸਿੰਘ ਕੈਰੋਂ ਵਾਂਗੂ ਸਖਤੀ ਵਰਤਣ ਦੀ ਲੋੜ

ਅਮਰਗੜ੍ਹ -14 ਫਰਵਰੀ (ਕੁਲਵੰਤ ਸਿੰਘ ਸਿੰਘ ਮੁਹਾਲੀ)

ਭਾਰਤ ਦੇਸ਼ ਵਿੱਚ ਸਰਕਾਰੀ ਕਾਂਮਿਆਂ ਵੱਲੋਂ ਨਿੱਤ ਨਵੇਂ ਤੋਂ ਨਵੇਂ ਕਾਰਨ ਲੱਭ ਕੇ ਆਪਣੀ ਡਿਊਟੀ ਦੇ ਸਮੇਂ ਦੌਰਾਨ ਹੀ ਗੈਰ-ਕਾਨੁੰਨੀ ਹੜਤਾਲਾਂ ਕਰਕੇ ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਨੁਕਸ਼ਾਨ ਪਹੁੰਚਾਇਆ ਜਾਂਦਾ ਹੈ। ਜਿਸ ਨਾਲ ਜਿੱਥੇ ਸਰਕਾਰi ਕੰਮਕਾਜ ਵਿੱਚ ਭਾਰੀ ਖੜੋਤ ਆਉਂਦੀ ਹੈ ਉੱਥੇ ਨਾਲ ਹੀ ਆਮ ਜਨਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਲੋਕ ਸਰਕਾਰੀ ਮੁਲਾਜ਼ਮਾਂ ਦੀਆਂ ਇਹਨਾਂ ਨਿੱਤ ਦੀ ਹੜਤਾਲ਼ਾਂ ਤੋਂ ਤੰਗ ਅਤਏ ਪਏ ਹਨ।

ਇਸ ਸਬੰਧੀ ਆਪਣੇ ਮਨ ਦੀ ਗੱਲ ਕਰਦਿਆਂ ਯੂਰਪ ਤੋਂ ਆਏ ਇੱਕ ਐਨ.ਆਰ.ਆਈ ਜਗਜੀਤ ਸਿੰਘ ( Jagjeet SIngh) ਨੇ ਕਿਹਾ ਕਿ ਪੰਜਾਬ ਅੰਦਰ ਮਸਿਟਰੀਅਲ ਸਟਾਫ ਵਲੋਂ 13 ਫਰਵਰੀ ਤੋਂ ਲੈ ਕੇ ਕੀਤੀ ਜਾ ਰਹੀ ਹੜਤਾਲ ਕਾਰਨ ਸੂਬੇ ਦੇ ਹਜਾਰਾਂ ਲੋਕ ਖੱਜ਼ਲ ਖੁਆਰ ਤੇ ਤੰਗ ਪ੍ਰੇਸ਼ਾਨ ਹੋ ਰਹੇ ਹਨ।ਜਿਸ ਦੇ ਚਲਦਿਆਂ ਜਿੱਥੇ ਆਮ ਪਬਲਿਕ ਦੇ ਜਰੂਰੀ ਕੰਮ ਰੁਕਣ ਕਰਕੇ ਆਰਥਿਕ ਨੁਕਸਾਨ ਹੋ ਰਿਹਾ ਹੈ ਉੱਥੇ ਪਬਲਿਕ ਵਲੋਂ ਸੂਬੇ ਦੀ ਚੁਣੀ ਹੋਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਪ੍ਰਤੀ ਨਿਰਾਸ਼ਾ ਵੀ ਵਧ ਰਹੀ ਹੈ।


ਐਨ.ਆਰ.ਆਈ ਜਗਜੀਤ ਸਿੰਘ

ਅਮਰਗੜ੍ਹ ਵਿਖੇ ਇੱਕ ਪ੍ਰਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਅਗਰ ਜਿਲਾ੍ ਹੈਡਕੁਆਰਟਰਾਂ ਤੇ ਤਹਿਸੀਲਾਂ ਵਿੱਚ ਸਟਾਫ ਦੀ ਹੜਤਾਲ ਕਾਰਨ ਲੋਕਾਂ ਦੇ ਕੰਮ ਰੁਕਦੇ ਹਨ ਤਾਂ ਬਦਲਵੇਂ ਪ੍ਰਬੰਧ ਕਰਨ ਦੀ ਸਮੁੱਚੀ ਜਿੰਮੇਂਵਾਰੀ ਸੰਬੰਧਤ ਡਿਪਟੀ ਕਮਿਸ਼ਨਰ,ਤਹਿਸੀਲਦਾਰ ਜਾਂ ਐਸ.ਡੀ.ਐਮ.ਦੀ ਹੋਣੀ ਚਾਹੀਦੀ ਹੈ ਤਾਂ ਕਿ ਪਬਲਿਕ ਕਿਸੇ ਵੀ ਕੀਮਤ ਤੇ ਹੈਰਾਨ ਪ੍ਰੇਸ਼ਾਨ ਨਾ ਹੋਵੇ।

ਉਨ੍ਹਾਂ ਇਹ ਵੀ ਕਿਹਾ ਕਿ ਬੇਵਜਾ ਭਾਰਤ ਵਿੱਚ ਹੋ ਰਹੀਆਂ ਕਲਮਛੌੜ ਹੜਤਾਲਾਂ ਦੇਸ਼ ਨੂੰ 20 ਵੀਂ ਸਦੀ ਵੱਲ ਵਾਪਸ ਲੈਕੇ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਪ੍ਰਤਾਪ ਸਿੰਘ ਕੈਰੋਂ ਵਾਲੀ ਰਣਨੀਤੀ ਲਾਗੂ ਕਰਕੇ ਹੜਤਾਲੀ ਮੁਲਾਜਮਾਂ ਨੂੰ ਘਰ ਬਿਠਾ ਦਿੱਤਾ ਜਾਵੇ ਤਾਂ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਉਹਨਾ ਇਹ ਵੀ ਕਿਹਾ ਕਿ ਇਹਨਾਂ ਸਰਕਾਰੀ ਮੁਲਾਜਮਾਂ ਨੂੰ ਇਹ ਸੋਚਣਾ ਚਾਹੀਂਦਾ ਹੈ ਕਿ ਭਾਰਤ ਜਿਹੇ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਬੇਰੁਜਗਾਰੀ ਦੀ ਹਾਲਤ ਵਿੱਚ ਇੱਧਰ-ਉੱਧਰ ਭਟਕ ਰਹੇ ਹਨ ਕਿ ਉਹਨਾਂ ਨੁੰ ਮਾੜਾ-ਮੋਟੀ ਨੌਕਰੀ ਹੀ ਲੱਭ ਜਾਵੇ ਪਰ ਜਿਹਨਾਂ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਉਹ ਸਰਕਾਰ ਅਤੇ ਆਮ ਲੋਕਾਂ ਂਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੜਤਾਲ ਕਰਕੇ ਪ੍ਰੇਸ਼ਾਨ ਕਰ ਰਹੇ ਹਨ।

ਸਰਕਾਰ ਨੂੰ ਸ਼ਖਤੀ ਵਰਤਣੀ ਚਾਹੀਂਦੀ ਹੈ ਅਤੇ ਡਿਊਟੀ ਸਮੇਂ ਵਿੱਚ ਹੜਤਾਲ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਤੋਂ ਫਾਰਗ ਕਰਕੇ ਉਹਨਾਂ ਦੀ ਥਾਂ ਤੇ ਉਹਨਾਂ ਬੇਰੁਜਗਾਰ ਲੋਕਾਂ ਨੂੰ ਡਿਊਟੀ ਉੱਪਰ ਨਿਯੁਕਤ ਕਰਨਾ ਚਾਹੀਂਦਾ ਹੈ ਜੋ ਨੌਕਰੀ ਨਾ ਮਿਲਣ ਕਰਕੇ ਆਪਣੀ ਉੱਮਰ ਦੀ ਉਪਰਲੀ ਸੀਮਾ ਪਾਰ ਕਰ ਰਹੇ ਹਨ ਜਾਂ ਪਾਰ ਕਰ ਚੁੱਕੇ ਹਨ।

ਰੋਜ਼ਾਨਾ ਪੜ੍ਹੋ ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *