ਅੱਜ ਸਾਡੀ ਆਖ਼ਰੀ ਸਲਾਮ ਤੈਨੂੰ ਦੋਸਤਾ……….. - AZAD SOCH ਅੱਜ ਸਾਡੀ ਆਖ਼ਰੀ ਸਲਾਮ ਤੈਨੂੰ ਦੋਸਤਾ……….. - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
Singer Maninder manga

ਅੱਜ ਸਾਡੀ ਆਖ਼ਰੀ ਸਲਾਮ ਤੈਨੂੰ ਦੋਸਤਾ………..

422


ਪ੍ਰਸਿੱਧ ਗਾਇਕ ਮਨਿੰਦਰ ਮੰਗਾ ਦਾ ਦਿਹਾਂਤ


ਗੁਲਜ਼ਾਰ ਮਦੀਨਾ

ਦੋਸਤੋ ਕਈ ਵਾਰ ਤਾਂ ਰੱਬ ਵੀ ਬਹੁਤ ਵੱਡਾ ਕਹਿਰ ਢਾਹ ਜਾਂਦਾ ਹੈ ਤੇ ਕੁਝ ਵੀ ਨਹੀਂ ਸੋਚਦਾ ਕੇ ਇਸ ਇਨਸਾਨ ਦੇ ਚਲੇ ਜਾਣ ਨਾਲ ਕਿੰਨੇ ਕੁ ਦਿਲਾਂ ਨੂੰ ਗਹਿਰੀ ਛੱਟ ਲੱਗਣੀ ਹੈ। ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਨੇ ਬਹੁਤ ਹੀ ਖੂਬਸੂਰਤ ਲਿਖਿਆ ਹੈ ਕੇ ‘ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ’ ਇਹ ਸ਼ਤਰਾਂ ਬਿਲਕੁਲ ਉਨ•ਾਂ ਗਾਇਕ ਵੀਰਾਂ ‘ਤੇ ਢੁੱਕਦੀਆਂ ਹਨ ਜੋ ਸਾਨੂੰ ਸਦਾ ਲਈ ਅਲਵਿਦਾ ਕਹਿ ਕਿ ਇਸ ਫ਼ਾਨੀ ਸੰਸਾਰ ਤੋਂ ਚਲੇ ਗਏ ਹਨ। ਇਹੋ ਜਿਹਾ ਹੀ ਇੱਕ ਹੋਰ ਹੀਰਾ ਫ਼ਨਕਾਰ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਾ ਹੈ ਜਿਸ ਦੀ ਅਵਾਜ਼ ਤਾਂ ਸਾਡੇ ਕੰਨਾਂ ਨੂੰ ਹਮੇਸ਼ਾ ਲਈ ਸੁਣਾਈ ਦੇਵੇਗੀ ਪਰ ਵੇਖਣ ਨੂੰ ਇਹ ਅੱਖੀਆਂ ਤਰਸ਼ ਜਾਣਗੀਆਂ, ਉਹ ਹੈ ਖੂਬਸੂਰਤ ਅਵਾਜ਼ ਦਾ ਮਾਲਿਕ ਮਰਹੂਮ ਗਾਇਕ ਮਨਿੰਦਰ ਮੰਗਾ।

ਜਿਸ ਨੇ ਅਪਣੀ ਬਾ-ਕਮਾਲ ਗਲ਼ੇ ਦੀ ਮਿਠਾਸ ਨਾਲ ਹਰ ਇੱਕ ਸੰਗੀਤ ਪ੍ਰੇਮੀ ਦੇ ਦਿਲਾਂ ‘ਤੇ ਐਸਾ ਜਾਦੂ ਚਲਾਇਆ ਹੈ ਕਿ ਜੋ ਉਸ ਨੂੰ ਇੱਕ ਵਾਰ ਸੁਣ ਲੈਂਦਾ ਸੀ ਤਾਂ ਉਹ ਉਸ ਦਾ ਦੀਵਾਨਾ ਹੋ ਕੇ ਰਹਿ ਜਾਂਦਾ ਸੀ, ਪਰ ਮਾਲਿਕ ਨੂੰ ਕੁਝ ਹੋਰ ਹੀ ਮਨਜੂਰ ਸੀ ਜੋ ਇਹੋ-ਜਿਹੇ ਹੀਰੇ ਫ਼ਨਕਾਰ ਨੂੰ ਸਾਡੇ ਕੋਲੋ ਬਹੁਤ ਦੂਰ ਲੈ ਗਿਆ।

ਬਹੁਤ ਘੱਟ ਸਮੇਂ ਵਿੱਚ ਮਨਿੰਦਰ ਨੇ ਆਪਣੀ ਪਹਿਚਾਣ ਉਨ•ਾਂ ਸਟਾਰ ਗਾਇਕਾਂ ਦੀ ਮੁਹਰਲੀ ਕਤਾਰ ਵਿੱਚ ਆਣ ਲਿਆ ਖੜਾਈ ਸੀ, ਜਿਸ ਨੂੰ ਪਾਉਣ ਲਈ ਸਾਲਾਂ ਵਧੀ ਸਮਾਂ ਲੱਗ ਜਾਂਦਾ ਹੈ।

ਉਨ•ਾਂ ਆਪਣੀ ਅਵਾਜ਼ ਰਾਹੀ ਗੀਤ ਨੀ ‘ਜੇ ਮੇਰਾ ਵਸ ਚੱਲੇ ਜਿਊਣ ਜੋਗੀਏ ਨੀ ਮੈ ਚੰਨ ਤਾਰਿਆਂ ਤੇ ਲਿਖ ਆਵਾਂ ਤੇਰਾ ਨਾਂ, ਜਦੋਂ ਲੈ ਲਿਆ ਟਰਾਲਾ ਵੇਖੀ ਟੌਹਰ ਜੱਟ ਦੀ, ਦੱਸ ਘੋਲ ਕੇ ਪਿਲਾਗੀ ਮੈਨੂੰ ਕੀ ਮੇਰਾ ਲੱਗੇ ਨਾ ਪੜਾਈ ਵਿੱਚ ਜੀ, ਸਿਰਨਾਮੇਂ ਪਰੀਆਂ ਦੇ, ਲੋਫ਼ਰ, ਪਾਸ ਫੇਲ, ਸੋਨਾਲੀਕਾ, ਟੀ ਪਾਰਟੀ, ਜਵਾਨੀ, ਐਵੇਂ ਨਾ ਰੁਸ ਕਿ ਬੈਹ ਜਿਆ ਕਰ, ਲਲਕਾਰਾ, ਪਿਆਰ ਸਾਡੇ ਦਾ ਦੁਸ਼ਮਣ ਬਣ ਚੱਲਿਆ ਪਿੰਡ ਸਾਰਾ ਵੇ, ਨਾ ਲਾਵੀ ਮੁਟਿਆਰੇ ਨੀ ਨਿਭਾਈਾਂ ਨਹੀਓ ਜਾਣੀਆਂ ਅਤੇ ਤੂੰ ਜਦ ਚੜੇ ਚੁਬਾਰੇ ਤੇ’ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਰਿਕਾਰਡ ਹੋਏ ਜਿਨ•ਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।

ਇਸ ਅਚਨਚੇਤ ਹੋਈ ਮੌਤ ਤੇ ਗਾਇਕ ਹਰਿੰਦਰ ਸੰਧੂ, ਭਿੰਦੇ ਸ਼ਾਹ, ਸੁਰਜੀਤ ਭੁੱਲਰ, ਗੁਰਵਿੰਦਰ ਬਰਾੜ, ਬਲਕਾਰ ਅਣਖੀਲਾ, ਸੁਖਵੀਰ ਰਾਣਾ, ਨਵਦੀਪ ਸੰਧੂ, ਦਰਸ਼ਨਜੀਤ, ਗੁਰਸ਼ਾਨ, ਗੋਪੀ ਸਿੰਘ, ਕੁਲਵਿੰਦਰ ਕੰਵਲ, ਰਾਜਾ ਮਰਖਾਈ, ਹਰਮਿਲਾਪ ਗਿੱਲ, ਐਕਟਰ ਮਨਿੰਦਰ ਮੋਗਾ, ਕੁਲਦੀਪ ਰਸੀਲਾ, ਹਰਜੀਤ ਸਿੱਧੂ, ਗਿੱਲ ਹਰਦੀਪ, ਵੀਰ ਦਵਿੰਦਰ, ਗੀਤਕਾਰ ਕਿਰਪਾਲ ਮਾਅਣਾ, ਮਨਪ੍ਰੀਤ ਟਿਵਾਣਾ, ਸੇਖੋਂ ਜੰਡ ਵਾਲਾ, ਰਜਿੰਦਰ ਨਾਗੀ, ਜੋਬਨ ਮੋਦਲੇਵਾਲਾ, ਜੱਸ ਸਿੱਧੂ, ਮੀਤ ਬਰਾੜ, ਗਾਇਕਾ ਗੁਰਪੀ੍ਰਤ ਕੌਰ, ਦਵਿੰਦਰ ਬਰਨਾਲਾ, ਦਲਜੀਤ ਹਿੰਮਤਪੁਰਾ, ਵਿੱਕੀ ਚੁਗਾਵਾ, ਇੰਦਰਜੀਤ ਸਹੋਤਾ, ਮੰਚ ਸੰਚਾਲਿਕ ਜਸਵੀਰ ਜੱਸੀ, ਸਿਮਰਜੀਤ ਸਿੱਧੂ, ਬਬਲੂ ਕਾਊਣੀ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਹਰਪ੍ਰੀਤ ਰਾਣਾ, ਬਲਵਿੰਦਰ ਬੱਬੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Leave a Reply

Your email address will not be published. Required fields are marked *