ਅੱਤਵਾਦੀ ਹਮਲੇ ਵਿੱਚ ਸ਼ਹੀਦ ਸੈਨਿਕਾਂ ਨੂੰ ਸਰਧਾਂਜਲੀ ਦੇਣ ਲਈ ਰੋਸ ਮਾਰਚ ਕੀਤਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਸੈਨਿਕਾਂ ਨੂੰ ਸਰਧਾਂਜਲੀ ਦੇਣ ਲਈ ਰੋਸ ਮਾਰਚ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Baba Ganda Singh School

ਅੱਤਵਾਦੀ ਹਮਲੇ ਵਿੱਚ ਸ਼ਹੀਦ ਸੈਨਿਕਾਂ ਨੂੰ ਸਰਧਾਂਜਲੀ ਦੇਣ ਲਈ ਰੋਸ ਮਾਰਚ ਕੀਤਾ

296

ਸ਼ਹੀਦ ਸੈਨਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕੀਤਾ


ਅਮਰਗੜ੍ਹ-19 ਫਰਵਰੀ(ਕੁਲਵੰਤ ਸਿੰਘ ਮੁਹਾਲ਼ੀ)

ਬੀਤੇ ਦਿਨੀ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿੱਚ ਭਾਰਤੀ ਸੈਂਟਰਲ ਰਿਜਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਦੇ ਸੈਨਿਕਾਂ ਉੱਪਰ ਅੱਤਵਾਦੀਆਂ ਵੱਲੋਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸਰਧਾਂਜਲੀ ਅਰਪਿਤ ਕਰਨ ਲਈ ਅਤੇ ਅੱਤਵਾਦੀ ਸੰਗਠਨਾਂ ਸਮੇਤ ਪਾਕਸਤਾਨ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਬਾਬਾ ਗੰਡਾ ਸਿੰਘ ਪਬਲਿਕ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਂਡਮ ਹਰਕੰਵਲਜੀਤ ਕੌਰ ਦੀ ਅਗਵਾਈ ਵਿੱਚ ਸਕੂਲ ਤੋਂ ਲੈਕੇ ਅਮਰਗੜ੍ਹ ਬਜ਼ਾਰ ਤੱਕ ਇਕ ਰੋਸ ਮਾਰਚ ਕੀਤਾ ਗਿਆ।

ਇਹ ਰੋਸ ਮਾਰਚ ਸਕੂਲ ਤੋਂ ਸ਼ੁਰੁ ਹੋ ਕੇ ਅਮਰਗੜ੍ਹ ਦੇ ਬਜ਼ਾਰ ਵਿੱਚ ਚੱਕਰ ਲਾਉਣ ਉਪਰੰਤ ਵਾਪਿਸ ਸਕੂਲ ਵਿੱਚ ਆਕੇ ਹੀ ਸਮਾਪਤ ਹੋਇਆ।

ਰੋਸ ਮਾਰਚ ਦੇ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਿੰਸੀਪਲ ਮੈਂਡਮ ਹਰਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਾਰਦਿਆਂ ਕਿਹਾ ਕਿ ਇਹਨਾਂ ਭਾਰਤੀ ਫੋਜ ਦੇ ਜਵਾਨਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਬਾਰਡਰਾਂ ਉੱਤੇ ਦਿਨ ਰਾਤ ਅਨੀਦਰੇ ਰਹਿ ਕੇ ਪਹਿਰਾ ਦਿੱਤਾ ਜਾਂਦਾ ਹੈ,ਜਿਸ ਕਰਕੇ ਹੀ ਅਸੀ ਆਪਣੇ ਘਰਾਂ ਵਿੱਚ ਦੁਸ਼ਮਣ ਦੇਸ਼ ਦੇ ਹਮਲੇ ਤੋਂ ਬੇਫਿਕਰ ਹੋਕੇ ਅਰਾਮ ਨਾਲ ਸੌਂਦੇ ਹਾਂ।ਇਹਨਾ ਸ਼ਹੀਦਾਂ ਵੱਲੋਂ ਕੀਤੀਆਂ ਜਾਂਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਸਾਡੇ ਦੇਸ਼ ਦੀ ਹੋਂਦ ਬਰਕਰਾਰ ਹੈ।

ਇਸ ਸਮੇਂ ਸਕੂਲ ਦੇ ਡਿਪਟੀ ਸੁਪਰਡੈਂਟ ਕੰਵਲਜੀਤ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਦੀ ਨਾ ਕੋਈ ਜਾਤ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਉਹਨਾਂ ਦਾ ਕਿਸੇ ਨਾਲ ਕੋਈ ਸਮਾਜਿਕ ਰਿਸਤਾ ਹੁੰਦਾ ਹੈ।ਸਗੋਂ ਉਹ ਤਾਂ ਹਰ ਸਮੇਂ ਸਿਰਫ ਤੇ ਸਿਰਫ ਖੁਨ ਖਰਾਬਾ ਦੇਖਣਾ ਹੀ ਪਸੰਦ ਕਰਦੇ ਹਨ

ਇਸ ਤੋਂ ਉਪਰੰਤ ਸਾਰਿਆਂ ਵੱਲੋਂ ਰਲ਼ ਕੇ ਸ਼ਹੀਦ ਸੈਨਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।

ਇਸ ਰੋਸ ਮਾਰਚ ਦੌਰਾਨ ਇੰ. ਹਰਮਨਪ੍ਰੀਤ ਸਿੰਘ ਚੀਮਾ ਅੇਸ.ਅੇਚ.ਓ ਥਾਣਾ ਅਮਰਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਫੋਰਸ ਵੱਲੋਂ ਵਧੀਆ ਢੰਗ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ।ਇਸ ਮੌਕੇ ਰੋਸ ਮਾਰਚ ਦੇ ਨਾਲ ਵਾਈਸ ਪਿੰਸੀਪਲ ਜਗਤਾਰ ਸਿੰਘ, ਕੁਆਰਡੀਨੇਟਰ ਸੰਜੇ ਸ਼ਰਮਾਂ ਅਤੇ ਸਮੂਹ ਸਟਾਫ ਹਾਜ਼ਰ ਸੀ।

ਰੋਜ਼ਾਨ ਪੜ੍ਹੋ : ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *