ਮਲੇਰਕੋਟਲਾ 'ਚ ਧਰਨੇ ਦੌਰਾਨ ਇੱਕ ਧਰਨਾਕਾਰੀ ਨੇ ਖੁਦ ਨੂੰ ਲਗਾਈ ਤੇਲ ਛਿੜਕ ਕੇ ਅੱਗ ਮਲੇਰਕੋਟਲਾ 'ਚ ਧਰਨੇ ਦੌਰਾਨ ਇੱਕ ਧਰਨਾਕਾਰੀ ਨੇ ਖੁਦ ਨੂੰ ਲਗਾਈ ਤੇਲ ਛਿੜਕ ਕੇ ਅੱਗ
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਮਲੇਰਕੋਟਲਾ ‘ਚ ਧਰਨੇ ਦੌਰਾਨ ਇੱਕ ਧਰਨਾਕਾਰੀ ਨੇ ਖੁਦ ਨੂੰ ਲਗਾਈ ਤੇਲ ਛਿੜਕ ਕੇ ਅੱਗ

543

ਪਤਨੀਆਂ ਸਮੇਤ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਸਰਕਾਰ ਪ੍ਰਤੀ ਆਪਣਾ ਰੋਸ ਜਾਹਰ ਕੀਤਾ

ਮਲੇਰਕੋਟਲਾ-੮ ਮਾਰਚ (ਕੁਲਵੰਤ ਸਿੰਘ ਮੁਹਾਲੀ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੁਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮਾਲੇਰਕੋਟਲਾ ਨੇੜਲੇ ਪਿੰਡ ਰਟੋਲਾਂ ਵਿੱਖੇ ਆਪਣੀਆਂ ਪਤਨੀਆਂ ਸਮੇਤ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਸਰਕਾਰ ਪ੍ਰਤੀ ਆਪਣਾ ਰੋਸ ਜਾਹਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੁਨੀਅਨ ਪੰਜਾਬ ਦੀ ੧੫ ਮੈਂਬਰੀ ਕਮੇਟੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪਿਛਲੇ ਦਿਨੀ ਮਹਿਕਮੇ ਦੀ ਮੰਤਰੀ ਮੈਡਮ ਰਜੀਆ ਸੁਲਤਾਨਾਂ ਵੱਲੋਂ ਉਹਨਾਂ ਨੂੰ ਦਿੱਤੇ ਗਏ ਜਵਾਬ ਤੋਂ ਯੂਨੀਅਨ ਆਗੂਆਂ ਨੂੰ ਸੰਤੁਸ਼ਟੀ ਨਹੀਂ ਹੋਈ। ਜਿਸ ਤੋਂ ਖਫਾ ਹੋ ਕੇ ਯੂਨੀਅਨ ਵੱਲੋਂ ਇਹ ਕਦਮ ਮਜ਼ਬੂਰੀ ਵਸ ਚੁੱਕਿਆ ਗਿਆ।

ਮੌਕੇ ਤੇ ਪੰਹੁਚੀ ਪੱਤਰਕਾਰਾਂ ਦੀ ਟੀਮ ਵੱਲੋਂ ਦੇਖਿਆ ਗਿਆ ਕਿ ਯੂਨੀਅਨ ਦੇ ਕਈ ਆਗੂ ਆਪਣੀਆਂ ਪਤਨੀਆਂ ਸਮੇਤ ਰਟੋਲਾਂ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜੇ ਹੋਏ ਸਨ। ਸਥਿਤੀ ਉਸ ਸਮੇਂ ਖਰਾਬ ਹੋ ਗਈ ਜਦੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਇੱਕ ਸਾਥੀ ਲਖਵੀਰ ਸਿੰਘ ਸਮਾਘ (ਫਰੀਦਕੋਟ)ਵੱਲ਼ੋ ਆਪਣੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਜਿਸ ਨੂੰ ਦੇਖ ਕੇ ਡੀ.ਐਸ,ਪੀ.ਅਮਰਗੜ੍ਹ ਅਤੇ ਥਾਣਾ ਅਮਰਗੜ੍ਹ ਦੇ ਮੁਖੀ ਇੰ. ਹਰਮਨਪ੍ਰੀਤ ਸਿੰਘ ਚੀਮਾ ਉਸ ਨੂੰ ਬਚਾਉਣ ਲਈ ਭੱਜਕੇ ਆਏ ਅਤੇ ਉਹਨਾਂ ਦੀ ਸਮਝਦਾਰੀ ਨਾਲ ਅੱਗ ਬੁਝਾਕੇ ਹਾਲਾਤ ਉੱਤੇ ਕਾਬੂ ਪਾ ਲਿਆ ਗਿਆ। ਪਰ ਇੱਕ ਗੱਲ ਜੋ ਅਜੀਬ ਵੇਖਣ ਨੂੰ ਮਿਲੀ ਉਹ ਇਹ ਸੀ ਕਿ ਜਦੋਂ ਵਰਕਰ ਵੱਲੋਂ ਆਪਣੇ ਆਪ ਨੂੰ ਅੱਗ ਲਗਾਈ ਗਈ ਤਾਂ ਉੱਥੇ ਡਿਊਟੀ ਤੇ ਤਾਇਨਾਤ ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਦੇ ਡਾ ਕਮਲਪ੍ਰੀਤ ਸਿੰਘ ਆਪਣੀ ਟੀਮ ਸਮੇਤ ਗੱਡੀ ਤੋਂ ਕਾਫੀ ਦੂਰ ਜਾ ਖੜੇ ਸਨ। ਜਦੋਂ ਜਖਮੀ ਹਾਲਤ ਵਿੱਚ ਵਰਕਰ ਨੂੰ ਹਸਪਤਾਲ ਲਿਜਾਣ ਲਈ ਸਿਹਤ ਵਿਭਾਗ ਦੀ ਗੱਡੀ ਸਟਾਰਟ ਨਾਂ ਹੁੰਦੀ ਦੇਖੀ ਤਾਂ ਉੱਥੇ ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਮੌਕਾ ਸੰਭਾਲਦਿਆਂ ੧੦੮ ਨੰਬਰ ਵੈਨ ਦੇ ਡਾਰਾਇਵਰ ਦੀ ਗੱਡੀ ਲਿਆਕੇ ਜਖਮੀ ਵਰਕਰ ਨੂੰ ਹਸਪਤਾਲ ਪੰਹੁਚਾਇਆ ਗਿਆ।

ਉਸ ਤੋਂ ਬਾਅਦ ਜਦੋਂ ਅਮਰਗੜ੍ਹ ਦੇ ਡਾ. ਕਮਲਪ੍ਰੀਤ ਸਿੰਘ ਨੂੰ ਉਹਨਾਂ ਦੀ ਗੈਰਹਾਜਰੀ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਮੀਡੀਆ ਕਰਮੀਆਂ ਨੂੰ ਤਲਖੀ ਭਰੇ ਅੰਦਾਜ਼ ਵਿੱਚ ਕਿਹਾ ਕਿ ਫਿਰ ਕੀ ਹੋਇਆ ਜੇਕਰ ਮੈਂ ਥੋੜਾ ਇੱਧਰ-ਉਧਰ ਹੋ ਗਿਆ।

Also Read : ਡੀਟੀਓ ਕਰਨ ਸਿੰਘ ਦੇ ਰੂਪ ‘ਚ ਅਕਾਲੀ ਦਲ ਨੇ ਚੱਲੀ ਵੱਡੀ ਚਾਲ, ਵਿਰੋਧੀ ਕੀਤੇ ਚਿੱਤ

ਇਸ ਮੌਕੇ ਤੇ ਨਾਇਬ ਤਹਿਸੀਲਦਾਰ ਮਲੇਕੋਟਲਾ ਬਲਵਿੰਦਰ ਸਿੰਘ,ਡੀ ਐਸ ਪੀ ਅਮਰਗੜ੍ਹ ਪਲਵਿੰਦਰ ਸਿੰਘ ਚੀਮਾ ਅਤੇ ਥਾਣਾ ਮੁਖੀ ਅਮਰਗੜ੍ਹ ਇੰ. ਹਰਮਨਪ੍ਰੀਤ ਚੀਮਾ ਨੇ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਕੇ ਸੜ੍ਹਕ ਤੇ ਲਾਇਆ ਧਰਨਾ ਮਹਿਕਮੇ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨਾਲ ੧੨ ਮਾਰਚ ਨੂੰ ਮੀਟਿੰਗ ਹੋਣ ਤੱਕ  ਚੁਕਵਾ ਦਿੱਤਾ। ਜਿਸ ਤੇ ਯੂਨੀਅਨ ਆਗੂਆਂ ਵੱਲੋਂ ਆਪਣਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਗਿਆ ਕਿ ਉਹ ਟੈਂਕੀ ਦੇ ਕੋਲ ਆਪਣਾ ਧਰਨਾ ਲਗਾਤਾਰ ਜਾਰੀ ਰੱਖਣਗੇ ਅਤੇ ਲੋੜ ਪੈਣ ਤੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਸਮੈਂ ਸੂਬਾ ਕਮੇਟੀ ਮੈਂਬਰ ਬੱਗਾ ਸਿੰਘ ਮੋਹਾਲੀ, ਸਿਮਰਨਜੀਤ ਸਿੰਘ ਗੁਰਦਾਸਪੁਰ,ਸੁਖਵੀਰ ਸਿੰਘ ਚੀਮਾ ਸ਼੍ਰੀ ਅਮ੍ਰਿਤਸਰ ਸਾਹਿਬ, ਮਨਿੰਦਰ ਸਿੰਘ ਰੰਮੀ, ਰਮਨਦੀਪ ਕੌਰ, ਰਣਜੀਤ ਸਿੰਘ ਰਾਣਾ ਅਮ੍ਰਿਤਸਰ,ਜਗਸੀਰ ਸਿੰਘ ਸੰਗਰੂਰ, ਗੁਰਦੀਪ ਸਿੰਘ, ਬਲਜੀਤ ਸਿੰਘ ਬਠਿੰਡਾ,ਰਵਿੰਦਰ ਸਿੰਘ ਮਾਨਾ, ਸਰਬਜੀਤ ਸਿੰਘ ਮਲੇਰਕੋਟਲਾ, ਗੁਰਦੀਪ ਸਿੰਘ ਮਲੇਰਕੋਟਲਾ, ਗੁਰਪ੍ਰੀਤ ਸਿੰਘ ਬੱਬਨਪੁਰ, ਕਰਮਦੀਨ ਬਰਡਵਾਲ,ਸ਼ਬੀਰ ਮੁਹੰਮਦ ਮੰਨਵੀ,ਘਣਸ਼ਿਆਮ ਭਾਰਤੀ, ਵੱਡੀ ਗਿਤੀ ਵਿੱਚ ਲੇਡੀ ਵਰਕਰ ਅਤੇ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਵਰਕਰ ਸਾਥੀ ਹਾਜਰ ਸਨ।

Also Read : Azad Soch Punjabi Epaper
Leave a Reply

Your email address will not be published. Required fields are marked *