ਰਾਹੁਲ ਗਾਂਧੀ ਦੀ ਮੋਗਾ ਰੈਲੀ ਤੋਂ ਸਿੱਧੂ ਨੂੰ ਕਿਉਂ ਰੱਖਿਆ ਗਿਆ ਦੂਰ ? ਰਾਹੁਲ ਗਾਂਧੀ ਦੀ ਮੋਗਾ ਰੈਲੀ ਤੋਂ ਸਿੱਧੂ ਨੂੰ ਕਿਉਂ ਰੱਖਿਆ ਗਿਆ ਦੂਰ ?
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਰਾਹੁਲ ਗਾਂਧੀ ਦੀ ਮੋਗਾ ਰੈਲੀ ਤੋਂ ਸਿੱਧੂ ਨੂੰ ਕਿਉਂ ਰੱਖਿਆ ਗਿਆ ਦੂਰ ? ਜਾਣੋ ਪੂਰੀ ਸਚਾਈ

486


ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ ‘ਚ ਲੋਕ ਸਭਾ ਚੋਣਾਂ ਦਾ ਆਗਾਜ਼ ਕਰਨ ਲਈ ਮੋਗਾ ਵਿਖੇ ਰੈਲੀ ਕਰਨ ਪਹੁੰਚੇ ਸਨ। ਰਾਹੁਲ ਦੀ ਮੋਗਾ ਰੈਲੀ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਟੇਜ਼ ਤੇ ਵੀ ਬੋਲਣ ਨਹੀਂ ਦਿੱਤਾ ਗਿਆ ਅਤੇ ਸਿੱਧੂ ਨੂੰ ਸਟੇਜ਼ ‘ਤੇ ਵੀ  ਰਾਹੁਲ ਗਾਂਧੀ ਤੋਂ ਵੀ ਕਾਫ਼ੀ ਦੂਰ ਬਿਠਾਇਆ ਗਿਆ ਸੇ।

ਜਦੋਂ ਮੀਡਆਿ ਹਲਕਿਆਂ ਨੇ ਿਸੱਧੂ ਨਾਲ ਕੀਤੇ ਗਏ ਇਸ ਵਿਵਹਾਰ ਸਬੰਧੀ ਜਾਨਣਾ ਚਾਹਿਆ ਤਾਂ ਕਾਂਗਰਸ ਨੇ ਇਸ ਨੂੰ ਆਪਣੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ‘ਚ ਸਮਾਂ ਘੱਟ ਹੋਣ ਅਤੇ ਪ੍ਰੋਟੋਕਾਲ ਦਾ ਮਸਲਾ ਦੱਸਿਆ ਪਰ ਅਕਾਲੀ ਦਲ ਅਤੇ ਬੀਜੇਪੀ  ਨੇ ਇਸ ਨੂੰ ਸਿਆਸੀ ਮੁੱਦਾ ਬਣਾ ਲਿਆ।

ਵੀਰਵਾਰ ਨੂੰ ਕਾਂਗਰਸ ਦੇ ਪ੍ਰਧਾਨ ਆਗਾਮੀ ਲੋਕ ਸਭਾ ਚੋਣਾਂ ਤੋ ਪਹਿਲਾਂ ਪੰਜਾਬ ਵਿੱਚ ਆਪਣੀ ਪਹਿਲੀ ਸਿਆਸੀ ਰੈਲੀ ਲਈ ਮੋਗਾ ਪਹੁੰਚੇ ਸਨ।

ਰਾਹੁਲ ਨੇ ਕੇਂਦਰ ਸਰਕਾਰ ਤੇ ਸਿਆਸੀ ਹਮਲੇ ਕੀਤੇ ਅਤੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਗੁਣ ਗਾਏ।

ਇਹ ਵੀ ਪੜ੍ਹੋ:

ਡੀਟੀਓ ਕਰਨ ਸਿੰਘ ਦੇ ਰੂਪ ‘ਚ ਅਕਾਲੀ ਦਲ ਨੇ ਚੱਲੀ ਵੱਡੀ ਚਾਲ, ਵਿਰੋਧੀ ਕੀਤੇ ਚਿੱਤ

ਲੋਕਾਂ ਦਾ ਸਿੱਧੂ ਪ੍ਰਤੀ ਰੋਸ ਦਾ ਨਤੀਜਾ- ਅਕਾਲੀ ਦਲ

ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਗਰੇਵਾਲ ਇਸ ਨੂੰ ਲੁਕਣ-ਮੀਟੀ ਕਹਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ, ”ਭਾਵੇਂ ਸਿੱਧੂ ਰਾਹੁਲ ਦੇ ਨੇੜਲਿਆਂ ਵਿੱਚੋਂ ਹਨ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਮ ਖਾਨ ਨਾਲ ਦੋਸਤੀ ਹੈ।”

”ਲੋਕਾਂ ‘ਚ ਕਾਂਗਰਸ ਪ੍ਰਤੀ ਰੋਸ ਹੈ ਕਿ ਭਾਰਤ-ਪਾਕ ਦੇ ਤਣਾਅ ਦੇ ਮਾਹੌਲ ‘ਚ ਕਾਂਗਰਸ ਪਾਕਿਸਤਾਨ ਵਾਲੀ ਬੋਲੀ ਬੋਲ ਰਹੀ ਹੈ। ਇਸੇ ਲਈ ਸਿੱਧੂ ਨੂੰ ਰਾਹੁਲ ਦੇ ਨੇੜੇ ਨਹੀਂ ਬਿਠਾਇਆ ਗਿਆ ਅਤੇ ਨਾ ਹੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ।”

Imran Khan

ਕਾਂਗਰਸ ਦਾ ਮੁੱਦੇ ਤੇ ਜਵਾਬ

ਕਾਂਗਰਸ ਵੱਲੋਂ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਰੈਲੀ ਸੀ ਇਸ ਵਿੱਚ ਚਾਰ ਲੋਕਾਂ ਨੇ ਹੀ ਬੋਲਣਾ ਸੀ, ਇਸ ਲਈ ਕਿਸੇ ਹੋਰ ਦੀ ਸਪੀਚ ਨਹੀਂ ਸੀ।

ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੋਗਾ ਰੈਲੀ ‘ਚ ਨਾ ਬੋਲਣ ਦੇਣ ਦੀ ਚਰਚਾ ਚੱਲ ਰਹੀ ਸੀ ਤਾਂ ਸਿੱਧੂ ਨੇ ਇੱਕ ਵੀਡੀਓ ਟਵੀਟ ਕੀਤਾ।

ਇਸ ਵੀਡੀਓ ‘ਚ ਗਾਣਾ ਹੈ, ”ਸਤਿਕਾਰ ਦਿਲ ਨਾਲ ਕਰੇ ਸਭ ਦਾ, ਸ਼ੁਕਰਾਨਾ ਕਰਦੇ ਆਂ ਅਸੀਂ ਰੱਬ ਦਾ।”

Also Read : Punjabi epaper
Leave a Reply

Your email address will not be published. Required fields are marked *