ਰਾਜੇ ਨੂੰ ਟੈਂਕੀਆਂ ਤੇ ਚੜ੍ਹਨ ਵਾਲੇ ਮੁਲਾਜਮਾਂ ਦੀ ਕੋਈ ਫਿਕਰ ਨਹੀ : ਸੁਖਬੀਰ ਬਾਦਲ ਰਾਜੇ ਨੂੰ ਟੈਂਕੀਆਂ ਤੇ ਚੜ੍ਹਨ ਵਾਲੇ ਮੁਲਾਜਮਾਂ ਦੀ ਕੋਈ ਫਿਕਰ ਨਹੀ : ਸੁਖਬੀਰ ਬਾਦਲ

Live Clock Date

Your browser is not supported for the Live Clock Timer, please visit the Support Center for support.
ਬਾਦਲ

ਰਾਜੇ ਨੂੰ ਟੈਂਕੀਆਂ ਤੇ ਚੜ੍ਹਨ ਵਾਲੇ ਮੁਲਾਜਮਾਂ ਦੀ ਕੋਈ ਫਿਕਰ ਨਹੀ : ਸੁਖਬੀਰ ਬਾਦਲ

536


ਸ੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਅਕਾਲੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ


ਮਲੇਰਕੋਟਲਾ-21 ਮਾਰਚ(ਕੁਲਵੰਤ ਸਿੰਘ ਮੁਹਾਲੀ)

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਅੱਜ ਮਾਲੇਰਕੋਟਲਾ ਦੇ ਇੱਕ ਮੈਰਿਜ ਪੈਲਿਸ ਵਿੱਚ ਰੱਖੇ ਗਏ ਵਰਕਰ ਮਿਲਣੀ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਕਿ ਅੱਜ ਜੋ ਮੁਲਾਜਮ ਮੌਜੂਦਾ ਪੰਜਾਬ ਸਰਕਾਰ ਤੋਂ ਇਨਸਾਫ ਮੰਗਣ ਲਈ ਧਰਨੇ ਲਾਉਂਦੇ ਹਨ, ਉਹਨਾਂ ਨੂੰ ਇਨਸ਼ਾਫ ਲੈਣ ਲਈ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹਨ ਦੀ ਸਲਾਹ  ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿੱਤੀ ਗਈ ਹੈ ਤਾਂ ਕਿ ਮੁਲਾਜ਼ਮਾਂ ਨੂੰ ਇਨਸਾਫ ਮਿਲ ਸਕੇ ਪਰ ਹੋਇਆ ਇਸ ਦੇ ਬਿਲਕੁਲ ਉਲਟ ਹੈ ਕਿਉਂਕਿ ਸਾਡੇ ਰਾਜ ਵਿੱਚ ਅਸੀਂ ਟੈਂਕੀ ਤੇ ਚੜਿਆਂ ਨੂੰ ਪੰਜਾਂ ਮਿੰਟਾਂ ਵਿੱਚ ਹੇਠਾਂ ਉਤਾਰ ਕੇ ਨੌਕਰੀਆਂ ਦੇ ਦਿੰਦੇ ਸੀ ਪਰ ਰਾਜੇ ਨੂੰ ਟੈਂਕੀਆਂ ਤੇ ਚੜ੍ਹਨ ਵਾਲੇ ਮੁਲਾਜਮਾਂ ਦੀ ਕੋਈ ਫਿਕਰ ਨਹੀਂ, ਲੋਕ ਕਈ ਕਈ ਦਿਨ ਟੈਂਕੀਆਂ ਤੇ ਚੜ੍ਹੇ ਰਹਿੰਦੇ ਹਨ ਉਹਨਾਂ ਨੂੰ ਕੋਈ ਨਹੀਂ ਹੇਠਾਂ ਲਾਹੁੰਦਾ,ਨੌਕਰੀਆਂ ਤਾਂ ਕੀ ਦੇਣੀਆਂ ਹਨ।

ਉਹਨਾਂ ਨੇ ਅੱਗੇ ਕਿਹਾ ਕਿ ਰਾਜੇ ਨੇ ਗੁੱਟਕਾ ਸਾਹਿਬ ਦੀ ਸੌਂਹ ਖਾਕੇ ਵੀ ਆਪਣੇ ਵੱਲੋਂ ਵੋਟਾਂ ਲੈਣ ਲਈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ।


ਇਸ ਸਮਾਗਮ ਦੌਰਾਨ ਬੋਲਦਿਆਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਨੇ ਆਪਣੇ ਭਾਸਣ ਵਿੱਚ ਸ਼੍ਰੋਮਣੀ ਅਕਾਲੀ ਬਾਦਲ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਕਾਂਗਰਸ਼ ਅਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਵੱਡੀ ਲੀਡ ਨਾਲ ਜਿਤਾੳਂਣ ਦੀ ਅਪੀਲ ਐਨ ਓਸ ਸਮੇਂ ਕੀਤੀ ਹੈ ਜਦੋਂ ਚੋਣ ਜਾਬਤਾ ਲੱਗ ਚੁੱਕਿਆ ਹੈ। ਸਵਿਧਾਨਕ ਮਾਹਿਰਾਂ ਦੇ ਅਨੁਸਾਰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੁਆਰਾ ਕਿਸੇ ਇੱਕ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਦੀ ਮੰਗ ਕਰਨੀ ਪ੍ਰਧਾਨ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਅਤੇ ਉਹਨਾਂ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।

ਇਸ ਪ੍ਰੋਗਰਾਮ ਵਿੱਚ ਪਾਰਟੀ ਦੀ ਆਪਸੀ ਫੁੱਟ ਖੁੱਲ ਕੇ ਨਜਰ ਆਈ ਕਿਉਂਕਿ ਸਟੇਜ ਤੋਂ ਪੂਰੇ ਸਮਾਗਮ ਦੌਰਾਨ ਸਟੇਜ ਸਕੱਤਰ ਜਾਂ ਕਿਸੇ ਵੀ ਬੁਲਾਰੇ ਵੱਲੋਂ ਸਟੇਜ ਦੇ ਉੱਪਰ ਬੈਠੇ ਸਾਬਕਾ ਵਿਧਾਇਕਾ ਮੈਡਮ ਫਰਜਾਨਾਂ ਆਲਮ. ਸਾਬਕਾ ਖੇਡ ਮੰਤਰੀ ਨੁਸ਼ਰਤ ਇਕਰਾਮ ਖਾ ਬੱਗਾ, ਸੀਨੀਅਰ ਅਕਾਲੀ ਆਂਗੂ ਮਹੰਮਦ ਤਫੈਲ ਮਲਿਕ ਦਾ ਨਾਮ ਲੈਣਾਂ ਵੀ ਮੁਨਾਸਿਫ ਨਹੀਂ ਸਮਝਿਆ। ਸਟੇਜ ਉੱਪਰ ਹਲਕਾ ਇੰਚਾਰਜ ਨੇ ਪੂਰੀ ਤਰਾਂ ਕਬਜਾ ਕੀਤਾ ਹੋਇਆ ਸੀ ਉਸਦੇ ਸਮਰੱਥਕਾਂ ਵੱਲੋਂ ਕਿਸੇ ਹੋਰ ਧੜੇ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ। 


ਇਸ ਮੌਕੇ ਬੋਲਿਆਂ ਸਾਬਕਾ ਵਿੱਤ ਮੰਤਰੀ ਪਰਮਿਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਨੋਜਵਾਨੀ ਦਾ ਭਵਿੱਖ ਸ੍ਰੋਮਣੀ ਅਕਾਲੀ  ਦਲ ਬਾਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।ਸਮਾਗਮ ਦੌਰਾਨ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਪਾਰਟੀ ਪ੍ਰਧਾਨ, ਆਗੂਆਂ,ਵਰਕਰਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਦਾ ਇਸ ਵਰਕਰ ਮਿਲਣੀ ਸਮਾਗਮ ਵਿੱਚ ਸਾਮਿਲ ਹੋਣ ਲਈ ਧੰਨਵਾਦ ਵੀ ਕੀਤਾ।

ਪਾਰਟੀ ਲਿਟਰੇਚਰ ਅਤੇ ਕੇਸਰੀ ਝੰਡੀਆਂ ਨੂੰ ਲੋਕਾਂ ਦੇ ਪੈਰਾਂ ਵਿੱਚ ਰੁਲਦੇ ਵੇਖਿਆ ਗਿਆ।ਇਸ ਮੌਕੇ ਹਲਕਾ ਇੰਚਾਰਜ ਮਲੇਰਕੋਟਲਾ ਐਡਵੋਕੇਟ ਜੁਲਫਕਾਰ ਅਲੀ ਜੁਆਇੰਟ ਸਕੱਤਰ, ਪ੍ਰਕਾਸ਼ ਸਿੰਘ ਕਾਲੀਆ, ਸਾਬਕਾ ਚੇਅਰਮੈਨ ਜਗਤਾਰ ਸਿੰਘ ਜੱਗੀ ਝੁਨੇਰ,ਐਡਵੋਕੇਟ ਸੁਖਚੈਨ ਸਿੰਘ ਭੂਦਨ, ਐਡਵੋਕੇਟ ਗੁਰਮੇਲ ਸਿੰਘ ਕੁਠਾਲਾ ਜਿਲ੍ਹਾ ਮੀਤ ਪ੍ਰਧਾਨ, ਵੈਦ ਨਿਹਾਲ ਸਿੰਘ ਚਹਿਲ, ਦਿਹਾਤੀ ਪ੍ਰਧਾਨ ਤਰਸ਼ੇਮ ਸਿੰਘ ਭੂਦਨ, ਪ੍ਰਧਾਨ ਗੁਰਮੇਲ ਸਿੰਘ ਨੌਧਾਰਣੀ, ਸਿਮਰਦੀਪ ਸਿੰਘ ਮਾਨ ਕੈਨੇਡਾ,ਜੱਥੇਦਾਰ ਹਾਕਮ ਸਿੰਘ ਚੱਕ, ਮੁਹੰਮਦ ਸਫੀਕ ਚੋਹਾਨ, ਸਰਪੰਚ ਅਵਤਾਰ ਸਿੰਘ, ਸਰਪੰਚ ਮਨਦੀਪ ਸਿੰਘ ਮਾਣਕਵਾਲ, ਸਾਬਕਾ ਪ੍ਰਧਾਨ ਬਾਰਾ ਸਿੰਘ ਖੁਰਦ,ਡੀ.ਐਸ.ਪੀ. ਯੋਗੀ ਰਾਜ ਸ਼ਰਮਾ, ਡੀ.ਐਸ.ਪੀ.ਰਾਜੇਸ ਸਨੇਹੀ,ਐਸ.ਐਚ.ਓ. ਮਲੇਰਕੋਟਲਾ ਸਿਟੀ-੧. ਇੰ. ਲਖਵਿੰਦਰ ਸਿੰਘ ਆਪਣੀ ਪੁਲਿਸ ਫੋਰਸ ਸਮੇਤ ਹਾਜ਼ਰ ਸਨ।

Also Read : Azad Soch Punjabi epaper
Leave a Reply

Your email address will not be published. Required fields are marked *