Drug Inspector Neha Shori Murder case Drug Inspector Neha Shori Murder case
BREAKING NEWS
Search

Live Clock Date

Your browser is not supported for the Live Clock Timer, please visit the Support Center for support.
Neha Shori Drug Inspector

ਮੈਡੀਕਲ ਲਾਇਸੰਸ ਰੱਦ ਬਦਲੇ ਕਰ ਦਿੱਤੀ ਮੁਟਿਆਰ ਡਰੱਗ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ

636

ਡਾ. Neha Shori ਨੇ 2009 ‘ਚ ਬਲਵਿੰਦਰ ਦੇ ਮੈਡੀਕਲ ਸਟੋਰ ਉੱਤੇ  ਮਾਰਿਆ ਸੀ ਛਾਪਾ

Mohali : ਖਰੜ ਵਿਚ ਬਤੋਰ Drug Inspector ਡਿਊਟੀ ਨਿਭਾ ਰਹੀ  Dr. Neha Shori ਦੀ ਬੀਤੇ ਦਿਨੀਂ ਇੱਕ ਸਿਰਫਿਰੇ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਮਾਮਲੇ ਵਿਚ ਕਈ ਹੋਰ ਅਹਿਮ ਖੁਲਾਸੇ ਹੁੰਦੇ ਜਾ ਰਹੇ ਹਨ। ਪੁਲਿਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਦੀ ਕੁੱਝ ਸਮਾਂ ਪਹਿਲਾਂ ਮੈਡੀਕਲ ਦਵਾਈਆਂ ਦੀ ਦੁਕਾਨ ਸੀ ਤੇ ਉਸ ਨੇ ਨੇ ਨੇਹਾ Neha Shori ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਮੈਡੀਕਲ ਇੰਸਪੈਕਟਰ ਨੇਹਾ ਨੇ ਮੁਲਜ਼ਮ ਦੇ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।

ਡਾ. ਸ਼ੋਰੀ ਨੇ 29 ਸਤੰਬਰ 2009 ਨੂੰ ਬਲਵਿੰਦਰ ਦੇ ਜਸਪ੍ਰੀਤ ਮੈਡੀਕਲ ਸਟੋਰ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਉਥੋਂ ਬਿਨਾਂ ਦਸਤਾਵੇਜ਼ਾਂ ਤੋਂ ਅਜਿਹੀਆਂ 35 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕਦੀ ਸੀ। ਮੈਡੀਕਲ ਸਟੋਰ ਦਾ ਲਾਇਸੈਂਸ ਤਤਕਾਲੀ ਡਰੱਗ ਇੰਸਪੈਕਟਰ ਡਾ. ਸ਼ੋਰੀ ਨੇ ਰੱਦ ਕਰ ਦਿੱਤਾ ਸੀ।

11 ਮਾਰਚ ਨੂੰ ਨਵਾਂ ਹੀ ਖਰੀਦਿਆ ਸੀ ਮੁਲਜ਼ਮ ਨੇ ਪਿਸਤੌਲ

Punjab Police ਜਾਂਚ ਵਿਚ ਉੱਭਰ ਕੇ ਸਾਹਮਣੇ ਆਇਆ ਕਿ ਲਾਇਸੈਂਸ ਰੱਦ ਹੋਣ ਕਾਰਨ ਬਲਵਿੰਦਰ ਸਿੰਘ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿਮਦਾ ਸੀ ਅਤੇ ਗੁੱਸੇ ਵਿੱਚ ਸੀ। ਉਸ ਨੂੰ ਲੰਘੀ ਅੱਠ ਮਾਰਚ ਨੂੰ ਹੀ ਅਸਲਾ ਲਾਇਸੈਂਸ ਜਾਰੀ ਹੋਇਆ ਸੀ ਤੇ 11 ਮਾਰਚ ਨੂੰ ਉਸ ਨੇ .32 ਬੋਰ ਦਾ ਪਿਸਤੌਲ ਲਾਇਸੈਂਸ ‘ਤੇ ਚੜ੍ਹਾਇਆ ਸੀ। ਇਸੇ ਪਿਸਤੌਲ ਨਾਲ ਉਸ ਨੇ ਸਿਵਲ ਹਸਪਤਾਲ ਖਰੜ ‘ਚ ਦਵਾ, ਖ਼ੁਰਾਕ ਤੇ ਰਸਾਇਣ ਲੈਬ ‘ਚ ਡਰੱਗ ਇੰਸਪੈਕਟਰ ਨੂੰ ਤਿੰਨ ਗੋਲੀਆਂ ਮਾਰੀਆਂ।

ਸਵੇਰੇ ਕਰੀਬ 11.30 ਵਜੇ ਮੁਲਜ਼ਮ ਨੇ ਅਧਿਕਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੁਲਜ਼ਮ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ। ਦਫਤਰ ਵਿਚ ਬਤੌਰ ਕੰਪਿਊਟਰ ਅਪਰੇਟਰ ਕੰਮ ਕਰਦੇ ਗੁਰਜੀਤ ਸਿੰਘ ਨੇ ਪਿਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੁਲਜ਼ਮ ਕਰੀਬ ਸਾਢੇ 11 ਵਜੇ ਦਫ਼ਤਰ ਵਿਚ ਦਾਖ਼ਲ ਹੋਇਆ ਤੇ ਉਹ ਸਾਰੇ ਕੰਮ ਵਿਚ ਰੁੱਝੇ ਹੋਏ ਸਨ।

ਘਟਨਾ ਮੌਕੇ ਡਾ. Neha Shori ਆਪਣੇ ਭਤੀਜੇ ਨਾਲ ਬੈਠੀ ਖਾਤ ਰਹੀ ਸੀ ਫਲ

ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੇ ਅਧਿਕਾਰੀ ਦੇ ਕਮਰੇ ਵਿਚ ਜਾ ਕੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਤੇ ਆਪ ਉਥੋਂ ਫ਼ਰਾਰ ਹੋ ਗਿਆ। ਜਦ ਘਟਨਾ ਵਾਪਰੀ ਤਾਂ ਅਧਿਕਾਰੀ ਆਪਣੇ ਦੋ ਸਾਲ ਦੇ ਭਤੀਜੇ ਨਾਲ ਬੈਠੀ ਇਮਾਰਤ ਦੇ ਕਮਰਾ ਨੰਬਰ 211 ਵਿਚ ਫ਼ਲ ਖਾ ਰਹੀ ਸੀ। ਇਸ ਤੋਂ ਬਾਅਦ ਜਦ ਉਹ ਇਮਾਰਤ ਦੇ ਹੇਠਾਂ ਖੜ੍ਹੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਦਫ਼ਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਲੈਬ ਸਹਾਇਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਜੱਫਾ ਪਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਇਸੇ ਦੌਰਾਨ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਖ਼ੁਦ ਨੂੰ ਦੋ ਗੋਲੀਆਂ ਮਾਰ ਲਈਆਂ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ 2009ਵਿਚ ਮੋਰਿੰਡਾ ‘ਚ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ। ਡਾ.
Neha Shori ਉਸ ਵੇਲੇ ਰੋਪੜ ਵਿਚ ਡਰੱਗ ਇੰਸਪੈਕਟਰ ਵਜੋਂ ਤਾਇਨਾਤ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਿੱਤੇ ਵਿਸ਼ੇਸ਼ ਜਾਂਚ ਦੇ ਆਦੇਸ਼

ਕੈਪਟਨ ਅਮਰਿੰਦਰ ਸਿੰਘੇ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਮੌਜੂਦਾ ਸਮੇਂ ਡਰੱਗ ਤੇ ਫੂਡ ਕੈਮੀਕਲ ਲੈਬਾਰਟਰੀ ਵਿਖੇ ਜ਼ੋਨਲ ਲਾਇਸੰਸਿੰਗ ਅਥਾਰਟੀ ਵਜੋਂ ਤਾਇਨਾਤ ਡਾਕਟਰ Neha Shori ਦੇ ਕਤਲ ਦੀ ਫੌਰੀ ਜਾਂਚ ਦੇ ਹੁਕਮ ਦਿੱਤੇ ਹਨ।

ਇਸ ਮਹਿਲਾ ਅਧਿਕਾਰੀ ਦੀ ਹੱਤਿਆ ‘ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਕੇਸ ਦੀ ਤਹਿ ਤੱਕ ਜਾਣ ਤੋਂ ਇਲਾਵਾ ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਉਣੀ ਯਕੀਨੀ ਬਣਾਈ ਜਾ ਸਕੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਜਨਤਕ ਸੇਵਕ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਕਿਸੇ ਦੇ ਦਖਲ ਦੇਣ ਜਾਂ ਧਮਕਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਅਫਸਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

Also Read : Azad Soch Punjabi News Paper
Leave a Reply

Your email address will not be published. Required fields are marked *