Lok Sabha Sangrur | Can Bhagwant Mann will win again ? Lok Sabha Sangrur | Can Bhagwant Mann will win again ?

Live Clock Date

Your browser is not supported for the Live Clock Timer, please visit the Support Center for support.
Lok Sabha Sangrur

ਸੰਗਰੂਰ ਤੋਂ ਕੋਈ ਵੀ ਮੌਜੂਦਾ ਸਾਂਸਦ ਦੁਬਾਰਾ ਨਹੀਂ ਜਿੱਤਿਆ ਚੋਣ, ਜਾਣੋ ਕਿਉਂ ??

296


ਮੈਂ ਹਰਾਵਾਂਗਾ ਭਗਵੰਤ ਮਾਨ ਨੂੰ : ਜਸਵਿੰਦਰ ਧੀਮਾਨ


ਮਲੇਰਕੋਟਲਾ-3 ਅਪ੍ਰੈਲ (ਕੁਲਵੰਤ ਸਿੰਘ ਮੁਹਾਲੀ)

ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਸੀਟ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਸੀਟ ਤੋਂ ਆਪ ਦੇ ਸੰਸਦ ਮੈਂਬਰ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਹਰਾਉਂਣ ਲਈ ਵਿਰੋਧੀ ਪਾਰਟੀਆਂ ਪੂਰੇ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ ਹਰ ਪਾਰਟੀ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਭਗਵੰਤ ਮਾਨ ਹੀ ਹਨ ਜੋ ਇਸ ਸਮੇਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਲਈ ਸਿਰਦਰਦੀ ਬਣੇ ਹੋਏ ਹਨ।ਿੲਸ ਵਾਰ ਆਪ ਪਾਰਟੀ ਦਾ ਭਵਿੱਖ ਵੀ ਭਗਵੰਤ ਮਾਨ ਦੇ ਉੱਪਰ ਨਿਰਭਰ ਹੈ।ਇਸ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿੱਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਦਿਗਜ਼ ਨੇਤਾ ਬੀਬੀ ਰਜਿੰਦਰ ਕੋਰ ਭੱਠਲ, ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਯੂਥ ਆਗੂ ਜਸਵਿੰਦਰ ਸਿੰਘ ਧੀਮਾਨ, ਮਹਿਲਾ ਆਗੂ ਸਿਮਰਤ ਕੌਰ ਖੰਗੂੜਾ ਵਿੱਚੋਂ ਹੀ ਕਿਸੇ ਇੱਕ ਨੂੰ ਟਿਕਟ ਮਿਲਣ ਦੇ ਚਰਚੇ ਆਮ ਚੱਲ ਰਹੇ ਹਨ। ਇਹ ਸਾਰੇ ਹੀ ਦਾਅਵੇਦਾਰ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਇੱਕ ਦੂਸਰੇ ਲਈ ਮੁਸੀਬਤ ਬਣ ਸਕਦੇ ਹਨ ।

ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦਾ ਜਿਲ੍ਹੇ ਸੰਗਰੂਰ ਅਤੇ ਬਰਨਾਲਾ ਵਿੱਚ ਜਿੱਥੇ ਕਾਫੀ ਜਿਆਦਾ ਅਸਰ ਰਾਸੂਖ ਹੈ ਉੱਥੇ ਨਾਲ ਹੀ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਿਸੇ ਗੱਲੋਂ ਘੱਟ ਨਹੀਂ ਉਹਨਾਂ ਦੀ ਬਰਨਾਲਾ ਜਿਲ੍ਹੇ ਵਿੱਚ ਪ੍ਰਸ਼ਾਸਨ ਅਤੇ ਵਰਕਰਾਂ ਵਿੱਚ ਕਾਫੀ ਪਕੜ ਹੈ, ਇਸ ਦੇ ਨਾਲ ਹੀ ਯੂਥ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਜੋ ਕਿ ਹਲਕਾ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਬੇਟਾ ਵੀ ਹੈ ਨੇ ਸ਼ੋਸ਼ਲ ਮੀਡੀਏ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਜੇਕਰ ਕਾਂਗਰਸ ਪਾਰਟੀ ਸੰਗਰੂਰ ਲੋਕ ਸਭਾ ਹਲਕੇ ਤੋਂ ਉਸਨੂੰ (ਜਸਵਿੰਦਰ ਸਿੰਘ ਧਮਾਨ) ਨੂੰ ਟਿਕਟ ਦਿੰਦੀ ਹੈ ਤਾਂ ਉਹ ਭਗਵੰਤ ਮਾਨ ਨੂੰ ਹਰਾ ਕੇ ਸੰਗਰੂਰ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾ ਸਕਦੇ ਹਨ ਕਿਉਂਕਿ ਪੂਰਾ ਬੀ.ਸੀ. ਵਰਗ ਉਸਦੇ ਨਾਲ ਚਟਾਨ ਵਾਂਗ ਖੜਾ ਹੈ।

ਉਧਰ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਲੜਨ ਦੇ ਚਰਚੇ ਆਮ ਹਨ ਅਤੇ ਅਕਾਲੀ ਵਰਕਰਾਂ ਵਿੱਚ ਪੂਰਾ ਜੋਸ਼ ਹੈ ਅਕਾਲੀ ਦਲ ਬਾਦਲ ਵੀ ਇਸ ਸੀਟ ਨੂੰ ਆਪਣੀ ਜੱਦੀ ਸੀਟ ਮੰਨਦਾ ਹੈ। ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਸਿਮਰਨਜੀਤ ਸਿੰਘ ਮਾਨ ਚੋਣ ਲੜਨਗੇ।

ਸੰਗਰੂਰ ਸੀਟ ਉੱਤੇ ਉਸ ਸਮੇਂ ਵੱਡਾ ਮੌੜ ਆਇਆ ਜਦੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਭਗਵੰਤ ਮਾਨ ਦੇ ਅੱਗੇ  ਜੱਸੀ ਜਗਰਾਜ ਲਿਆ ਖੜਾ੍ਹ ਕੀਤਾ ਜੋ ਅੱਜ ਕੱਲ ਸੌਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿ ਜੱਸੀ ਜਸਰਾਜ ਦੀ ਸੰਗਰੂਰ ਨੂੰ ਕੋਈ ਦੇਣ ਨਹੀਂ ਇਸ ਲਈ ਲੋਕ ਜੱਸੀ ਨੂੰ ਸਿਰਫ ਦੂਜੀਆਂ ਪਾਰਟੀਆਂ ਦਾ ਇੱਕ ਮੋਹਰਾ ਸਮਝਦੇ ਹਨ।ਹੁਣ ਦੇਖਣਾਂ ਇਹ ਹੈ ਕਿ ਸੰਗਰੂਰ ਸੀਟ ਦਾ ਇਹ ਇਤਿਹਾਸ ਬਣਿਆਂ ਹੋਇਆ ਹੈ ਕਿ ਇਸ ਸੀਟ ਦੇ ਵੋਟਰਾਂ ਨੇ ਕਦੇ ਵੀ ਕਿਸੇ ਵੀ ਮੌਜੂਦਾ ਸੰਸਦ ਮੈਂਬਰ ਨੂੰ ਦੂਜੀ ਵਾਰੀ ਮੈਂਬਰ ਪਾਰਲੀਮੈਂਟ ਨਹੀਂ ਬਣਾਇਆ।

ਸੰਨ 2014 ਦੀਆਂ ਚੋਣਾਂ ਵਿੱਚ ਇੱਕ ਵੱਡਾ ਇਤਿਹਾਸ ਇਹ ਵੀ ਰੱਚਿਆ ਸੀ ਕਿ ਭਗਵੰਤ ਮਾਨ ਨੂੰ 2 ਲੱਖ 17 ਹਜਾਰ 721 ਵੋਟਾਂ ਦੇ ਵੱਡੇ ਫਰਕ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦੀ ਜਮਾਨਤ ਤੱਕ ਜਬਤ ਕਰਵਾ ਦਿੱਤੀ ਸੀ। ਕੀ ਹੁਣ ਸੰਗਰੂਰ ਸੀਟ ਦੇ ਵੋਟਰ ਆਪਣਾ ਪਿਛਲਾ ਰਿਕਾਰਡ ਬਣਾਈ ਰੱਖਣਗੇ ਜਾਂ ਇਸ ਸੀਟ ਤੋਂ ਫਿਰ ਤੋਂ ਭਗਵੰਤ ਮਾਨ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਗੇ ਇਸ ਬੁਝਾਰਤ ਦਾ ਜਵਾਬ ਅਜੇ ਦੇਣਾ ਸੌਖਾ ਨਹੀ ਇਸ ਲਈ ਇਹ ਮਾਮਲਾ ਅਜੇ ਗਰਭ ਵਿੱਚ ਹੀ ਰਹਿਣ ਦਿਓ ਇਸ ਦਾ ਫੇਸਲਾ ਅਜੇ ਵੋਟਰਾਂ ਤੇ ਹੀ ਛੱਡਦੇ ਹਾਂ।

Also Read : Azad Soch Punjabi Newspaper
Leave a Reply

Your email address will not be published. Required fields are marked *