Tarn Taran Sahib : ਦਰਸ਼ਨੀ ਡਿਊੜੀ ਢਾਹੁਣ ਤੇ ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਨਿੰਦਿਆ Tarn Taran Sahib : ਦਰਸ਼ਨੀ ਡਿਊੜੀ ਢਾਹੁਣ ਤੇ ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਨਿੰਦਿਆ
BREAKING NEWS
Search
Your browser is not supported for the Live Clock Timer, please visit the Support Center for support.
darshani Deudhi tarntarn sahib

ਦਰਸ਼ਨੀ ਡਿਊੜੀ ਢਾਹੁਣ ਤੇ ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ

99

ਕਾਰ ਸੇਵਾ ਵਾਲੇ ਬਾਬਿਆਂ ਅਤੇ ਸ਼੍ਰੋਮਣੀ ਕਮੇਟੀ ਖਿਲਾਫ ਹੋਵੇ ਮਾਮਲਾ ਦਰਜ: ਲਵਦੀਪ ਸਿੰਘ ਯੂਐੱਸਏ

ਮੂਲੋਵਾਲ 5ਅਪਰੈਲ  (ਅਜਮੇਰ ਸਿੰਘ ਸਿੱਧੂ) : ਤਰਨ ਤਾਰਨ (Tarn Taran Sahib) ਦੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੀ ਦਰਸ਼ਨੀ ਡਿਉਢੀ ਜਿਸ ਨੂੰ ਪਿਛਲੇ ਦਿਨੀਂ ਰਾਤ ਸਮੇਂ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਅੱਧੀ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਡਿਊਟੀ ਢਾਉਣ ਦਾ ਮਾਮਲਾ ਸਾਹਮਣੇ ਆਉਣ ਅਤੇ ਡਿਊਢੀ ਢਾਹੁਣ ਵਾਲੇ ਬਾਬਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮਾਮਲਾ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਆਗੂ ਲਵਦੀਪ ਸਿੰਘ ਯੂ ਐਸ ਏ ਨੇ ਪੱਤਰਕਾਰਾਂ ਨਾਲ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਮਾਰਤਾਂ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਜੁੜੀਆਂ ਹਨ ਪ੍ਰੰਤੂ ਇਸ ਪੁਰਾਤਨ ਇਮਾਰਤਾਂ ਨੂੰ ਸਾਜ਼ਿਸ਼ ਅਧੀਨ ਢਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਇਮਾਰਤ ਨੂੰ ਢਾਹੁਣ ਪਿੱਛੇ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਹੈ।

ਯੂਥ ਆਗੂ ਨੇ ਕਿਹਾ ਕਿ ਸਿੱਖੀ ਭੇਸ ਵਿੱਚ ਚਿੱਟੀ ਸਿਉਂਕ ਨੇ ਪਹਿਲਾਂ ਵੀ ਕਈ ਪੁਰਾਤਨ ਇਮਾਰਤਾਂ ਨੂੰ ਢਾਹ ਕੇ ਜਿਵੇਂ ਚਮਕੌਰ ਦੀ ਗੜ੍ਹੀ ਠੰਡਾ ਬੁਰਜ ਅਤੇ ਹੋਰ ਅਨੇਕਾਂ ਸਿੱਖ ਨਿਸ਼ਾਨੀਆਂ ਨੂੰ ਕਾਰ ਸੇਵਾ ਦੇ ਨਾਂ ਤੇ ਮਲੀਆਮੇਟ ਕਰ ਦਿੱਤਾ ਹੈ। ਸਿੱਖ ਕੌਮ ਦੀ ਹੋਂਦ ਨੂੰ ਖ਼ਤਮ ਕਰਨ ਲਈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਨੇ ਮਿਲਕੇ 1984 ਵਿੱਚ ਸਿੱਖ ਵਿਰੋਧੀ ਤਾਕਤਾਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ ਅਤੇ ਹੋਰ ਵੀ ਅਨੇਕਾਂ ਗੁਰਦੁਆਰਿਆਂ ਨੂੰ ਢਾਹ ਕੇ ਸਿੱਖ ਕੌਮ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਸਨ ਯੂਥ ਆਗੂ ਨੇ ਕਿਹਾ ਕਿ ਜੋ ਇਸ ਸਮੇਂ ਐੱਸ ਜੀ ਪੀ ਸੀ ਉੱਤੇ ਸਿੱਖੀ ਭੇਖ ਵਿੱਚ ਕਾਬਜ਼ ਹਨ । ਉਹ ਲੋਕ ਭਾਜਪਾ ਅਤੇ ਆਰਐੱਸਐੱਸ ਦੀ ਪਦਾਇਸ ਹਨ ਜੋ ਸਿੱਖ ਵਿਰੋਧੀ ਸਾਜ਼ਸ਼ਾਂ ਨੇਪਰੇ ਚਾੜਨ ਲਈ ਖੁਸ਼ੀ ਮਹਿਸੂਸ ਕਰਦੇ ਹਨ ।

ਯੂਥ ਆਗੂ ਨੇ ਕਿਹਾ ਕਿ ਕਾਰ ਸੇਵਾ ਦੇ ਨਾਂਅ ਤੇ ਪਿੰਡਾਂ ਵਿੱਚੋਂ ਕਣਕ ਦੀਆਂ ਬੋਰੀਆਂ ਦਿੱਤੀਆਂ ਜਾਂਦੀਆਂ ਹਾਨਾ ਜਾਂ ਮਾਇਆ ਦਿੱਤੀ ਜਾਂਦੀ ਹੈ। ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਇਹ ਚਿੱਟੀ  ਸਿਓਂਕ ਲੋਕਾਂ ਦੀ ਹੱਕ ਦੀ ਕਮਾਈ ਤੇ ਆਪਣੇ ਨਾਂ ਤੇ ਆਲੀਸ਼ਾਨ ਡੇਰੇ ਜਾਂ ਗੁਰਦੁਆਰੇ ਬਣਾਈ ਬੈਠੇ ਹਨ ਜੋ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨਅਮਰੀਕਾ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਯੂਥ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਤੁਰੰਤ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇ ਅਤੇ ਸਿੱਖੀ ਰਵਾਇਤਾਂ ਅਨੁਸਾਰ ਸਜ਼ਾ ਦਿੱਤੀ ਜਾਵੇ ਤਾਂ ਜੋ ਕਾਰ ਸੇਵਾ ਵਾਲੇ ਬਾਬੇ ਅਤੇ ਉਨ੍ਹਾਂ ਦੇ ਚੇਲੇ ਚਾਟੜਿਆਂ ਦੀ ਕਦੇ ਵੀ ਇਹੋ ਜਿਹੀ ਘਿਨਾਉਣੀ ਕਾਰਵਾਈ ਕਰਨ ਦੀ ਹਿੰਮਤ ਨਾ ਪਵੇਂ ।




Leave a Reply

Your email address will not be published. Required fields are marked *