Bank robbery samana : ਸੀਸੀਟੀਵੀ ਫੁਟੇਜ਼ 'ਚ ਦੇਖੋ ਕਿਵੇਂ ਲੁੱਟਿਆ ਬੈਕ Bank robbery samana : ਸੀਸੀਟੀਵੀ ਫੁਟੇਜ਼ 'ਚ ਦੇਖੋ ਕਿਵੇਂ ਲੁੱਟਿਆ ਬੈਕ
BREAKING NEWS
Search

Live Clock Date

Your browser is not supported for the Live Clock Timer, please visit the Support Center for support.
OBC BANK Robbery

ਸੀਸੀ ਟੀਵੀ ਫੁਟੇਜ਼ ‘ਚ ਦੇਖੋ ਕਿਵੇਂ ਦਿਨ ਦਿਹਾੜੇ ਲੁੱਟਿਆ ਗਿਆ ਓ.ਬੀ.ਸੀ. ਬੈਕ

355

7 ਲੱਖ ਲੁੱਟ ਕੇ ਲੁਟੇਰੇ ਹੋਏ ਰਫੂ ਚੱਕਰ, ਪੁਲਿਸ ਕਰ ਰਹੀ ਹੈ ਭਾਲ

ਸਮਾਣਾ, 21 ਅਪ੍ਰੈਲ( ਜਤਿੰਦਰ )OBC Bank Robbery Samana : ਸਮਾਣਾ ਸ਼ਹਿਰ ਤੋਂ ਕੁੱਝ ਕੁ ਕਿਲੋਮੀਟਰ ਦੂਰ ਪਿੰਡ ਬੰਮਣਾ ਦੀ ਓ. ਬੀ.ਸੀ. ਬੈਕ ਦੀ ਬਰਾਂਚ ਵਿੱਚ  ਦਿਨ-ਦਿਹਾੜੇ ਲੁਟੇਰੇ 7 ਲੱਖ ਰੁਪਏ ਲੁੱਟ ਕੇ ਰਫੂ ਚੱਕਰ ਹੋ ਗਏ ਅਤੇ ਬਾਅਦ ‘ਚ ਪਹੁੰਚੀ ਪੁਲਿਸ ਸੱਪ ਦੀ ਲੀਹ ਕੁੱਟਣ ਜੋਗੀ ਹੀ ਰਹਿ ਗਈ।
ਬਾਦ ਵਿੱਚ  ਥਾਣਾ ਸਦਰ ਸਮਾਣਾ ਵਿੱਚ ਲੁਟੇਰਿਆਂ ਖਿਲਾਫ ਪੁਲਿਸ ਕੇਸ ਦਰਜ਼ ਕਰਕੇ ਸਬੰਧਿਤ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।


ਜਾਣਕਾਰੀ ਮੁਤਾਬਿਕ ਦੁਪਹਿਰ ਤਕਰੀਬਨ 1 ਵਜੇ 5 ਲੁਟੇਰੇ ਓਰੀਐਂਟਲ ਬੈਕ ਆਫ ਕਾਮਰਸ ਦੀ ਸ਼ਾਖਾ ਬੰਮਣਾ (ਪਟਿਆਲਾ) ਵਿਖੇ ਇੱਕ ਟਾਟਾ ਕੰਪਨੀ ਦੀ ਗੱਡੀ ਟੈਗੌ ਵਿੱਚ ਆਏ ਅਤੇ ਬੈਕ ਦੇ ਅੰਦਰ ਦਾਖਲ ਹੀ ਸਭ ਤੋਂ ਪਹਿਲਾਂ ਬੈਕ ਦੇ ਗਾਰਡ ਫੌਜੀ ਬਲਜੀਤ ਸਿੰਘ ਕੋਲੋ ਉਸਦੀ ਬੰਦੂਕ ਖੋਹ ਲਈ ਅਤੇ ਇਸ ਉਪਰੰਤ ਰਿਵਾਲਵਰ ਦੀ ਨੋਕ ਤੇ ਬੈਕ ਵਿੱਚ ਹਾਜ਼ਰ ਮੁਲਾਜ਼ਮਾਂ ਨੂੰ ਡਰਾਇਆ ਧਮਕਾਇਆ ਅਤੇ ਕੈਸ਼ੀਅਰ ਕੋਲੋ ਰਿਵਾਲਵਰ ਦੀ ਨੋਕ ਤੇ ਸਾਰੇ ਪੈਸੇ ਲੁੱਟ ਕੇ ਨੌ ਦੋ ਗਿਆਰਾਂ ਹੋ ਗਏ। ਸੀਸੀ ਟੀਵੀ ਫੁਟੇਜ਼ ਅਨੁਸਾਰ ਇਹ ਕਾਰਵਾਈ  ਕੇਵਲ ਤਿੰਨ-ਚਾਰ ਮਿੰਟ ਹੀ ਚੱਲੀ ਜਿਸ ਦੋਰਾਨ ਲੁਟੇਰੇ ਪੈਸੇ ਲੈ ਕੇ ਉਥੋ ਭੱਜਣ ਵਿੱਚ ਕਾਮਯਾਬ ਹੋ ਗਏ ।


 ਜਾਣਕਾਰੀ ਮੁਤਾਬਿਕ ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜਣ ਵਿੱਚ ਸਫਲ ਹੋ ਗਏ ਜਿਹਨਾਂ ਦਾ ਅਜੇ  ਤੱਕ ਕੋਈ ਥਹੁ ਪਤਾ ਨਹੀ ਲੱਗ ਸਕਿਆ।  ਸਮਾਣਾ ਪੁਲਿਸ ਨੇ ਲੁਟੇਰਿਆਂ ਦੀ ਭਾਲ ਕਰਨ ਵਿੱਚ ਪੂਰੀ ਵਾਹ ਲਗਾਈ ਹੋਈ ਹੈ । 


ਬੰਮਣਾ ਪਿੰਡ ਤੋ ਕੇਵਲ ਦੋ ਕਿਲੋਮੀਟਰ ਦੀ ਦੂਰੀ ਤੇ ਹੀ ਪਿੰਡ ਗਾਜੇਵਾਸ ਵਿਖੇ ਇੱਕ ਪੁਲਿਸ ਚੌਕੀ ਵੀ ਬਣੀ ਹੋਈ ਹੈ ਪਰ ਇਹ ਬੇਖੌਫ ਲੁਟੇਰੇ ਪੁਲਿਸ ਦੀ ਪਰਵਾਹ ਕੀਤੇਟ ਬਿਨਾਂ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਸਫਲ ਹੋ ਗਏ।
 ਇਸ ਸੰਬੰਧ ਵਿੱਚ ਜਦੋ ਐਸ. ਐਸ.ਪੀ. ਪਟਿਆਲਾ ਅਤੇ ਪੁਲਿਸ ਉਪ ਕਪਤਾਨ ਸ. ਜਸਵੰਤ ਸਿੰਘ ਮਾਂਗਟ  ਤੋ  ਪੁੱਛਿਆ ਗਿਆ ਤਾਂ ਉਨਾਂ ਦੱਸਿਆ ਕਿ  ਬੈਕ ਦੇ ਅੰਦਰ ਅਤੇ ਬਾਹਰ ਲੱਗੇ  ਸੀ.ਸੀ.ਟੀ .ਵੀ. ਕੈਮਰਿਆਂ ਦੀ ਫੁਟੇਂਜ ਰਾਹੀ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ ।

ਦੇਖੋ ਪੂਰੀ ਸੀਸੀਟੀਵੀ ਫੁਟੇਜ਼ :Bank robbery samana

ALSO READ :AZAD SOCH PUNJABI NEWSPAPER




Leave a Reply

Your email address will not be published. Required fields are marked *