Social Media Honey Trap | ਹੁਸਨ ਦੇ ਜਾਲ 'ਚ ਫਸ ਕੇ ਠੱਗੇ ਜਾ ਰਹੇ ਹਨ ਪੰਜਾਬੀ Social Media Honey Trap | ਹੁਸਨ ਦੇ ਜਾਲ 'ਚ ਫਸ ਕੇ ਠੱਗੇ ਜਾ ਰਹੇ ਹਨ ਪੰਜਾਬੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Social; Media Honey Trap

ਸੋਸਲ ਮੀਡੀਆ ਤੇ ਹੁਸਨ ਦੇ ਜਾਲ ‘ਚ ਫਸ ਕੇ ਠੱਗੇ ਜਾ ਰਹੇ ਹਨ ਪੰਜਾਬੀ

551

Social media Honey trap: ਚੰਡੀਗੜ ਦੇ ਸਾਈਬਰ ਸੈਲ ਨੇ ਹਨੀ ਟ੍ਰੈਪ ਦੇ ਦਰਜ਼ ਕੀਤੇ 270 ਕੇਸ

Social media Honey trap: ਹੁਸਨ ਇਨਸਾਨ ਤੋਂ ਕਈ ਤਰਾਂ ਦੇ ਗਲਤ ਕੰਮ ਵੀ ਕਰਵਾ ਦਿੰਦਾ ਹੈ। ਪੁਰਾਣੇ ਸਮੇਂ ‘ਚ ਕਿਸੇ ਸੋਹਣੀ ਕੁੜੀ ਦੇ ਪਿੱਛੇ ਲੱਗ ਕੇ ਮੁੰਡਿਆਂ ਦੀਆਂ ਲੜਾਈ ਹੁੰਦੀਆਂ ਆਮ ਸੁਣੀਆਂ ਜਾਂਦੀਆਂ ਸਨ ਪ੍ਰੰਤੂ ਅਜੋਕੇ ਇੰਟਰਨੈਟ ਯੁੱਗ ( Internet) ਵਿੱਚ ਕਈ ਵਿਦੇਸੀ ਕੁੜੀਆਂ ਵੱਲੋਂ ਪੰਜਾਬੀਆਂ ਨੂੰ ਠੱਗਣ ਲਈ ਮੁੜ ਤੋਂ ਹੁਸਨ ਦਾ ਸਹਾਰਾ ਲਿਆ ਜਾਣ ਲੱਗ ਪਿਆ ਹੈ। ਫੇਸਬੁੱਕ (Facebook) ਜਾਂ ਵਟਸਐਪ ਦੇ ਜ਼ਰੀਏ ਅਕਾਉਂਟ ਬਣਾਉਣ ਤੋਂ ਬਾਅਦ ਸੋਹਣੀ ਜਿਹੀ ਪ੍ਰੋਫਾਇਲ ਫੋਟੋ ਲਗਾ ਕੇ ਅਣਜਾਣ ਅਤੇ ਭੋਲੇ ਆਸ਼ਕ ਮਿਜ਼ਾਜ਼ ਸੱਜਣ ਨੂੰ ਠੱਗਣ ਦਾ ਸਿਲਸਲਾ ਸ਼ੁਰੂ ਹੁੰਦਾ ਹੈ।


ਲੋਕਾਂ ਤੋਂ ਪੈਸੇ ਠੱਗਣ ਦਾ ਇਹ ਨਵਾਂ ਤਰੀਕਾ ਸਾਹਮਣੇ ਆਇਆ ਹੈ, ਜਿਸ ਵਿੱਚ ਵਿਦੇਸ਼ੀ ਮੁਟਿਆਰਾਂ ਭਾਰਤੀ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਹੁਸਨ ਦਾ ਐਸਾ ਦੀਵਾਨਾ ਬਣਾਉਂਦੀਆਂ ਹਨ ਕਿ ਵਿਚਾਰੇ ਆਸ਼ਕ ਦੇ ਹਜ਼ਾਰਾਂ ਰੁਪਏ ਕਦੇ ਲੁੱਟ ਲਏ ਜਾਂਦੇ ਹਨ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਇਹ ਵਿਦੇਸ਼ੀ ਔਰਤਾਂ ਪਹਿਲਾਂ ਫੇਸਬੁੱਕ ਤੇ ਦੋਸਤੀ ਕਰਦੀਆਂ ਹਨ ਅਤੇ ਫਿਰ ਹੌਲੀ ਹੌਲੀ ਵਟਸਐਪ ਨੰਬਰ ਇੱਕ ਦੂਜੇ ਨੂੰ ਦੇ ਕੇ ਦੋਸਤੀ ਗੂੜ੍ਹੀ ਹੋ ਜਾਂਦੀ ਹੈ।

ਵ੍ਹੱਟਸਐਪ (Whatsapp) ਰਾਹੀਂ ਮਿੱਠੀਆਂ ਗੱਲਾਂ ਮਾਰ ਕੇ ਇਹ ਵਿਦੇਸ਼ਣਾ ਸਾਡੇ ਦੇਸੀਆਂ ਨੂੰ ਖੁਦ ਦੀਆਂ ਚਮਕ ਦਮਕ ਵਾਲੀਆਂ ਫੋਟੋ ਅਤੇ ਸਵਾਦ ਭਰਪੂਰ ਸੁਨੇਹੇ ਭੇਜ ਕੇ ਦਿੱਲ ਦੀਆਂ ਗਹਿਰਾਈਆਂ ‘ਚ ਉੱਤਰ ਜਾਂਦੀਆਂ ਹਨ। ਦੋ-ਚਾਰ ਦਿਨਾਂ ਬਾਅਦ ਜਦੋਂ ਪਿਆਰ ਦੀਆਂ ਤੰਦਾ ਪੱਕੀਅ ਹੁੰਦੀਆਂ ਹਨ ਤਾਂ ਵਾਰੀ ਹੈ ਅਸਲੀ ਮਕਸਦ ਪੂਰਾ ਕਰਨ ਦੀ।

ਮੁੰਡੇ ਨੂੰ ਪਿਆਰ ਦੇ ਚਕਰਵਿਊ ‘ਚ ਫਸਿਆ ਦੇਖ ਇਹ ਵਿਦੇਸੀ ਕੁੜੀਆਂ ਭਾਰਤ ਘੁੰਮਣ ਦੀ ਇੱਛਾ ਜਤਾਉਂਦੀਆਂ ਹਨ ਤੇ ਚਾਅ ਵਿੱਚ ਆਏ ਭਾਰਤੀ ਵਿਅਕਤੀ ਉਸ ਦੇ ਸਵਾਗਤ ਲਈ ਤਿਆਰ ਖੜ੍ਹੇ ਹੁੰਦੇ ਹਨ, ਪਰ ਭਾਰਤੀ ਏਅਰਪੋਰਟ ਤੇ ਪਹੁੰਚਣ ਦਾ ਡਰਾਮਾ ਕਰਨ ਤੋਂ ਬਾਅਦ ਮੁਟਿਆਰਾਂ ਉਨ੍ਹਾਂ ਨੂੰ ਆਪਣੇ ਮੁਸੀਬਤ ਵਿੱਚ ਫਸ ਜਾਣ ਬਾਰੇ ਦੱਸਦੀਆਂ ਹਨ।

ਮੁਟਿਆਰਾਂ ਖ਼ੁਦ ਨੂੰ ਦਿੱਲੀ ਜਾਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣ ਬਾਰੇ ਦੱਸਦੀਆਂ ਹਨ। ਇਸ ਮਗਰੋਂ ਭਾਰਤੀ ਨੰਬਰ ਤੋਂ ਫ਼ੋਨ ਆਉਂਦਾ ਹੈ ਤੇ ਖ਼ੁਦ ਨੂੰ ਇਮੀਗ੍ਰੇਸ਼ਨ ਅਧਿਕਾਰੀ ਦੱਸਦਾ ਹੈ। ਉਹ ਕਹਿੰਦਾ ਹੈ ਕਿ ਤੁਹਾਡੀ ਦੋਸਤ ਇੱਥੇ ਮੌਜੂਦ ਹੈ ਪਰ ਇਸ ਕੋਲ ਯੈਲੋ ਕਾਰਡ ਨਹੀਂ ਹੋਵੇਗਾ ਤਾਂ ਏਅਰਪੋਰਟ ਤੋਂ ਬਾਹਰ ਨਹੀਂ ਆ ਸਕਦੀ। ਯੈਲੋ ਕਾਰਡ ਲਈ 30,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤਕ ਦੀ ਮੰਗ ਕੀਤੀ ਜਾਂਦੀ ਹੈ। ਵਿਦੇਸ਼ੀ ਦੋਸਤ ਵੀ ਦਬਾਅ ਪਾਉਂਦੀ ਹੈ ਕਿ ਉਸ ਦਾ ਕਾਰਡ 48 ਘੰਟਿਆਂ ਵਿੱਚ ਚਾਲੂ ਹੋ ਜਾਵੇਗਾ, ਫਿਰ ਉਹ ਸਾਰੇ ਪੈਸੇ ਵਾਪਸ ਕਰ ਦੇਵੇਗੀ।


ਭਾਰਤੀ ਵਿਅਕਤੀ ਮਹਿਲਾ ਮਿੱਤਰ ਨੂੰ ਮਿਲਣ ਦੀ ਤਾਂਘ ਵਿੱਚ ਹਾਜ਼ਾਰਾਂ ਤੇ ਲੱਖਾਂ ਰੁਪਏ ਦਾ ਭੁਗਤਾਨ ਕਰਨ ਤੋਂ ਨਹੀਂ ਝਿਜਕਦੇ। ਆਨਲਾਈਨ ਟ੍ਰਾਂਸਫਰ ਰਾਹੀਂ ਪੈਸੇ ਮਿਲਣ ਮਗਰੋਂ ਔਰਤਾਂ ਭਾਰਤੀ ਵਿਅਕਤੀ ਨੂੰ ਬਲਾਕ ਕਰ ਦਿੰਦੀਆਂ ਹਨ। ਫੇਸਬੁੱਕ ‘ਤੇ ਖ਼ੁਦ ਨੂੰ ਡਾਕਟਰ, ਇੰਜਨੀਅਰਸ, ਫਾਰਮਾਸਿਸਟ, ਫੈਸ਼ਨ ਡਿਜ਼ਾਈਨਰ, ਬਿਜ਼ਨਸ ਵੁਮੈਨ ਜਾਂ ਕਿਸੇ ਵੱਡੀ ਕੰਪਨੀ ‘ਚ ਉੱਚੇ ਅਹੁਦੇ ‘ਤੇ ਤਾਇਨਾਤ ਦੱਸਦੀਆਂ ਹਨ। ਮਾਮਲਾ ਫੇਸਬੁੱਕ ਤੋਂ ਫਰੈਂਡ ਰਿਕੁਐਸਟ ਭੇਜਣ ਤੋਂ ਸ਼ੁਰੂ ਹੋ ਕੇ ਵ੍ਹੱਟਸਐਪ ਚੈਟ ਤਕ ਆਉਂਦਾ ਹੈ ਫਿਰ ਪੈਸੇ ਹੜੱਪ ਕੇ ਬਲਾਕ ਹੋਣ ਦੇ ਨਾਲ ਖ਼ਤਮ ਹੁੰਦਾ ਹੈ। ਇਸ ਦੌਰਾਨ ਔਰਤਾਂ ਆਪਣੀ ਤਸਵੀਰਾਂ ਭੇਜ ਤੇ ਖੁੱਲ੍ਹ ਕੇ ਗੱਲਬਾਤ ਜਾਂ ਚੈਟ ਕਰ ਕੇ ਲੋਕਾਂ ਦਾ ਵਿਸ਼ਵਾਸ ਜਿੱਤਦੀਆਂ ਹਨ।

Social Media Honey Trap


ਪੂਰੇ ਭਾਰਤ ਵਿੱਚ ਅਜਿਹੇ ਮਾਮਲੇ ਵੱਡੀ ਗਿਣਤੀ ‘ਚ ਸਾਹਮਣੇ ਆਏ ਹਨ। ਇਕੱਲੀ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ 270 ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਵਿਦੇਸ਼ੀ ਮੁਟਿਆਰਾਂ ਨੇ ਹਨੀ ਟ੍ਰੈਪ ਵਿੱਚ ਫਸਾ ਕੇ ਲੋਕਾਂ ਤੋਂ ਪੈਸੇ ਠੱਗੇ ਹਨ। ਸਾਈਬਰ ਸੈੱਲ ਪੁਲਿਸ ਦੇ ਅਧਿਕਾਰੀਆਂ ਦੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੇ ਮਾਮਲੇ ਹੱਲ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ ਇਸ ਲਈ ਅਣਪਛਾਤੇ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਦੇਣਾ ਗ਼ਲਤ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *