ਕੇਵਲ ਨੂੰ ਢਿੱਲੋਂ ਨੂੰ ਸੰਗਰੂਰ ਵਾਲਿਆਂ ਪੁੱਛਿਆ ਤਿੱਖਾ ਸਵਾਲ, ਢਿੱਲੋਂ ਗੱਡੀ 'ਚ ਬੈਠ ਕੇ ਖਿਸਕੇ ਕੇਵਲ ਨੂੰ ਢਿੱਲੋਂ ਨੂੰ ਸੰਗਰੂਰ ਵਾਲਿਆਂ ਪੁੱਛਿਆ ਤਿੱਖਾ ਸਵਾਲ, ਢਿੱਲੋਂ ਗੱਡੀ 'ਚ ਬੈਠ ਕੇ ਖਿਸਕੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੇਵਲ ਢਿੱਲੋਂ

ਕੇਵਲ ਢਿੱਲੋਂ ਤੋਂ ਸੰਗਰੂਰ ਵਾਲਿਆਂ ਨੇ ਪੁੱਛਿਆ ਅਜਿਹਾ ਸਵਾਲ ਕਿ ਢਿੱਲੋਂ ਨੂੰ ਪਿਆ ਮੌਕੇ ਤੋਂ ਖਿਸਕਣਾ

230

ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਨੂੰ ਚੋਣ ਪ੍ਰਚਾਰ ਦੌਰਾਨ ਔਖੀ ਸਥਿਤੀ  ਦਾ ਸਾਹਮਣਾ ਕਰਨਾ ਪਿਆ। ਜਦੋਂ ਕੇਵਲ ਢਿੱਲੋਂ ਸੰਗਰੂਰ ਦੇ ਪਿੰਡ ਬਹਾਦਰਪੁਰ ਵਿਖੇ ਪਹੁੰਚ ਕੇ ਮਾਇਕ ਦੇ ਵਿੱਚ ਵਿਰੋਧੀਆਂ ਨੂੰ ਭੰਢ ਰਹੇ ਸੀ ਤਾਂ ਮੂਹਰੇ ਬੈਠੇ ਨੌਜਵਾਨਾਂ ਨੇ ਉੱਠਕੇ ਢਿੱਲੋਂ ਨੂੰ ਹੀ ਸਵਾਲਾਂ ਦੇ ਚੱਕਰਵਿਊ ਵਿੱਚ ਘੇਰ ਲਿਆ। ਆਪਣੇ ਆਪ ਨੂੰ ਫਸਿਆ ਦੇਖ ਢਿੱਲੋਂ ਨੇ ਓਥੋਂ ਖਿਸਕਣਾ ਹੀ ਬੇਹਤਰ ਸਮਝਿਆ।

ਜਿਕਰਯੋਗ ਹੈ ਕਿ ਪਿੰਡ ਬਹਾਦਰਪੁਰ ਦੇ ਨੌਜਵਾਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ 2017 ਵਿਧਾਨ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ਿਆਂ ਦਾ ਇੱਕ ਮਹੀਨੇ ਅੰਦਰ ਲੱਕ ਤੋੜਨ ਦਾ ਦਾਅਵਾ ਪੂਰਾ ਨਾ ਹੋਣ ਬਾਰੇ ਚੋਣ ਸਭਾ ਵਿਚ ਘੇਰ ਲਿਆ। ਢਿੱਲੋਂ, ਬੇਅਦਬੀ ਦੇ ਮੁੱਦੇ ਉੱਤੇ ਅਕਾਲੀ-ਭਾਜਪਾ ਸਰਕਾਰ ਉੱਤੇ ਤੰਜ ਕੱਸ ਰਹੇ ਸਨ।

ਨੌਜਵਾਨਾਂ ਨੇ ਮਾਇਕ ਫੜ ਕੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਂ ਗੁਟਕਾ ਸਾਹਿਬ ਦੀ ਝੂਠੀ ਕਸਮ ਚੁੱਕ ਕੇ ਬੇਅਦਬੀ ਕੀਤੀ ਹੈ। ਇਸ ਤੋਂ ਇਲਾਵਾ ਮੌਜੂਦ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਨ ਸਭਾ ਚੋਣਾਂ ਮੌਕੇ ਘਰ ਘਰ ਰੁਜ਼ਗਾਰ ਦੇਣ ਦੇ ਕੀਤੇ ਵਅਦੇ ਤੇ ਵੀ ਕੇਵਲ ਢਿੱਲੋਂ ਨੂੰ ਰਗੜਾ ਲਾਇਆ।

ਇੱਕ ਨੌਜਵਾਨ ਨੇ ਢਿੱਲੋਂ ਦੀ ਮੌਜੂਦਗੀ ਵਿੱਚ ਹੀ ਮਾਇਕ ਫੜ ਕੇ ਲੋਕਾਂ ਨੂੰ ਪੁੱਛਿਆ ਕਿ ਨਸ਼ਾ ਖ਼ਤਮ ਹੋਇਆ, ਤਾਂ ਲੋਕਾਂ ਨੇ ਇਸ ਦਾ ਜਵਾਬ ਨਾਂ੍ਹ ਵਿੱਚ ਦਿੱਤਾ। ਲੋਕਾਂ ਦੀ ਨਾਰਾਜ਼ਗੀ ਦੇਖ ਕੇਵਲ ਢਿੱਲੋਂ ਉੱਥੋਂ ਬਚ ਕੇ ਨਿਕਲਣ ਲੱਗੇ ਤਾਂ ਲੋਕਾਂ ਨੇ ਪੁੱਛਿਆ ਕਿ ਤੁਸੀਂ ਜਾ ਕਿੱਥੇ ਰਹੇ ਹੋ? ਇਸੇ ਦੌਰਾਨ ਢਿੱਲੋਂ ਸਮਰਥਕਾਂ ਵੀਡੀਓ ਬਣਾ ਰਹੇ ਨੌਜਵਾਨ ਤੋਂ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਮਾਹੌਲ ਗਰਮ ਹੁੰਦਾ ਵੇਖ ਕੇਵਲ ਢਿੱਲੋਂ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਚਲੇ ਗਏ।

ਰਾਜਨੀਤਿਕ ਪਾਰਟੀਆਂ ਧਰਮ ਦੇ ਨਾਂ ‘ਤੇ ਵੋਟ ਪ੍ਰਾਪਤ ਕਰ ਰਹੀਆਂ ਹਨ ਵੋਟਾਂ: ਪਿੰਡ ਵਾਸੀ

ਪਿੰਡ ਬਹਾਦਰਪੁਰ ਦੇ ਨੌਜਵਾਨ ਗੁਰਦੀਪ ਸਿੰਘ, ਗੁਰਜੰਟ ਸਿੰਘ, ਸੁਖਪਾਲ ਸਿੰਘ ਪ੍ਰੀਤ ਪਾਲ ਸਿੰਘ ਸਿੱਧੂ ਨੇ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਰੇ ਸਿਆਸੀ ਦਲ ਧਰਮ ਦੇ ਨਾਮ ‘ਤੇ  ਵੋਟ ਇਕੱਠੇ ਹੋਏ ਹਨ. ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਰੁਜ਼ਗਾਰ ਦੇਣ ਤੋਂ ਇਲਾਵਾ ਬੇਰੁਜ਼ਗਾਰੀ ਭੱਤਾ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਕਿ ਸਰਕਾਰ ਬਨਣ ਦੇ 2 ਸਾਲ ਪੂਰੇ ਹੋਣ ਤੇ ਵੀ ਪੂਰਾ ਨਹੀਂ ਹੋਇਆ।

ALSO READ : AZAD SOCH PUNJABI NEWSXPAPER




Leave a Reply

Your email address will not be published. Required fields are marked *