Anchor Inderpal Kaur : ਸੰਗੀਤ ਜਗਤ ਦੀਆਂ ਸਟੇਜਾਂ ਦੀ ਸ਼ਾਨ ਹੈ ਐਂਕਰ ਇੰਦਰਪਾਲ ਕੌਰ Anchor Inderpal Kaur : ਸੰਗੀਤ ਜਗਤ ਦੀਆਂ ਸਟੇਜਾਂ ਦੀ ਸ਼ਾਨ ਹੈ ਐਂਕਰ ਇੰਦਰਪਾਲ ਕੌਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਸੰਗੀਤ ਜਗਤ ਦੀਆਂ ਸਟੇਜਾਂ ਦੀ ਸ਼ਾਨ ਹੈ ਐਂਕਰ ਇੰਦਰਪਾਲ ਕੌਰ

268

ਪ੍ਰਮਾਤਮਾ ਇੰਦਰਪਾਲ ਦੀ ਮਿਹਨਤ ਤੇ ਲਗਨ ਨੂੰ ਤਰੱਕੀਆਂ ਬਖਸ਼ੇ

Anchor Inderpal Kaur : ਕਾਮਯਾਬੀਆਂ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾਂ ਨਾ ਬਣਨਾ ਤਾਂ ਵਕਤ ਦੀ ਖੇਡ ਹੈ, ਪਰ ਕੁਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆਂ/ ਝੱਖੜ ਝੋਲਿਆਂ ਦੀਆਂ ਗਰਦਸ਼ਾਂ ਵਿੱਚ ਵੀ ਹਿੰਮਤ ਹਾਰ ਕੇ ਨਹੀਂ ਬਹਿੰਦੇ, ਸਗੋਂ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ-ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ।

ਅਜੋਕੇ ਸਮੇਂ ਦੇ ਸੰਗੀਤਕ ਖੇਤਰ ਵੱਲੀ ਝਾਤ ਮਾਰੀਏ ਤਾਂ ਇਹਦੇ ਵਿੱਚ ਆਪਣਾ ਨਾਮ ਬਣਾਉਣਾ ਤੇ ਇੱਕ ਨਿਵੇਕਲੇ ਜਿਹੇ ਉੱਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਇਹਦੇ ਲਈ ਅਟੁੱਟ ਆਤਮ-ਵਿਸ਼ਵਾਸ, ਬੁਲੰਦ ਹੌਸਲਾ, ਸੱਚੀ-ਸੁੱਚੀ ਸ਼ੁਰ-ਸਾਧਨਾ ਤੇ ਬੜੀ ਹੀ ਸਖਤ ਲਗਨ ਦੇ ਜਰੀਏ ਸੰਗੀਤ ਜਗਤ ਦੇ ਵਿਹੜੇ ਵਿੱਚ ਸੰਦਲੀ ਪੈੜਾਂ ਪਾਈਆਂ ਜਾ ਸਕਦੀਆਂ ਹਨ।

ਬਾਕੀ, ਜੋ ਵਕਤੀ ਕਰਵਟਾਂ ਦੇ ਹੁਨਰ ‘ਤੇ ਯਕੀਨ ਰੱਖਦੇ ਹਨ, ਉਹਨਾਂ ਲਈ ਹਰ ਹੀਲਾ-ਵਸੀਲਾ ਹਮੇਸ਼ਾ ਲਾਹੇਵੰਦ ਸਿੱਧ ਹੁੰਦਾ ਹੈ ਤੇ ਉਹ ਇੱਕ-ਨਾ-ਇੱਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਮਾਣਦੇ ਨੇ, ਜਨਾਬ! ਉਹਨਾਂ ਵਿੱਚੋਂ ਹੀ ਇੱਕ ਨਾਂ ਹੈ, ਜਿਸ ਨੇ ਨਾਮਵਰ ਗਾਇਕਾ ਚ’ ਆਪਣੀ ਵੱਖਰੀ ਪਹਿਚਾਣ ਬਣਾਈ ਐ – ਇੰਦਰਪਾਲ ਕੌਰ  

Anchor Inderpal Kaur birth and childhood


ਸਟੇਜਾਂ ਦੀ ਸ਼ਾਨ ਐਂਕਰ ਇੰਦਰਪਾਲ ਕੌਰ ਦਾ ਜਨਮ ੦1-੦2-1982 ਫਰੀਦਕੋਟ ਦੇ ਪਿੰਡ ਅਜਿੱਤ ਗਿੱਲ ਵਿੱਚ ਪਿਤਾ ਸ. ਜਰਨੈਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਜੰਗੀਰ ਕੌਰ ਜੀ ਦੀ ਕੁੱਖੋਂ ਹੋਇਆ। ਮਾਪਿਆਂ ਦੀ ਲਾਡਲੀ ਇੰਦਰਪਾਲ ਨੂੰ ਸੰਗੀਤਕ ਖੇਤਰ ਨਾਲ ਸ਼ੌਂਕ ਤਾਂ ਬਚਪਨ ਤੋਂ ਹੀ ਸੀ, ਪਰ ਉਹਦਾ ਇਹ ਸ਼ੌਂਕ ਪੜਈ ਦੇ ਨਾਲ-ਨਾਲ ਚੱਲਦਾ ਰਿਹਾ।

ਹੁਣ ਤੱਕ ਉਹ ਪ੍ਰਸਿੱਧ ਗਾਇਕ ਜੋੜੀ ਬਲਵੀਰ ਚੋਟੀਆਂ-ਜਸਮੀਨ ਚੋਟੀਆਂ, ਜਸਵੀਰ ਚੈਨਾ, ਕੰਦੀ ਡੇਲਿਆਵਾਲੀ, ਜੱਗਾ ਬਰਾੜ ਅਤੇ ਮਨਦੀਪ ਲੱਕੀ ਆਦਿ ਬਹੁਤ ਸਾਰੇ ਨਾਮੀ ਗਾਇਕਾ ਨਾਲ ਸਟੇਜਾ ‘ਤੇ ਆਪਣੀ ਸ਼ਬਦਾਂ ਦੀ ਜਾਦੂਗਰੀ ਦਾ ਸੇਅਰੋਂ-ਸ਼ਾਇਰੀ ਨਾਲ ਜਲਵਾ ਬਿਖੇਰ ਚੁੱਕੀ ਹੈ, ਜਿਸ ਨਾਲ ਉਸ ਨੇ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। 

Residence of Inderpal Kaur Anchor

\
ਹੱਸਮੁੱਖ ਸੁਭਾਅ ਦੀ ਮਾਲਕ ਐਂਕਰ ਇੰਦਰਪਾਲ ਕੌਰ (Anchor Inderpal Kaur) ਇਸ ਸਮੇਂ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਜੱਦੀਂ ਪਿੰਡ ਅਜਿੱਤ ਗਿੱਲ (ਫਰੀਦਕੋਟ) ਵਿੱਚ ਖੁਸ਼ਨੁਮਾ ਜ਼ਿੰਦਗੀ ਦੇ ਹੁਸ਼ੀਨ ਪਲ ਬਤੀਤ ਕਰ ਰਹੀ, ਪੰਜਾਬ ਦੇ ਨਾਮਵਰ ਕਲਾਕਾਰਾਂ ਨਾਲ ਸਟੇਜਾਂ ਕਰਕੇ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੀ ਹੈ। ਪਰਮ-ਪ੍ਰਮਾਤਮਾ ਐਂਕਰ ਇੰਦਰਪਾਲ ਕੌਰ ਦੀ ਮਿਹਨਤ ਤੇ ਲਗਨ ਨੂੰ ਖੂਬ ਤਰੱਕੀਆਂ ਬਖਸ਼ੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।

ਗੁਰਬਾਜ ਗਿੱਲ   98723-62507
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -151001

ALSO READ : AZAD SOCH PUNJABI NEWSPAPER





Leave a Reply

Your email address will not be published. Required fields are marked *