Fatehveer ਦੀ ਮੌਤ ਦਾ ਅਸਲੀ ਜਿੰਮੇਵਾਰ ਕੌਣ , ਪ੍ਰਸ਼ਾਸਨ ਜਾਂ ਐਨਡੀਆਰਐਫ Fatehveer ਦੀ ਮੌਤ ਦਾ ਅਸਲੀ ਜਿੰਮੇਵਾਰ ਕੌਣ , ਪ੍ਰਸ਼ਾਸਨ ਜਾਂ ਐਨਡੀਆਰਐਫ
BREAKING NEWS
Search
Your browser is not supported for the Live Clock Timer, please visit the Support Center for support.
Fatehveer

ਕੌਣ ਹੈ ਫਤਿਹਵੀਰ ਦੀ ਮੌਤ ਦਾ ਅਸਲੀ ਜਿੰਮੇਵਾਰ, ਪ੍ਰਸ਼ਾਸਨ ਜਾਂ ਐਨਡੀਆਰਐਫ

64

6 ਦਿਨਾਂ ਬਾਅਦ ਕੁੰਡੀ ਪਾ ਕੇ ਬੋਰਵੈੱਲ ਵਿੱਚੋਂ ਕੱਢਿਆ ਫਤਿਹਵੀਰ, ਹਸਪਤਾਲ ਲਿਜਾਇਆ ਗਿਆ

Fatehveer death : ਜਿਲ੍ਹਾ ਸੰਗਰੂਰ ( Sangrur) ਦੇ ਪਿੰਡ ਸ਼ੇਰੋਂ (Sheron) ਦੇ ਨੇੜੇ ਵਸੇ ਪਿੰਡ ਭਗਵਾਨਪੁਰਾ (Bhagwanpura) ਦੇ ਇੱਕ ਹਸਦੇ ਵਸਦੇ ਪਰਿਵਾਰ ਤੇ ਪਿਛਲੇ 6 ਦਿਨ ਪਹਿਲਾਂ ਇੱਕ ਐਸਾ ਦੁੱਖਾਂ ਦਾ ਪਹਾੜ ਟੁੱਟਿਆ ਜਿਹੜਾ ਉਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਆਪਣੇ ਨਾਲ ਵਾਵਰੋਲੇ ਵਾਂਗ ਉਡਾ ਕੇ ਲੈ ਗਿਆ।  6 ਜੂਨ ਨੂੰ ਘਰ ਦੇ ਬਾਹਰ ਬਣੇ ਬੋਰਵੈਲ ਵਿੱਚ ਡਿੱਗੇ 2 ਸਾਲ ਦੇ ਫਤਿਹਵੀਰ ਨੂੰ Punjab Govt ਦੀ ਅਣਗਹਿਲੀ ਕਾਰਨ 6 ਦਿਨ ਬਿਨਾਂ ਕਿਸੇ ਸਹਾਰੇ ਤੋਂ 120 ਫੁੱਟ ਡੂੰਘੇ ਖੱਡੇ ਵਿੱਚ ਆਪਣੀ ਜਾਨ ਗਵਾਉਣੀ ਪਈ ।

6 ਜੂਨ ਨੂੰ Fatehveer ਦੇ ਬੋਰ ਵਿੱਚ ਡਿੱਗਣ ਮਗਰੋਂ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਅਤੇ ਲੋਕਲ ਪ੍ਰਸ਼ਾਸ਼ਨ ਨੇ ਜੇਸੀਬੀ ਮਸੀਨਾਂ ਨਾਲ ਉਸ ਜਗਾਂ ਨੂੰ ਖੋਦਣਾ ਸ਼ੁਰੂ ਕੀਤਾ ਜਿੱਥੇ ਫਤਿਹ ਫਸਿਆ ਹੋਇਆ ਸੀ ਪਰ ਪ੍ਰਸ਼ਾਸਨ ਦਾ ਇਹ ਤਰੀਕਾ ਅਸਫਲ ਹੁੰਦਾ ਦੇਖ ਬਠਿੰਡਾ ਤੋਂ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਪਰ ਇਸ ਟੀਮ ਵੱਲੋਂ ਖੁਦ ਕਮਾਂਡ ਸੰਭਾਲਣ ਦੀ ਬਜਾਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਉਸ ਬੋਰ ਦੇ ਬਰਾਬਰ ਹੀ ਇੱਕ ਹੋਰ ਬੋਰ ਖੋਦਣ ਦਾ ਜਿੰਮਾ ਸੌਪ ਦਿੱਤਾ ਪ੍ਰੰਤੂ ਬਿਨਾਂ ਕਿਸੇ ਟਰੇਨਿੰਗ ਤੋਂ ਸੇਵਾਦਾਰਾਂ ਵੱਲੋਂ ਭਾਵੇਂ 150 ਫੁੱਟ ਤੱਕ ਸੀਮਿੰਟ ਦੀਆਂ ਭਢੋਲੀਆਂ ਵਾਲਾ ਖੂਹ ਖੋਦ ਦਿੱਤਾ ਪ੍ਰੰਤੂ ਉਸ ਦੀ ਦਿਸ਼ਾ ਸਹੀ ਨਾ ਹੋਣ ਕਾਰਨ ਐਨਡੀਆਰਐਢ ਫਤਿਹਵੀਰ ਨੂੰ ਕੱਢਣ ਵਿਚ ਸਫਲ ਨਾ ਹੋ ਸਕੀ। ਆਖਿਰ ਅੱਜ ਸਵੇਰੇ 11 ਜੂਨ ਨੂੰ ਫਤਿਹਵੀਰ ਦੇ Birthday ਤੋਂ ਇੱਕ ਦਿਨ ਬਾਅਦ ਅਚਾਨਕ ਫਤਿਹਵੀਰ Fatehveer ਨੂੰ ਬੋਰਵੈੱਲ ਵਿੱਚੋਂ ਕੱਢ ਹੀ ਲਿਆ ਗਿਆ। ਫਤਿਹਵੀਰ (Fatehveer) ਨੂੰ PGI Chandigarh ਲੈ ਕੇ ਆਇਆ ਗਿਆ ਜਿੱਥੇ ਉਸਦੀ ਮੌਤ ਦੀ ਪੁਸਟੀ ਕਰ ਦਿੱਤੀ ਗਈ।

ਪ੍ਰਸ਼ਾਸ਼ਨ ਨੂੰ ਮੰਨਿਆ ਜਾ ਰਿਹਾ ਹੈ Fatehveer ਦੀ ਮੌਤ ਦਾ ਜਿੰਮੇਵਾਰ 

Fatehveer ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਦੇ ਤਰੀਕੇ ਉੱਤੇ ਕਈ ਤਰਾਂ ਦੇ ਸਵਾਲ ਖੜੇ ਹੋ ਰਹੇ ਹਨ। ਅਸਲ ਵਿੱਚ ਅੱਜ ਸਵੇਰੇ ਕਰੀਬ ਸਵਾ ਪੰਜ ਵਜੇ ਮੌਕੇ ਤੋਂ DC Sangrur ਅਤੇ SSP Sangrur ਸਾਹਿਬ ਖਿਸਕ ਜਾਂਦੇ ਹਨ ਅਤੇ ਪੁਲਿਸ ਦੇ ਜਵਾਨ NDRF ਨਾਲ ਮਿਲ ਕੇ ਉਸ ਬੋਰਬੈਲ ਦੇ ਦੁਆਲੇ ਇੱਕ ਗੋਲ ਘੇਰਾ ਬਣਾ ਲੈਂਦੇ ਹਨ। ਜਦੋਂ ਤੱਕ ਮੌਕੇ ਤੇ ਮੌਜੂਦ ਸੈਂਕੜੇ ਲੋਕ ਕੁੱਝ ਸਮਝ ਪਾਉਂਦੇ ਐਨੇ ਟਾਇਮ ਵਿੱਚ ਹੀ  ਅਚਾਨਕ ਫਤਿਹਵੀਰ ਨੂੰ ਸਿੱਧਾ ਉਸੇ ਬੋਰ ਵਿੱਚੋਂ ਹੀ ਕੁੰਡੀ ਪਾ ਕੇ 15 ਮਿੰਟ ਵਿੱਚ ਹੀ ਕੱਢ ਲਿਆ ਗਿਆ।ਫਤਿਹਵੀਰ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਫਤਿਹਵੀਰ ਹੁਣ ਇਸ ਦੁਨੀਆਂ ਤੋਂ ਰੁਖਸਤ ਕਰ ਚੁੱਕਾ ਹੈ ਪ੍ਰੰਤੂ ਜੇਕਰ ਕੁੰਡੀਆਂ ਦੇ ਨਾਲ ਉਸੇ ਬੋਰਵੈੱਲ ‘ਚੋ ਹੀ  ਫਤਿਹਵੀਰ ਨੂੰ 15 ਮਿੰਟ ‘ਚ ਬਾਹਰ ਕੱਢਣਾ ਸੀ ਤਾਂ ਇੰਨੇ ਦਿਨ ਇੰਤਜ਼ਾਰ ਕਿਉਂੰ ਕਰਵਾਇਆ।

ਬੋਰ ਵਿੱਚੋੰ ਕੱਢਣ ਸਾਰ ਹੀ ਤੌਲੀਏ ਵਿੱਚ ਲਪੇਟ ਕੇ NDRF ਅਤੇ ਪੁਲਿਸ ਐਬੂਲੈਂਸ ਰਾਹੀਂ ਬੱਚੇ ਨੂੰ PGI Chandigarh ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਅੱਜ ਫ਼ਤੇਹਵੀਰ ਦਾ ਪੋਸਟਮਾਰਟਮ ਕੀਤਾ । ਇਸਲਈ ਪੰਜ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਡਾਕਟਰਾਂ ਨੇ ਫਤਿਹਵੀਰ ਦਾ ਪੋਸਟ ਮਾਰਟਮ ਕਰ ਦਿੱਤਾ ਅਤੇ ਪ੍ਰਸ਼ਾਸਨ ਫਤਿਹਵੀਰ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਦੇ ਪਿਛਲੇ ਗੇਟ ਰਾਹੀਂ ਲੈ ਕੇ ਉਸ ਦੇ ਪਿੰਡ ਲਈ ਰਵਾਨਾ ਹੋ ਗਿਆ ਕਿਉਂਕਿ ਪੀਜੀਆਈ ਦੇ ਮੁੱਖ ਗੇਟ ਤੇ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਜਾ ਰਹੀ ਸੀ।

ਸਵਾਲ ਇਹ ਵੀ ਉੱਠਦਾ ਹੈ ਕਿ ਅਗਰ ਫਤਿਹਵੀਰ ਨੂੰ ਸੜਕ ਰਸਤੇ ਹੀ ਐਂਬੂਲੈਂਸ ਰਾਹੀਂ ਲੈ ਕੇ ਜਾਣਾ ਸੀ ਤਾਂ ਫਿਰ ਪ੍ਰਸ਼ਾਸ਼ਨ ਵੱਲੋਂ ਲੋਕ ਨੂੰ ਮੂਰਖ ਬਣਾਉਣ ਲਈ ਚੌਪਰ ਕਿਉਂ ਮੰਗਵਾਇਆ ਗਿਆ ਸੀ।


ਲੋਕਾਂ ਦੇ ਦਿਮਾਗ ‘ਚ ਉੱਠ ਰਹੇ ਸਵਲਾਂ ਦੇ ਪ੍ਰਸ਼ਾਸਨ ਕੋਲ ਨਹੀਂ ਕੋਈ ਜਵਾਬ

ਇਸ ਓਪਰੇਸ਼ਨ ਨੂੰ ਲਗਾਤਾਰ 6 ਦਿਨਾਂ ਤੋਂ ਆਪਣੇ ਅੱਖੀਂ ਦੇਖ ਰਹੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਤਿਹਵੀਰ ਦੀ ਮੌਤ ਦਾ ਅਸਲੀ ਜਿਮੇਵਾਰ ਪ੍ਰਸ਼ਾਸ਼ਨ ਹੈ ਕਿਉਂਕਿ ਇਸ ਆਪਰੇਸ਼ਨ ਦੀ ਕਮਾਂਡ ਸੰਭਾਲ ਰਹੇ ਜਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਿਸ਼ਿਆਮ ਥੋਰੀ ਵੱਲੋਂ ਨਾ ਤਾਂ ਬੋਰਵੈਲ ਦੇ ਬਰਾਬਰ ਖੂਹ ਪੁੱਟਣ ਲਈ ਮਾਹਿਰਾਂ ਦੀ ਮੱਦਦ ਲਈ ਅਤੇ ਨਾ ਹੀ ਉਪਰੇਸ਼ਨ ਲੰਬਾ ਹੁੰਦਾ ਦੇਖ ਕੇ ਫਤਿਹਵੀਰ ਨੂੰ ਜਿਉਂਦਾ ਬਾਹਰ ਕੱਢਣ ਲਈ ਫੌਜ਼ ਦੀ ਹੀ ਸਹਾਇਤਾ ਲਈ ਲਿਖਤੀ ਭੇਜਿਆ ਗਿਆ।


ਇੱਕ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਇਸ ਉਪਰੇਸ਼ਨ ਨੂੰ ਚਲਾ ਰਹੀ ਐਨਡੀਆਰਐ੬ਫ ਦੀ ਟੀਮ ਨੇ ਖੁਦ ਕਹਿ ਦਿੱਤਾ ਸੀ ਕਿ ਉਹਨਾਂ ਕੋਲ 50-60 ਫੁੱਟ ਤੋਂ ਵੱਧ ਡੂੰਘੇ ਬੋਰਵੈਲ ਵਿੱਚ ਫਸੇ ਕਿਸੇ ਬੱਚੇ ਨੂੰ ਕੱਢਣ ਦਾ ਕੋਈ ਤਜ਼ਰਬਾ ਜਾਂ ਸੰਦ ਮੌਜੂਦ ਨਹੀਂ ਹੈ ਤਾਂ ਫਿਰ ਕਿਉਂ ਪ੍ਰਸ਼ਾਸ਼ਨ ਨੇ ਇਸ ਟੀਮ ਨੂੰ ਹੀ ਉਪਰੇਸ਼ਨ ਦੀ ਜਿੰਮੇਵਾਰੀ ਦੇ ਕੇ ਰੱਖੀ। ਸਭ ਤੋਂ ਵੱਡੀ ਗੱਲ ਜਿਹੜੀ ਪ੍ਰਸ਼ਾਸ਼ਨ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ ਉਹ ਹੈ  ਇਸ ਉਪਰੇਸ਼ਨ ਿਵੱਚ ਮੁੱਖ ਰੋਲ ਅਦਾ ਕਰਨ ਵਾਲੇ ਜੱਗਾ ਨਾਮਕ ਸੇਵਾਦਾਰ ਦਾ ਬਿਆਨ ਜਿਹੜਾ ਕਿ ਪੂਰੀ ਤ੍ਰਾਂ ਹੀ ਪ੍ਰਸ਼ਾਸ਼ਨ ਨੂੰ ਫਤਿਹਵੀਰ ਦੀ ਮੌਤ ਦਾ ਜਿੰਮੇਵਾਰ ਠਹਿਰਾ ਰਿਹਾ ਹੈ।


ਜਿਸ ਬੋਰਵੈਲ ਵਿੱਚ ਫਤਿਹਵੀਰ ਫਸਿਆ ਸੀ ਉਸ ਦੇ ਬਿਲਕੁਲ ਨਾਲ 150 ਫੁੱਟ ਡੂੰਘਾ ਦੂਜਾ ਖੂਹ ਖੋਦਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਜੱਗਾ ਨਾਮਕ ਵਿਅਕਤੀ ਨੇ ਆਰੋਪ ਲਗਾਇਆ ਕਿ ਜਦੋਂ ਉਸਨੇ ਫਤਿਹਵੀਰ ਦੇ ਫਸੇ ਹੋਣ ਵਾਲੀ ਜਗਾਂ ਦੇ ਬਿਲਕੁਲ ਬਰਾਬਰ ਜਾ ਕੇ ਸੱਬਲ ਨਾਲ ਟੱਕ ਲਗਾਇਆ ਤਾਂ ਉਸ ਨੂੰ ਦੂਸਰਾ ਬੋਰ ਲੱਭ ਗਿਆਂ ਸੀ ਅਤੇ ਉਸ ਨੇ ਬਾਹਰ ਆ ਕੇ ਇਹ ਗੱਲ ਐਨਡੀਆਰਐਫ ਦੀ ਟੀਮ ਨੂੰ ਦੱਸੀ ਅਤੇ ਕਿਹਾ ਕਿ ਹੁਣ ਉਹ 1 ਘੰਟੇ ਵਿੱਚ ਹੀ ਫਤਿਹਵੀਰ ਨੂੰ ਬਾਹਰ ਕੱਢ ਲਵੇਗਾ ਪਰ ਐਨਡੀਆਰਐਫ ਦੀ ਟੀਮ ਵੱਲੋਂ   ਖੂਹ ਖੋਦਣ ਵਾਲੇ ਜੱਗੇ ਨੂੰ ਫਤਿਹਵੀਰ ਨੂੰ ਕੱਢਣ ਤੋਂ ਰੋਕ ਦਿੱਤਾ ਅਤੇ ਆਖਰੀ ਪੜਾਅ ਤੇ ਖੁਦ ਕਮਾਂਡ ਸੰਭਾਲ ਲਈ ਅਤੇ ਉਪਰੇਸ਼ਨ ਵਾਲੀ ਜਗਾਂ ਤੋਂ ਜੱਗੇ ਨੂੰ ਗਾਇਬ ਹੀ ਕਰ ਦਿੱਤਾ ਗਿਆ। ਪ੍ਰੰਤੂ 3 ਦਿਨ ਮੱਥਾ ਪੱਚੀ ਕਰਨ ਤੋਂ ਬਾਅਦ ਵੀ ਐਨਡੀਆਰਐਫ ਨੂੰ ਫਤਿਹਵੀਰ ਦੀ ਕੋਈ ਲੋਕੇਸ਼ਨ ਨਹੀਂ ਮਿਲੀ। ਆਖਿਰ ਅਜਿਹਾ ਕੀ ਹੋਇਆ ਕੀ ਪ੍ਰਸ਼ਾਸਨ ਨੇ ਇੱਕ ਨੰਨੀ ਜਾਨ ਨੂੰ ਬਚਾਉਣ ਲਈ ਨਾ ਤਾਂ ਫੌਜ਼ ਦੀ ਮੱਦਦ ਲੈਣਾ ਜਰੂਰੀ ਸਮਝਿਆ ਅਤੇ ਨਾ ਹੀ ਫਤਿਹਵੀਰ ਨੂੰ ਉਸ ਰਸਤੇ ਕੱਢਿਆ ਜਿਸ ਨੂੰ ਬਣਾਉਣ ਲਈ ਲਗਾਤਾਰ 6 ਦਿਨ ਤੋਂ ਮਿਹਨਤ ਕੀਤੀ ਜਾ ਰਹੀ ਸੀ।

ਅਗਰ Fatehvir ਨੂੰ ਉਸੇ ਬੋਰਵੈਲ ਵਿੱਚੋਂ ਬਾਹਰ ਕੱਢਣਾ ਸੀ ਤਾਂ ਫੇਰ 6 ਦਿਨਾਂ ਦਾ ਵਕਤ ਜਿਹੜਾ ਕਿ ਉਸ ਨੰਨ੍ਹੀ ਜਾਨ ਲਈ ਜਾਨਲੇਵਾ ਸਾਬਤ ਹੋਇਆ ਕਿਉਂ ਲਗਾਇਆ ਗਿਆ। ਪਹਿਲੇ ਦਿਨ ਹੀ ਕੁੰਡੀ ਨਾਲ ਫਤਿਹਵੀਰ ਨੂੰ ਬਾਹਰ ਕੱਢਣ ਲਈ ਪ੍ਰਸ਼ਾਸ਼ਨ ਨੇ ਕਿਉਂ ਦਿਸ਼ਾ ਨਿਰਦੇਸ਼ ਨਹੀਂ ਦਿੱਤੇ। ਇਸ ਉਪਰੇਸ਼ਨ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਨਾ ਤਾਂ ਸਰਕਾਰ ਕੋਲ ਅਜਿਹੇ ਮਾਹਿਰ ਹਨ ਜਿਹੜੇ ਕਿਸੇ ਢੂੰਘਾਈ ਵਿੱਚ ਫਸੇ  ਵਿਅਕਤੀ ਨੂੰ ਬਾਹਰ ਕੱਢਣ ਦਾ ਤਜ਼ਰਬਾ ਰੱਖਦੇ ਹੋਣ ਅਤੇ ਨਾ ਹੀ ਅਜਿਹਾ ਕੋਈ ਅਧਿਕਾਰੀ ਸਾਹਮਣੇ ਆਇਆ ਜਿਹੜਾ ਬਿਨਾਂ ਕਿਸੇ ਧੁੱਪ ਛਾਂ ਦੀ ਪਰਵਾਹ ਕੀਤੇ ਇਸ ਉਰੇਸ਼ਨ ਵਿੱਚ ਕੰਮ ਕਰ ਰਹੇ ਸਰਕਾਰੀ ਅਤੇ ਗੈਰ ਸਰਕਾਰੀ ਲੋਕਾਂ ਨੂੰ ਨਿਰਦੇਸ਼ ਜਾਰੀ ਕਰ ਸਕੇ।

ਆਖਿਰ ਵਿੱਚ Fatehvir ਦੀ ਮੌਤ ਦੀ ਜਿੰਮੇਵਾਰੀ ਸਰਕਾਰ ਅਤੇ ਸਿਸਟਮ ਦੇ ਸਿਰ ਜਾਂਦੀ ਹੈ ਜੋ ਕਿ ਪਹਿਲਾਂ ਤਾਂ 1991 ਤੋਂ ਬੰਦ ਪਏ ਐਨੇ ਡੂੰਘੇ ਖੂਹਾਂ ਨੂੰ ਬੰਦ ਕਰਵਾਉਣ ਵਿੱਚ ਹੀ ਅਸਮਰੱਥ ਰਹੇ ਅਤੇ ਦੂਸਰਾ ਅਗਰ ਕੋਈ ਜਾਨੇ ਅਣਜਾਣੇ ਇਹਨਾਂ ਖੂਹਾਂ ਵਿੱਚ ਡਿੱਗ ਜਾਵੇ ਤਾਂ ਪ੍ਰਸ਼ਾਸ਼ਨ ਕੋਲ ਕੀ ਵੀ ਅਜਿਹੇ ਮਾਹਿਰ ਜਾਂ ਸਾਧਨ ਹੀ ਮੌਜੂਦ ਨਹੀਂ ਜਿਹੜੇ ਕਿ ਬਿਨਾਂ ਸਮਾਂ ਗਵਾਏ ਫਸੇ ਵਿਅਕਤੀ ਨੂੰ ਬਾਹਰ ਕੱਢ ਸਕਣ। ਫਤਿਹਵੀਰ (Fatehveer) ਦੀ ਮੌਤ ਡਿਜੀਟਲ ਇਡੀਆ ਦੀ ਗੱਲ ਕਰਨ ਵਾਲੇ ਉਹਨਾਂ ਲੀਡਰਾਂ ਦੇ ਮੂੰਹ ਤੇ ਇੱਕ ਥੱਪੜ ਹੈ ਜਿਹੜੇ ਗੱਲਾਂ ਤਾਂ ਕਰਦੇ ਹਨ ਮੰਗਲ ਗ੍ਰਹਿ ਤੇ ਪਹੁੰਚਣ ਦੀਆਂ ਪ੍ਰੰਤੂ  ਸਿਰਫ 120 ਫੁੱਟ ਧਰਤੀ ਹੇਠੋਂ ਇੱਕ ਨੰਨੀ ਜਾਨ ਦੀ ਸਹੀ ਲੋਕੇਸ਼ਨ ਹੀ ਪਤਾ ਨਹੀਂ ਕਰ ਸਕੇ।

ਅੱਜ Fatehveer ਨੂੰ ਵੀ ਉਸੇ ਪਿੰਡ ਦੇ ਇੱਕ ਮੋਟਰ ਮਕੈਨਿਕ ਨੇ ਜੁਗਾੜ ਲਗਾ ਕੇ ਬਾਹਰ ਕੱਢਿਆ ਜਿਸਨੇ ਪਹਿਲੇ ਦਿਨ ਆ ਕੇ ਦਾਅਵਾ ਕੀਤਾ ਸੀ ਕਿ ਉਹ ਇੱਕ ਘੰਟੇ ਵਿੱਚ ਬੱਚੇ ਨੂੰ ਬਾਹਰ ਕੱਢ ਸਕਦਾ ਹੈ।

ਅੱਜ ਫਤਿਹਵੀਰ ਨੂੰ ਵੀ ਉਸੇ ਪਿੰਡ ਦੇ ਇੱਕ ਮੋਟਰ ਮਕੈਨਿਕ ਨੇ ਜੁਗਾੜ ਲਗਾ ਕੇ ਬਾਹਰ ਕੱਢਿਆ ਜਿਸਨੇ ਪਹਿਲੇ ਦਿਨ ਆ ਕੇ ਦਾਅਵਾ ਕੀਤਾ ਸੀ ਕਿ ਉਹ ਇੱਕ ਘੰਟੇ ਵਿੱਚ ਬੱਚੇ ਨੂੰ ਬਾਹਰ ਕੱਢ ਸਕਦਾ ਹੈ। 

ਫਤਿਹਵੀਰ ਦਾ ਹੋਇਆ ਅੰਤਿਮ ਸੰਸਕਾਰ

ਜਿਕਰਯੋਗ ਹੈ ਤਕਰੀਬਨ 2.00 ਕੁ ਵਜ਼ੇ ਫਤਿਹਵੀਰ ਦੀ ਮ੍ਰਿਤਕ ਦੇਹ ਹੈਲੀਕਾਪਟਰ ਰਾਹੀਂ ਪਿੰਡ ਭਗਵਾਨਪੁਰਾ ਪਹੁੰਚੀ ਅਤੇ 2.30 ਵਜ਼ੇ ਦੇ ਕਰੀਬ ਫਤਿਹਵੀਰ ਦਾ ਅੰਤਿਮ ਸੰਸਕਾਰ ਕਰ  ਦਿੱਤਾ ਗਿਆ। ਇਸ ਮੌਕੇ ਮਾਹੌਲ ਐਨਾ ਜਿਆਦਾ ਗਮਗੀਨ ਸੀ ਕਿ ਹਰ ਇੱਕ ਅੱਖ ਹੰਝੂਆਂ  ਨਾਲ ਨਮ ਸੀ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *