Malerkotla Rape case : ਬਾਬੂ ਪਹਿਲਵਾਨ ਤੇ ਬਲਾਤਕਾਰ ਦਾ ਮਾਮਲਾ ਦਰਜ Malerkotla Rape case : ਬਾਬੂ ਪਹਿਲਵਾਨ ਤੇ ਬਲਾਤਕਾਰ ਦਾ ਮਾਮਲਾ ਦਰਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
trivedi

ਮਲੇਰਕੋਟਲਾ ਦੇ ਪ੍ਰਸਿੱਧ ਕਾਂਗਰਸੀ ਆਗੂ ਬਾਬੂ ਪਹਿਲਵਾਨ ਤੇ ਬਲਾਤਕਾਰ ਦਾ ਮਾਮਲਾ ਦਰਜ

355

ਕਥਿਤ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ : ਐਸ ਐਚ ਓ : ਕਰਤਾਰ ਸਿੰਘ

Malerkotla -11 ਜੂਨ (ਕੁਲਵੰਤ ਸਿੰਘ ਮੁਹਾਲੀ ) Malerkotla Rape case: ਪੰਜਾਬ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਘਟਣ ਦੀ ਬਜਾਏ ਦਿਨ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਮੁਜ਼ਰਮਾਂ ਨੂੰ  ਰਾਜਸੀ ਲੀਡਰਾਂ ਦੀ ਪਨਾਹ ਅਤੇ ਸਾਡੇ ਦੇਸ਼ ਦਾ ਲਚਕੀਲਾ ਕਾਨੂੰਨ ਹੈ ਜਿਸ ਦਾ ਲਾਭ ਉਠਾਕੇ ਕਈ ਵਾਰੀ ਦੋਸ਼ੀ ਬਚਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ, ਜਿਨਾਂ ਨੂੰ  ਦੇਖ ਕੇ ਹੋਰ ਵੀ ਕਈ ਲੋਕੀਂ ਬਲਾਤਕਾਰ ਵਰਗੇ ਘਿਨਾਉਣੇ ਜ਼ੁਰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ।

ਇਸ ਦੀ ਤਾਜ਼ਾ ਮਿਸ਼ਾਲ ਅੱਜ ਉਸ ਸਮੇਂ ਸਾਹਮਣੇ ਆਈ ਜਦੋਂ ਪੰਜਾਬ ਦੀ ਸੱਤਾ ਧਾਰੀ ਕਾਂਗਰਸ ਪਾਰਟੀ ਨਾਲ ਸਬੰਧਤ ਮਲੇਰਕੋਟਲਾ ਦੇ ਉੱਘੇ ਕਾਂਗਰਸੀ ਆਗੂ ਬਾਬੂ ਪਹਿਲਵਾਨ ਵਾਸੀ Malerkotla ਖਿਲਾਫ ਥਾਣਾ ਸਿਟੀ 2 ਦੀ ਪੁਲਸ ਵੱਲੋਂ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ ਮੁਕੱਦਮਾ ਦਰਜ ਦਾ ਮਾਮਲਾ ਦਰਜ ਕੀਤਾ ਹੈ।

ਥਾਣਾ ਸਿਟੀ-2 ਮਲੇਰਕੋਟਲਾ ਵਿੱਚ ਦਰਜ ਐਫ ਆਈ ਆਰ ਨੰ 55/19 ਮਿਤੀ 09/06/2019 ਅਨੁਸਾਰ ਰਾਣੀ (ਕਾਲਪਨਿਕ ਨਾਂ) ਉਮਰ ਕਰੀਬ 44 ਸਾਲ ਵਾਸੀ ਮਾਲੇਰਕੋਟਲਾ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਬਾਬੂ ਦੀ ਦੁਕਾਨ ਤੇ  ਅਕਸਰ ਰੇਡੀਮੈਡ ਕੱਪੜੇ ਅੱਗੇ ਲੋਕਾਂ ਨੂੰ ਵੇਚਣ ਲਈ ਖ੍ਰੀਦ ਕਰਦੀ ਸੀ। ਅਰਸਾ ਕਰੀਬ 4 ਮਹੀਨੇ ਪਹਿਲਾਂ ਕਥਿਤ ਦੋਸ਼ੀ ਬਾਬੂ ਉਸ ਨੂੰ ਧੂਰੀ ਵਿਖੇ ਪੁਲਸ ਥਾਣੇ ਦੇ ਸਾਹਮਣੇ ਸਥਿਤ ਹੋਟਲ ‘ਚ ਲੈ ਗਿਆ ਅਤੇ ਉਸ ਨੂੰ ਕੋਲਡ ਡਰਿੰਕ ‘ਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ ਜਿਸ ਕਾਰਨ ਉਸ ਨੂੰ ਨੀਂਦ ਆ ਗਈ ਅਤੇ ਜਦੋਂ ਉਸ ਦੀ ਅੱਖ ਖੁੱਲੀ ਤਾਂ ਦੇਖਿਆ ਕਿ ਉਕਤ ਦੋਸ਼ੀ ਉਸ ਦੀ ਮਰਜ਼ੀ ਦੇ ਖਿਲਾਫ ਉਸ ਦੇ ਨਾਲ ਬਲਾਤਕਾਰ ਕਰ ਚੁੱਕਾ ਸੀ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਨੂੰ ਚੁੱਪ ਕਰਵਾਉਣ ਲਈ ਉਸ ਕੋਲੋਂ ਨਿਕਾਹ ਦੇ ਕਾਗਜ਼ਾਂ ‘ਤੇ ਦਸਤਖਤ ਵੀ ਕਰਵਾਏ ।

ਐਫ ਆਈ ਆਰ ਅਨੁਸਾਰ ਵਾਪਸੀ ‘ਤੇ ਗੱਡੀ ‘ਚ ਜਦੋਂ ਪੀੜਤਾ ਨੇ ਉਸ ਨੂੰ ਗਲਤ ਕੰਮ ਕਰਨ ਲਈ ਉਸ ਦੀ ਲਾਹਨ ਤਾਹਨ ਕੀਤੀ ਅਤੇ ਇਸ ਬਦਲੇ ਉਸ ਖਿਲਾਫ ਕਾਰਵਾਈ ਕਰਨ ਦੀ ਧਮਕੀ ਦਿੱਤੀ ਤਾਂ ਉਕਤ ਨੇ ਕਿਹਾ ਕਿ ਮੈਂ ਤੇਰੇ ਵਰਗੀਆਂ 500-500 ਰੁਪਏ ‘ਚ ਤਿੰਨ-ਤਿੰਨ ਸਾਲ ਬਹੁਤ ਔਰਤਾਂ ਰੱਖੀਆਂ ਨੇ। ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਸ ਦਾ ਨਤੀਜਾ ਭੁਗਤਣਾ ਪਵੇਗਾ, ਜਿਸ ਕਾਰਨ ਡਰਦੀ ਹੋਈ ਪੀੜਤ ਚੁੱਪ ਰਹੀ।

ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਕਤ ਕਥਿਤ ਦੋਸ਼ੀ ਬਾਬੂ ਨੇ 2-3 ਦਿਨ ਪਹਿਲਾਂ ਫਿਰ ਉਸ ਨੂੰ ਕਿਹਾ ਕਿ ਉਹ ਉਸ ਨਾਲ ਸਰੀਰਿਕ ਸਬੰਧ ਬਨਾਉਣ ਲਈ ਮਿਲੇ ਅਤੇ ਜੇਕਰ ਉਸ ਨਾ ਮਿਲੀ ਤਾਂ ਉਹ ਪੀੜਤ ਦੀਆਂ ਸਾਰੀਆਂ ਰੀਕਾਰਡਿੰਗਾਂ ਨੈੱਟ ‘ਤੇ ਪਾ ਦੇਵੇਗਾ।

Police Case Register in Malerkotla Rape case

ਥਾਣਾ ਸਿਟੀ Malerkotla 2 ਦੇ ਮੁੱਖ ਅਫਸਰ ਇੰ. ਕਰਤਾਰ ਸਿੰਘ ਨੇ ਪ੍ਰੈੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਬਾਬੂ ਪਹਿਲਵਾਨ ਮਾਲੇਰਕੋਟਲਾ ਖਿਲਾਫ ਥਾਣਾ ਸਿਟੀ 2 ਵਿੱਚ ਮੁ.ਨੰ. 55/19 ਮਿਤੀ 09/06/2019 ਅ/ਧ 376, 506 ਆਈ. ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।

ਉਹਨਾ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਪੀੜਤ ਔਰਤ ਦੇ 164 ਦੇ ਬਿਆਨ ਕਰਵਾਏ ਜਾ ਰਹੇ ਹਨ, ਗ੍ਰਿਫਤਾਰੀ ਸਬੰਧੀ ਉਹਨਾਂ ਕਿਹਾ ਕਿ ਬਾਬੂ ਪਹਿਲਵਾਨ ਵਾਸੀ Malerkotla ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *