Video Viral From Mukarsar: ਲੋਕਾਂ ਦੇ ਰੋਹ ਨੂੰ ਦੇਖ ਹੋਈ ਵੱਡੀ ਕਾਰਵਾਈ Video Viral From Mukarsar: ਲੋਕਾਂ ਦੇ ਰੋਹ ਨੂੰ ਦੇਖ ਹੋਈ ਵੱਡੀ ਕਾਰਵਾਈ
BREAKING NEWS
Search
Your browser is not supported for the Live Clock Timer, please visit the Support Center for support.
video-viral

ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਵੱਡੀ ਕਾਰਵਾਈ

68

viral video : ਪੰਜਾਬ ਅੰਦਰ ਜਿੱਥੇ ਗੁਰੂਆਂ ਪੀਰਾਂ ਨੇ ਔਰਤ ਦਾ ਸਨਮਾਨ ਕਰਨ ਦਾ ਸੁਨੇਹਾ ਦਿੱਤਾ ਸੀ ਉਸੇ ਧਰਤੀ ਤੇ ਅੱਜ ਔਰਤ ਨੂੰ ਬੁਰੀ ਤਰਾਂ ਜਲੀਲ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ 40 ਮੁਕਤਿਆਂ ਨਾਲ ਜੁੜੇ ਸ਼ਹਿਰ ਸ਼੍ਰੀ  ਮੁਕਤਸਰ ਸਾਹਿਬ ਵਿਚ ਕਾਂਗਰਸ ਕੌਂਸਲਰ ਦੇ ਭਰਾ ਤੇ ਹੋਰਨਾਂ ਵੱਲੋਂ ਇਕ ਔਰਤ ਦੀ ਕੁੱਟਮਾਰ ਕਰਨ ਸਬੰਧੀ ਵੀਡੀਓ (Mukatsar viral video) ਸਾਹਮਣੇ ਆਉਣ ਪਿੱਛੋਂ ਪੁਲਿਸ ਨੇ ਸੰਨੀ ਚੌਧਰੀ ਸਮੇਤ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਪੀੜਤ ਔਰਤ ਮੁਕਤਸਰ ਦੇ ਹਸਪਤਾਲ ‘ਚ ਦਾਖਲ

ਦੂਸਰੇ ਪਾਸੇ ਬੁਰੀ ਤਰਾਂ ਕੁੱਟਮਾਰ ਦਾ ਸ਼ਿਕਾਰ ਹੋਈ ਪੀੜਤ ਔਰਤ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਮੁਕਤਸਰ ਵਿਖੇ ਭਰਤੀ ਕਿਰਵਾਇਆ ਗਿਆ ਹੈ।

ਇਹ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਆਗੂ, ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨਪ੍ਰੀਤ ਕੌਰ ਧਾਮੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਪੀੜਤਾ ਨੂੰ ਹਸਪਤਾਲ ਵਿਚ ਜਾ ਕੇ ਮਿਲੇ। ਉਨ੍ਹਾਂ ਪੀੜਤ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੰਨੀ ਚੌਧਰੀ ਦਾ ਔਰਤ ਨਾਲ ਕੋਈ ਪੈਸੇ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ। ਇਸ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਸੰਨੀ ਚੌਧਰੀ ਆਪਣੇ ਸਾਥੀਆਂ ਨਾਲ ਔਰਤ ਦੇ ਘਰ ਗਿਆ। ਇਸ ਦੌਰਾਨ ਉਨ੍ਹਾਂ ਔਰਤ ਨੂੰ ਸੜਕ ਉਤੇ ਲਿਆ ਕੇ ਬੁਰੀ ਤਰ੍ਹਾਂ ਮਾਰਕੁੱਟ ਕੀਤੀ, ਜਿਸ ਦੀ ਵੀਡੀਓ Social Media ਉਤੇ ਵਾਇਰਲ ਹੋ ਗਈ।

ਪੁਲਿਸ ਥਾਣਾ ਮੁਕਤਸਰ ਦੇ ਇੰਚਾਰਜ ਅਸੋਕ ਕੁਮਾਰ ਨੇ ਕਿਹਾ ਕਿ ਸੰਨੀ ਚੌਧਰੀ, ਰੂਪ ਲਾਲ, ਸੁਰੇਸ਼ ਚੌਧਰੀ, ਰਾਕੇਸ਼ ਚੌਧਰੀ ਅਤੇ ਹੋਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਸੰਨੀ ਚੌਧਰੀ, ਰੂਪ ਲਾਲ, ਸੁਰੇਸ਼ ਚੌਧਰੀ, ਗੁੱਡੀ, ਸੇਖੁ, ਜਮਬੋ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *