ਗੁਰਮੀਤ ਰਾਮ ਰਹੀਮ ਨੂੰ ਸਰਕਾਰ ਖੁੱਲਾ ਛੱਡਣ ਲਈ ਪੱਬਾਂ ਭਾਰ , ਗ੍ਰਿਫਤਾਰੀ ਸਮੇਂ ਮਰੇ ਸੀ 40 ਬੰਦੇ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਖੁੱਲਾ ਛੱਡਣ ਲਈ ਪੱਬਾਂ ਭਾਰ , ਗ੍ਰਿਫਤਾਰੀ ਸਮੇਂ ਮਰੇ ਸੀ 40 ਬੰਦੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਗੁਰਮੀਤ ਰਾਮ ਰਹੀਮ

ਰਾਮ ਰਹੀਮ ਨੂੰ ਦੀ ਗ੍ਰਿਫਤਾਰੀ ਸਮੇਂ ਮਰੇ ਸੀ 40 ਬੰਦੇ, ਹੁਣ ਸਰਕਾਰ ਖੁੱਲਾ ਛੱਡਣ ਲਈ ਹੋਈ ਪੱਬਾਂ ਭਾਰ !

234

Dera Sirsa ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਚੱਲੇ ਬਲਾਤਕਾਰ ਦੇ ਕੇਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕਈ ਹੋਰ ਉੱਤਰੀ ਭਾਰਤੀ ਰਾਜਾਂ ਨੇ ਕਈ ਦਿਨ ਸੰਤਾਪ ਭੋਗਿਆ, ਕਰਫਿਊ ਲੱਗੇ, ਪੰਚਕੂਲਾ ਅਤੇ ਸਿਰਸਾ ‘ਚ ਹੋਈ ਹਿੰਸਾ ਦੌਰਾਨ  40 ਲੋਕਾਂ ਦੀ ਜਾਨ ਵੀ ਚਲੀ ਗਈ, ਲੋਕਾਂ ਦੇ ਰੁਜਗਾਰ ਬੰਦ ਹੋਏ, ਕਰੋੜਾਂ ਦਾ ਨੁਕਸਾਨ ਹੋਇਆ ਤੇ ਇਸ ਅੱਗ ਦਾ ਹਰ ਘਰ ਤੱਕ ਪਹੁੰਚਿਆ, ਜਿਸਦੀ  ਗ੍ਰਿਫਤਾਰੀ ਨੂੰ ਕਿਸੇ ਦੁਸ਼ਮਣ ਮੁਲਕ ਤੇ ਜਿੱਤ ਹਾਸਲ ਕਰਨ ਵਾਂਗ ਪੇਸ਼ ਕੀਤਾ ਗਿਆ, ਪਰ ਹੁਣ ਹਰਿਆਣਾ ਸਰਕਾਰ ਉਸੇ ਬਲਾਤਕਾਰ ਤੇ ਕਤਲ ਦੇ ਦੋਸੀ ਗੁਰਮੀਤ ਰਾਮ ਰਹੀਮ ਨੂੰ  ਜੇਲ੍ਹ ਚੋਂ ਪੈਰੋਲ ਤੇ ਬਾਹਰ ਲਿਆਉਣ ਲਈ ਪੱਬਾਂ ਭਾਰ ਹੁੰਦੀ ਨਜ਼ਰ ਆ ਰਹੀ ਹੈ ।

ਜਿਹੜਾ ਅਪਰਾਧੀ ਕਰੀਬ 2 ਸਾਲ ਪਹਿਲਾਂ ਖੁਦ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਸਭ ਤੋਂ ਤਾਕਤਵਰ ਤੇ ਖਤਰਨਾਕ ਅਪਰਾਧੀ ਨਜ਼ਰ ਆ ਰਿਹਾ  ਸੀ, ਓਹੀ ਬਲਾਤਕਾਰੀ ਤੇ ਕਾਤਲ ਵਿਅਕਤੀ ਹੁਣ ਹਰਿਆਣਾ ਸਰਕਾਰ ਨੂੰ ਚੰਗੇ ਆਚਰਣ ਵਾਲਾ ਨਜ਼ਰ ਆਉਣ ਲੱਗਾ ਹੈ. ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਸੋਨਾਰੀਆ ਜੇਲ੍ਹ ਦੇ ਸੁਪਰਡੈਂਟ ਦੇ ਹਵਾਲੇ ਨਾਲ ਗੁਰਮੀਤ ਰਾਮ ਰਹੀਮ ਦੇ ਚੰਗੇ ਆਚਰਣ ਦਾ ਸਰਟੀਫਿਕੇਟ ਦਿੰਦੇ ਨਜ਼ਰ ਆ ਰਹੇ ਹਨ ।

ਦਰਅਸਲ ਰੋਹਤਕ ਦੀ  ਸੋਨਾਰੀਆ ਜੇਲ੍ਹ ਦੇ ਸੁਪਰਡੈਂਟ ਨੇ ਗੁਰਮੀਤ ਰਾਮ ਰਹੀਮ ਨੂੰ ਚੰਗੇ ਆਚਰਣ ਦਾ ਦਸਦਿਆਂ ਉਸਦੀ ਪੈਰੋਲ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਹੈ, ਹਾਲਾਂਕਿ ਇਸ ਸਿਫਾਰਿਸ਼ ਦੀ ਚਿੱਠੀ ਤੇ ਫੈਸਲਾ ਸਿਰਸਾ ਜਿਲ੍ਹਾ ਪ੍ਰਸ਼ਾਸਨ ਨੇ ਕਰਨਾ ਹੈ, ਕਿਉਂਕਿ ਗੁਰਮੀਤ ਰਾਮ ਰਹੀਮ ਨੇ ਜਿਹੜੀ ਖੇਤੀ ਸੰਭਾਲਣ ਲਈ ਛੁੱਟੀ ਲੈਣ ਲਈ ਅਪੀਲ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਉਸ ਜਮੀਨ ਦੀ ਮਾਲਕੀ ਤੱਕ ਰਾਮ ਰਹੀਮ ਦੇ ਨਾਮ ਨਹੀਂ ਹੈ, ਅਜਿਹੇ ਚ ਸਿਰਸਾ ਪ੍ਰਸ਼ਾਸਨ ਉਸਦੇ ਖੁੱਲੀ ਹਵਾ ਚ ਆਨੰਦ ਮਾਨਣ ਦੇ ਸੁਪਨੇ ਨੂੰ  ਤੋੜ ਵੀ ਸਕਦਾ ਹੈ।

ਜਿਵੇਂ ਹੀ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਤਿਆਰੀ ਵਾਲੀ ਖਬਰ ਸਾਹਮਣੇ ਆਈ ਤਾਂ ਇਸਦੇ ਵਿਰੋਧੀ ਸੁਰ ਵੀ ਉੱਠਣ ਲੱਗੇ, ਸੋਸ਼ਲ ਮੀਡਿਆ ਤੇ ਹਰਿਆਣਾ ਸਰਕਾਰ ਨੂੰ ਲਾਹਨਤਾਂ ਪੈਣ ਲੱਗੀਆਂ ਹਨ, ਲੋਕ ਇਸਨੂੰ ਸਿੱਧਾ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਬੀਜੇਪੀ ਦੀ ਖੱਟਰ ਸਰਕਾਰ ਤੇ ਤੰਜ ਕਸ ਰਹੇ ਹਨ ।

ਜਿਸ ਤਰਾਂ ਦੀਆਂ ਚਰਚਾਵਾਂ ਛਿੜੀਆਂ ਹਨ ਅਜਿਹੇ ਚ ਹਰਿਆਣਾ ਸਰਕਾਰ ਲਈ ਰਾਮ ਰਹੀਮ ਨੂੰ ਪੈਰੋਲ ਦੇਣਾ ਇੰਨਾ ਅਸਾਂ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅਗਰ ਅਜਿਹਾ ਹੁੰਦਾ ਹੈ ਤਾਂ ਲੰਬੇ ਸਮੇਂ ਤੋਂ ਜੇਲਾਂ ਚ ਬੰਦ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਖਾਲਿਸਤਾਨੀ ਕੈਦੀਆਂ ਨੂੰ ਵੀ ਪੈਰੋਲ ਤੇ ਰਿਹਾਅ ਕਰਨ ਦੀ ਮੰਗ ਜ਼ੋਰ ਫੜ ਸਕਦੀ ਹੈ, ਫਿਲਹਾਲ ਨਜ਼ਰਾਂ ਹਰਿਆਣਾ ਸਰਕਾਰ ਦੇ ਆਉਣ ਵਾਲੇ ਦਿਨਾਂ ਚ ਲਏ ਜਾਨ ਵਾਲੇ ਫੈਸਲੇ ਤੇ ਟਿਕੀਆਂ ਹਨ ।

ਹੋਰ ਪੜ੍ਹੋ : ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *