Bittu murder case : ਨਿਹਾਲ ਬਣਿਆ ਪੁਲਿਸ ਦੀ ਨਜ਼ਰ 'ਚ ਮੁੱਖ ਸਾਜਿਸ਼ਕਰਤਾ Bittu murder case : ਨਿਹਾਲ ਬਣਿਆ ਪੁਲਿਸ ਦੀ ਨਜ਼ਰ 'ਚ ਮੁੱਖ ਸਾਜਿਸ਼ਕਰਤਾ

Live Clock Date

Your browser is not supported for the Live Clock Timer, please visit the Support Center for support.
Bittu murder case

ਹੁਣ ਪਟਿਆਲਾ ਦਾ ਨਿਹਾਲ ਬਣਿਆ ਪੁਲਿਸ ਦੀ ਨਜ਼ਰ ‘ਚ ਬਿਟੂ ਕਤਲ ਕੇਸ ਦਾ ਮੁੱਖ ਸਾਜਿਸ਼ਕਰਤਾ

205

ਪਟਿਆਲਾ : Mahinderpal Bittu murder case: ਬਰਗਾੜੀ ਵਿਖੇ ਹੋਏ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ Dera Sirsa ਪ੍ਰੇਮੀ ਮਹਿੰਦਰਪਾਲ ਬਿੱਟੂ (Mahinderpal Bittu) ਦੇ ਕਤਲ ਕੇਸ ‘ਚ ਇੱਕ ਹੋਰ Patiala ਦੇ ਰਣਜੀਤ ਨਗਰ ਦੇ ਰਹਿਣ ਵਾਲੇ ਵਿਅਕਤੀ ਨਿਹਾਲ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇੱਕ ਨਿੱਜੀ ਚੈਨਲ ਨੇ ਨਿਹਾਲ ਸਿੰਘ ਦੀ ਬਿੱਟੂ ਕਤਲ ਮਾਮਲੇ ‘ਚ ਸ਼ਮੂਲੀਅਤ ਦਾ ਖੁਲਾਸਾ ਕੀਤਾ ਸੀ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿੱਟੂ ਦੇ ਕਤਲ ਦੀ ਸਾਜ਼ਿਸ਼ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਨੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਰਹਿੰਦਿਆਂ ਨਵੰਬਰ 2018 ਵਿਚ ਰਚੀ ਸੀ। ਉਸ ਨੇ ਹੀ ਦੂਜੇ ਕੈਦੀਆਂ ਨੂੰ ਕਤਲ ਲਈ ਉਕਸਾਇਆ ਸੀ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਪਟਿਆਲਾ ਸ਼ਹਿਰ ਦੇ ਰਣਜੀਤ ਨਗਰ ਦਾ ਵਾਸੀ ਹੈ। ਨਿਹਾਲ ਸਿੰਘ ਸਮੇਤ ਨੌਂ ਹੋਰਨਾਂ ਵਿਅਕਤੀਆਂ ‘ਤੇ ਲੁਧਿਆਣਾ ਦੇ ਘਬੱਦੀ ਵਿਚ ਬੇਅਦਬੀ ਦੇ ਕੇਸ ਵਿਚੋਂ ਜ਼ਮਾਨਤ ‘ਤੇ ਆਈ ਬਲਵਿੰਦਰ ਕੌਰ ਦੀ ਹੱਤਿਆ ਦਾ ਕੇਸ ਦਰਜ ਹੈ। ਡੇਹਲੋਂ ਥਾਣੇ ਵਿਚ ਦਰਜ ਇਸ ਕੇਸ ਵਿਚ ਅੱਠ ਜਣਿਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਪਟਿਆਲਾ ਵਾਸੀ ਨਿਹਾਲ ਸਿੰਘ ਨੂੰ  ਜ਼ਮਾਨਤ ਨਹੀਂ ਮਿਲੀ ਸੀ ।

ਮੌਜੂਦਾ ਸਮੇਂ ਨਿਹਾਲ ਭਾਵੇਂ Maximum Security Jail Nabha ਵਿਚ ਬੰਦ ਸੀ ਪਰ ਨਵੰਬਰ 2018 ਵਿਚ ਉਹ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਸੀ, ਜਦੋਂ ਬਿੱਟੂ ਨੂੰ ਇੱਥੇ ਭੇਜਿਆ ਗਿਆ ਸੀ। ਸੂਤਰਾਂ ਮੁਤਾਬਕ ਹੁਣ ਤਕ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਅਨੁਸਾਰ ਕਥਿਤ ਤੌਰ ‘ਤੇ ਨਿਹਾਲ ਸਿੰਘ ਨੇ ਹੀ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਉਹ ਕਤਲ ਮੌਕੇ ਇਸ ਜੇਲ੍ਹ ਵਿਚ ਨਹੀਂ ਸੀ। ਜੂਨ 2018 ਵਿਚ ਗ੍ਰਿਫ਼ਤਾਰ ਕੀਤੇ ਬਿੱਟੂ ਨੂੰ ਪਹਿਲਾਂ ਫ਼ਰੀਦਕੋਟ ਜੇਲ੍ਹ ਵਿਚ ਰੱਖਿਆ ਗਿਆ ਸੀ।

13 ਨਵੰਬਰ, 2018 ਨੂੰ ਬਿੱਟੂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਵਿਚ ਭੇਜਣ ਮਗਰੋਂ ਇੱਥੇ ਬਲਵੰਤ ਸਿੰਘ ਰਾਜੋਆਣਾ Balwant Singh Rajoana ਤੇ ਹੋਰਾਂ ਕਰਕੇ ਅਗਲੇ ਹੀ ਦਿਨ ਉਸ ਨੂੰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਭੇਜ ਦਿੱਤਾ ਗਿਆ ਸੀ, ਜਿੱਥੇ ਪਹਿਲਾਂ ਹੀ ਨਿਹਾਲ ਸਿੰਘ ਵੀ ਮੌਜੂਦ ਸੀ। ਚਾਰ ਦਸੰਬਰ, 2018 ਨੂੰ ਬਿੱਟੂ ਨੂੰ ਮੁੜ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਤੇ ਜਨਵਰੀ 2019 ਵਿਚ ਉਸ ਨੂੰ ਜਦੋਂ ਮੁੜ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਤਬਦੀਲ ਕੀਤਾ ਗਿਆ ਤਾਂ ਉਸ ਦੇ ਆਉਣ ਤੋਂ ਪਹਿਲਾਂ ਹੀ ਨਿਹਾਲ ਸਿੰਘ ਨੂੰ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਅਜਿਹੀ ਤਬਦੀਲੀ ਬਿੱਟੂ ਕਰਕੇ ਹੀ ਕੀਤੀ ਗਈ ਸਮਝੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਚੁੱਕੀ ਸੀ।

ਪੁਲਿਸ ਵੱਲੋਂ ਜਿਸ ਤਰੀਕੇ ਨਾਲ ਇਸ ਕਤਲ ਕੇਸ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਉਸਨੂੰ ਦੇਖ ਕੇ ਲੱਗਦਾ ਹੈ ਕਿ ਇਸ ਕੇਸ ਵਿੱਚ ਕਈ ਹੋਰ ਕੜੀਆਂ ਜੁੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Mahinderpal Bittu murder case

ALSO READ : Kharche song Gurnam Bhullar

ALSO READ : My Moon SInger Amrit Maan

ALSO READ : Azad Soch Punjabi epaper




Leave a Reply

Your email address will not be published. Required fields are marked *