ਹੋਸ਼ਿਆਰ ! ਵਟਸਐਪ ਤੇ ਫੇਸਬੁੱਕ ਤੁਹਾਡੇ ਖਿਲਾਫ ਵੀ ਕਰਾ ਸਕਦੀ ਐ ਦੇਸ ਧਰੋਹ ਦਾ ਮੁਕੱਦਮਾ ਹੋਸ਼ਿਆਰ ! ਵਟਸਐਪ ਤੇ ਫੇਸਬੁੱਕ ਤੁਹਾਡੇ ਖਿਲਾਫ ਵੀ ਕਰਾ ਸਕਦੀ ਐ ਦੇਸ ਧਰੋਹ ਦਾ ਮੁਕੱਦਮਾ

Live Clock Date

Your browser is not supported for the Live Clock Timer, please visit the Support Center for support.

ਹੋਸ਼ਿਆਰ ! ਵਟਸਐਪ ਤੇ ਫੇਸਬੁੱਕ ਤੁਹਾਡੇ ਖਿਲਾਫ ਵੀ ਕਰਾ ਸਕਦੀ ਐ ਦੇਸ ਧਰੋਹ ਦਾ ਮੁਕੱਦਮਾ

494

ਦੇਸ ਧਰੋਹ ਕੇਸ : ਅੱਜ ਕੱਲ ਲੋਕ ਆਪਣਾ ਜਿਆਦਾਤਰ ਵਕਤ ਸੋਸਲ ਮੀਡੀਆ ਤੇ ਗੁਜ਼ਾਰ ਰਹੇ ਹਨ। ਖਾਂਦੇ-ਪੀਂਦੇ, ਬੈਠਦੇ-ਉੱਠਦੇ ਐਥੋਂ ਤੱਕ ਕਿ ਸੋਸਲ ਮੀਡੀਆ ਚਲਾਏ ਬਿਨਾਂ ਕਈਆਂ ਨੂੰ ਤਾਂ ਨੀਂਦ ਤੱਕ ਵੀ ਨਹੀਂ ਆਉਂਦੀ। ਪਰ ਹੁਣ ਸਭ ਨੂੰ  ਸੋਚ ਸਮਝ ਕੇ ਵਟਸਐਪ ਅਤੇ ਫੇਸਬੁੱਕ ਗਰੁਪਾਂ ‘ਚ ਆਪਣੀਆਂ ਪੋਸਟਾਂ ਸ਼ੇਅਰ ਕਰਨੀਆਂ ਚਾਹੀਦੀਆਂ ਹਨ। ਕਿਉਂਕਿ ਫਰੀਦਕੋਟ ਦੇ ਇੱਕ ਬਿਨਾਂ ਜਾਣ ਪਹਿਚਾਣ ਵਾਲੇ ਗਰੁੱਪਾਂ ‘ਚ ਪੋਸਟਾਂ ਸ਼ੇਅਰ ਕਰਨਾ ਮਹਿੰਗਾ ਪੈ ਗਿਆ ਹੈ । ਪੁਲਿਸ ਨੇ ਉਸਨੂੰ ਪਾਕਿਸਤਾਨੀ ਏਜ਼ੰਟ ਵਜ਼ੋਂ ਗ੍ਰਿਫਤਾਰ ਕਰਕੇ  ਵੱਡੀ ਕਾਮਯਾਬੀ ਹੱਥ ਲੱਗਣ ਦਾ ਦਾਅਵਾ ਕੀਤਾ ਹੈ।

ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਹੜਾ ਕਿ ਆਪਣੇ ਮੋਬਾਇਲ ਫੋਨ ਨਾਲ ਵਟਸਐੱਪ ਦੇ ਗਰੁੱਪਾਂ ਵਿੱਚ ਭਾਰਤੀ ਫੌਜ ਨਾਲ ਜੁੜੀਆਂ ਜਾਣਕਾਰੀਆਂ ਸ਼ੇਅਰ ਕਰਦਾ ਸੀ ਅਤੇ ਅੱਗੇ ਉਸ ਗਰੁੱਪ ਵਿੱਚ ਬੈਠੇ ਪਾਕਿਸਤਾਨੀ ਏਜ਼ੰਸੀਆਂ ਦੇ ਬੰਦੇ ਉਹਨਾਂ ਪੋਸਟਾਂ ਨੂੰ ਭਾਰਤ ਦੇ ਖਿਲਾਫ ਵਰਤ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਵਿੰਦਰ ਸਿੰਘ ਸਿੱਧੂ ਵਾਸੀ ਮੋਗਾ ਜੋ ਕਿ ਹੁਣ ਸੇਖੋਂ ਨਗਰ ਫਰੀਦਕੋਟ ਚ ਰਹਿ ਰਿਹਾ ਸੀ, ਉਹ ਵਟਸਐਪ ਤੇ ਪਾਕਿਸਤਾਨ ਦੇ ਲੋਕਾਂ ਨਾਲ ਚੈਟ ਕਰਦਾ ਹੈ ਤੇ ਭਾਰਤੀ ਫੌਜ਼ ਦੀ ਜਾਣਕਾਰੀ ਸ਼ੇਅਰ ਕਰਦਾ ਹੈ । ਪੁਲਿਸ ਨੇ ਉਸਨੂੰੰ ਆਰਮੀਂ ਏਰੀਆ ਫਰੀਦਕੋਟ ਕੋਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਪਾਸੋਂ 2 ਪਾਸ ਪੋਰਟ ਅਤੇ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ।

ਉਨਾ ਦੱਸਿਆ ਕਿ ਸੁਖਵਿੰਦਰ ਸਿੰਘ ਨਵੰਬਰ 2015 ਚ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸੀ ਜਿੱਥੇ ਉਸ ਦਾ ਸੰਪਰਕ ਪਾਕਿਸਤਾਨ ਦੇ 3 ਵਿਅਕਤੀਆਂ ਨਾਲ ਹੋਇਆ ਤੇ ਉਹ ਉਹਨਾਂ ਦੇ ਨੰਬਰ ਆਪਣੇ ਮੋਬਾਇਲ ਵਿੱਚ ਸੇਵ ਕਰਕੇ ਵਟਸਐਪ ਤੇ ਚੈਟ ਕਰਦਾ ਸੀ। ਉਦੋਂ ਤੋਂ ਹੀ ਇਹ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਬੈਠੇ ਆਪਣੇ ਸਾਥੀਆਂ ਨੂੰ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਅਦਾਲਤ ਚ ਪੇਸ਼ ਕਰਕੇ ਇਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ।

ਦੇਸ ਧਰੋਹ ਕੇਸ

ALSO LISTEN : Kharche song Gurnam Bhullar

ALSO READ : AZAD SOCH PUNJABI EPAPER




Leave a Reply

Your email address will not be published. Required fields are marked *