ਤੋਲੇਵਾਲ ਵਿੱਚ ਹੱਕ ਮੰਗਦੇ ਦਲਿਤਾਂ ਤੇ ਅੱਤਿਆਚਾਰ , ਇਨਸਾਫ ਦੀ ਥਾਂ ਕੇਸ ਦਰਜ ਤੋਲੇਵਾਲ ਵਿੱਚ ਹੱਕ ਮੰਗਦੇ ਦਲਿਤਾਂ ਤੇ ਅੱਤਿਆਚਾਰ , ਇਨਸਾਫ ਦੀ ਥਾਂ ਕੇਸ ਦਰਜ
BREAKING NEWS
Search

Date

Your browser is not supported for the Live Clock Timer, please visit the Support Center for support.
TOLEWAL

ਤੋਲੇਵਾਲ ਵਿੱਚ ਹੱਕ ਮੰਗਦੇ ਦਲਿਤਾਂ ਤੇ ਅੱਤਿਆਚਾਰ , ਇਨਸਾਫ ਦੀ ਥਾਂ ਕੇਸ ਦਰਜ

607

ਅਮਰਗੜ੍ਹ-2 ਜੁਲਾਈ (ਕੁਲਵੰਤ ਸਿੰਘ ਮੁਹਾਲੀ) ਜਿਲ੍ਹਾ ਸੰਗਰੂਰ ਦੇ ਥਾਣਾ ਅਮਰਗੜ੍ਹ ਵਿੱਚ ਪੈਂਦੇ ਪਿੰਡ ਤੋਲੇਵਾਲ ਵਿੱਚ ਬੀਤੀ ਕੱਲ ਦਲਿਤਾਂ ਦੇ ਹਿੱਸੇ ਦੀ ਸ਼ਾਮਲਾਤ ਜਮੀਨ ਦੀ ਬੋਲੀ ਸਮੇਂ ਵਾਪਰੇ ਖੂੰਨੀ ਘਟਨਾਕ੍ਰਮ ਨੇ ਦੇਸ਼ ਦੇ ਸਿਸਟਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ,  ਕੱਲ ਦੀ ਘਟਨਾਂ ਵਿੱਚ ਜਿੱਥੇ ਪ੍ਰਸਾਸਨ ਦੀ ਹਾਜ਼ਰੀ ਵਿੱਚ ਦਲਿਤ ਵਿਆਕਤੀਆਂ ਦੇ ਨਾਲ-ਨਾਲ ਦਲਿਤ ਔਰਤਾਂ ਨੂੰ ਵੀ ਨਹੀਂ ਬਖਸਿਆ ਉਹਨਾਂ ਨੂੰ ਵੀ ਬੁਰੀ ਤਰਾਂ ਸੱਟਾਂ ਮਾਰਕੇ ਜਿਥੇ ਉਹਨਾਂ ਨੂੰ ਸਰੀਰਕ ਤੌਰ ਤੇ ਜਖਮੀ ਕੀਤਾ ਉਸਦੇ ਨਾਲ ਹੀ ਉਹਨਾਂ ਔਰਤਾਂ ਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਵੀ ਜਖਮੀ ਕੀਤਾ ਹੈ। ਇਸ ਸਾਰੇ ਕੁੱਝ ਵਾਪਰਨ ਤੋਂ ਬਾਅਦ ਪ੍ਰਸਾਸਨ ਵੀ ਦਲਿਤਾਂ ਤੇ ਜ਼ੁਲਮ ਕਰਨ ਤੋਂ ਪਿੱਛੇ ਨਹੀਂ ਰਿਹਾ ਉਸ ਵੱਲੋਂ ਵੀ ਆਪਣਾ ਰੋਲ ੳਦਾ ਕਰਦਿਆਂ,ਆਪਣੇ ਸਿਆਸੀ ਪ੍ਰਭੂਆਂ ਨੂੰ ਖੁਸ਼ ਕਰਨ ਲਈ ਇਨਾਂ ਕੁੱਟੇ ਗਏ ਦਲਿਤਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ ਉਲਟਾ ਇਨਾਂ ਉੱਪਰ ਹੀ ਕਈ ਤਰਾਂ ਦੀਆਂ ਸੰਗੀਨ ਧਾਰਾਵਾਂ ਲਗਾ ਕੇ ਲੱਗਪਗ 15 ਜਣਿਆਂ ਤੇ ਮੁਕਦਮਾ ਦਰਜ ਕਰਕੇ ਕਾਂਗਰਸ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਮੱਖਣ ਸਿੰਘ ਜਰਨਲ ਸਕੱਤਰ ਪੰਜਾਬ ਬਸਪਾ ਨੇ ਅੱਜ ਇਸ ਕਾਂਡ ਵਿੱਚ ਪਿੰਡ ਤੋਲੇਵਾਲ ਦੇ ਜਖਮੀ ਹੋਏ ਲੋਕਾਂ ਦੀ ਸਹਇਤਾ ਲਈ ਸਰਕਾਰੀ ਹਸਪਤਾਲ ਅਮਰਗੜ੍ਹ ਵਿੱਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਂਗਰਸ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਕਿ ਪਿੰਡ ਦੀ ਐਸ ਸੀ ਵਰਗ ਲਈ ਰਾਖਵੀਂ ਸ਼ਾਮਲਾਤ ਜਮੀਨ ਦੀ ਬੋਲੀ ਮੌਕੇ ਬੀ.ਡੀ.ਪੀ.ਓ ਮਲੇਰਕੋਟਲਾ-1 ਨੇ ਪਿੰਡ ਦੇ ਸਰਪੰਚ ਨੂੰ ਸਿਰਫ ਇਸ ਕਰਕੇ ਬੋਲੀ ਵਾਲੀ ਥਾਂ ਤੇ ਨਹੀਂ ਆਉਣ ਦਿੱਤਾ ਕਿਉਂਕਿ ਸਰਪੰਚ ਐਸ ਸੀ ਵਰਗ ਨਾਲ ਸਬੰਧਤ ਹੈ ਪਰ ਇਸ ਦੇ ਉਲਟ ਭਾਵੇ ਇਹ ਕਾਨੂੰਨ ਹੈ ਕਿ ਐਸ ਸੀ ਵਰਗ ਦੀ ਰਾਖਵੀਂ ਜਮੀਨ ਦੀ ਬੋਲੀ ਮੌਕੇ ਕੋਈ ਜਰਨਲ ਵਰਗ ਦਾ ਵਿਆਕਤੀ ਹਾਜ਼ਰ ਨਹੀ ਹੋ ਸਕਦਾ ਇਸਦੀਆਂ ਧੱਜੀਆਂ ਉਡਾਉਂਦਿਆਂ ਪ੍ਰਸਾਸਨ ਵੱਲੋਂ ਜਰਨਲ ਵਰਗ ਦੇ ਕਾਂਗਰਸੀ ਆਗੂ ਦੀ ਅਗਵਾਈ ਵਿੱਚ ਇਹ ਬੋਲੀ ਕਰਵਾਉਣੀ ਸ਼ੁਰੂ ਕੀਤੀ ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ ਜਿਸ ਲਈ ਬੀ.ਡੀ.ਪੀ.ਓ ਮਲੇਰਕੋਟਲਾ ਸਿੱਧੇ ਤੌਰ ਤੇ ਜਿੰਮੇਵਾਰ ਹੈ।

ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤਾਂ ਦੀ ਮਾਰਕੁੱਟ ਕਰਨ ਵਾਲੇ ਕਾਂਗਰਸੀ ਆਗੂ ਅਤੇ ਉਸਦੇ ਸਾਥੀਆਂ ਤੇ ਧਾਰਾ 307, 452 ਅਤੇ ਐਸ.ਸੀ.ਐਸ.ਟੀ. ਐਕਟ ਅਧੀਨ ਕੇਸ ਦਰਜ਼ ਕੀਤਾ ਜਾਵੇ ਅਤੇ ਬੀ.ਡੀ.ਪੀ.ਓ ਮਲੇਰਕੋਟਲਾ-1 ਅਤੇ ਡੀ.ਡੀ.ਪੀ.ਓ ਸੰਗਰੂਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਬਸਪਾ ਦੇ ਪੰਜਾਬ ਪ੍ਰਧਾਨ ਨਾਲ ਗਲਬਾਤ ਕਰਕੇ ਇਸ ਮਾਮਲੇ ਪ੍ਰਤੀ ਰਾਜ ਪੱਧਰੀ ਸੰਘਰਸ਼ ਕਰਨਗੇ, ਜਿਸ ਤੋਂ ਨਕਲਣ ਵਾਲੇ ਨਤੀਜਿਆਂ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ।


ਇਸ ਸਬੰਧੀ ਬੀ.ਡੀ.ਪੀ.ਓ ਮਲੇਰਕੋਟਲਾ ਮੈਡਮ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਈ ਜਰੂਰ ਸੀ ਪਰ ਜਦੋਂ ਦੋਵਾਂ ਧਿਰਾਂ ਵਿੱਚ ਤਕਰਾਰ ਹੋਣਾਂ ਸ਼ੁਰੂ ਹੋਇਆ ਤਾਂ ਉਹ ਤੁਰੰਤ ਬੋਲੀ ਰੱਦ ਕਰਕੇ ਵਾਪਿਸ ਚਲੇ ਗਏ, ਮੌਜੂਦਾ ਸਰਪੰਚ ਨੂੰ ਬੋਲੀ ਵਾਲੀ ਥਾਂ ਤੇ ਨਾ ਆਉਣ ਦੇਣ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਕਿਸ ਤਰਾਂ ਹੋ ਸਕਦੈ ਕਿ ਮੈਂ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਇੱਦਾਂ ਕਰਾਂ ਇਹ ਬਿਲਕੁਲ ਬੇਬੁਨਿਆਦ ਗੱਲ ਹੈ।

ਇਸ ਸਬੰਧੀ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਸ ਸੁਰਜੀਤ ਸਿੰਘ ਧੀਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਧੀਮਾਨ ਕਦੇ ਵੀ ਅਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਕਿ ਉਹ ਹੱਕ ਮੰਗਦੇ ਦਲਿਤਾਂ ਉੱਪਰ ਅੱਤਿਆਚਾਰ ਕਰਦੇ ਲੋਕਾਂ ਦੀ ਮੱਦਦ ਕਰੇ ਆਪਣੇ ਹੱਕਾਂ ਲਈ ਲੜਨਾ ਹਰ ਇੱਕ ਇਨਸਾਨ ਦਾ ਅਧਿਕਾਰ ਹੈ। ਤੋਲੇਵਾਲ ਦੀ ਘਟਨਾ ਦੀ ਉਹ ਖੁਦ ਜਾਣਕਾਰੀ ਲੈ ਰਹੇ ਹਨ

ਇਸ ਮੌਕੇ ਸ ਪਵਿੱਤਰ ਸਿੰਘ ਸੰਗਰੂਰ ਮੈਂਬਰ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਤਾਰਾ ਸਿੰਘ ਰਹੀੜਾ ਹਲਕਾ ਪ੍ਰਧਾਨ ਬਸਪਾ, ਨਛੱਤਰ ਸਿੰਘ ਸ਼ਹਿਰੀ ਪ੍ਰਧਾਨ ਬਸਪਾ ਅਮਰਗੜ੍ਹ, ਅਵਤਾਰ ਸਿੰਘ ਪਾਸਟਰ,ਗੁਰਮੀਤ ਸਿੰਘ ਨਾਰੀਕੇ,ਗੁਰਮੀਤ ਸਿੰਘ ਚੋਪਦਰਾਂ,ਜੋਗਾ ਸਿੰਘ ਲਾਂਗੜੀਆਂ ਜ ਸਕੱਤਰ, ਗੁਰਬਖਸ ਸਿੰਘ,ਅਵਤਾਰ ਸਿੰਘ ਬਨਭੌਰਾ, ਸੁਰਜਨ ਸਿੰਘ ਅਮਰਗੜ੍ਹ,ਸਰੂਪ ਸਿੰਘ ਝੂੰਦਾਂ ਆਦਿ ਹਾਜਰ ਸਨ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *