ਪੰਜਾਬ ਦੇ ਹਰੇਕ ਪਿੰਡ 'ਚ ਰੱਖੇ ਜਾਣਗੇ ਵਣ ਮਿੱਤਰ ਪੰਜਾਬ ਦੇ ਹਰੇਕ ਪਿੰਡ 'ਚ ਰੱਖੇ ਜਾਣਗੇ ਵਣ ਮਿੱਤਰ

Live Clock Date

Your browser is not supported for the Live Clock Timer, please visit the Support Center for support.
Forest Department Punjab

ਪੰਜਾਬ ਦੇ ਹਰੇਕ ਪਿੰਡ ‘ਚ ਰੱਖੇ ਜਾਣਗੇ ਵਣ ਮਿੱਤਰ, ਤਨਖਾਹ 1920 ਰੁਪਏ ਮਹੀਨਾ

540

ਚੰਡੀਗੜ੍ਹ : ਵਣ ਮਿੱਤਰ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਘਟ ਰਹੀ ਰੁੱਖਾਂ ਦੀ ਤਾਦਾਦ ਨੁੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰ ਪਿੰਡ ‘ਚ 550 ਬੂਟੇ ਲਾਉਣ ਦਾ ਟੀਚਾ ਮਿਥਿਆ ਹੈ। ਜਿਸ ਦਾ ਕੰਮ 30 ਸਤੰਬਰ 2019 ਤੱਕ ਮੁਕੰਮਲ ਕਰਨ ਦੀ ਯੋਜਨਾ ਹੈ । ਇਸ ਯੋਜਨਾ ਤਹਿਤ ਹੁਣ ਤੱਕ 1913 ਪਿੰਡਾਂ ‘ਚ 550-550- ਬੂਟੇ ਲਗਾਏ ਜਾ ਚੁੱਕੇ ਹਨ ਜਦਕਿ 4345 ਪਿੰਡਾਂ ‘ਚ ਬੂਟੇ ਲਗਾਉਣ ਲਈ ਨਿਰਧਾਰਤ ਕੀਤੀਆਂ ਥਾਵਾਂ ਤੇ ਟੋਏ ਪੁੱਟਣ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ।

ਜੰਗਲਾਤ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਨਰੇਗਾ ਸਕੀਮ ਤਹਿਤ ਬੂਟੇ ਲਾਉਣ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ ਜਦਕਿ ‘ਪੰਜਾਬ ਮੈਂਟੀਨੈਂਸ ਮਾਡਲ’ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਬੰਧਤ ਪਿੰਡ ‘ਚ ‘ਵਣ ਮਿੱਤਰ’ ਘੋਸ਼ਿਤ ਕੀਤੇ ਜਾਣਗੇ, ਜੋ ਕਿ ਬੂਟਿਆਂ ਦੀ ਸਾਂਭ-ਸੰਭਾਲ ਕਰਨਗੇ।

ਉਨ੍ਹਾਂ ਦੱਸਿਆ ਕਿ 200 ਬੂਟਿਆਂ ਲਈ 2 ਘਰਾਂ ਨੂੰ ‘ਵਣ ਮਿੱਤਰ’ ਲਾਇਆ ਜਾਵੇਗਾ, ਦੋਵਾਂ ਘਰਾਂ ਨੂੰ ਪ੍ਰਤੀ ਮਹੀਨਾ 1920-1920 ਰੁਪਏ ਬੂਟਿਆਂ ਦੀ ਸਾਂਭ-ਸੰਭਾਲ ਲਈ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੂਟਿਆਂ ਦੀ ਸੰਭਾਲ 5 ਸਾਲਾ ਤੱਕ ਕੀਤੀ ਜਾਵੇਗੀ।

ਸ. ਧਰਮਸੋਤ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਈ ਹਰਿਆਲੀ 550 ਮੋਬਾਈਲ ਐਪਲੀਕੇਸ਼ਨ’ ਲਾਂਚ ਕੀਤੀ ਗਈ ਹੈ ਤਾਂ ਜੋ ਸੂਬੇ ਦੇ ਲੋਕ ਆਪਣੀ ਨੇੜਲੀ ਨਰਸਰੀ ਤੋਂ ਆਨਲਾਈਨ ਮੁਫ਼ਤ ਬੂਟੇ ਪ੍ਰਾਪਤ ਕਰ ਸਕਣ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਐਪਲੀਕੇਸ਼ਨ ਨੂੰ 96277 ਲੋਕਾਂ ਵੱਲੋਂ ਡਾਊਨਲੋਡ ਕਰਕੇ 30,000 ਤੋਂ ਵੱਧ ਆਡਰ ਬੁੱਕ ਕੀਤੇ ਗਏ ਹਨ, ਜਿਸ ਤਹਿਤ 75885 ਬੂਟੇ ਸਬੰਧਤਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਸ. ਧਰਮਸੋਤ ਨੇ ਦੱਸਿਆ ਕਿ ਸੂਬੇ ਭਰ ‘ਚ ਬੂਟੇ ਲਗਾਉਣ ਦੀਆਂ ਮੁਹਿੰਮਾਂ ਦਾ ਉਦੇਸ਼ ਜਿੱਥੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਉੱਥੇ ਹੀ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਵੀ ਹੈ।

ਸਰਕਾਰ ਵੱਲੋਂ ਪਿੰਡਾਂ ਚੋਂ ਹੀ ਬੂਟਿਆਂ ਦੀ ਸਾਂਭ ਸੰਭਾਲ ਲਈ ਰੱਖੇ ਜਾਣ ਵਾਲੇ ਵਣ ਮਿੱਤਰਾਂ ਦੀ ਸਹਾਇਤਾਂ ਨਾਲ ਇਹਨਾਂ ਬੂਟਿਆਂ ਨੂੰ 5 ਸਾਲਾਂ ਤੱਕ ਸਾਂਭ ਸੰਭਾਲ ਕੀਤੀ ਜਾਵੇਗੀ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *