ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਛੁੱਟੀ ਦੀ ਅਰਜ਼ੀ ਵਾਪਸ ਲਈ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਛੁੱਟੀ ਦੀ ਅਰਜ਼ੀ ਵਾਪਸ ਲਈ

Live Clock Date

Your browser is not supported for the Live Clock Timer, please visit the Support Center for support.
Panchkula violence case

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਛੁੱਟੀ ਦੀ ਅਰਜ਼ੀ ਵਾਪਸ ਲਈ

214

ਰਾਮ ਰਹੀਮ ਨੂੰ ‘ਜ਼ਮਾਨਤ’ ਦਾ ਹੋਣ ਲੱਗਿਆ ਜਨਤਕ ਵਿਰੋਧ

ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਬੰਜਰ ਜਮੀਨ ਨੂੰ ਖੇਤੀਬਾੜੀਯੋਗ ਬਣਾਉਣ ਲਈ ਲਾਈ ਗਈ ਜ਼ਮਾਨਤ ਅਰਜ਼ੀ ਅੱਜ ਖੁਦ ਹੀ ਵਾਪਸ ਲੈ ਲਈ ਹੈ। ਦੱਸਣਯੌਗ ਹੈ ਕਿ ਪਿਛਲੇ ਦਿਨਾਂ ਤੋਂ ਰਾਮ ਰਹੀਮ ਦੀ ਜ਼ਮਾਨਤ ਨੂੰ ਲੈ ਕੇ ਵੱਡੀ ਪੱਧਰ ਉਤੇ ਚਰਚਾ ਚੱਲ ਰਹੀ ਸੀ ਅਤੇ ਕਈ ਵਰਗਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ।

ਮਾਨਯੋਗ ਅਦਾਲਤ ‘ਚ ਲਗਾਈ ਗਈ ਛੁੱਟੀ ਅਰਜ਼ੀ ਵਾਪਸ ਲੈਣ ਸਬੰਧੀ ਕੁਝ ਤਕਨੀਕੀ ਕਾਰਨ ਦੱਸਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਡੇਰਾ ਮੁੱਖੀ ਨੇ ਆਪਣੇ ਖੇਤਾਂ ਵਿਚ ਖੇਤੀ ਕਰਨ ਲਈ ਜ਼ਮਾਨਤ ਲਗਾਈ ਸੀ। ਜਿਸ ਤੋਂ ਬਾਅਦ ਪੰਜਾਬ, ਹਰਿਆਣਾ ਵਿਚ ਲੋਕਾਂ ਵੱਲੋਂ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਸਨ। ਇਹ ਵੀ ਚਰਚਾਵਾਂ ਚੱਲ ਰਹੀਆਂ ਸਨ ਕਿ ਹਰਿਆਣਾ ਦੀ ਭਾਜਪਾ ਸਰਕਾਰ ਡੇਰਾ ਮੁੱਖੀ ਨੂੰ ਜ਼ਮਾਨਤ ਦੇ ਹੱਕ ਵਿਚ ਹੈ, ਇਸ ਸਬੰਧੀ ਸਿਰਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਦੇਣੀ ਸੀ।

ਰਾਮ ਰਹੀਮ ਨੂੰ ‘ਜ਼ਮਾਨਤ’ ਦਾ ਹੋਣ ਲੱਗਿਆ ਜਨਤਕ ਵਿਰੋਧ

ਦੂਜੇ ਪਾਸੇ ਜ਼ਮਾਨਤ ਦੇ ਵਿਰੋਧ ਵਿਚ ਵੱਖ ਵੱਖ ਥਾਵਾਂ ਉਤੇ ਰੋਸ ਪ੍ਰਦਰਸ਼ਨ ਤੋਂ ਇਲਾਵਾ ਸਿਰਸਾ ਦੇ ਨੇੜਲੇ ਪਿੰਡਾਂ ਦੇ ਲੋਕ ਵੀ ਜ਼ਮਾਨਤ ਦੇ ਵਿਰੋਧ ਵਿਚ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸਨ। ਲੋਕਾਂ ਦਾ ਕਹਿਣਾ ਸੀ ਕਿ ਅਗਰ ਡੇਰਾ ਮੁਖੀ ਨੂੰ ਜਮਾਨਤ ਮਿਲਦੀ ਹੈ ਤਾਂ ਉਹਨਾਂ ਨੂੰ ਮੁੜ ਤੋਂ ਜੇਲ੍ਹ ਜਾਣ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *