Jail Recruitment Punjab : ਪੰਜਾਬ ਦੀਆਂ ਜੇਲ੍ਹਾਂ 'ਚ ਹੋਣਗੀਆਂ 1000 ਨਵੀਂਆਂ ਭਰਤੀਆਂ Jail Recruitment Punjab : ਪੰਜਾਬ ਦੀਆਂ ਜੇਲ੍ਹਾਂ 'ਚ ਹੋਣਗੀਆਂ 1000 ਨਵੀਂਆਂ ਭਰਤੀਆਂ

Live Clock Date

Your browser is not supported for the Live Clock Timer, please visit the Support Center for support.
Jail Recruitment Punjab

ਪੰਜਾਬ ਦੀਆਂ ਜੇਲ੍ਹਾਂ ‘ਚ ਹੋਣਗੀਆਂ 1000 ਨਵੀਂਆਂ ਭਰਤੀਆਂ

216

Jail Recruitment Punjab: ਪੰਜਾਬ ਦੀਆਂ ਜੇਲ੍ਹਾਂ ‘ਚ ਮੁਲਾਜ਼ਮਾਂ ਦੀ ਕਮੀ ਕਾਰਨ ਨਿੱਤ ਨਵੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਪਿੱਛਲੇ ਦਿਨੀ ਨਾਭਾ ਦੀ ਨਵੀਂ ਜੇਲ੍ਹ ‘ਚ ਡੇਰਾ ਸਿਰਸਾ ਦੇ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਤੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਜੇਲ੍ਹ ਪ੍ਰਸ਼ਾਸਨ ਵਿਚਕਾਰ ਖੂਨੀ ਹਿੰਸਾ ਤੋਂ ਬਾਅਦ ਪੰਜਾਬ ਦਾ ਜੇਲ੍ਹ ਵਿਭਾਗ ਇੱਕ ਵਾਰ ਫਿਰ ਜੇਲ੍ਹਾਂ ਦੀ ਚੌਕਸ ਸੁਰੱਖਿਆ ਨੂੰ ਲੈ ਕੇ ਕਾਫੀ  ਸਰਗਰਮ ਹੋ ਗਿਆ ਹੈ।

ਉਹ ਸਾਰੀਆਂ ਕਮੀਆਂ ਜੋ ਹੁਣ ਤੱਕ ਵਿਭਾਗ ਦੇ ਧਿਆਨ ਵਿੱਚ ਤਾਂ ਸਨ, ਪਰ ਜਿਨ੍ਹਾਂ ਬਾਰੇ ਢਿੱਲ ਵਰਤੀ ਜਾ ਰਹੀ ਸੀ ਪਰ ਮੁੜ ਵਿਚਾਰ ਸ਼ੁਰੂ ਹੋ ਗਿਆ ਹੈ।

ਹੁਣ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਜੇਲ੍ਹਾਂ ਦੀ ਸੁਰੱਖਿਆ ਲਈ ਸਪੈਸ਼ਲ ਟਾਸਕ ਫ਼ੋਰਸ ਦਾ ਗਠਨ ਕੀਤਾ ਜਾਵੇਗਾ।

ਜੇਲ੍ਹ ਮੰਤਰੀ ਨੇ ਮੰਨਿਆ ਹੈ ਕਿ ਇਸ ਵੇਲੇ ਜੇਲ੍ਹਾਂ ਵਿੱਚ ਸਟਾਫ਼ ਦੇ ਲਗਭਗ 1000 ਆਸਾਮੀਆਂ ਖ਼ਾਲੀ ਹਨ। ਭਾਵੇ਼ ਜੇਲ੍ਹ ਵਾਰਡਨ ਦੀਆਂ 400 ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਪਰ ਉਸ ਤੋਂ ਬਾਅਦ ਵੀ 700 ਆਸਾਮੀਆਂ ਖ਼ਾਲੀ ਰਹਿ ਜਾਣਗੀਆਂ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇਲ੍ਹ ਵਾਰਡਨ ਦੀਆਂ ਕੁੱਲ 2740 ਹਨ ਜਿਨ੍ਹਾਂ ਵਿੱਚ 2040 ਆਸਾਮੀਆਂ ਹੀ ਭਰੀਆਂ ਹਨ। ਇਨ੍ਹਾਂ ਮੁਲਾਜ਼ਮਾਂ ਉੱਤੇ ਜੇਲ੍ਹਾਂ ਵਿੱਚ ਨਾ ਸਿਰਫ਼ ਸਾਧਾਰਣ ਕੈਦੀਆਂ, ਸਗੋਂ ਗੈਂਗਸਟਰ ਤੇ ਖ਼ਤਰਨਾਕ ਕੈਦੀਆਂ ਦੀ ਨਿਗਰਾਨੀ ਦੀ ਵੀ ਜ਼ਿੰਮੇਵਾਰੀ ਹੈ।

ਜੇਲ਼ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਲਈ ਸਟਾਫ ਦੀ ਭਰਤੀ ਦਾ ਕੰਮ ਜੰਗੀ ਪੱਧਰ ਤੇ ਸ਼ੂਰੂ ਹੋ ਜਾਵੇਗਾ

ALSO READ : AZAD SOCH NEWSPAPER




Leave a Reply

Your email address will not be published. Required fields are marked *