ਫਿਰੋਜ਼ਪੁਰ : 1.11 ਕਰੋੜ ਦੀ ਧੋਖਾਧੜੀ ਕਰਨ ਵਾਲੇ ਕਾਨੂੰਗੋ ਨੂੰ ਚਾੜਿਆ ਚੰਡੋਲ ਤੇ ਫਿਰੋਜ਼ਪੁਰ : 1.11 ਕਰੋੜ ਦੀ ਧੋਖਾਧੜੀ ਕਰਨ ਵਾਲੇ ਕਾਨੂੰਗੋ ਨੂੰ ਚਾੜਿਆ ਚੰਡੋਲ ਤੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Firozpur

1.11 ਕਰੋੜ ਦੀ ਧੋਖਾਧੜੀ ਕਰਨ ਵਾਲੇ ਕਾਨੂੰਗੋ ਨੂੰ ਡਿਪਟੀ ਕਮਿਸ਼ਨਰ ਨੇ ਚਾੜਿਆ ਚੰਡੋਲ ਤੇ

217

ਬੀਐਸਐਫ ਦੀ 136 ਬਟਾਲੀਅਨ ਵੱਲੋਂ ਦਰਜ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਲਿਆ ਫੈਂਸਲਾ

ਫਿਰੋਜ਼ਪੁਰ 8 ਜੁਲਾਈ  ( ਸੁਖਵਿੰਦਰ ਸੁੱਖ ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਚੰਦਰ ਗੈਂਦ ਨੇ ਰਿਵੈਨਿਊ ਰਿਕਾਰਡ ਨਾਲ ਛੇੜਛਾੜ ਕਰਨ ਅਤੇ 1, 11,08,236 ਰੁਪਏ ਦੇ ਧੋਖਾਧੜੀ ਮਾਮਲੇ ਵਿਚ ਫਿਰੋਜ਼ਪੁਰ ਛਾਉਣੀ ਦੇ ਕਾਨੂੰਨਗੋ ਬਲਕਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਬੀ.ਐੱਸ.ਐਫ. ਦੀ 136 ਬਟਾਲੀਅਨ ਲਿਖਤੀ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਕੀਤੀ ਗਈ। ਸਸਪੈਂਸ਼ਨ ਦੌਰਾਨ ਕਾਨੂੰਨਗੋ ਬਲਕਾਰ ਸਿੰਘ ਦਾ ਹੈੱਡਕੁਆਟਰ ਗੁਰੂਹਰਸਹਾਏ ਤਹਿਸੀਲ ਦਫ਼ਤਰ ਸੁਨਿਸ਼ਚਿਤ ਕੀਤਾ ਗਿਆ ਹੈ। 

ALSO WATCH AND LISTEN SONG : KHARCHE SINGER GURNAM BHULLAR

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਕਾਨੂੰਨਗੋ ਬਲਕਾਰ ਸਿੰਘ ਦੇ ਖਿਲਾਫ ਬੀ.ਐੱਸ.ਐਫ. ਬਟਾਲੀਅਨ ਵੱਲੋਂ ਸ਼ਿਕਾਇਤ ਆਈ ਸੀ, ਜਿਸ ਤਹਿਤ ਇਹ ਧੋਖਾ (ਫਰਾਡ) ਉਦੋਂ ਹੋਇਆ ਜਦੋਂ ਕਾਨੂੰਨਗੋ ਬਲਕਾਰ ਸਿੰਘ ਪਟਵਾਰ ਸਰਕਲ ਪੱਲਾ ਮੇਘਾ ਵਿੱਚ ਬਤੌਰ ਪਟਵਾਰੀ ਤੈਨਾਤ ਸੀ। ਰਿਪੋਰਟ ਦੇ ਮੁਤਾਬਿਕ ਇਸ ਇਲਾਕੇ ਵਿੱਚ 46 ਕਨਾਲ ਦੇ ਕਰੀਬ ਜਗ੍ਹਾ ਦੇ ਮਲਕੀਅਤ ਰਿਕਾਰਡ ਵਿੱਚ ਛੇੜਛਾੜ ਕਰਕੇ ਦੂਸਰੇ ਲੋਕਾਂ ਦੇ ਨਾਮ ਕਰ ਦਿੱਤੀ ਸੀ, ਇਸ ਤੋਂ ਉਹ ਲੋਕ ਜ਼ਮੀਨ ਦੇ ਮਾਲਕ ਬਣ ਗਏ ਜਿਨ੍ਹਾਂ ਦਾ ਰਿਕਾਰਡ ਦੇ ਮੁਤਾਬਿਕ ਜ਼ਮੀਨ ਤੇ ਕੋਈ ਮਾਲਕਾਨਾ ਹੱਕ ਨਹੀਂ ਸੀ।

ALSO WATCH : 3 FIRE SHARYY MANN

ਰਿਪੋਰਟ ਦੀ ਜਾਂਚ ਸਦਰ ਕਾਨੂੰਗੋ ਸ਼ਾਖਾ ਵੱਲੋਂ ਕੀਤੀ ਗਈ। ਜਿਸ ਮੁਤਾਬਿਕ ਰੀਵੈਨਿਊ ਰਿਕਾਰਡ ਵਿੱਚ ਵੱਡੇ ਪੱਧਰ ਤੇ ਛੇੜਛਾੜ ਤੇ ਬਦਲਾਅ ਕੀਤਾ ਗਿਆ ਸੀ। ਜਾਂਚ ਰਿਪੋਰਟ ਦੇ ਮੁਤਾਬਿਕ ਇਸ ਛੇੜਛਾੜ ਨਾਲ ਨਾ ਸਿਰਫ਼ ਬਾਹਰ ਦੇ ਲੋਕ ਜ਼ਮੀਨ ਦੇ ਮਾਲਕ ਬਣ ਗਏ ਬਲਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 1,11,08,236 ਰੁਪਏ ਦਾ ਨੁਕਸਾਨ ਵੀ ਹੋਇਆ। ਇਹ ਪੇਮੈਟ ਰਿਕਾਰਡ ਵਿੱਚ ਛੇੜਛਾੜ ਕਰਕੇ ਬਣਾਏ ਗਏ ਜ਼ਮੀਨ ਦੇ ਮਾਲਕਾਂ ਨੂੰ ਕਰ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਬਲਕਾਰ ਸਿੰਘ (ਸਾਬਕਾ ਪਟਵਾਰੀ ਸਰਕਲ ਪੱਲਾ ਮੇਘਾ) ਨੂੰ ਪੰਜਾਬ ਸਿਵਲ ਸੇਵਾਵਾਂ ਦੇ ਰੂਲ 7 (2) ਦੇ ਤਹਿਤ ਸਸਪੈਂਡ ਕਰ ਦਿੱਤਾ ਗਿਆ।

  ALSO READ :: AZAD SOCH PUNJABI NEWSPAPER
Leave a Reply

Your email address will not be published. Required fields are marked *