Police arrest Priyanka Gandhi :ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਫੜ੍ਹਿਆ Police arrest Priyanka Gandhi :ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਫੜ੍ਹਿਆ

Live Clock Date

Your browser is not supported for the Live Clock Timer, please visit the Support Center for support.

ਹੁਣੇ ਹੁਣੇ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਫੜ੍ਹਿਆ, ਤੁਸੀਂ ਵੀ ਜਾਣੋ ਪੂਰੀ ਕਹਾਣੀ

94

Uttar Pardesh : Police arrest Priyanka Gandhi – ਭਾਰਤ ਦੀ ਰਾਜਨੀਤੀ ਵਿੱਚ ਨਿਤ ਦਿਹਾੜੇ ਕੋਈ ਨਾ ਕੋਈ ਨਵਾਂ ਡਰ੫ਾਮਾ ਦੇਖਣ ਨੂੰ ਮਿਲ ਹੀ ਜਾਂਦਾ ਹੈ। ਅੀਜਹਾ ਹੀ ਅੱਜ ਇੱਕ ਕਾਰਨਾਮਾ ਹੋਇਆ ਰਾਹੁਲ ਗਾਂਧੀ ਦੀ ਭੈਣ ਪ੍ਰਿਯਕਾ ਗਾਂਧੀ ਨਾਲ।

ਦਰਅਸਲ ਉਤਰ ਪ੍ਰਦੇਸ਼ (Uttar Pardesh) ਦੇ ਸੋਨਭਦਰ (Sonbhadhar) ਵਿਚ ਹੋਏ ਜ਼ਮੀਨ ਵਿਵਾਦ ਨੂੰ ਲੈ ਕੇ ਕਤਲੇਆਮ ਦੇ ਬਾਅਦ ਪ੍ਰਿਯੰਕਾ ਗਾਂਧੀ (Priyanka Gandhi) ਸ਼ੁੱਕਰਵਾਰ ਨੂੰ ਪੀੜਤਾਂ ਦਾ ਹਾਲ ਜਾਣਨ ਵਾਰਾਣਸੀ (Varanasi) ਪਹੁੰਚੀ। ਇਸ ਤੋਂ ਬਾਅਦ ਸੋਨਭਦਰ ਜਾਣ ਦੌਰਾਨ ਉਨ੍ਹਾਂ ਨੂੰ ਵਾਰਾਣਣਸੀ–ਮਿਰਜਾਪੁਰ ਬਾਰਡਰ (Varanasi Mirzapur Border) ਉਤੇ ਨਾਰਾਅਣਪੁਰ ਵਿਚ ਰੋਕ ਦਿੱਤਾ। ਵਿਰੋਧ ਵਿਚ ਕਾਂਗਰਸ ਸਕੱਤਰ ਸੜਕ ਉਤੇ ਹੀ ਧਰਨੇ ਉਤੇ ਬੈਠ ਗਈ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।

ਇਸ ਤੋਂ ਪਹਿਲਾਂ ਬੀਐਚਯੂ ਦੇ ਟਰਾਮਾ ਸੈਂਟਰ ਵਿਚ ਸੋਨਭਦਰ ਵਿਚ ਹੋਏ ਕਤਲੇਆਮ ਦੇ ਜ਼ਖਮੀਆਂ ਦਾ ਹਾਲ ਜਾਨਣ ਸ਼ੁੱਕਰਵਾਰ ਸਵੇਰੇ 11.05 ਉਤੇ ਪ੍ਰਿਯੰਕਾ ਗਾਂਧੀ ਟ੍ਰਾਮਾ ਸੈਂਟਰ ਪਹੁੰਚੀ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਆਪਕ ਇੰਤਜਾਮ ਕੀਤੇ ਗਏ ਸਨ। ਟਰਾਮਾ ਸੈਂਟਰ ਦੇ ਬੈਕ ਐਂਟਰੀ ਗੇਟ ਨਾਲ ਪ੍ਰਿਯੰਕਾ ਗਾਂਧੀ ਨੂੰ ਹਸਪਾਤਲ ਵਿਚ ਪ੍ਰਵੇਸ਼ ਕਰਾਇਆ ਗਿਆ।

ALSO WATCH VIDEO SONG: STRUGGLER SINGER R NAIT

ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ। ਕਾਫੀ ਯਤਨ ਦੇ ਬਾਅਦ ਵੀ ਮੀਡੀਆ ਨਾਲ ਗੱਲ ਨਾ ਕਰ ਸਕੀ। ਪ੍ਰਿਯੰਕਾ ਗਾਂਧੀ ਨੇ ਚਸ਼ਮਦੀਦ ਗਵਾਹ ਰਾਜਕੁਮਾਰ ਤੋਂ ਘਟਨਾ ਦੀ ਜਾਣਕਾਰੀ ਵੀ ਲਈ ਅਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਜ਼ਖਮੀਆਂ ਦੀ ਸੱਟਾਂ ਨੂੰ ਵੀ ਦੇਖਿਆ ਅਤੇ ਹਰ ਸੰਭਵ ਮਦਦ ਦਾ ਵਿਸ਼ਵਾਸ ਦਿੱਤਾ।

ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭਦਰ ਦੇ ਉਭਾ ਪਿੰਡ ਵਿਚ 112 ਬੀਘਾ ਖੇਤ ਲਈ ਦਸ ਪਿੰਡ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਲਗਭਗ ਚਾਰ ਕਰੋੜ ਰੁਪਏ ਦੀ ਕੀਮਤ ਦੀ ਇਸ ਜ਼ਮੀਨ ਲਈ ਪ੍ਰਧਾਨ ਅਤੇ ਉਸਦੇ ਬੰਦਿਆਂ ਨੇ ਪਿੰਡ ਵਾਸੀਆਂ ਉਤੇ ਅੰਨ੍ਹੇਵਾਹ ਫਾਈਰਿੰਗ ਕੀਤੀ ਸੀ। ਇਸ ਹਾਦਸੇ ਵਿਚ ੨੫ ਹੋਰ ਲੋਕ ਜ਼ਖਮੀ ਹੋ ਗਏ ਸਨ। ਉਤਰ ਪ੍ਰਦੇਸ਼ ਦੇ ਸੋਨਭਦਰ ਵਿਚ ਹੋਏ ਜ਼ਮੀਨ ਵਿਵਾਦ ਨੂੰ ਲੈ ਕੇ ਕਤਲੇਆਮ ਦੇ ਬਾਅਦ ਪ੍ਰਿਯੰਕਾ ਗਾਂਧੀ ਸ਼ੁੱਕਰਵਾਰ ਨੂੰ ਪੀੜਤਾਂ ਦਾ ਹਾਲ ਜਾਣਨ ਵਾਰਾਣਸੀ ਪਹੁੰਚੀ। ਇਸ ਤੋਂ ਬਾਅਦ ਸੋਨਭਦਰ ਜਾਣ ਦੌਰਾਨ ਉਨ੍ਹਾਂ ਨੂੰ Varanasi Mirzapur Border ਉਤੇ ਨਾਰਾਅਣਪੁਰ ਵਿਚ ਰੋਕ ਦਿੱਤਾ। ਵਿਰੋਧ ਵਿਚ ਕਾਂਗਰਸ ਸਕੱਤਰ ਸੜਕ ਉਤੇ ਹੀ ਧਰਨੇ ਉਤੇ ਬੈਠ ਗਈ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।

ALSO LISTEN AND WATCH SONG: 3 fire Sharry Mann

ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭਦਰ ਦੇ ਉਭਾ ਪਿੰਡ ਵਿਚ 112 ਬੀਘਾ ਖੇਤ ਲਈ ਦਸ ਪਿੰਡ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਲਗਭਗ ਚਾਰ ਕਰੋੜ ਰੁਪਏ ਦੀ ਕੀਮਤ ਦੀ ਇਸ ਜ਼ਮੀਨ ਲਈ ਪ੍ਰਧਾਨ ਅਤੇ ਉਸਦੇ ਬੰਦਿਆਂ ਨੇ ਪਿੰਡ ਵਾਸੀਆਂ ਉਤੇ ਅੰਨ੍ਹੇਵਾਹ ਫਾਈਰਿੰਗ ਕੀਤੀ ਸੀ। ਇਸ ਹਾਦਸੇ ਵਿਚ 25 ਹੋਰ ਲੋਕ ਜ਼ਖਮੀ ਹੋ ਗਏ ਸਨ।

Police arrest Priyanka Gandhi

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *