ਹਲਕਾ ਅਮਰਗੜ੍ਹ ਦਾ ਹਸਪਤਾਲ ਹੋਇਆ ਬਿਮਾਰ,ਵਿਧਾਇਕ ਤੇ ਮੰਤਰੀ ਨਹੀਂ ਆਏ ਪਤਾ ਲੈਣ ਹਲਕਾ ਅਮਰਗੜ੍ਹ ਦਾ ਹਸਪਤਾਲ ਹੋਇਆ ਬਿਮਾਰ,ਵਿਧਾਇਕ ਤੇ ਮੰਤਰੀ ਨਹੀਂ ਆਏ ਪਤਾ ਲੈਣ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਹਲਕਾ ਅਮਰਗੜ੍ਹ

ਅਮਰਗੜ੍ਹ ਦਾ ਸਰਕਾਰੀ ਹਸਪਤਾਲ ਹੋਇਆ ਸਖਤ ਬਿਮਾਰ

293

ਕੋਈ ਵਿਧਾਇਕ ਤੇ ਮੰਤਰੀ ਨਹੀਂ ਆਇਆ ਪਤਾ ਲੈਣ

ਅਮਰਗੜ੍ਹ- ਜੁਲਾਈ (ਕੁਲਵੰਤ ਸਿੰਘ ਮੁਹਾਲੀ ) ਹਲਕਾ ਅਮਰਗੜ੍ਹ (Amargarh) ਦੇ ਵਿੱਚ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਹੋਕੇ ਕੰਮ ਕਰਨ ਵਾਲੇ ਉੱਘੇ ਸਮਾਜ ਸੇਵੀ ਸਤਵੀਰ ਸਿੰਘ ਸੀਰਾ ਬਨਭੌਰਾ ਵਲੋਂ ਅਮਰਗੜ੍ਹ ਇਲਾਕੇ ਵਿੱਚ ਕਰੀਬ 50 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਣੇ ਸਰਕਾਰੀ ਹਸਪਤਾਲ ਅਮਰਗੜ੍ਹ ( Govt Hospital Amargarh) ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰਗੜ੍ਹ (Amargarh) ਦਾ ਇਹ ਹਸਪਤਾਲ 1954 ਵਿੱਚ ਹੋਦ ਵਿੱਚ ਆਇਆ ਸੀ। ਪੈਪਸੂ  ਗੌਰਮਿੰਟ ਵੇਲੇ ਬਣਿਆ ਇਹ ਹਸਪਤਾਲ ਸਿਰਫ ਦਸ ਬੈੱਡਾਂ ਦਾ ਸੀ ਜੋ ਕਿ 2001 ਤੱਕ ਇਸੇ ਹਾਲਤ ਵਿੱਚ ਰਿਹਾ ਪਰ ਉਸ ਸਮੇਂ ਇੱਥੇ ਮਰੀਜ਼ਾਂ ਦੀ ਦੇਖਭਾਲ ਬਹੁਤ ਚੰਗੀ ਹੁੰਦੀ ਸੀ। ਪਰੰਤੂ 2001 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਨੂੰ ਅਪਗ੍ਰੇਡ ਕਰਕੇ 30 ਬੈਡਾਂ ਦਾ ਸਰਕਾਰੀ ਹਸਪਤਾਲ  ਬਣਾ ਦਿੱਤਾ ਪਰ ਨਾਲ ਹੀ ਇਸ ਦਾ ਨਾਮ ਚੇਂਜ ਕਰ ਕੇ ਸੀ ਐਚ ਸੀ ਰੱਖ ਦਿੱਤਾ।

ਵਧਾਇਕਾਂ ਦੀ ਅਣਦੇਖੀ ਅਤੇ ਨਲਾਇਕੀ ਕਾਰਨ ਸਰਕਾਰੀ ਹਸਪਤਾਲ ਹੋਇਆ ਬਿਮਾਰ

ਉਦੋਂ ਤੋਂ ਲੈ ਕੇ 2013 ਤੱਕ ਹਲਕੇ ਦੇ ਉਸ ਵੇਲੇ ਦੇ ਵਿਧਾਇਕ (MLA) ਦੀ ਅਣਦੇਖੀ ਅਤੇ ਨਲਾਇਕੀ ਕਾਰਨ ਹੌਲੀ- ਹੌਲੀ ਇਹ ਸਰਕਾਰੀ ਹਸਪਤਾਲ  ਬਿਮਾਰ ਹੁੰਦਾ- ਹੁੰਦਾ ਪੂਰੀ ਤਰ੍ਹਾਂ ਬਿਮਾਰ ਹੋ ਗਿਆ, ਕਿਉਂਕਿ ਅਕਾਲੀ ਸਰਕਾਰ ਨੇ 2013 ਵਿੱਚ ਇਸ ਹਸਪਤਾਲ ਵਿੱਚੋਂ ਐਮ ਬੀ ਬੀ ਐਸ ਡਾਕਟਰਾਂ (MBBS Docters) ਨੂੰ ਛੱਡ ਕੇ ਬਾਕੀ  ਸਾਰੀਆਂ ਪੋਸਟਾਂ ਵਾਪਸ ਲੈ ਕੇ ਇਸ ਨੂੰ ਸਿਰਫ ਰੈਫ਼ਰ ਸੈਂਟਰ ਬਣਾ ਦਿੱਤਾ ਗਿਆ , ਜਿਸ ਨੂੰ ਰੋਕਣ ਦੀ ਜਿੰਮੇਵਾਰੀ ਉਸ ਏਰੀਏ ਦੇ ਹਲਕਾ ਵਿਧਾਇਕ (Amargarh Area MLA) ਦੀ ਹੁੰਦੀ ਹੈ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ, ਜਿਸ ਦਾ ਨਤੀਜਾ ਅੱਜ ਲੋਕਾਂ ਦੇ ਸਾਹਮਣੇ ਹੈ।

ਉਹਨਾਂ ਅੱਗੇ ਕਿਹਾ ਕਿ ਇਸ ਰੈਫ਼ਰ ਸੈਂਟਰ ਵਿੱਚ ਪਹਿਲਾਂ ਅਮਰਜੈਂਸੀ ਸੇਵਾਵਾਂ ਮਿਲਦੀਆਂ ਸਨ ਪਰ ਅੱਜ-ਕੱਲ੍ਹ  ਪਿਛਲੇ ਕਾਫੀ ਸਮੇਂ ਤੋਂ ਇਥੇ ਇਹ ਸੇਵਾਵਾਂ ਵੀ ਬਿਲਕੁਲ ਠੱਪ ਹੋ ਗਈਆਂ ਹਨ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜਾਂ ਤਾਂ ਇੱਥੇ ਸਰਕਾਰੀ ਹਸਪਤਾਲ ਚ ਐੱਮ ਡੀ ,ਐੱਮ ਐੱਸ, ਔਰਤਾਂ ਲਈ ਲੇਡੀ ਡਾਕਟਰ, ਬੱਚਿਆਂ ਲਈ ਮਾਹਿਰ ਡਾਕਟਰ ਅਤੇ ਹੋਰ ਬਿਮਾਰੀਆਂ ਦੇ ਵਧੀਆ ਡਾਕਟਰ ਭੇਜੇ ਜਾਣ ਜਾਂ ਇਸ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਸ ਹਸਪਤਾਲ ਦੇ ਆਸਰੇ ਲੋਕਾਂ ਨੂੰ ਇੱਥੇ ਆ ਕੇ ਆਪਣੀ ਜਾਨ ਗਵਾਉਣੀ ਪੈਂਦੀ ਹੈ ਤਾਂ ਜੋ ਉਹ ਕਿਤੇ ਹੋਰ ਜਾ ਕੇ ਆਪਣਾ ਵਧੀਆ ਇਲਾਜ ਕਰਵਾ ਸਕਣ ਅਤੇ ਇੱਥੇ ਆਉਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰਨ।

ਕੀ ਕਹਿਣਾ ਹੈ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ

ਇੱਥੇ ਇਹ ਵੀ ਵਰਣਨਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਇਕ ਸਮਾਜ ਸੇਵੀ ਸੰਸਥਾ ਵੱਲੋਂ ਇਹ ਮਾਮਲਾ ਹਲਕਾ ਅਮਰਗੜ੍ਹ (Amargarh) ਦੇ ਮੌਜੂਦਾ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ (Surjit Singh Dhiman) ਦੇ ਧਿਆਨ ਵਿੱਚ ਲਿਆਂਦਾ ਸੀ ਤਾਂ ਉਨ੍ਹਾਂ ਨੇ ਮੀਡੀਆ ਸਾਹਮਣੇ ਇਹ ਬਿਆਨ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਜੇਕਰ ਹਸਪਤਾਲ  ਵਿੱਚ ਸੁਧਾਰ ਨਾ ਹੋਇਆ ਤਾਂ ਮੈਂ ਆਪ ਖੁਦ ਭੁੱਖ ਹੜਤਾਲ ਤੇ ਬੈਠਾਂਗਾ ਪਰ ਵੋਟਾਂ ਤੋਂ ਬਾਅਦ ਵੀ ਹਸਪਤਾਲ ਦੇ ਕੰਮ ਵਿੱਚ ਕੋਈ ਵੀ ਸੁਧਾਰ ਦੇਖਣ ਨੂੰ ਨਹੀਂ ਮਿਲਿਆ।

ਹਲਕਾ ਅਮਰਗੜ੍ਹ (Amargarh) ਦੇ ਵੋਟਰਾਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਹਸਪਤਾਲ ਵਿੱਚ ਵਧੀਆ ਡਾਕਟਰ ਭੇਜ ਕੇ ਇਸਦੀ ਹਾਲਤ ਸੁਧਾਰੀ ਜਾਵੇ ਤਾਂ ਕਿ ਇੱਥੇ ਆਉਣ ਵਾਲੇ ਮਰੀਜ਼ ਆਪਣਾ ਵਧੀਆ ਇਲਾਜ ਕਰਾ ਸਕਣ। ਉਹਨਾਂ ਪ੍ਰਸਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਸਪਤਾਲ ਦੇ ਕੰਮ ਚ ਸੁਧਾਰ ਨਾ ਆਇਆ ਤਾਂ ਧਾਰਮਿਕ ਅਤੇ ਇਲਾਕੇ ਦੀਆਂ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ ਜੇਕਰ ਰਸਤਾ ਵੀ ਰੋਕਣਾ ਪਿਆ ਤਾਂ ਇਸ ਤੋਂ ਵੀ ਪਿੱਛੇ ਨਹੀਂ ਹਟਾਂਗੇ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਹਲਕਾ ਅਮਰਗੜ੍ਹ : ਕੀ ਕਹਿਣਾ ਹੈ Civil Hospital Amargarh ਦੇ SMO ਦਾ

ਐਮਰਜੈਂਸੀ ਡਿਊਟੀ ਬਾਰੇ ਜਦੋਂ ਐਸ ਐਮ ਓ ਅਮਰਗੜ੍ਹ (SMO AMargarh) ਨਾਲ ਗੱਲ ਹੋਈ ਤਾਂ ਡਾ. ਦਲਵੀਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਬਲਾਕ ਦੀਆਂ 9 ਪੋਸਟਾਂ ਵਿੱਚੋ ਸਿਰਫ 3 ਡਾਕਟਰ ਹਨ ਜੋ ਪੂਰਾ ਬਲਾਕ ਬਦਲ-ਬਦਲ ਕੇ ਡਿਊਟੀ ਕਰਦੇ ਹਨ। ਇਸ ਤਰ੍ਹਾਂ ਸਾਡੇ ਕੋਲ ਅਮਰਗੜ੍ਹ ਹਸਪਤਾਲ (Civil Hospital Amargarh) ਵਿੱਚ ਛੇ ਡਾਕਟਰਾਂ ਵਿੱਚ ਇੱਕ ਡਾਕਟਰ ਹਾਜ਼ਰ ਹੈ, ਅਸੀਂ ਬਾਹਰੋਂ ਬਲਾਕ ਵਿੱਚੋਂ ਡਾਕਟਰ ਬੁਲਾ ਕੇ ਓ ਪੀ ਡੀ (OPD) ਦਾ ਕੰਮ ਚਲਾ ਰਹੇ ਹਾਂ।

ਚਾਰ ਫਾਰਮਾਸਿਸਟਾਂ ਵਿੱਚ ਇੱਕ ਹੀ ਹਾਜ਼ਰ ਹੈ ਜਦੋਂ ਕਿ ਦੋ ਸਰਕਾਰ ਨੇ ਡੈਪੂਟੇਸ਼ਨ ਤੇ ਭੇਜ ਹੋਏ ਹਨ। ਉਹਨਾਂ ਅੱਗੇ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਮਾਰਚ ਮਹੀਨੇ ਤੋਂ ਰਾਤ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਹਨ।ਇਸ ਸਬੰਧੀ  ਸਮੇਂ- ਸਮੇਂ ਤੇ ਅਸੀਂ ਉੱਚ ਅਫ਼ਸਰਾਂ ਨੂੰ ਦੱਸਦੇ ਰਹਿੰਦੇ ਹਾਂ ਕਿ ਸਾਡੇ ਕੋਲ ਸਟਾਫ ਦੀ ਘਾਟ ਹੈ।

ਬਦਲੀਆਂ ਦਾ ਸੀਜ਼ਨ ਚੱਲ ਰਿਹਾ ਹੈ ਉਮੀਦ ਹੈ ਸਾਡਾ ਸਟਾਫ ਪੂਰਾ ਹੋ ਜਾਏਗਾ ਹਸਪਤਾਲ ਲੋਕਾਂ ਨੂੰ ਪਹਿਲਾਂ ਵਾਂਗ ਸਹੂਲਤਾਂ ਦੇਣ ਲੱਗ ਜਾਵੇ।

ਹੁਣ ਵੇਖੋ ਪੰਜਾਬ ਸਰਕਾਰ ਜਾਂ ਐਸ ਐਮ ਓ ਵਲੋਂ ਦਿੱਤਾ ਹੋਇਆ ਭਰੋਸਾ ਕਿੰਨਾ ਜਲਦੀ ਪੂਰਾ ਹੁੰਦਾ ਹੈ ਕਿਉਂਕਿ ਅਜਿਹੇ ਭਰੋਸਾ ਲੋਕਾਂ ਨੂੰ ਪਹਿਲਾਂ ਵੀ ਸਮੇਂ- ਸਮੇਂ ਦੇ ਹਲਕਾ ਵਿਧਾਇਕਾਂ ਵਲੋਂ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਨਤੀਜਾ ਕੋਈ ਵੀ ਨਹੀਂ ਨਿਕਲਿਆ ਸਥਿਤੀ ਜਿਉਂ ਦੀ ਤਿਉਂ ਤਰਸਯੋਗ ਹੀ ਹੈ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *