Army Physical Test :ਤੀਜੇ ਦਿਨ 1194 ਉਮੀਦਵਾਰ ਹੋਏ ਪਾਸ Army Physical Test :ਤੀਜੇ ਦਿਨ 1194 ਉਮੀਦਵਾਰ ਹੋਏ ਪਾਸ
BREAKING NEWS
Search
Your browser is not supported for the Live Clock Timer, please visit the Support Center for support.
Army Physical Test

ਤੀਜੇ ਦਿਨ Army Physical Test ‘ਚੋ 1194 ਉਮੀਦਵਾਰ ਹੋਏ ਪਾਸ

28

ਸੰਗਰੂਰ ਜ਼ਿਲ੍ਹੇ ਦੇ 3691 ਉਮੀਦਵਾਰ 22 ਅਗਸਤ ਨੂੰ ਦੇਣਗੇ ਸਰੀਰਕ ਪ੍ਰੀਖਿਆ

PATIALA – Army Rally Patiala ਵਿਖੇ Miltry Station ਦੇ ਖੁੱਲ੍ਹੇ ਮੈਦਾਨ ‘ਚ Indian Army ‘ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਚੱਲ ਰਹੀ Army Recruitment ਦੀ ਸਰੀਰਕ ਪਰੀਖਿਆ (Army Physical Test) ਦੇ ਅੱਜ ਤੀਜੇ ਦਿਨ 1194 ਉਮੀਦਵਾਰਾਂ ਨੇ Physical Test ਨੂੰ ਪਾਸ ਕੀਤਾ।

ਇਸ ਬਾਰੇ ਜਾਣਕਾਰੀ ਦਿੰਦਿਆ Indian Army Recruitment Director ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ 19 ਅਗਸਤ ਤੋਂ ਸ਼ੁਰੂ ਹੋਈ ਇਸ ਭਰਤੀ (Army Reilly) ਦੇ ਅੱਜ ਤੀਜੇ ਦਿਨ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਪਾਤੜਾਂ ਅਤੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ  ਮਲੇਰਕੋਟਲਾ ਅਤੇ ਧੂਰੀ ਦੇ 3196 ਉਮੀਦਵਾਰਾਂ ਨੇ ਭਾਗ ਲਿਆ ਹੈ ਜਿਸ ਵਿਚੋਂ 1194 ਉਮੀਦਵਾਰਾਂ ਨੇ (Army Physical Test) ਨੂੰ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ Army Physical Test ਲਈ 3734 ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ ਜਿਸ ਵਿਚੋਂ 3196 ਉਮੀਦਵਾਰ ਹਾਜ਼ਰ ਹੋਏ ਹਨ।

ALSO WATCH PUNJABI VIDEO SONG: PARADA SINGER JASS MANAK

Army Rally: ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨ ਲੈ ਰਹੇ ਹਨ ਭਾਗ


ਇਸ ਮੌਕੇ ਫ਼ੌਜ ਦੇ Army Recruitment Director ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ 22 ਅਗਸਤ ਨੂੰ Distt Sangrur ਦੇ 3691 ਉਮੀਦਵਾਰ ਸਰੀਰਕ ਪ੍ਰੀਖਿਆ (Army Physical Test) ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਭਰਤੀ ਵਿਚ Patiala, Sangrur, Mansa, Barnala ਅਤੇ Fatehgarh Sahib ਦੇ ਕਰੀਬ 25 ਹਜ਼ਾਰ ਉਮੀਦਵਾਰਾਂ ਨੇ ਆਨ-ਲਾਈਨ ਰਜਿਸਟਰੇਸ਼ਨ ਕਰਵਾਈ ਸੀ।

ਉਨ੍ਹਾਂ ਦੱਸਿਆ ਕਿ ਇਹ ਭਰਤੀ ਪ੍ਰੀਕਿਰਿਆ 31 Augsut ਤੱਕ ਚਲੇਗੀ। ਉਨ੍ਹਾਂ Candidates ਨੂੰ ਅਪੀਲ ਕਰਦਿਆ ਕਿਹਾ ਕਿ  ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਪਾਰਦਰਸ਼ੀ ਢੰਗ ਨਾਲ ਹੁੰਦੀ ਹੈ ਇਸ ਲਈ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਟਾਊਟਾਂ ਤੋਂ ਸਾਵਧਾਨ ਰਹਿਣ।

ਫੌਜ਼ ਦੀ ਇਸ ਭਰਤੀ ਰੈਲੀ ਵਿੱਚ ਕਈ ਦਿਨਾਂ ਤੋਂ ਭਾਰੀ ਗਿਣਤੀ ਵਿੱਚ ਨੌਜਵਾਨਾਂ ਦੇ ਆਉਣ ਨਾਲ ਗੁਰੂਦਵਾਰਾ ਦੂਖ ਨਿਵਾਰਣ ਸਾਹਿਬ ਦੇ ਸਾਰੇ ਕਮਰੇ ਅਤੇ ਹਾਲ ਭਰ ਗਏ ਹਨ। ਇਸ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਅੱਧੀ ਰਾਤ ਤੱਕ ਸੜਕਾਂ ਤੇ ਘੁੰਮਦੇ ਦੇਖਿਆ ਜਾ ਸਕਦਾ ਹੈ। ਫੌਜ਼ ਵੱਲੋਂ ਸਵੇਰੇ ੨ ਵਜ਼ੇ ਤੋਂ ੬ ਵਜ਼ੇ ਤੱਕ ਹੀ ਐਂਟਰੀ ਕਰਵਾਈ ਜਾਂਦੀ ਹੈ ਜਿਸ ਕਾਰਨ ਸਾਰੇ ਉਮੀਦਵਾਰ ਇੱਕ ਰਾਤ ਪਹਿਲਾਂ ਹੀ ਪਟਿਆਲਾ ਪਹੁੰਚ ਰਹੇ ਹਨ। ਭਾਰੀ ਗਿਣਤੀ ਵਿੱਚ ਨੌਜਵਾਨਾਂ ਦੇ ਆਉਣ ਨਾਲ ਫੌਜ਼ ਦੀ ਭਰਤੀ ਰੈਲੀ ਸਮੇਂ ਹੋਟਲ ਮਾਲਕਾਂ ਦੀ ਵੀ ਚਾਂਦੀ ਬਣਦੀ ਹੈ।

ALSO RFEAD: AZAD SOCH PUNJABI NEWSPAPER




Leave a Reply

Your email address will not be published. Required fields are marked *