Damdami Taksal ਦੇ ਹੈਡ ਕੁਆਟਰ ਸਥਾਪਨਾ ਸਮਾਗਮ ਸੰਬੰਧੀ ਅੰਤਰਾਸ਼ਟਰੀ ਸੈਮੀਨਾਲ 4 ਤੋਂ Damdami Taksal ਦੇ ਹੈਡ ਕੁਆਟਰ ਸਥਾਪਨਾ ਸਮਾਗਮ ਸੰਬੰਧੀ ਅੰਤਰਾਸ਼ਟਰੀ ਸੈਮੀਨਾਲ 4 ਤੋਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Damdami taksal

ਦਮਦਮੀ ਟਕਸਾਲ ਦੇ ਹੈਡ ਕੁਆਟਰ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਸਮਾਗਮ ਸੰਬੰਧੀ ਅੰਤਰਾਸ਼ਟਰੀ ਸੈਮੀਨਾਲ 4 ਤੋਂ

320

ਫਿਲਮਕਾਰਾਂ ਵਲੋਂ ਆਏ ਦਿਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ’ਤੇ ਲਗਾਮ ਲਾਵੇ ਸੈਸਰ ਬੋਰਡ : ਦਮਦਮੀ ਟਕਸਾਲ

ਮਹਿਤਾ 30 ਅਗਸਤ ( ਆਜ਼ਾਦ ਸੋਚ ਬਿਊਰੋ  ) Damdami Taksal ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ ’ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸਤਾਬਦੀ ( 50 ਸਾਲ ਪੂਰੇ ਹੋਣ ’ਤੇ) ਬਹੁਤ ਵੱਡੀ ਪੱਧਰ ’ਤੇ ਮਨਾਈ ਜਾ ਰਹੀ ਹੈ।

Also Read : डीएसपी का भाई व भाभी 1.5 किलो हेरोइन के साथ काबू


ਇਹ ਸਮਾਗਮ 23-24-25 ਅਕਤੂਬਰ 2019 ਨੂੰ ਹੋਵੇਗਾ। ਇਸ ਤੋਂ ਪਹਿਲਾਂ (Damdami Taksal) ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਤੇ ਪ੍ਰਾਪਤੀਆਂ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੈਮੀਨਰਾਂ ਲੜੀ ਵਜੋਂ ਮਿਤੀ 4 ਸਤੰਬਰ 2019 ਦਿਨ ਬੁੱਧਵਾਰ ਨੂੰ ਪਹਿਲਾ ਸੈਮੀਨਰ ਖਾਲਸਾ ਕਾਲਜ ( ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੰਤ ਦਿੱਲੀ, ਪਟਿਆਲੇ, ਮੁੰਬਈ ਅਤੇ ਮੋਗੇ ਵਿਖੇ ਵੀ ਸੈਮੀਨਾਰ ਕਰਵਾਏੇ ਜਾਣਗੇ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਸੈਮੀਨਾਰਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ। ਅਮ੍ਰਿਤਸਰ ਦੇ ਸੈਮੀਨਾਰ ਵਿਚ ਮੁਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹੋਣਗੇ। ਪ੍ਰਧਾਨਗੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਹੱਥ ਰਹੇਗੀ। ਡਾ: ਮਹਿਲ ਸਿੰਘ ਪਿੰਸੀਪਲ ਖਾਲਸਾ ਕਾਲਜ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਡਾ: ਹਰਿਭਜਨ ਸਿੰਘ, ਪ੍ਰੋ: ਸੁਖਦਿਆਲ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀਂ ਅਤੇ ਡਾ: ਜਸਵੰਤ ਸਿੰਘ ਬੁਗਰਾਂ ਵਲੋਂ ਟਕਸਾਲ ਸੰਕਲਪ ਅਤੇ (Damdami Taksal) ਦਮਦਮੀ ਟਕਸਾਲ, ਦਮਦਮੀ ਟਕਸਾਲ ਸਥਾਪਨਾ ਅਤੇ ਵਿਕਾਸ ਦਾ ਇਤਿਹਾਸ, ਦਮਦਮੀ ਟਕਸਾਲ ਦਾ ਸਿੱਖ ਸਮਾਜ ’ਤੇ ਪ੍ਰਭਾਵ, ਬਾਬਾ ਦੀਪ ਸਿੰਘ ਜੀ ਸ਼ਹੀਦ : ਜੀਵਨ ਤੇ ਯੋਗਦਾਨ ਵਿਸ਼ਿਆਂ ’ਤੇ ਖੋਜ ਭਰਪੂਰ ਪਰਚੇ ਪੜੇ ਜਾਣਗੇ।  

ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਫਿਲਮੀ ਅਦਾਰਿਆਂ ਵਲੋਂ ਸਸਤੀ ਪਬਲਿਸਿਟੀ ਲਈ ਹਰ ਤੀਜੇ ਦਿਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਹਰਕਤਾਂ ਦੇ ਬਾਵਜੂਦ ਸਰਕਾਰ ਅਤੇ ਫਿਲਮ ਸੈਸਰ ਬੋਰਡ ਵਲੋਂ ਪ੍ਰੋਡਿਊਸਰਾਂ ’ਤੇ ਕਾਰਵਾਈ ਕਰਨ ਦੀ ਥਾਂ ਸਰਟੀਫਿਕੇਟ ਜਾਰੀ ਕਰਨ ’ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਹੈ।  ਉਹਨਾਂ ਸਰਕਾਰ ਅਤੇ ਸੈਸਰ ਬੋਰਡ ਨੂੰ ਆਪਣੀ ਜਿੰਮੇਵਾਰੀ ਪ੍ਰਤੀ ਸੰਜੀਦਗੀ ਦਿਖਾਉਣ ਲਈ ਕਿਹਾ।

Damdami Taksal Jatha Bhindran Mehta

Also Read : Azad Soch Punjabi epaper




Leave a Reply

Your email address will not be published. Required fields are marked *