ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾਂ ਸੰਗੂਰ ਦਾ 39ਵਾਂ ਡੈਲੀਗੇਟ ਇਜ਼ਲਾਸ ਕਰਵਾਇਆ ਗਿਆ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾਂ ਸੰਗੂਰ ਦਾ 39ਵਾਂ ਡੈਲੀਗੇਟ ਇਜ਼ਲਾਸ ਕਰਵਾਇਆ ਗਿਆ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੁੱਲ ਹਿੰਦ ਕਿਸਾਨ ਸਭਾ

ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾਂ ਸੰਗੂਰ ਦਾ 39ਵਾਂ ਡੈਲੀਗੇਟ ਇਜ਼ਲਾਸ ਕਰਵਾਇਆ ਗਿਆ

176

ਕਾ: ਜਰਨੈਲ ਸਿੰਘ ਜਨਾਲ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਭੂਦਨ ਜਨਰਲ ਸਕੱਤਰ ਚੁਣੇ ਗਏ   

ਲੌਂਗੋਵਾਲ ਵਾਲ, 31 ਅਗਸਤ (ਜਗਸੀਰ ਲੌਂਗੋਵਾਲ ) – ਕੁੱਲ ਹਿੰਦ ਕਿਸਾਨ ਸਭਾ All India Kisan Sabha ਜ਼ਿਲ੍ਹਾਂ ਸੰਗੂਰਰ ਦਾ 39ਵਾਂ ਡੈਲੀਗੇਟ ਇਜ਼ਲਾਸ ਅੱਜ ਇਥੋ ਦੀ ਦੁੱਗਾਂ ਰੋਡ ਵਿਖੇਂ ਕਰਵਾਇਆ ਗਿਆ। ਜਿਸ ਵਿਚ ਜ਼ਿਲ੍ਹੇ ਭਰ ਤੋਂ ਆਏ ਡੈਲੀਗੇਟਾ ਨੇ ਸਰਬਸੰਮਤੀ ਨਾਲ ਕਾ: ਜਰਨੈਲ ਸਿੰਘ ਜਨਾਲ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਭੂਦਨ ਜਨਰਲ ਸਕੱਤਰ ਚੁਣੇ ਗਏ। ਇਜ਼ਲਾਸ ਦੀ ਸ਼ੁਰੂਆਤ ਬਜੁਰਗ ਕਿਸਾਨ ਆਗੂ ਕਾ: ਆਤਮਾ ਸਿੰਘ ਨੇ ਜਥੇਬੰਦੀ ਦਾ ਝੰਡਾ ਲਹਿਰਾ ਕੇ ਕੀਤੀ। ਇਜ਼ਲਾਸ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਕਾ: ਬੰਤ ਸਿੰਘ ਨਮੌਲ, ਕਾ: ਬਾਬੂ ਸਿੰਘ ਪੇਧਨੀ, ਕਾ: ਜਰਨੈਲ ਸਿੰਘ ਜਨਾਲ, ਨਰੰਜਨ ਸਿੰਘ ਠੀਕਰੀਵਾਲ ਅਤੇ ਕਾ: ਮੱਘਰ ਸਿੰਘ ਭੁੱਲਰ ਦੇ ਆਧਾਰ ਤੇ ਸ਼ੁਰੂ ਹੋਇਆ। Kull Hund Kisan Sabha

WATCH PUNJABI SONG VIDEO: PARADA SINGER JASS MANAK

ਕੁੱਲ ਹਿੰਦ ਕਿਸਾਨ ਸਭਾ : ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਅੰਨ ਭਡਾਰ ਭਰਨ ਵਾਲਾ ਕਿਸਾਨ ਪਿਆ ਖੁਦਕੁਸ਼ੀਆ ਦੇ ਰਾਹ- ਕਾ: ਸੇਖੋ    

ਕੁੱਲ ਹਿੰਦ ਕਿਸਾਨ ਸਭਾ ਇਜ਼ਲਾਸ ਨੂੰ ਸੰਬੋਧਨ ਕਰਦਿਆ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਦਿਨ ਅਤੇ ਰਾਤ ਨੂੰ ਸਖਤ ਮਿਹਨਤ ਕਰਕੇ ਦੇਸ਼ ਦਾ ਅੰਨ ਭਡਾਰ ਭਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਨਿਸਾ ਦਾ ਲਾਹੇਬੰਦ ਭਾਅ ਨਹੀ ਮਿਲ ਰਿਹਾ, ਜਿਸ ਕਾਰਨ ਕਿਸਾਨ ਕਰਜੇ ਦੀ ਦਲ-ਦਲ ਵਿਚ ਹੇਠਾ ਵੱਲ ਧੱਸਦਾ ਜਾ ਰਿਹਾ ਹੈ।

ਸਰਕਾਰ ਦੀਆਂ ਗਲਤ ਆਰਥਿਕ ਨੀਤੀਆ ਕਾਰਨ ਹੀ ਕਿਸਾਨ ਖੁਦਕੁਸ਼ੀਆ ਦੇ ਰਾਹ ਤੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਜਿਊਦਾ ਰੱਖਣ ਲਈ ਕੇਂਦਰ ਅਤੇ ਸੂਬਾ ਸਰਕਾਰ  ਨੂੰ ਚਾਹੀਦਾ ਹੈ ਕਿ ਉਹ ਝੋਨੇ ਅਤੇ ਕਣਕ ਦੀ ਫਸਲ ਵਾਂਗ ਹੋਰਣਾ ਜਿਨਸਾ ਦੇ ਵੀ ਘੱਟੋ-ਘੱਟ ਸਮਰਥਣ ਮੁੱਲ ਤੈਅ ਕਰਨ ਤਾਂ ਜੋ ਕਿਸਾਨ ਹੋਰਣਾ ਫਸਲਾ ਦੀ ਖੇਤੀ ਵੀ ਖੁੱਲ ਕੇ ਕਰ ਸਕੇ।

ਇਸ ਤੋਂ ਪਹਿਲਾਂ ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਸੀ ਪੀ ਐਮ ਦੇ ਜ਼ਿਲ੍ਹਾਂ ਸਕੱਤਰ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਜੋ ਅਸਲ ਵਿਚ ਕਾਰਪੋਰੇਟਰ ਘਰਾਣਿਆ ਦੀ ਸਰਕਾਰ ਹੈ ਉਹ ਸਰਕਾਰ ਵੱਡੇ ਪੂਜੀਪਤੀਆ ਪੱਖੀ ਨੀਤੀਆ ਬਣਾਕੇ ਸਾਡੇ ਦੇਸ਼ ਦੇ ਕਿਸਾਨਾ ਦਾ ਲੱਕ ਤੋੜ ਰਹੀ ਹੈ।

ਕੁੱਲ ਹਿੰਦ ਕਿਸਾਨ ਸਭਾ ਡੈਲੀਗੇਟ ਇਜ਼ਲਾਸ ਵਿਚ ਚੁਣੀ ਗਈ ਨਵੀ ਕਮੇਟੀ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕਾ ਨਾਲ ਕੀਤੇ ਵਾਅਦੇ ਅਨੁਸਾਰ ਅੱਜ ਤੱਕ ਡਾ ਸੁਆਮੀ ਨਾਥਨ ਕਮੀਸ਼ਨ ਦੀ ਰਿਪੋਰਟ ਅਨੁਸਾਰ ਕਿਸਾਨਾ ਦੀਆ ਜਿਨਸਾ ਦੇ ਲਾਹੇਵੰਦ ਭਾਅ ਤੈਅ ਨਹੀ ਕਰ ਸਕੀ।

ਜ਼ਿਲ੍ਹਾਂ ਸੰਗਰੂਰ ਦੇ 39ਵੇਂ ਡੈਲੀਗੇਟ ਇਜ਼ਲਾਸ ਵਿਚ ਚੁਣੀ ਗਈ ਨਵੀ ਕਮੇਟੀ ਅਨੁਸਾਰ ਜਰਨੈਲ ਸਿੰਘ ਜਨਾਲ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਭੂਦਨ ਨੂੰ ਜਨਰਲ ਸਕੱਤਰ, ਅਮਰੀਕ ਸਿੰਘ ਕਾਂਝਲਾ ਨੂੰ ਵਿੱਤ ਸਕੱਤਰ, ਕਾ ਬੰਤ ਸਿੰਘ ਨਮੌਲ ਨੂੰ ਸੀਨਿਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਕੁਠਾਲਾ ਨੂੰ ਮੀਤ ਪ੍ਰਧਾਨ, ਜੁਗਰਾਜ ਮੇਹਰਨਾ ਨੂੰ ਮੀਤ ਪ੍ਰਧਾਨ, ਦਰਬਾਰਾ ਸਿੰਘ ਬੇਨੜਾ ਨੂੰ ਮੀਤ ਪ੍ਰਧਾਨ, ਬਾਬੂ ਸਿੰਘ ਪੇਧਨੀ ਨੂੰ ਮੀਤ ਪ੍ਰਧਾਨ, ਭੂਰਾ ਸਿੰਘ ਦੁੱਗਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਇਸ ਤੋਂ ਇਲਾਵਾ 31 ਮੈਂਬੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਮਲਕੀਤ ਸਿੰਘ, ਦਰਸ਼ਨ ਸਿੰਘ ਪੁੰਨਾਵਾਲ, ਮੱਘਰ ਸਿੰਘ ਭੁੱਲਰ, ਦਵਿੰਦਰ ਨੂਰਪੁਰਾ, ਸਤਿਦਰ ਚੀਮਾ, ਗੁਰਮੇਲ ਜਨਾਲ, ਨਛੱਤਰ ਗੰਡੂਆ, ਭੋਜਨ ਸਿੰਘ, ਜੋਰਾ ਸਿੰਘ ਕਾਹਨੇਕੇ, ਬਲਵੰਤ ਸਿੰਘ ਨਿਹਾਲੂਵਾਲਾ, ਮੁਖਤਿਆਰ ਚੀਮਾਂ, ਜਸਵੰਤ ਅਸਪਾਲ ਕਲ੍ਹਾਂ, ਦਰਸ਼ਨ ਭੁਟਾਲ, ਸੁਰਜੀਤ ਜਖੇਪਲ,ਚੰਦ ਸਿੰਘ, ਭਿੰਦਰ ਸਿੰਘ ਧਲੇਰ ਅਤੇ ਨਾਰੈਣ ਭੂਸ਼ਣ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਇਸ ਇਜ਼ਲਾਸ ਦੋਰਨ ਭਰਾਤਰੀ ਜਥੇਬੰਦੀ ਸੀਟੂ ਵੱਲੋਂ ਇੰਦਰਪਾਲ ਪੂੰਨਾਵਾਲ, ਜਨਵਾਦੀ ਨੋਜਵਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਵਰਿੰਦਰ ਕੌਸ਼ਿਕ, ਕਾ: ਦੇਵ ਰਾਜ ਵਰਮਾ, ਮਾਸਟਰ ਚਮਕੌਰ ਸਿੰਘ, ਕਾ: ਹੰਗੀ ਖਾਂ, ਗੁਰਦੇਵ ਸਿੰਘ ਦਰਦੀ, ਰਾਜਿੰਦਰ ਸਿੰਘ, ਲਖਵਿੰਦਰ ਚਹਿਲ, ਜਗਰੂਪ ਸਿੰਘ ਬੇਦੀ, ਸੱਤਪਾਲ ਨਮੋਲ ਅਤੇ ਬਿੱਲੂ ਨਮੋਲ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।  Kull hind kisan sabha

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *