ਤੜਕਸਾਰ ਤਿੰਨ ਘਰਾਂ ਤੇ ਚੱਲੀਆ ਗੋਲੀਆ ਤੇ ਪੱਥਰਾਂ ਨਾਲ ਕੀਤਾ ਗਿਆ ਹਮਲਾ
ਤੜਕਸਾਰ ਥਾਣੇ ਸ਼ਕਾਇਤ ਦਰਜ਼ ਕਰਵਉਣ ਗਏ ਲੋਕਾਂ ਨੂੰ ਪੁਲਿਸ ਨੇ ਨਹੀ ਖੋਲਿਆ ਦਰਵਾਜਾ
ਪੱਟੀ/ਤਰਨਤਾਰਨ / 1 ਸਤੰਬਰ / ਗੁਰਚੇਤ ਔਲਖ/ਵਿਸ਼ਾਲ ਕਟਾਰੀਆ : Patti Firing case – ਪੱਟੀ ਸ਼ਹਿਰ ਜਿਥੇ ਪਿਛਲੇ ਹਫਤੇ ਤਿੰਨ ਦਿਨ ਲਗਾਤਾਰ ਗੋਲੀਆ ਚੱਲਣ ਦੀਆ ਘਟਨਾਵਾਂ ਵਾਪਰਣ ਤੋ ਇਲਾਵਾ ਲੁੱਟਾਂ ਖੋਹਾ ਆਦਿ ਅਪਰਾਧਿਕ ਘਟਨਾਵਾਂ ਹੋਈਆ ਉਥੇ ਹੀ ਅੱਜ ਤੜਕਸਾਰ ਪੱਟੀ ਸ਼ਹਿਰ ਦੀ ਸੰਘਣੀ ਅਬਾਦੀ ਚ 3 ਵੱਖ ਵੱਖ ਘਰਾਂ ਤੇ ਗੁੰਡਾਂ ਅਨਸਰਾਂ ਨੇ ਅੰਨੇਵਾਹ ਗੋਲੀਆ ਚਲਾਈਆ ਤੇ ਪੱਥਰਬਾਜੀ ਕੀਤੀ । ਜਦ ਤੜਕਸਾਰ ਕਰੀਬ 4 ਵਜੇ ਪੀੜਤ ਪਰਿਵਾਰ ਥਾਣਾ ਸਿਟੀ ਦਰਖਾਸਤ ਦੇਣ ਪਹੁੰਚੇ ਤਾ ਥਾਣੇ ਚ ਤਾਇਨਾਤ ਪੁਲਿਸ ਕਰਮਚਾਰੀਆ ਨੇ ਥਾਣੇ ਦਾ ਮੁੱਖ ਗੇਟ ਖੋਲਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ 2 ਘੰਟੇ ਬਾਅਦ ਆਇਉ ਫਿਰ ਤੁਹਾਡੀ ਦਰਖਾਸਤ ਲਈ ਜਾਵੇਗੀ ।
Patti Firing case: ਪੁਲਿਸ ਪ੍ਰਸਾਸਨ ਸੁਰੱਖਿਆ ਦੇ ਰਹੇ ਵਾਅਦੇ ਤੇ ਸਵਾਲੀਆ ਨਿਸ਼ਾਨ
ਪੁਲਿਸ ਪ੍ਰਸਾਸਨ ਵੱਲੋ ਸ਼ਹਿਰ ਵਾਸੀਆ ਨੂੰ ਸੁਰੱਖਿਆ ਦੇਣ ਦੇ ਕੀਤੇ ਜਾ ਰਹੇ ਵਾਅਦਿਆ ਤੇ ਸਵਾਲੀਆ ਨਿਸ਼ਾਨ ਹੈ ਕਿ ਆਖਰ ਉਹ ਕਿਹੜਾ ਥਾਣਾ ਸਿਟੀ ਦਾ ਮੁਖੀ ਆਵੇਗਾ ਜਿਸ ਦੇ ਆਉਣ ਨਾਲ ਸਹਿਰ ਨਿਵਾਸੀ ਅਰਾਮ ਦੀ ਨੀਦ ਸੌ ਸਕਣਗੇ।
ਪੱਟੀ ਸ਼ਹਿਰ ਚ ਵਾਪਰੀ ਪਹਿਲੀ ਘਟਨਾ ਦੇ ਪੀੜਤ ਜਰਨੈਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਵਾਰਡ ਨੰਬਰ 18 ਨਜਦੀਕ ਗਾਂਧੀ ਸੱਥ ਨੇ ਦੱਸਿਆ ਕਿ ਉਹਨਾ ਦੇ ਪੁੱਤਰ ਦਾ ਦੋ ਮਹੀਨੇ ਪਹਿਲਾ ਤਕਰਾਰ ਹੋਇਆ ਸੀ ਤੇ ਉਹਨਾ ਦੇ ਪੁੱਤਰ ਤੇ ਮੁਕੱਦਮਾ ਦਰਜ ਹੈ ਜਿਸ ਕਾਰਨ ਉਹ ਘਰੋ ਬੇਘਰ ਹੈ ਤੇ ਅੱਜ ਤੜਕਸਾਰ ਰਾਜਬੀਰ ਲੱਡੂ ਤੇ ਉਸਦੇ ਕੁਝ ਸਾਥਂੀਆ ਨੇ ਉਹਨਾ ਦੇ ਘਰ ਤੇ ਸਿੱਧੀਆ ਗੋਲੀਆ ਚਲਾਉਣੀਆ ਸੁਰੂ ਕਰ ਦਿੱਤੀਆ ਤੇ ਫਿਰ ਪੱਥਰਬਾਜੀ ਕੀਤੀ ਤੇ ਇਹ ਹਮਲਾ ਲਗਾਤਾਰ ਪੌਣੇ ਘੰਟੇ ਦੇ ਕਰੀਬ ਚੱਲਿਆ ਪਰ ਕੋਈ ਵੀ ਸ਼ਹਿਰ ਚ ਤਾਇਨਾਤ ਪੀ ਸੀ ਆਰ ਤੇ ਹੋਰ ਤਾਇਨਾਤ ਪੁਲਿਸ ਮੁਲਾਜਮ ਮੌਕੇ ਤੇ ਨਹੀ ਪਹੁੰਚੇ ।

ਜਦ ਹਮਲਾਵਾਰ ਚਲੇ ਗਏ ਤਾ ਉਹ 4 ਵਜੇ ਥਾਣਾ ਸਿਟੀ ਵਿਖੇ ਦਰਖਾਸਤ ਦੇਣ ਪਹੁੰਚੇ ਪਰ ਥਾਣੇ ਅੰਦਰ ਤਾਇਨਾਤ ਪੁਲਿਸ ਮੁਲਾਜਮਾ ਨੇ ਉਹਨਾਂ ਨੂੰ ਇਹ ਕਹਿ ਕੇ ਕਰਵਾਜਾ ਖੋਲਣ ਤੋ ਇਨਕਾਰ ਕਰ ਦਿੱਤਾ ਕਿ ਤੁਸੀ ਸਵੇਰੇ 6 ਵਜੇ ਆਇਉ ਫਿਰ ਤੁਹਾਡੀ ਦਰਖਾਸਤ ਲਈ ਜਾਵੇਗੀ।
ਲਹੌਰ ਚੌਕ ਨਜਦੀਪ ਸ਼ਮਸਾਨ ਘਾਟ ਵਾਲੀ ਗਲੀ ਚ ਘਰ ਤੇ ਗੋਲੀਆ ਦੀ ਬੁਛਾੜ
ਇਸੇ ਤਰਾਂ ਲਹੌਰ ਚੌਕ ਨਜਦੀਪ ਸ਼ਮਸਾਨ ਘਾਟ ਵਾਲੀ ਗਲੀ ਚ ਸਥਿਤ ਸਾਹਿਬ ਸਿੰਘ ਪੁੱਤਰ ਕਾਬਲ ਸਿੰਘ ਦੇ ਘਰ ਤਕਰੀਬਨ ਤੜਕਸਾਰ 3 ਵਜੇ ਹਮਲਾਵਰਾਂ ਨੇ ਹਮਲਾ ਕਰਦਿਆ ਹੋਇਆ ਘਰ ਤੇ ਗੋਲੀਆ ਦੀ ਬੁਛਾੜ ਤੇ ਪੱਥਰਬਾਜੀ ਕੀਤੀ ਜਿਸ ਸਬੰਧੀ ਸਾਹਿਬ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੇਲ ਵਿਚ ਬੰਦ ਹੈ ਤੇ ਇੱਕ ਪੁੱਤਰ ਪੰਜਾਬ ਪੁਲਿਸ ਵਿਚ ਭਰਤੀ ਹੈ ਤੇ ਦੂਸਰਾ ਪੁੱਤਰ ਰਾਤ ਨੂੰ ਕਿਸੇ ਰਿਸਤੇਦਾਰ ਪਾਸ ਗਿਆ ਸੀ ਉਹ ਤੇ ਉਸਦੀ ਮਾਤਾ ਘਰ ਚ ਸੁੱਤੀਆ ਪਈਆ ਸੀ ਤੇ ਤੜਕੇ ਤਿੰਨ ਵਜੇ ਗੋਲੀਆ ਚੱਲਣੀਆ ਸੁਰੂ ਹੋ ਗਈਆ ਤੇ ਫਿਰ ਪੱਥਰਬਾਜੀ ਤੇ ਗਾਲੀ ਗਲੋਚ ਕਰਦੇ ਹੋਏ ਹਮਲਾਵਰ ਮੌਕੇ ਤੋ ਫਰਾਰ ਹੋਏ । ਜਿੰਨਾ ਦੀਆਂ ਤਸਵੀਰਾਂ ਸੀਂ ਸੀ ਟੀ ਵੀ ਕੈਮਰਿਆ ਚ ਕੈਦ ਹੋ ਗਈਆ ਹਨ ।
ਮੁਹੱਲਾ ਸਾਂਸੀਆ ਵਾਲਾ ਵਿਖੇ ਇੱਕ ਘਰ ਤੇ ਹਮਲਾ ਕਰਕੇ ਗੋਲੀਆ ਚਲਾਈਆ
ਇਸੇ ਤਰਾਂ ਹੀ ਸ਼ਹਿਰ ਦੀ ਵਾਰਡ ਨੰਬਰ 1 ਚ ਮੁਹੱਲਾ ਸਾਂਸੀਆ ਵਾਲਾ ਵਿਖੇ ਇੱਕ ਘਰ ਤੇ ਹਮਲਾ ਕਰਕੇ ਗੋਲੀਆ ਚਲਾਈਆ ਗਲੀਆ ਤੇ ਇਹਨਾ ਤਿੰਨਾਂ ਘਰਾਂ ਚ ਚੱਲੀਆ ਗੋਲੀਆ ਦੇ ਖੋਲ ਜਿਥੇ ਪੀੜਤ ਪਰਿਵਾਰ ਸਾਂਭੀ ਬੈਠਾ ਹੇੈ ਉਥੇ ਹੀ ਘਰਾਂ ਚ ਇੱਟਾਂ ਰੋਡੇ ਖਿੱਲਰੇ ਦਿਖਾਈ ਦੇ ਰਹੇ ਹਨ ਤੇ ਗੋਲੀਆ ਦੇ ਨਿਸ਼ਾਨ ਹਨ।
ਜਿਕਰਯੋਗ ਹੈ ਕਿ 23 ਅਗਸਤ ਤੋ ਲੈ ਕੇ ਅੱਜ ਤੱਕ 6 ਵੱਖ ਵੱਖ ਘਰਾਂ ਤੇ ਹਮਲੇ ਕਰਕੇ ਹਮਲਾਵਰਾ ਨੇ ਸਿੱਧੀਆ ਗੋਲੀਆ ਚਲਾਈਆ ਤੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੁਦ ਥਾਣਾ ਸਿਟੀ ਦਾ ਐਸ ਐਚ ਓ ਤੇ ਪੁਲਿਸ ਮਲਾਜਮ ਕੁੰਭਕਰਨੀ ਨੀਦ ਸੁੱਤੇ ਪਏ ਕੋਈ ਵੱਡੀ ਘਟਨਾ ਵਾਪਰਨ ਦਾ ਇੰਤਜਾਰ ਕਰ ਰਹੇ ਹਨ ।
ALSO WATCH PUNJABI VIDEO SONG: PARADA SINGER JASS MANAK
Patti Firing case: ਸ਼ਹਿਰ ਵਾਸੀਆ ਅੰਦਰ ਡਰ ਤੇ ਸਹਿਮ ਦਾ ਮਹੌਲ

ਇਸਦੇ ਨਾਲ ਹੀ ਜਿਥੇ ਅੱਜ ਤੜਕਸਾਰ ਹੋਏ ਤਿੰਨਾਂ ਘਰਾਂ ਤੇ ਹਮਲਿਆ ਦੌਰਾਨ ਘਰਾਂ ਦੇ ਕੁਝ ਦਰਵਾਜੇ ਤੇ ਬਾਰੀਆ ਵੀ ਨੁਕਸਾਨੀਆ ਗਈਆ ਉਥੇ ਜਾਨੀ ਨੁਕਸਾਨ ਹੋਣ ਤੋ ਬਚਾ ਹੋ ਗਿਆ ਪਰ ਇਹਨਾ ਘਟਨਾਵਾਂ ਕਾਰਨ ਸ਼ਹਿਰ ਵਾਸੀਆ ਅੰਦਰ ਡਰ ਤੇ ਸਹਿਮ ਦਾ ਮਹੌਲ ਬਣਿਆ ਹੋਇਆ ਤੇ ਸ਼ਹਿਰ ਵਾਸੀ ਸੂਰਜ ਡੁੱਬਣ ਸਾਰ ਹੀ ਆਪਣੇ ਕਾਰੋਬਾਰ ਸੰਕੋਚ ਕਰਕੇ ਆਪਣੇ ਘਰਾਂ ਦੇ ਕਰਵਾਜੇ ਬੰਦ ਕਰਨ ਨੂੰ ਸੁਨਾਸਿਬ ਸਮਝਦੇ ਹਨ ਪਰ ਅਫਸੋਸ ਏਨੀਆ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਸਥਾਨਕ ਪੁਲਿਸ ਪ੍ਰਸਾਸਨ ਵਿਰੁੱਧ ਪੁਲਿਸ ਪ੍ਰਸਾਸਨ ਦੇ ਉਚ ਅਧਿਕਾਰੀ ਸਖਤੀ ਕਰਨ ਨੁੰ ਤਿਆਰ ਨਹੀ ਹਨ।
Patti Firing case : ਹਮਲਾਵਰਾ ਨੂੰ ਬਖਸ਼ਿਆ ਨਹੀ ਜਾਵੇਗਾ: ਐਸ ਐਸ ਪੀ
ਜਦੋ ਇਸ ਮਾਮਲੇ ਸਬੰਧੀ ਤਰਨ ਤਾਰਨ ਦੇ ਜਿਲਾ ਪੁਲਿਸ ਮੁਖੀ ਪਾਸੋ ਪੱਟੀ ਸ਼ਹਿਰ ਅੰਦਰ ਨਿੱਤ ਚੱਲ ਰਹੀਆ ਗੋਲੀਆ ਤੇ ਨਸ਼ਿਆ ਕਾਰਨ ਮੌਤ ਦੇ ਮੂੰਹ ਚ ਜਾ ਰਹੇ ਨੌਜਵਾਨਾਂ ਸਬੰਧੀ ਫੋਨ ਤੇ ਰਾਬਤਾ ਕਾਇਮ ਕਰਕੇ ਪੁਛਿਆ ਗਿਆ ਤਾ ਉਹਨਾ ਕਿਹਾ ਕਿ ਸ਼ਹਿਰ ਚ ਗੋਲੀਆ ਚਲਾਉਣ ਵਾਲਿਆ ਨੂੰ ਬਖਸਿਆ ਨਹੀ ਜਾਵੇਗਾ ਉਹਨਾ ਉਪਰ ਮੁਕੱਦਮੇ ਦਰਜ ਕਰਕੇ ਗਿ੍ਰਫਤਾਰ ਕੀਤਾ ਜਾਵੇਗਾ ਤੇ ਜਿਸ ਪੁਲਿਸ ਮੁਲਾਜਮ ਨੇ ਥਾਣੇ ਦਾ ਦਰਵਾਜਾ ਨਹੀ ਖੋਲਿਆ ਉਸ ਸਬੰਧੀ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਸ਼ਹਿਰ ਅੰਦਰ ਗਸਤ ਉਪਰੇਸ਼ਨ ਚਲਾਇਆ ਜਾਵੇਗਾ।
ALSO READ : AZAD SOCH PUNJABI EPAPER