Food Supply Department Sangrur: ਸਰਕਾਰੀ ਕਣਕ ਪਸ਼ੂਆਂ ਦੇ ਖਾਣ ਦੇ ਵੀ ਲਾਇਕ ਨਹੀਂ Food Supply Department Sangrur: ਸਰਕਾਰੀ ਕਣਕ ਪਸ਼ੂਆਂ ਦੇ ਖਾਣ ਦੇ ਵੀ ਲਾਇਕ ਨਹੀਂ
Your browser is not supported for the Live Clock Timer, please visit the Support Center for support.
Food supply department complaint

ਗਰੀਬਾਂ ਨੂੰ ਮਿਲਣ ਵਾਲੀ ਸਰਕਾਰੀ ਕਣਕ ਬੰਦੇ ਤਾਂ ਕੀ ਪਸ਼ੂਆਂ ਦੇ ਖਾਣ ਦੇ ਲਾਇਕ ਨਹੀਂ

121

ਕਣਕ ਦੇ ਵਜਨ ਚ’ ਵੀ ਮਹਿਕਮੇ ਵੱਲੋਂ ਕੀਤੀ ਜਾਦੀ ਐ ਵੱਡੇ ਪੱਧਰ ਦੀ ਹੇਰਫੇਰ

ਆਮ ਲੋਕਾਂ ਦੀ ਮੰਗ ਮਾਮਲੇ ਦੀ ਵਿਜ਼ੀਲੈਂਸ ਜਾਂਚ ਕਰਵਾਉਣ ਤੇ ਵੱਡਾ ਸਕੈਂਡਲ ਸਾਹਮਣੇ ਆ ਸਕਦੈ

ਅਮਰਗੜ੍ਹ-3 ਸਤੰਬਰ (ਕੁਲਵੰਤ ਸਿੰਘ ਮੁਹਾਲੀ) Food Supply Department Sangrur: ਸਰਕਾਰ ਵੱਲੋਂ ਗਰੀਬ ਵਰਗਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਨੂੰ ਕਿੰਨੀਆਂ ਕੁ ਸਰਕਾਰੀ ਅਤੇ ਪ੍ਰਾਈਵੇਟ ਜੋਕਾਂ ਚਿੰਬੜੀਆਂ ਹੋਈਆਂ ਹਨ ਇਸਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਨਾ-ਮੁਨਕਨ ਹੀ ਹੈ। ਸਰਕਾਰੀ ਸਕੀਮਾਂ ਦੇ ਅਸਲੀ ਹੱਕਦਾਰ ਤਾਂ ਵਿਚਾਰੇ ਇਨਾਂ ਸਹੂਲਤਾਂ ਦੀ ਸਿਰਫ ਲੱਸੀ ਹੀ ਪੀਂਦੇ ਨੇ ਉਹ ਵੀ ਸਪਰੇਟੇ ਦੁੱਧ ਵਾਲੀ, ਅਸਲ ਮਲਾਈ ਤਾਂ ਇਸ ਸਕੀਮ ਨੂੰ ਚਿੰਬੜੀਆਂ ਸਰਕਾਰੀ ਤੇ ਗੈਰ ਸਰਕਾਰੀ ਜੋਕਾਂ ਹੀ ਛਕ ਜਾਂਦੀਆਂ ਹਨ।

ਪਹਿਲਾਂ ਵੀ ਅਜਿਹੇ ਅਨੇਕਾਂ ਮਹਾਨ ਕਾਰਨਾਮਿਆਂ ਲਈ ਕਈ ਵਾਰ ਸੁਰਖੀਆਂ ਚ’ ਰਹਿਣ ਵਾਲੇ ਜਿਲ੍ਹਾ ਸੰਗਰੂਰ ਦੇ ਫੂਡ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਮਰਗੜ੍ਹ ਦਾ ਦਫਤਰ ਅੱਜ ਇੱਕ ਹੋਰਨਵੇਂ ਕ੍ਰਮ ਕਾਂਡ ਸਾਹਮਣੇ ਨਾਲ ਸੁਰਖੀਆਂ `ਚ ਆਇਆ ਹੈ।ਇਸ ਮਾਮਲੇ ਦੀ ਨਿਰਪੱਖ ਵਿਜੀਲੈਂਸ ਪੜ੍ਹਤਾਲ ਹੋਣ ਨਾਲ ਬਹੁਤ ਵੱਡਾ ਸਕੈਂਡਲ ਸਾਹਮਣੇ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਤਾਇਨਾਤ ਮਹਿਕਮੇ ਦੇ ਅਧਿਕਾਰੀ ਜਿਸ ਦਲੇਰੀ ਨਾਲ ਇਸ ਕ੍ਰਮ ਕਾਂਡ ਨੂੰ ਅੰਜਾਮ ਦੇ ਰਹੇ ਹਨ ਉਸ ਨੂੰ ਦੇਖ ਕੇ ਇੰਝ ਲੱਗਦੈ ਕਿ ਇਹ ਸਾਰਾ ਕੁੱਝ ਮਹਿਕਮੇ ਦੇ ਉੱਪਰਲੇ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾ ਨਹੀ ਹੋ ਸਕਦਾ ਜੋ ਰਲ ਕੇ ਲੋਕਾਂ ਅਤੇ ਸਰਕਾਰ ਦੇ ਅੱਖੀਂ ਘੱਟਾ ਪਾ ਰਹੇ ਹਨ।


ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਗਰੀਬਾਂ ਨੂੰ ਦਿੱਤੀ ਜਾ ਰਹੀ ਦੋ ਰੁਪਏ ਕਿਲੋ ਵਾਲੀ ਕਣਕ ਇੰਨੀ ਬਦਬੂਦਾਰ ਅਤੇ ਗਲ੍ਹੀ-ਸੜੀ ਹੋਈ ਹੈ ਕਿ ਉਸ ਨੂੰ ਪਸ਼ੂ ਵੀ ਖਾਣ ਲੱਗੇ ਨੱਕ-ਬੁੱਲ ਮਾਰ ਰਹੇ ਹਨ, ਇਨਸਾਨ ਤਾਂ ਕਿਵੇਂ ਖਾ ਸਕਦੇ ਹਨ।ਜਿਸ ਨੂੰ ਦੇਖਕੇ ਇੱਕ ਪਾਸੇ ਗਰੀਬ ਲੋਕਾਂ ਦੀ ਕਿਸਮਤ ਤੇ ਤਰਸ ਆ ਰਿਹਾ ਹੈ,ਦੂਸਰੇ ਪਾਸੇ ਇਨਾਂ ਜੋਕਾਂ ਦੀ ਕਾਰਜੁਗਾਰੀ ਪ੍ਰਤੀ ਨਫਰਤ ਵੀ ਹੋ ਰਹੀ ਹੈ ਕਿ ਕਿਵੇਂ ਬੇਖੌਫ ਹੋਕੇ ਇਹ ਜੋਕਾਂ ਆਪਣੀਆਂ ਜੇਬਾਂ ਗਰਮ ਕਰਨ ਲਈ ਗਰੀਬਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ ਅਤੇ ਸਰਕਾਰ ਨੂੰ ਲੱਖਾਂ-ਕਰੋੜਾਂ ਦਾ ਚੂਨਾ ਲਗਾ ਰਹੀਆਂ ਹਨ।

ALSO WATCH PUNJABI VIDEO: PARADA SINGER JASS MANAK

ਪੱਤਰਕਾਰਾਂ ਵੱਲੋਂ ਕਈ ਪਿੰਡਾਂ ਚ’ ਲੋਕਾਂ ਦੀ ਮੰਗ ਤੇ ਮੌਕੇ ਤੇ ਜਾ ਕੇ ਕੀਤੀ ਗਈ ਪੜਤਾਲ ਦੌਰਾਨ ਬਹੁਤ ਸਾਰੇ ਸਨਸ਼ਨੀਖੇਜ ਮਾਮਲੇ ਸਾਹਮਣੇ ਆਏ ਹਨ।ਅਮਰਗੜ੍ਹ ਦਫਤਰ ਦੇ ਅਧੀਨ ਪੈਂਦੇ ਪਿੰਡ ਅਲੀਪੁਰ ਦੀ ਗਰੀਬ ਔਰਤ ਸੰਦੀਪ ਕੌਰ ਪਤਨੀ ਭਗਵਾਨ ਸਿੰਘ ਸਮੇਤ ਕਈ ਲੋਕਾਂ ਨੇ ਪ੍ਰੈਸ ਨੂੰ ਦੱਸਿਆ ਕਿ ਉਨਾਂ ਨੂੰ ਮਹਿਕਮੇ ਵੱਲੋਂ ਦਿੱਤੀ ਗਈ ਕਣਕ ਗਲ੍ਹੀ ਸੜੀ ਹੋਈ ਹੈ, ਜਿਸ ਚੋਂ ਬਹੁਤ ਗੰਦੀ ਬਦਬੂ ਆ ਰਹੀ ਹੈ।ਪਿੰਡ ਅਲੀਪੁਰ ਦੇ ਸਾਬਕਾ ਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਚ’ ਮਹਿਕਮੇ ਵੱਲੋਂ ਜੋ ਕਣਕ ਭੇਜੀ ਗਈ ਹੈ ਉਸ ਨੂੰ ਉੱਲ੍ਹੀ ਲੱਗ ਚੁੱਕੀ ਹੈ ਜਿਸ ਨੂੰ ਪਸ਼ੂ ਵੀ ਨਹੀਂ ਖਾਂਦੇ ਇਨਸਾਨ ਕਿਵੇ ਖਾ ਸਕਦੇ ਸਨ।


ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਪੰਜਾਬ ਸਰਕਾਰ ਵਿਜੀਲੈਂਸ ਵਿਭਾਗ ਤੋਂ ਪੜਤਾਲ ਕਰਵਾਕੇ ਅਮਰਗੜ੍ਹ ਦਫਤਰ ਦੇ ਇੰਸਪੈਕਟਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਗਰੀਬਾਂ ਨੂੰ ਇਨਸਾਫ ਦੇਵੇ।ਇਸੇ ਤਰਾਂ ਪਿੰਡ ਭੱਟੀਆਂ ਖੁਰਦ ਚ’ ਵੀ ਲੋਕਾਂ ਵੱਲੋਂ ਉਨਾਂ ਨੂੰ ਦਿੱਤੀ ਗਈ ਕਣਕ ਬਹੁਤ ਗਿੱਲੀ ਜੋ ਕਿ ਪਾਣੀ ਪਾਕੇ ਕੀਤੀ ਹੋਈ ਹੈ,ਇਸ ਤੋਂ ਇਲਾਵਾ ਵਜ਼ਨ ਵੀ ਘੱਟ ਦੇਣ ਦੇ ਗੰਭੀਰ ਦੋਸ਼ ਲਗਾਕੇ ਅਮਰਗੜ੍ਹ ਦਫਤਰ ਦੇ ਅਧਿਕਾਰੀਆਂ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਣਬੁੱਝ ਕੇ 30 ਕਿਲੋ ਭਰਤੀ ਦੀ ਥਾਂ ਤੇ 50 ਕਿਲੋ ਵਾਲੀ ਸਰਕਾਰੀ ਕਣਕ ਭੇਜੀ ਗਈ ਜਿਸ ਦਾ ਵਜਨ 50 ਕਿਲੋ ਦੀ ਬਜਾਏ 52-53 ਕਿਲੋ ਨਿਕਲ ਰਿਹਾ ਹੈ ਜੋ ਕਿ ਡੀਪੂ ਹੋਲਡਰਾਂ ਵੱਲੋਂ ਬੋਰੀ ਖੋਲ ਕੇ ਲੋਕਾਂ ਨੂੰ 50 ਕਿਲੋ ਗਿੱਲੀ ਅਤੇ ਸੜੀ ਹੋਈ ਕਣਕ ਜਬਰੀ ਚੁਕਾਈ ਜਾ ਰਹੀ ਹੈ।ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 50 ਕਿਲੋ ਤੋਂ 2-3 ਕਿਲੋ ਵੱਧ ਪ੍ਰਤੀ ਬੋਰੀ ਵਜਨ ਪਾਣੀ ਪਾ ਕੇ ਹੀ ਵਧਾਇਆ ਗਿਆ ਹੈ ਜਿਸ ਦੀ ਵਿਜੀਲੈਂਸ ਜਾਂਚ ਹੋਣੀ ਬਹੁਤ ਜਰੂਰੀ ਹੈ।ਜਦ ਕਿ ਇਸ ਸਭ ਕਾਸੇ ਤੋਂ ਜਾਣਬੁੱਝ ਕੇ ਅਣਜਾਣ ਬਣੇ ਹੋਏ ਮਹਿਕਮੇ ਦੇ ਅਮਰਗੜ੍ਹ ਦਫਤਰ ਦੇ ਅਧਿਕਾਰੀ ਖਰਾਬ ਕਣਕ ਨੂੰ ਬਦਲ ਕੇ ਦੇਣ ਦਾ ਭਰੋਸਾ ਦਿਵਾ ਰਹੇ ਹਨ।

ਕੀ ਕਹਿਣਾ ਹੈ Food Supply Department Sangrur ਦੇ ਅਧਿਕਾਰੀਆਂ ਦਾ ?

ਇਸ ਸਬੰਧੀ ਜਦੋਂ ਅਮਰਗੜ੍ਹ ਦਫਤਰ ਦੇ ਇੰਚਾਰਜ ਇੰ. ਸ਼ੇਖਰ ਨਾਲ ਗੱਲ ਕਰਨ ਲਈ ਉਨਾਂ ਨੂੰ ਕਈ ਵਾਰੀ ਫੋਨ ਕਰਕੇ ਸਮਾਂ ਮੰਗਿਆਂ ਤਾਂ ਉਹ ਕਈ ਦਿਨਾ ਤੱਕ ਜਾਣਕਾਰੀ ਦੇਣ ਤੋਂ ਪਾਸਾ ਵੱਟਦੇ ਰਹੇ ਪਰ ਫਿਰ ਉਨਾ ਨੂੰ ਬਿਨਾ ਦੱਸੇ ਦਫਤਰ ਪੁਹੰਚ ਕੇ ਲੋਕਾਂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਇੱਕ ਪਾਸੇ ਤਾਂ ਇਹ ਖਰਾਬ ਕਣਕ ਆਪਣੇ ਵੱਲੋਂ ਨਾ ਭੇਜਣ ਦੀ ਹੀ ਸਫਾਈ ਪੇਸ਼ ਕੀਤੀ, ਪਰ ਜਦੋਂ ਉਨਾਂ ਨੂੰ ਸਰਕਾਰੀ ਬਾਰਦਾਨੇ ਦੀਆਂ ਫੋਟੋ ਅਤੇ ਵੀਡੀਓ ਦਿਖਾਉਣ ਦੀ ਗੱਲ ਕੀਤੀ ਤਾਂ ਇਸ ਦੇ ਨਾਲ ਉਸਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਕਣਕ ਖਰਾਬ ਚਲੀ ਵੀ ਗਈ ਹੈ ਤਾਂ ਉਹ ਇੱਥੋਂ ਆਕੇ ਬਦਲਾ ਕੇ ਲਿਜਾ ਸਕਦਾ ਹੈ, ਜੇਕਰ ਉਨਾਂ ਖਰਾਬ ਕਣਕ ਭੇਜੀ ਹੀ ਨਹੀਂ ਹੈ ਤਾਂ ਉਹ ਕਣਕ ਬਦਲਕੇ ਕਿਵੇਂ ਦੇਣਗੇ ਇਹ ਗੱਲ ਲੋਕਾਂ ਦੇ ਗਲੇ ਚ’ ਨਹੀ ਉੱਤਰ ਰਹੀ।
ਇਸ ਲਈ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦਾ ਸਲ੍ਹਾਬਾ ਤੇ ਖਰਾਬ ਹੋਣਾ, ਬੋਰੀਆਂ ਚ’ ਵਜਨ ਦਾ ਵਧਣਾ ਖੁਰਾਕ ਤੇ ਸਪਲਾਈ ਵਿਭਾਗ ਦੀ ਇਸ ਕਣਕ ਦੇ ਭੰਡਾਰ ਦੀ ਕੀਤੀ ਸਾਂਭ ਸੰਭਾਲ ਤੇ ਜਿੱਥੇ ਸਵਾਲੀਆ ਚਿੰਨ੍ਹ ਲਾਉਂਦਾ ਹੈ ਉੱਥੇ ਨਾਲ ਹੀ ਕਣਕ ਦੀਆਂ ਬੋਰੀਆਂ ਤੇ ਕੀਤੇ ਪਾਣੀ ਦੇ ਛਿੜਕਾਅ ਬਾਰੇ ਵੀ ਕਈ ਖਦਸ਼ੇ ਜ਼ਾਹਿਰ ਕਰਦਾ ਹੈ, ਸੋ ਇਸ ਲਈ ਇਸ ਮਾਮਲੇ ਦੀ ਵਿਜ਼ੀਲੈਂਸ ਜਾਂਚ ਜਰੂਰ ਕਰਵਾਉਣੀ ਚਾਹੀਂਦੀ ਹੈ ਤਾਂ ਕਿ ਗਰੀਬਾਂ ਦੀਆਂ ਸਹੂਲਤਾਂ ਨੂੰ ਖੁਰਦ-ਬੁਰਦ ਕਰਕੇ ਆਪਣੀਆਂ ਗੋਗੜਾਂ ਵਧਾਉਣ ਵਾਲੇ ਭ੍ਰਿਸ਼ਟ ਲੋਕਾਂ ਨੂੰ ਨੰਗਾ ਕਰਕੇ ਲੋਕਾਂ ਦੀ ਕਚਿਹਰੀ ਵਿੱਚ ਲਿਆਂਦਾ ਜਾ ਸਕੇ।

ਫੂਡ ਸਪਲਾਈ ਮੰਤਰੀ ਭਰਤ ਭੂਸਣ ਆਸ਼ੂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ

ਜਦੋਂ ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨਾਲ ਫੋਨ ਤੇ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਡੀ.ਐਫ.ਐਸ.ਸੀ. ਦੀ ਡਿਊਟੀ ਲਗਾ ਦਿੱਤੀ ਹੈ ਤੁਸੀਂ ਉਨ੍ਹਾਂ ਨੂੰ ਜਾਣਕਾਰੀ ਦਿਓ।ਇਸ ਤੋਂ ਉਪਰੰਤ ਡੀ.ਐਫ ਐਸ ਸੀ ਸੰਗਰੂਰ ਨਾਲ ਫੋਨ ਤੇ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਲਦੀ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Food Supply Department Sangrur

ALSO READ : AZAD SOCH PUNJABI EPAPER
Leave a Reply

Your email address will not be published. Required fields are marked *