ਤਰਨਤਾਰਨ :ਪੁਲੀਸ ਦੀਆਂ ਧੱਕੇ ਸਾਹੀਆ ਦੇ ਖਿਲਾਫ ਪੁਲੀਸ ਚੌਕੀ ਕੈਰੋਂ ਵਿਖੇ ਰੋਸ ਧਰਨਾ ਤਰਨਤਾਰਨ :ਪੁਲੀਸ ਦੀਆਂ ਧੱਕੇ ਸਾਹੀਆ ਦੇ ਖਿਲਾਫ ਪੁਲੀਸ ਚੌਕੀ ਕੈਰੋਂ ਵਿਖੇ ਰੋਸ ਧਰਨਾ

Live Clock Date

Your browser is not supported for the Live Clock Timer, please visit the Support Center for support.
Taran Tarn

ਪੁਲੀਸ ਦੀਆਂ ਧੱਕੇ ਸਾਹੀਆ ਦੇ ਖਿਲਾਫ ਪੁਲੀਸ ਚੌਕੀ ਕੈਰੋਂ ਵਿਖੇ ਰੋਸ ਧਰਨਾ

237

ਪੱਟੀ /03 ਸਤੰਬਰ/ ਗੁਰਚੇਤ ਔਲਖ : ਦਿਹਾਤੀ ਮਜਦੂਰ ਸਭਾ ਕਮੇਟੀ ਪੱਟੀ ਜਿਲ੍ਹਾ ਤਰਨਤਾਰਨ ਵੱਲੋ ਪੰਜਾਬ ਪੁਲਸ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਪੁਲਿਸ ਚੌਂਕੀ ਕੈਰੋਂ ਵਿਖੇ ਧਰਨਾ ਲਗਾਇਆ ਗਿਆ ਅਤੇ ਇਸ ਧਰਨੇ ਦੀ ਅਗਵਾਈ ਗੁਰਚਰਨ ਸਿੰਘ ਲੋਹਕਾ ਸੁਖਵੰਤ ਸਿੰਘ ਮਨਿਆਲਾ ਨੇ ਕੀਤੀ ਜਿਸ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਵਰਗ ਦੇ ਮਰਦ ਤੇ ਔਰਤਾਂ ਨੇ ਭਾਗ ਲਿਆ।

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤਹਿਸੀਲ ਪਰਧਾਨ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਮਨਪ੍ਰੀਤ ਕੌਰ ਗਰੀਬ ਔਰਤ ਪਤਨੀ ਦਿਲਬਾਗ ਸਿੰਘ ਕੌਮ ਮਜਬੀ ਸਿੱਖ ਵਾਸੀ ਲੌਹਕਾ ਦੇ ਘਰ ਵਿੱਚ ਦਾਖਲ ਹੋ ਕੇ ਦੋਸੀ ਅਕਾਸ਼ਦੀਪ ਉਰਫ ਗੋਲਾਂ ਪਿਤਾ ਅਰਜਨ ਸਿੰਘ ਵਾਸੀ ਲਹੋਕਾ ਨੇ ਮਨਪ੍ਰੀਤ ਕੌਰ ਜੋ ਕੇ ਬਾਥਰੂਮ ਵਿੱਚ ਨਹਾ ਰਹੀ ਸੀ ਉਸ ਦੀ ਖਿੱਚ ਧੂਹ ਕੀਤੀ ਅਤੇ ਗਾਲੀ ਗਲੋਚ ਕੀਤਾ ਜਿਸ ਸਬੰਧੀ ਪੁਲਿਸ ਚੌਕੀ ਕੈਰੋਂ ਵਿਖੇ ਦਰਖਾਸਤ ਦਿੱਤੀ ਪਰ ਚੌਕੀ ਕੈਰੋਂ ਵਿਖੇ ਲੱਗੇ ਥਾਣੇਦਾਰ ਸਤਨਾਮ ਸਿੰਘ ਨੇ ਗਰੀਬ ਔਰਤ ਨੂੰ ਇਨਸਾਫ ਦਿਵਾਉਣ ਦੀ ਬਜਾਏ ਸਰਕਾਰੀ ਰੋਹਬ ਝਾੜਦਿਆਂ ਦੋਸ਼ੀ ਦੀ ਪਿਠ ਥਾਪੜੀ।

ਧਰਨੇ ਤੇ ਬੈਠੇ ਇਹਨਾਂ ਆਗੂਆਂ ਨੇ ਐਸ ਐਸ ਪੀ ਤਰਨਤਾਰਨ ਤੇ ਡੀ ਐਸ ਪੀ ਪੱਟੀ ਤੋ ਮੰਗ ਕਰਦੇ ਹੋਏ ਕਿਹਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਲੋਕਾਂ ਨੂੰ ਨਿਆਂ ਨਾ ਦੇਣ ਵਾਲੇ ਸਤਨਾਮ ਸਿੰਘ ਏ ਐਸ ਆਈ ਨੂੰ ਸਸਪੈਂਡ ਕੀਤਾ ਜਾਵੇ ।

ALSO READ: ਕੁਝ ਹੀ ਘੰਟਿਆਂ ਵਿੱਚ ਯੂ-ਟਿਊਬ ਤੇ ਛਾਇਆਂ “ ਨਿੱਕਾ ਜ਼ੈਲਦਾਰ 3” ਦਾ ਟ੍ਰੇਲਰ

ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਸੰਤੋਖ ਸਿੰਘ, ਨਿਸ਼ਾਨ ਸਿੰਘ ਪਹੁਵਿੰਡ, ਗੱਜਣ ਸਿੰਘ, ਦਰਬਾਰਾ ਸਿੰਘ, ਗੁਰਚਰਨ ਸਿੰਘ ਲੋਹਕਾ,ਸੁਖਵੰਤ ਸਿੰਘ ਮਨਿਆਲਾ, ਗੁਰਚਰਨ ਸਿੰਘ ਲਹੋਕਾ, ਮੰਗਤ ਮਸੀਹ, ਦਰਬਾਰਾ ਸਿੰਘ ਘਰਿਆਲਾ, ਗੁਰਲਾਲ ਸਿੰਘ ਅਲਗੋ ਆਦਿ ਆਗੂ ਹਾਜ਼ਰ ਸਨ ।
ਜਦੋਂ ਇਸ ਸਬੰਧੀ ਪੁਲਿਸ ਚੌਂਕੀ ਕੈਰੋਂ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਧਰਨੇ ਵਿੱਚ ਪਹੁੰਚ ਕੇ ਦੋਸੀ ਵਿਅਕਤੀ ਖਿਲਾਫ ਪਰਚਾ ਦਰਜ਼ ਕਰਨ ਦਾ ਵਿਸਵਾਸ ਦਿਵਾਇਆ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਪੁਲਿਸ ਵੱਲੋਂ ਦਿੱਤੇ ਵਿਸ਼ਵਾਸਤੋਂ ਬਾਅਦ ਧਰਨਾ ਖਤਮ ਕੀਤਾ ਗਿਆ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *