ਬਟਾਲਾ ਦੀ ਪਟਾਕਾ ਫੈਕਟਰੀ ਅੱਗ ਲੱਗਣ ਨਾਲ ਵਾਪਰਿਆ ਭਿਆਨਕ ਹਾਦਸਾ ਬਟਾਲਾ ਦੀ ਪਟਾਕਾ ਫੈਕਟਰੀ ਅੱਗ ਲੱਗਣ ਨਾਲ ਵਾਪਰਿਆ ਭਿਆਨਕ ਹਾਦਸਾ
Your browser is not supported for the Live Clock Timer, please visit the Support Center for support.
ਬਟਾਲਾ

ਬਟਾਲਾ ਦੀ ਪਟਾਕਾ ਫੈਕਟਰੀ ਅੱਗ ਲੱਗਣ ਨਾਲ ਵਾਪਰਿਆ ਭਿਆਨਕ ਹਾਦਸਾ

179

ਹਾਦਸੇ ਦੌਰਾਨ 22 ਲੋਕਾਂ ਦੀ ਮੌਤ, ਦਰਜਨਾਂ ਦੇ ਕਰੀਬ ਜ਼ਖ਼ਮੀ


ਦੋਸ਼ੀਆਂ ਵਿਰੁੱਧ ਦਰਜ ਕੀਤਾ ਜਾਵੇ 302 ਦਾ ਪਰਚਾ : ਰਾਜਾ ਵਾਲੀਆ

ਬਟਾਲਾ, 04 ਸਤੰਬਰ (ਸੰਜੀਵ ਨਈਅਰ, ਰਿੰਕੂ ਰਾਜਾ, ਸੁਭਾਸ਼ ਸਹਿਗਲ, ਕਮਲ ਕੁਮਾਰ, ਵਿਕਾਸ ਅਗਰਵਾਲ) ਅੱਜ ਬਟਾਲਾ ਸ਼ਹਿਰ ਵਿਚ ਉਸ ਵੇਲੇ ਭਜ ਦੜ ਮਚ ਗਈ ਜਦੋਂ ਬਾਅਦ ਦੁਪਹਿਰ Batala ਵਿਖੇ ਜਲੰਧਰ ਰੋਡ ਹੰਸਲੀ ਨਾਲੇ ਦੇ ਨੇੜੇ ਇਕ ਪਟਾਕਾ ਬਣਾਉਣ ਵਾਲੀ ਫੈਕਟਰੀ ਵਿਚ ਇਕ ਜਬਦਸਤ ਧਮਾਕਾ ਹੋਇਆ। ਇਹ ਧਮਾਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਇਕ ਦਿਨ ਪਹਿਲਾਂ ਵਾਪਰਿਆ। ਇਸ ਧਮਾਕੇ ਵਿਚ ਕਾਫੀ ਜਾਣੇ ਗੰਭੀਰ ਜ਼ਖ਼ਮੀ ਹੋ ਗਏ। ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਇਸ ਨਾਲ ਆਸ ਪਾਸ ਦੀਆਂ ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ ਅਤੇ ਲਾਗੇ ਖੜੀਆਂ ਕਾਰਾਂ ਦਾ ਕਾਫੀ ਨੁਕਸਾਨ, ਜਿਨ੍ਹਾਂ ’ਚੋਂ ਕੁੱਝ ਕਾਰਾਂ ਤਾਂ ਹੰਸਲੀ ਨਾਲੇ ਵਿਚ ਜਾ ਡਿੱਗਿਆਂ।

ਜਿਸ ਜਗ੍ਹਾ ਇਹ ਭਿਆਨਕ ਹਾਸਦਾ ਵਾਪਰਿਆ ਉਸ ਦੇ ਨਜ਼ਦੀਕ ਇਕ ਸਕੂਲ ਵੀ ਹੈ ਪਰ ਰਾਹਤ ਦੀ ਗੱਲ ਇਹ ਰਹੀ ਕਿ ਇਹ ਧਮਾਕਾ ਸਕੂਲ ਦੀ ਛੁੱਟੀ ਤੋਂ ਬਾਅਦ ਵਾਪਰਿਆ ਨਹੀਂ ਤਾਂ ਹੋਰ ਵੀ ਜ਼ਿਅਦਾ ਭਾਰੀ ਨੁਕਸਾਨ ਹੋ ਸਕਦਾ ਸੀ। ਅਜੇ ਤੱਕ ਫੈਕਟਰੀ ਵਿਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਸੂਚਨਾ ਮਿਲਣ ਤੇ ਪੁਲਿਸ ਐੱਨਡੀਏ ਦੀ ਟੀਮ ਬਚਾਰ ਕਾਰਜ਼ਾਂ ਲਈ ਬਟਾਲਾ ਵਿਖੇ ਘਟਨਾ ਸਥਾਨ ਤੇ ਪਹੁੰਚੀ। ਇਸ ਦੇ ਨਾਲ ਹੀ ਫਾਇਰ ਬਿ੍ਰਗੇਡ, ਸਿਵਲ ਡਿਫੈਂਸ, ਪੰਜਾਬ ਹੋਮਗਾਰਡ ਦੇ ਜਵਾਨਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਅਧਿਕਾਰੀ ਮੌਕੇ ਤੇ ਪਹੁੰਚੇ ਤੇ ਰਾਹਤ ਕਾਰਜ਼ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲਾ ਕਰਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਇਸ ਧਮਾਕੇ ਵਿਚ 22 ਲੋਕਾਂ ਮੌਤ ਹੋ ਚੁੱਕੀ ਹੈ ਤੇ ਕਈ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਟਾਲਾ ਵਾਸੀਆਂ ਵੱਲੋਂ ਇਸ ਬਿਨਾਂ ਲਾਇਸੈਂਸ ਵਾਲੀ ਫੈਕਟਰੀ ਨੂੰ ਸ਼ਹਿਰ ਦੇ ਬਾਹਰ ਲੈ ਕੇ ਜਾਣ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਇਨ੍ਹਾਂ ਗੱਲਾਂ ਨੂੰ ਗੰਭੀਰ ਨਾ ਲੈਂਦੇ ਹੋਏ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਚਲਦਿਆਂ ਅੱਜ ਬਟਾਲਾ ਵਿਚ ਇਨ੍ਹਾਂ ਵੱਡਾ ਹਾਦਸਾ ਵਾਪਰਿਆ ਹੈ।

ਜ਼ਿਕਰਯੋਗ ਹੈ ਕਿ ਅੱਜ ਸ਼ਾਮ ਨੂੰ ਬਟਾਲਾ ਵਿਚ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਆਉਣੀ ਸੀ ਪਰ ਦੁਪਹਿਰ ਵੇਲੇ ਇਹ ਭਿਆਨਕ ਹਾਸਦਾ ਵਾਪਰਨ ਕਾਰਨ ਸਾਰੇ ਸ਼ਹਿਰ ਵਾਸੀਆਂ ਦੀਆਂ ਖੁਸ਼ੀਆਂ ਗਮੀ ਵਿਚ ਬਦਲ ਗਈਆਂ ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਾਰ ਬਾਰ ਪ੍ਰਸ਼ਾਸਨ ਨੂੰ ਕਹਿਣ ਤੇ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਨਤੀਜੇ ਵਜੋਂ ਅੱਜ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਦੋਸ਼ੀ ਅਧਿਕਾਰੀਆਂ ਵਿਰੁੱਧ 302 ਦਾ ਪਰਚਾ ਦਰਜ ਕੀਤਾ ਜਾਵੇ : ਰਾਜਾ ਵਾਲੀਆ


ਇਸ ਮੌਕੇ ਸਿਵਲ ਹਸਪਤਾਲ ਵਿਚ ਜ਼ਖ਼ਮਿਆਂ ਦਾ ਹਾਲ ਜਾਨਣ ਪਹੁੰਚੇ ਰਾਜਾ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਦਾ ਮੁੱਖ ਜ਼ਿੰਮੇਵਾਰ ਪ੍ਰਸ਼ਾਸਨ ਹੈ। ਵਾਲੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਤੇ ਵੀ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਨੂੰ ਸ਼ਹਿਰ ਦੇ ਬਾਹਰ ਸ਼ਿਫਟ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਅੱਜ ਇਹ ਭਿਆਨਕ ਹਾਦਸਾ ਵਾਪਰਿਆ ਹੈ।

ਵਾਲੀਆ ਨੇ ਕਿਹਾ ਕਿ ਜਦ ਕੋਈ ਰੇਹੜੀ ਵਾਲਾ ਜਾਂ ਕੋਈ ਦੁਕਾਨਦਾਰ ਪਟਾਕੇ ਲਗਾਉਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਉਸ ਨੂੰ ਇਜਾਜਤ ਲੈਣ ਲਈ ਕਿਹਾ ਕਿ ਜਾਂਦਾ ਹੈ ਪਰ ਦੂਜੇ ਪਾਸੇ ਸ਼ਹਿਰ ਵਿਚ ਰਿਹਾਇਸ਼ੀ ਇਲਾਕੇ ਤੇ ਸਕੂਲ ਦੇ ਨਜ਼ਦੀਕ ਬਿਨਾਂ ਲਾਇਸੈਂਸ ਵਾਲੀ ਪਟਾਕਾ ਫੈਕਟਰੀ ਵਿਰੁੱਧ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨਾ ਪ੍ਰਸ਼ਾਸਨ ਦੀ ਫੈਕਟਰੀ ਮਾਲਕਾਂ ਨਾਲ ਮਿਲੀਭੁਗਤ ਨੂੰ ਜਗ ਜਾਹਿਰ ਕਰਦਾ ਹੈ। ਰਾਜਾ ਵਾਲੀਆ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ ਜੋ ਅੱਜ ਬਟਾਲਾ ਸ਼ਹਿਰ ਵਿਚ ਇਨ੍ਹਾਂ ਭਿਆਨਕ ਹਾਦਸਾ ਵਾਪਰਿਆ ਹੈ। ਇਸ ਮੌਕੇ ਰਾਜਾ ਵਾਲੀਆ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਫੈਕਟਰੀ ਮਾਲਕਾਂ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ 302 ਦਾ ਪਰਚਾ ਦਰਜ ਨਾ ਕੀਤਾ ਤਾਂ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਵਾਉਣ ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਤਿ੍ਰਪਤ ਬਾਜਵਾ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ


ਤਿ੍ਰਪਤ ਰਾਜਿੰਦਰ ਸਿੰਘ ਬਾਜਵਾ , ਕੈਬਨਿਟ ਮੰਤਰੀ ਪੰਜਾਬ ਨੇ ਬਟਾਲਾ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਗਾਈ ਹੈ ਅਤੇ ਉਨਾਂ ਨੂੰ ਤੁਰੰਤ ਬਟਾਲਾ ਪਹੁੰਚਣ ਦੇ ਹੁਕਮ ਦਿੱਤੇ ਹਨ। ਤਿ੍ਰਪਤ ਬਾਜਵਾ ਜੋ ਬਟਾਲਾ ਲਈ ਰਵਾਨਾ ਹੋ ਗਏ ਹਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ALSO READ : AZAD SOCH PUNJABI EPAPER
Leave a Reply

Your email address will not be published. Required fields are marked *