ਪਟਿਆਲਾ 'ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ ਪਟਿਆਲਾ 'ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ
BREAKING NEWS
Search

Date

Your browser is not supported for the Live Clock Timer, please visit the Support Center for support.

ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

360

ਪਟਿਆਲਾ (ਬਿਊਰੋ) : ਪਟਿਆਲਾ ਪੁਲਸ ਵੱਲੋਂ ਪਿਛਲੇ ਮਹੀਨੇ ਪਟਿਆਲਾ ਦੇ ਇਕ ਸ਼ਾਪਿੰਗ ਮਾਲ ਚ ਚਲਦੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਅੰਟੀਆਂ ਨੇ ਹੁਣ ਪੁਲਸ ਤੋਂ ਬਚਣ ਲਈ ਨਵਾਂ ਤਰੀਕਾ ਅਪਣਾ ਲਿਆ ਹੈ। ਦਲਾਲ ਅੰਟੀਆਂ ਵੱਲੋਂ ਹਾਈ-ਟੈੱਕ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਚਾਹ ਕੇ ਵੀ ਪੁਲਸ ਦੇ ਹੱਥ ਉਨ੍ਹਾਂ ਤੱਕ ਨਾ ਪੁੱਜ ਸਕਣ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਜਾਇਜ਼ ਕੰਮ ਕਰਨ ਵਾਲੀਆਂ ਅੰਟੀਆਂ ਵੱਲੋਂ ਵਟਸਐਪ ‘ਤੇ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ‘ਚ ਆਪਣੇ ਸਾਰੇ ਗਾਹਕਾਂ ਨੂੰ ਐਡ ਕੀਤਾ ਗਿਆ ਹੈ। ਹਰ ਰੋਜ਼ ਸਵੇਰੇ ਅੰਟੀ ਵਲੋਂ ਆਨਲਾਈਨ ਸਾਰਿਆਂ ਨੂੰ ਮੈਸੇਜ ਭੇਜੇ ਜਾਂਦੇ ਹਨ, ਜਿਸ ਵਿਚ ਲੜਕੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ। ਗਾਹਕਾਂ ਵੱਲੋਂ ਫੋਟੋ ਪਸੰਦ ਆਉਣ ‘ਤੇ ਅੰਟੀ ਨਾਲ ਪੈਸਿਆਂ ਦੀ ਗੱਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸ਼ਾਮ ਹੋਣ ਤੱਕ ਡੀਲ ਫਾਈਨਲ ਹੋ ਜਾਂਦੀ ਹੈ। ਗਾਹਕ ਵੱਲੋਂ ਲੜਕੀ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਜਾਂਦਾ ਸਗੋਂ ਜਿਸ ਹੋਟਲ ਜਾਂ ਫਾਰਮ ਹਾਊਸ ‘ਚ ਉਨ੍ਹਾਂ ਨੇ ਲੜਕੀ ਨੂੰ ਬੁਲਾਉਣਾ ਹੁੰਦਾ ਹੈ, ਉਥੇ ਦਾ ਪਤਾ ਦੇ ਦਿੱਤਾ ਜਾਂਦਾ ਹੈ।

ਸਿਕ੍ਰੇਟ ਕੋਡ ਵਰਤ ਕੇ ਹੁੰਦੀ ਐ ਨਵੇਂ ਗਾਹਕ ਨਾਲ ਗੱਲ

ਕਈ ਅੰਟੀਆਂ ਵੱਲੋਂ ਆਪਣੇ ਗਾਹਕਾਂ ਨੂੰ ਕੋਡਵਰਡ ਦਿੱਤੇ ਹੋਏ ਹਨ। ਜਦ ਕੋਈ ਨਵਾਂ ਗਾਹਕ ਅੰਟੀ ਨਾਲ ਸੰਪਰਕ ਕਰਦਾ ਹੈ ਤਾਂ ਕੋਡਵਰਡ ਦੱਸਦਾ ਹੈ ਕਿ ਜਿਸ ਤੋਂ ਬਾਅਦ ਅੰਟੀ ਨੂੰ ਯਕੀਨ ਹੋ ਜਾਂਦਾ ਹੈ ਕਿ ਡੀਲ ਕਰਨ ‘ਚ ਕੋਈ ਖਤਰਾ ਨਹੀਂ ਹੈ

ਨੌਜਵਾਨ ਲੜਕੀਆਂ ਨੂੰ ਗੁੰਮਰਾਹ ਕਰ ਧੰਦੇ ਚ ਪਾ ਰਹੀਆਂ ਨੇ ਅੰਟੀਆਂ

ਨਾਜਾਇਜ਼ ਕੰਮ ਕਰਨ ਵਾਲਿਆਂ ਵੱਲੋਂ ਨੌਜਵਾਨ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਇਹਨਾਂ ਅੰਟੀਆਂ ਵੱਲੋਂ ਆਨਲਾਈਨ ਤਰੀਕਾ ਆਪਣਾ ਕੇ ਕਾਲਜਾਂ ਅਤੇ ਪੀਜੀ ਬਗੈਰਾ ਚ ਰਹਿੰਦੀਆਂ ਕੁੜੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਫੇਰ ਕੁੜੀਆਂ ਨੂੰ ਅਜਿਹੇ ਸਬਜ਼ਬਾਗ ਦਿਖਾ ਕੇ ਇਸ ਦਲਦਲ ਵਿੱਚ ਹਮੇਸ਼ਾਂ ਲਈ ਫਸਾ ਲਿਆ ਜਾਂਦਾ ਹੈ। ਪੈਸੇ ਦੀ ਲਾਲਸਾ ਰੱਖਣ ਵਾਲੀਆਂ ਕਈ ਕੁੜੀਆਂ ਨੂੰ ਰਾਤ ਦੀ ਬਜਾਏ ਦਿਨ ਦੇ ਸਮੇਂ ਹੀ ਗਾਹਕਾਂ ਕੋਲ ਭੇਜਿਆ ਜਾ ਰਿਹਾ ਹੈ ਅਤੇ ਅਜਿਹੇ ਬੱਚੇ ਘਰਾਂ ‘ਚ ਝੂਠ ਬੋਲ ਕੇ ਇਸ ਨਾਜਾਇਜ਼ ਕੰਮ ਦੀ ਦਲਦਲ ‘ਚ ਫਸਦੇ ਜਾ ਰਹੇ ਹਨ।

Also Watch : ਨਵੀਂ ਪੰਜਾਬੀ ਫ਼ਿਲਮ ਨਿੱਕਾ ਜ਼ੈਲਦਾਰ 3

ਬੀਤੇ ਦਿਨੀਂ ਇੱਕ ਦਲਾਲ ਕਿਸਮ ਦੀ ਅੰਟੀ ਵਲੋਂ ਰਾਤ ਨੂੰ ਧੰਦੇ ਤੇ ਕੁੜੀ ਨੂੰ ਭੇਜ ਕੇ ਬਾਦ ਚ ਆਪਣੇ ਨਾਲ ਜੁੜੇ ਇੱਕ ਹੌਲਦਾਰ ਨੂੰ ਰੇਡ ਮਾਰਨ ਲਈ ਭੇਜ ਦਿੱਤਾ ਜਿਸ ਨੇ ਪਟਿਆਲਾ ਦੇ ਇੱਕ ਹੋਟਲ ਦੇ ਕਮਰੇ ਚ ਰੰਗਰਲੀਆਂ ਮਨਾ ਰਹੇ ਤੇ ਪਾਤੜਾਂ ਦੇ ਇੱਕ ਵਪਾਰੀ ਤੋਂ 50 ਹਜ਼ਾਰ ਲੈ ਕੇ ਮਾਮਲਾ ਰਫ਼ਾ ਦਫ਼ਾ ਕਰਨ ਦੀ ਖ਼ਬਰ ਵੀ ਕਈ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਮੂੰਹ ਰਾਂਹੀ ਗੰਦੀਆਂ ਗਾਲ੍ਹਾਂ ਕੱਢਣ ਵਾਲੀਆਂ ਇਹ ਦਲਾਲ ਅੰਟੀਆਂ ਆਪਣੀ ਪਹੁੰਚ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਹੋਣ ਦਾ ਰੋਹਬ ਮਾਰਕੇ ਵੀ ਮਾੜੇ ਗਾਹਕ ਤੋਂ 10-15 ਮਿੰਟ ਕੁੜੀ ਕੋਲ ਬਿਠਾ ਕੇ 5-7 ਹਜ਼ਾਰ ਰੁਪਏ ਝਾੜਨ ਨੂੰ ਮਿੰਟ ਲਾਉਂਦੀਆਂ ਹਨ। ਭਾਦਸੋਂ ਰੋਡ, ਫੈਕਟਰੀ ਏਰੀਆ, ਸਰਹੰਦ ਰੋਡ ਅਤੇ ਅਰਬਨ ਸਟੇਟ ਚ ਏਹਨਾਂ ਅੰਟੀਆਂ ਦੇ ਕਿਰਾਏ ਤੇ ਲਏ ਆਲੀਸ਼ਾਨ ਮਕਾਨ ਦੱਸਦੇ ਹਨ ਕਿ ਉਹ ਇਸ ਗੰਦੇ ਧੰਦੇ ਰਾਂਹੀ ਕਿਸ ਤਰਾਂ ਕਮਾਈ ਕਰ ਰਹੀਆਂ ਹਨ।

Also Read : ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *