ਜਾਣੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕਿਉਂ ਹੋਇਆ ਮੁਕੱਦਮਾ ਦਰਜ਼ ਜਾਣੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕਿਉਂ ਹੋਇਆ ਮੁਕੱਦਮਾ ਦਰਜ਼
Your browser is not supported for the Live Clock Timer, please visit the Support Center for support.

ਜਾਣੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕਿਉਂ ਹੋਇਆ ਮੁਕੱਦਮਾ ਦਰਜ਼

110

Fatehgarh Sahib: ਪੰਜਾਬ ਅਤੇ ਦੇਸ ਵਿਦੇਸ਼ ਅੰਦਰ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ (Ranjit Singh Dhadriyan wale) ਵਾਲਿਆਂ ਖਿਲਾਫ਼ ਇੱਕ ਕੇਸ ਦਰਜ ਹੋਇਆ ਹੈ।

ਇਸ ਕੇਸ ਸਬੰਧੀ ਖ਼ਬਰ ਮਿਲੀ ਹੈ ਕਿ ਫ਼ਤਹਿਗੜ੍ਹ ਸਾਹਿਬ (Fatehgarh Sahib) ਦੀ Court ਵਿੱਚ Ranjit Singh Dhadriyan ਵਾਲਿਆਂ ਖਿਲਾਫ ਮਾਣਹਾਨੀ (Defamation) ਦੀ (Criminal Report) ਦਾਇਰ ਕੀਤੀ ਗਈ ਹੈ। ਇਸ ਕ੍ਰਿਮਿਨਲ ਰਿਪੋਰਟ (Criminal Report) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਤੇ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਆਪਣੇ ਤੇ ਆਪਣੇ ਪਿਤਾ ਹਰੀ ਸਿੰਘ ਰੰਧਾਵਾ ਖਿਲਾਫ਼ ਭੱਦੀਆਂ ਟਿੱਪਣੀਆਂ ਬੋਲਣ ਦੇ ਇਲਜ਼ਾਮ ਲਗਾਏ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਚਾਰਕ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਆਪਣੇ ਦੀਵਾਨ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਸਾਹਮਣੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਤੇ ਉਨ੍ਹਾਂ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆ ਗਈਆਂ ਜੋ ਬਰਦਾਸ਼ਤ ਤੋਂ ਬਾਹਰ ਹਨ। ਉਨ੍ਹਾਂ ਅੱਗੇ ਕਿਹਾ ਕਿ ਇੰਨੀ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਉਮਰ ਨਹੀਂ, ਜਿੰਨੀ ਦੇਰ ਦੇ ਉਨ੍ਹਾਂ ਦੇ ਪਿਤਾ ਪ੍ਰਚਾਰ ਕਰ ਰਹੇ ਹਨ।

Also Read: ਨਿੱਕਾ ਜ਼ੈਲਦਾਰ 3 ਪੰਜਾਬੀ ਫਿਲਮ

ਇਸ ਸਬੰਧੀ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਢੱਡਰੀਆਂ ਵਾਲੇ ਨੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਖਿਲਾਫ ਸੰਗਤ ਸਾਹਮਣੇ ਜੋ ਸ਼ਬਦ ਬੋਲੇ ਹਨ, ਉਸ ਨਾਲ ਬਾਬਾ ਹਰੀ ਸਿੰਘ ਰੰਧਾਵਾ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚੀ ਹੈ। ਜਿਸ ਕਰਕੇ ਇਹ ਕੇਸ ਦਾਇਰ ਕੀਤਾ ਗਿਆ ਹੈ।

Also Read : ਆਜ਼ਾਦ ਸੋਚ ਪੰਜਾਬੀ ਅਖਬਾਰ
Leave a Reply

Your email address will not be published. Required fields are marked *