ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼ - AZAD SOCH ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
Head Teachers Joining Letter

ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼

355

ਚੰਡੀਗੜ੍ਹ :  ਪੰਜਾਬ ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ 1558 Head Teachers ਨੂੰ ਅੱਜ Punjab School Education Board ਦੇ ਆਡੀਟੋਰੀਅਮ ਵਿਖੇ ਸਟੇਸ਼ਨ ਅਲਾਟਮੈਂਟ ਕਰਕੇ ਨਿਯੁਕਤੀ ਪੱਤਰ ( Joining Letter ) ਦਿੱਤੇ ਗਏ।

ਪੰਜਾਬ ਸਿੱਖਿਆ ਵਿਭਾਗ ( Punjab Education Department) ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਿਯੁਕਤੀ ਪੱਤਰ ਦੇਣ ਦੀ ਪ੍ਰਕ੍ਰਿਆ ਦੇ ਤੀਜੇ ਦਿਨ ਲਗਪਗ 400 Head Teachers ਨੂੰ ਸਟੇਸ਼ਨ ਅਲਾਟਮੈਂਟ ਕਰਕੇ ਨਿਯੁਕਤੀ ਪੱਤਰ (Joining Letters) ਜ਼ਾਰੀ ਕੀਤੇ ਗਏ। ਸਿੱਖਿਆ ਸਕੱਤਰ (Education Secretary Punjab ) ਕ੍ਰਿਸ਼ਨ ਕੁਮਾਰ ਦੀ ਦੇਖ – ਰੇਖ ਹੇਠ ਸਿੱਧੀ ਭਰਤੀ ਦੀ ਪ੍ਰਕ੍ਰਿਆ ਬਹੁਤ ਤੇਜ਼ੀ ਨਾਲ਼ ਮੁਕੰਮਲ ਕੀਤੀ ਗਈ। ਪੰਜਾਬ ਅੰਦਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਨਵੇਂ ਨਵੇਂ ਫੈਸਲੇ ਲਏ ਜਾ ਰਹੇ ਹਨ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕ (Primary Teacher) ਹੈੱਡ ਟੀਚਰ (Head Teacher)v ਦੀ ਸਿੱਧੀ ਤਰੱਕੀ ਪ੍ਰਾਪਤ ਕਰਕੇ ਬਾਗੋਬਾਗ ਹਨ।

ਸਿੱਧੀ ਭਰਤੀ ਪ੍ਰਕਿਰਿਆ ਨਾਲ ਆਏ ਸੈਂਟਰ ਹੈੱਡ ਟੀਚਰਾਂ (Center Head Teachers) ਅਤੇ ਹੈੱਡ ਟੀਚਰਾਂ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਭਾਗ (Punjab Education Department) ਦਾ ਇੱਕ ਅਜਿਹਾ ਇਤਿਹਾਸਕ ਕਦਮ ਹੈ ਜਿਸ ਸਦਕਾ ਅਧਿਆਪਕਾਂ ਨੂੰ ਛੋਟੀ ਉਮਰੇ ਹੀ  ਸਿੱਖਿਆ ਨੂੰ ਗੁਣਾਤਮਿਕ ਅਤੇ ਗਿਣਾਤਮਿਕ ਪੱਖੋਂ ਮਜ਼ਬੂਤ ਕਰਨ ਦਾ ਮੌਕਾ ਮਿਲਿਆ ਹੈ।

ਉਹਨਾਂ ਨੇ ਤਹਿ ਦਿਲੋਂ ਖ਼ੁਸੀ ਜ਼ਾਹਰ ਕਰਦਿਆਂ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਅਤੇ ਪ੍ਰਾਇਮਰੀ ਸਿੱਖਿਆ ਨੂੰ ਬੁਲੰਦੀਆਂ ‘ਤੇ ਲਿਜਾਣ ਦਾ ਅਹਿਦ ਕੀਤਾ ।

ਇਸ ਮੌਕੇDPI (EE) ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਭਰਤੀ ਨਿਰੋਲ ਪਾਰਦਰਸ਼ਤਾ ‘ਤੇ ਅਧਾਰਿਤ ਹੈ ਅਤੇ ਨੌਜਵਾਨ ਸਕੂਲ ਮੁਖੀਆਂ ਦੇ ਹੱਥ ਪ੍ਰਾਇਮਰੀ ਸਿੱਖਿਆ ਦੀ ਵਾਗਡੋਰ ਆਉਣਾ ਨਾਲ਼ ਪ੍ਰਾਇਮਰੀ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ। ਉਹਨਾਂ ਦੱਸਿਆ ਕਿ ਅੱਜ ਬਾਕੀ ਰਹਿੰਦੇ ਉਹਨਾਂ ਸੈਂਟਰ ਹੈੱਡ ਟੀਚਰਾਂ ਨੂੰ ਵੀ ਸ਼ਟੇਸ਼ਨ ਅਲਾਟ ਕਰ ਦਿੱਤੇ ਗਏ ਹਨ ਜੋ ਕਿਸੇ ਕਾਰਨ ਵੱਸ ਨਿਸ਼ਚਿਤ ਮਿਤੀ ਤੇ ਹਾਜ਼ਰ ਨਹੀਂ ਹੋ ਸਕੇ ਸਨ।

ਇਸ ਮੌਕੇ ਜਗਤਾਰ ਸਿੰਘ ਕੂਲਰੀਆਂ ਡਿਪਟੀ ਡਾਇਰੈਕਟਰ , ਸੋਹਣ ਸਿੰਘ ਸਹਾਇਕ ਡਾਇਰੈਕਟਰ , ਭੁਪਿੰਦਰ ਕੌਰ ਸੁਪਰਡੈਂਟ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ। 
Leave a Reply

Your email address will not be published. Required fields are marked *