Drug addiction groom :ਨਸ਼ੇੜੀ ਪੁੱਤਾਂ ਲਈ ਧੀਆਂ ਲੱਭਦੇ ਫਿਰਦੇ ਮਾਪੇ Drug addiction groom :ਨਸ਼ੇੜੀ ਪੁੱਤਾਂ ਲਈ ਧੀਆਂ ਲੱਭਦੇ ਫਿਰਦੇ ਮਾਪੇ

Date

Your browser is not supported for the Live Clock Timer, please visit the Support Center for support.
Drug addiction groom

ਧੀਆਂ ਲਈ ਵੈਸਨੂ ਮੁੰਡੇ ਤੇ ਨਸ਼ੇੜੀ ਪੁੱਤਾਂ ਲਈ ਧੀਆਂ ਲੱਭਦੇ ਫਿਰਦੇ ਮਾਪੇ

336

Drug addiction groom : ਬੇਸ਼ੱਕ ਅਸੀਂ ਇੱਕਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ।ਵਿਗਿਆਨਕ ਕਾਢਾਂ ਕਰਕੇ ਬੜੀਆਂ ਤਰੱਕੀਆਂ ਪਾਈਆਂ ਹਨ।ਅਜੋਕਾ ਯੁੱਗ ਪੁਰਾਤਨ ਯੁੱਗ ਨਾਲੋਂ ਕਿਤੇ ਤਰੱਕੀ ਤੇ ਹੈ ਪਰ ਅਸੀਂ ਇਸ ਗੱਲ ਨੂੰ ਮੰਨਣ ਤੋਂ ਕਦੇ ਵੀ ਇਨਕਾਰ ਨਹੀਂ ਕਰ ਸਕਦੇ। ਬੀਤੇ ਸਮਿਆਂ ਵਿੱਚ ਰਿਸਤਿਆਂ ਦੀ ਕਦਰ ਕੀਤੀ ਜਾਂਦੀ ਸੀ।ਪਿਆਰ ਮੁਹੱਬਤ ਹੱਦੋਂ ਵੱਧ ਸੀ। ਸ਼ਰੀਕਾ ਬਹੁਤ ਘੱਟ ਸੀ। ਅੱਜ ਅਸੀਂ ਬਹੁਤ ਪੜ੍ਹ ਲਿਖ ਗਏ ਹਾਂ। ਮਹਿੰਗੀਆਂ ਪੜ੍ਹਾਈਆਂ ਕੋਰਸ ਡਿਗਰੀਆਂ ਕੀਤੀਆਂ ਹਨ ਪਰ ਸਾਡੀ ਸੋਚ ਜੁੱਤੀ ਦੀ ਨੋਕ ਵਰਗੀ ਹੈ। ਸਾਡਾ ਦਿਮਾਗ ਪਤਾ ਨਹੀਂ ਕਿੱਥੇ ਕੁ ਖੜ੍ਹਾ ਐ ?

ALSO READ : ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

ਵੇਖਣ ਵਿੱਚ ਸਾਡੀ ਦਿੱਖ ਬਹੁਤ ਵਧੀਆ ਹੈ ਪਰ ਅੰਦਰੋ ਅਸੀਂ ਦਿਮਾਗ ਰੂਪੀ ਚੀਜ਼ ਚ ਕੁੱਝ ਹੋਰ ਹੀ ਥੁੰਨ ਰੱਖਿਆ ਹੈ। ਅਸੀਂ ਹਰ ਰੋਜ ਵੇਖਦੇ ,ਸੁਣਦੇ ਤੇ ਪੜ੍ਹਦੇ ਹਾਂ ਕਿ ਔਰਤ ਜਾਤੀ ਨਾਲ ਭੈੜਾ ਸਲੂਕ ਹੋਇਆ। ਕਿਤੇ ਵੇਖਦਿਆਂ ਕਿ ਜਬਰਦਸਤੀ ਹੋਇਆ ਹੈ। ਕਿਤੇ ਵੇਖਦਿਆਂ ਆਂ ਕਿ ਪੰਚਾਇਤਾਂ ਵੱਲੋਂ ਤਲਾਕਾਂ ਦੇ ਪੈਸੇ ਹਜਮ ਕੀਤੇ ਗਏ ਹਨ। ਇੱਥੋਂ ਤੱਕ ਕਿ ਅਸੀਂ ਇੱਥੋਂ ਤੱਕ ਗਿਰ ਚੁੱਕੇ ਹਾਂ ਕਿ ਧੀਆਂ ਦੀਆਂ ਸਗਨ ਸਕੀਮਾਂ ਚੋਂ ਵੀ ਕੁੰਡੀ ਲਾ ਲੈਂਦੇ ਹਾਂ। ਇਹ ਤੋਂ ਘਟੀਆ ਸੋਚ ਕੀ ਹੋਵੇਗੀ।

ALSO READ: ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ

ਕੁੱਝ ਹੋਰ ਗੱਲਾਂ ਜੋ ਕਰਨੀਆਂ ਜਰੂਰੀ ਨੇ ਅੱਜ ਕੱਲ ਬਹੁਤ ਵਾਰ ਵੇਖਿਆ ਕਿ ਮੁੰਡੇ ਰਿਸਤਾ ਲੈਣ ਤੋਂ ਪਹਿਲਾਂ ਕੁੜੀ ਨੂੰ ਓਹਨਾਂ ਦੇ ਘਰ ਜਾਂ ਕਿਤੇ ਕਿਸੇ ਹੋਰ ਮਿਥੀ ਥਾਂ ਤੇ ਇਕੱਠੇ ਹੋਕੇ ਮਿਲਦੇ ਆ। ਸਾਰੇ ਰਿਸਤੇਦਾਰਾਂ ਚ ਵੇਖ ਕੇ ਜਾਂਦੇ ਆ। ਧੀ ਦੇ ਮਾਪੇ ਖੁਸ਼ੀ ਚ ਹੁੰਦੇ ਆ।ਬੜੇ ਵਕਤਾਂ ਪਿੱਛੋਂ ਇਹ ਦਿਨ ਆਓਂਦਾ। ਤਿਆਰੀ ਕਰਦੇ ਆ ਵੀ ਰਿਸਤਾ ਪੱਕਾ ਹੋਣਾ ਪਰ ਸਾਡੇ ਪੜ੍ਹੇ ਲਿਖੇ ਸੂਝਵਾਨ ਵੱਡੇ ਦਿਮਾਗਾਂ ਵਾਲੇ ਬਹੁਤੇ ਜਵਾਨ ਪਿੱਛੋਂ ਜਵਾਬ ਦੇ ਦਿੰਦੇ ਹਨ। ਕਿਓਂ ਅਜਿਹਾ ਕੀਤਾ ਜਾਂਦਾ ਹੈ? ਸਰੇਆਮ ਕੁੜੀ ਦੀ ਬੇਇੱਜ਼ਤੀ ਤੇ ਕਿਰਦਾਰ ਨੂੰ ਸੱਟ ਲੱਗਦੀ ਹੈ। ਤੁਸੀਂ ਪਹਿਲਾਂ ਕਿਵੇਂ ਨਾ ਕਿਵੇਂ ਕਰਕੇ ਭੁਲੇਖੇ ਨਾਲ ਵੇਖ ਲਵੋ। ਧੀਆਂ ਦੇ ਤੇ ਮਾਪਿਆਂ ਦੇ ਦਿਲਾਂ ਨੂੰ ਠੋਕਰ ਨਾ ਮਾਰੋ। ਥੋਡੀ ਇਹ ਪੜ੍ਹਾਈ ਲਿਖਾਈ ਕਿਸ ਕੰਮ ਦੀ ਰਹਿ ਜਾਂਦੀ ਹੈ। ਕਿਸੇ ਵੀ ਕੰਮ ਦੀ ਨਹੀਂ। (Drug addiction groom

ALSO READ: Punjabi Singer Elly Mangat ने Randhawa Brothers को कहा-घर में घुसकर मारूंगा

ਵੇਖ ਕੇ ਧੀਆਂ ਭੈਣਾਂ ਨੂੰ ਛੱਡਣਾ ਲਾਹਨਤਾਂ ਵਾਲੀ ਗੱਲ ਹੈ। ਕੀ ਸਮਝ ਰੱਖਿਆ ਔਰਤ ਜਾਤ ਨੂੰ ਕਿਓਂ ਇਹ ਬਦਸਲੂਕੀ ਕੀਤੀ ਜਾਂਦੀ ਹੈ।ਇੱਕ ਹੋਰ ਗੱਲ ਨਸ਼ਿਆ ਦੇ ਹੜ ਨੇ ਮੇਰੇ ਮੁਲਕ ਦੀ ਜਵਾਨੀ ਨੂੰ ਰੋੜ ਲਿਆ ਹੈ। ਭਾਵੇਂ ਓਹ ਮੁੰਡਾ ਜਾਂ ਕੁੜੀ ਹੈ, ਅੱਜ ਦੇ ਸਮੇਂ ਨਸ਼ੇ ਦੀ ਦਲਦਲ ਚ ਧਸੇ ਹੋਏ ਹਨ ਪਰ ਜਵਾਨ ਧੀਆਂ ਪੁੱਤਾਂ ਦੇ ਵਿਆਹਾਂ ਦੀ ਮਾਪਿਆਂ ਨੂੰ ਸੋਚ ਹੁੰਦੀ ਹੈ। ਓਹਨਾਂ ਲਈ ਇਹ ਦਿਨ ਬੜੀ ਬੇਸਬਰੀ ਨਾਲ ਆਓਂਦਾ ਹੈ ਜਦੋਂ ਘਰਾਂ ਚ ਵਿਚੋਲੇ ਗੇੜੇ ਮਾਰਨ ਲੱਗ ਜਾਂਦੇ ਹਨ। ਦਿਲ ਦੀ ਖੁਸ਼ੀ ਤੇ ਫਿਕਰ ਵੀ ਹੁੰਦਾ ਹੈ ਕਿ ਕਿਹੋ ਜਿਹਾ ਰਿਸਤਾ ਮਿਲੇਗਾ ਪਰ ਬਹੁਤੇ ਵਿਚੋਲਿਆਂ ਨੂੰ ਆਪਣੀ ਵਿਚੋਲਗੀ ਵਾਲੀ ਛਾਂਪ ਦਾ ਲਾਲਚ ਹੁੰਦਾ ਹੈ । ਓਹਨਾਂ ਨੂੰ ਕੁੜੀ ਜਾਂ ਮੁੰਡੇ ਦੀ ਜਿੰਦਗੀ ਦਾ ਨਹੀਂ ਹੁੰਦਾ ਕਿ ਕਿਵੇਂ ਗੁਜਰੂ।

ਮਾਪਿਆਂ ਨੂੰ ਐਵੇ ਹੁੰਦਾ ਕਿ ਸਾਡੀ ਧੀ ਨੂੰ ਮੁੰਡਾ ਚੰਗਾ ਮਿਲਜੇ।ਬਿਨ ਨਸ਼ੇ ਪੱਤੇ ਤੋਂ ਪਰ ਨਸ਼ੇ ਕਰਦੇ ਪੁੱਤ ਲਈ ਕੁੜੀ ਲੱਭਦੇ ਹਨ।ਵਿਚੋਲੇ ਨਸ਼ੇੜੀ ਪੁੱਤਾਂ ਦੇ ਰਿਸਤੇ ਲੈ ਕੇ ਧੀਆਂ ਵਾਲਿਆਂ ਦੇ ਘਰ ਗੇੜੇ ਮਾਰਦੇ ਹਨ।ਕਿਓਂ ਕਾਹਦੇ ਲਈ ਕਿਸ ਲਾਲਚ ਚ ਕਿਸੇ ਧੀ ਦੀ ਸਾਰੀ ਦੀ ਸਾਰੀ ਜਿੰਦਗੀ ਨੂੰ ਨਰਕ ਬਣਾ ਰਹੇ ਹੋਂ ? ਜਦ ਪਤਾ ਮੁੰਡਾ ਪੂਰਾ ਨਸ਼ਾ ਪੱਤ ਕਰਦਾ ਹੈ ਕਿਓਂ ਕਿਸੇ ਦੀ ਧੀ ਲਾਡੋ ਲਾਡਾਂ ਨਾਲ ਪਾਲੀ ਪੋਸੀ ਪੜ੍ਹਾਈ ਲਿਖਾਈ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹੋਂ।ਧੀਆਂ ਦੇ ਮਾਪਿਆਂ ਨੂੰ ਚਾਹੀਦਾ ਓਹ ਪੂਰੀ ਜਾਂਚ ਪੜਤਾਲ ਕਰਕੇ ਰਿਸਤੇ ਕਰਨ। ਵਿਚੋਲੇ ਤੇ ਸਾਕ ਸਬੰਧੀ ਵੀ ਪਲ ਲਾਉਂਦੇ ਆ ਅਜਿਹੇ ਰਿਸਤੇ ਸਿਰੇ ਚਾੜਨ ਨੂੰ।

ਕੁੜੀਆਂ ਦੇ ਕਿੰਨੇ ਚਾਅ ,ਰੀਝਾਂ ਤੇ ਸੁਪਨੇ ਹੁੰਦੇ ਹਨ। ਮਾਪਿਆਂ ਨੇ ਕਿਵੇਂ ਜਵਾਨ ਕੀਤੀਆਂ ਨੇ ਰਕਾਨਾਂ ਪਰ ਅਸੀਂ ਵੇਖਦੇ ਹੀ ਹਾਂ ਨਸ਼ੇੜੀਆਂ ਦੇ ਹਾਲ ਜਿਹਨਾਂ ਦੀਆਂ ਕਰਤੂਤਾਂ ਕਰਕੇ ਧੀਆਂ ਭੈਣਾਂ ਦੇ ਘਰ ਉਜੜੇ ਨੇ ਅਤੇ ਉਜੜ ਰਹੇ ਹਨ। ਹੋ ਸਕੇ ਕਿਸੇ ਦੀ ਧੀ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ।ਐਵੇਂ ਫਾਂਸੀ ਤੇ ਨਾ ਲਟਕਾਇਆ ਜਾਵੇ। ਵਸਿਆ ਘਰ ਉਜੜ ਜਾਵੇ ਦੁਆਰਾ ਵਸਾਓਂਣਾ ਸੌਖਾ ਨਹੀੰ।ਇਹ ਧੀਆਂ ਲਾਡਲੀਆਂ ਨੇ ਕੋਈ ਪਸ਼ੂ ਨਹੀੰ ਕਿ ਅੱਜ ਇੱਥੇ ਕੱਲ ਕਿਤੇ ਹੋਰ ਦੇ ਹੱਥ ਰੱਸਾ ਫੜਾ ਦਿੱਤਾ। ਮਾਪਿਆਂ ਦੇ ਜਿਗਰ ਦੇ ਟੁਕੜੇ ਨੇ।ਕਦਰ ਕੀਤੀ ਜਾਣੀ ਚਾਹੀਦੀ ਹੈ।ਕਦੇ ਵੀ ਆਪਣੇ ਥੋੜੇ ਲਾਲਚ ਪਿਛੇ ਕਿਸੇ ਧੀ ਦੀ ਜਿੰਦਗੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।

ਮੱਖਣ ਸ਼ੇਰੋਂ ਵਾਲਾਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।ਸੰਪਰਕ 98787-98726

ALSO READ: AZAD SOCH PUNJABI EPAPER
Leave a Reply

Your email address will not be published. Required fields are marked *